ਵੱਧਦੀ ਫੁੱਲਦੀ ਜਾਵੇ ਪਲ ਪਲ ਮਾਂ ਬੋਲੀ ਪੰਜਾਬੀ |
ਮਾਣ ਸਵਾਇਆ ਪਾਵੇ ਪਲ ਪਲ ਮਾਂ ਬੋਲੀ ਪੰਜਾਬੀ |
ਨਾਨਕ, ਬੁੱਲ੍ਹੇ , ਬਾਹੂ, ਫਰੀਦ, ਵਾਰਿਸ ਦੀ ਸਤਿਕਾਰੀ,
ਚਾਰੇ ਪਾੱਸੇ ਛਾਵੇ ਪਲ ਪਲ ਮਾਂ ਬੋਲੀ ਪੰਜਾਬੀ |
ਰਾਗ ਸੁਰੀਲਾ ਬਣਕੇ ਚਾਰੇ ਕੁੰਟਾਂ ਦੇ ਵਿੱਚ ਫੈਲੇ,
ਮਸਤੀ ਅੰਦਰ ਗਾਵੇ ਪਲ ਪਲ ਮਾਂ ਬੋਲੀ ਪੰਜਾਬੀ |
ਦੁਨੀਆਂ ਦੇ ਵਿੱਚ ਭਾਸ਼ਾ ਦਾ ਜਦ ਜਿਕਰ ਹੋਏ ਤਾਂ ਫਿਰ,
ਪਹਿਲੀ ਥਾਂ 'ਤੇ ਆਵੇ ਪਲ ਪਲ ਮਾਂ ਬੋਲੀ ਪੰਜਾਬੀ |
ਮਹਿਲਾਂ ਦੇ ਵਿੱਚ ਬੈਠੇ ਇਹ ਪਟਰਾਣੀ ਬਣਕੇ,ਨਾਲੇ,
ਰੱਜਵਾਂ ਟੁੱਕੜ ਖਾਵੇ ਪਲ ਪਲ ਮਾਂ ਬੋਲੀ ਪੰਜਾਬੀ |
ਪੈਂਤੀ ਅੱਖਰ ਪਉਂਦੇ ਭੰਗੜਾ ਜਦ ਵੀ ਕਾਗਜ ਉੱਤੇ ,
ਰੌਣਕ ਮੇਲੇ ਲਾਵੇ ਪਲ ਪਲ ਮਾਂ ਬੋਲੀ ਪੰਜਾਬੀ |
'ਬੋਪਾਰਾਏ' ਕੁਦਰਤ ਇਸਨੂੰ ਹੋਰ ਬੁਲੰਦੀ ਬਖਸ਼਼ੇ
ਸਭ ਦੇ ਮਨ ਚਿਤ ਭਾਵੇ ਪਲ ਪਲ ਮਾਂ ਬੋਲੀ ਪੰਜਾਬੀ