ਹਰਬੀਰ ਸਿੰਘ ਭੰਵਰ ਸ: ਪ੍ਰੀਤਮ ਸਿੰਘ ਬਾਸੀ ਪੁਰਸਕਾਰ ਨਾਲ ਸਨਮਾਨਿਤ` (ਖ਼ਬਰਸਾਰ)


nerve pain in foot amitriptyline

nerve pain amitriptyline
ਲੁਧਿਆਣਾ -- ਜੀ ਜੀ ਐੱਨ ਖ਼ਾਲਸਾ ਕਾਲਿਜ , ਸਿਵਿਲ ਲਾਈਨਜ਼ ਲੁਧਿਆਣਾ ਦੇ ਪਰਵਾਸੀ ਸਾਹਿੱਤ ਅਧਿਐਨ ਕੇਂਦਰ ਵਿਖੇ ਅੱਜ ਬ੍ਰਿਟਿਸ਼ ਕੋਲੰਬੀਆ ਕਲਚਰਲ ਫਾਓਂਡੇਸ਼ਨ ਸੱਰੀ ਕੈਨੇਡਾ ਵੱਲੋਂ ਪੰਜਾਬੀ ਕਵੀ ਮੰਗਾ ਸਿੰਘ ਬਾਸੀ ਵੱਲੋਂ ਸਥਾਪਿਤ ਆਪਣੇ ਸਤਿਕਾਰਯੋਗ ਪਿਤਾ ਜੀ ਦੀ ਯਾਦ ਵਿੱਚ ਸ: ਪ੍ਰੀਤਮ ਸਿੰਘ ਬਾਸੀ  ਯਾਦਗਾਰੀ ਪੁਰਸਕਾਰ ਉੱਘੇ ਪੱਤਰਕਾਰ, ਲੇਖਕ ਤੇ ਇਤਿਹਾਸਕਾਰ ਸ: ਹਰਬੀਰ ਸਿੰਘ ਭੰਵਰ ਜੀ ਨੂੰ ਮੁੱਖ ਮਹਿਮਾਨ ਡਾ: ਸ ਸ ਜੌਹਲ  ਚਾਂਸਲਰ ਸੈਂਟਰਲ ਯੂਨੀਵਰਸਿਟੀ ਆਫ ਪੰਜਾਬ ਬਠਿੰਡਾ, ਡਾ: ਐੱਸ ਪੀ ਸਿੰਘ ਸਾਬਕਾ ਵਾਈਸ ਚਾਂਸਲਰ ਗੁਰੂ ਨਾਨਕ ਦੇਵ ਯੂਨੀਵਰਸਿਟੀ, ਕੈਨੇਡਾ ਵੱਸਦੇ ਲੇਖਕ ਤੇ ਬ੍ਰਿਟਿਸ਼ ਕੋਲੰਬੀਆ ਕਲਚਰਲ ਫਾਉਂਡੇਸ਼ ਦੇ ਮੈਂਬਰ ਸ: ਜਰਨੈਲ ਸਿੰਘ ਸੇਖਾ, ਮੋਹਨ ਗਿੱਲ, ਮੰਗਾ ਬਾਸੀ, ਪਾਲ ਢਿੱਲੋਂ, ਸਾਬਕਾ ਪ੍ਰੋ : ਵਾਈਸ ਚਾਂਸਲਰ ਪਿਰਥੀਪਾਲ ਸਿੰਘ ਕਪੂਰ, ਕਾਲਿਜ ਕਮੇਟੀ ਦੇ ਪ੍ਰਧਾਨ ਸ: ਗੁਰਸ਼ਰਨ ਸਿੰਘ ਨਰੂਲਾ, ਕਾਲਿਜ  ਪ੍ਰਿੰਸੀਪਲ ਡਾ: ਅਰਵਿੰਦਰ ਸਿੰਘ ਬਾਵਾ ਤੇ ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੇ ਸਾਬਕਾ ਪ੍ਰਧਾਨ ਗੁਰਭਜਨ ਸਿੰਘ ਗਿੱਲ ਨੇ ਭੇਂਟ ਕੀਤਾ। 
ਪੁਰਸਕਾਰ ਵਿੱਚ 51,000ਰੁਪਏ ਦੀ ਧਨ ਰਾਸ਼ੀ, ਸਨਮਾਨ ਚਿੰਨ੍ਹ ਤੇ ਦੋਸ਼ਾਲਾ ਸ਼ਾਮਿਲ ਸੀ। 

ਕਾਲਿਜ ਪ੍ਰਬੰਧਕ ਕਮੇਟੀ ਵੱਲੋਂ ਡਾ: ਐੱਸ ਪੀ ਸਿੰਘ ਤੇ ਕਾਲਿਜ ਵੱਲੋਂ ਪ੍ਰਿੰਸੀਪਲ ਡਾ: ਅਰਵਿੰਦਰ ਸਿੰਘ ਭੱਲਾ ਨੇ ਸਵਾਗਤੀ ਸ਼ਬਦ ਬੋਲਦਿਆਂ ਬ੍ਰਿਟਿਸ਼ ਕੋਲੰਬੀਆ ਕਲਚਰਲ ਫਾਓ ਡੇਸ਼ਨ ਦਾ ਧੰਨਵਾਦ ਕੀਤਾ ਜਿੰਨ੍ਹਾਂ ਨੇ ਸ: ਭੰਵਰ ਦੇ ਸਨਮਾਨ ਲਈ ਇਸ ਕਾਲਿਜ ਦੇ ਸ਼ਤਾਬਦੀ ਸਾਲ ਚ ਯੋਗ ਸਮਝਿਆ। 
ਫਾਓ ਂਡੇਸ਼ਨ ਬਾਰੇ ਸ: ਜਰਨੈਲ ਸਿੰਘ ਸੇਖਾ ਤੇ ਸ: ਹਰਬੀਰ ਸਿੰਘ ਭੰਵਰ ਬਾਰੇ ਪ੍ਰੋ: ਪ੍ਰਥੀਪਾਲ ਸਿੰਘ ਕਪੂਰ ਤੇ ਗੁਰਭਜਨ ਸਿੰਘ ਗਿੱਲ ਨੇ ਜਾਣਕਾਰੀ ਦਿੱਤੀ ਜਦ ਕਿ ਮੰਗਾ ਸਿੰਘ ਬਾਸੀ ਨੇ ਆਪਣੇ ਪਿੰਡ ਬੀੜ ਬੰਸੀਆਂ , ਪਿਤਾ ਜੀ ਸ: ਪ੍ਰੀਤਮ ਸਿੰਘ ਬਾਸੀ ਅਤੇ ਸਮਾਜਿਕ ਚੌਗਿਰਦੇ ਦੇ ਨਾਲ ਨਾਲ ਸਾਹਿੱਤਕ ਚੇਟਕ  ਅਤੇ ਸਾਹਿੱਤ ਸਿਰਜਣਾ ਬਾਰੇ ਚਰਚਾ ਕੀਤੀ। 
ਪਰਧਾਨਗੀ ਸ਼ਬਦ ਬੋਲਦਿਆਂ ਡਾ: ਸ ਸ ਜੌਹਲ ਨੇ ਕਿਹਾ ਕਿ ਕਿਰਤੀ ਬਾਪ ਦੀ ਲਿਆਕਤ ਦਾ ਹੀ ਫ਼ਲ ਹੈ ਕਿ ਮੰਗਾ ਸਿੰਘ ਬਾਸੀ ਨੇ ਉਨ੍ਹਾਂ ਦੀ ਯਾਦ ਚ ਇਨਾਮ ਸਥਾਪਿਤ ਕੀਤਾ ਹੈ। ਉਨ੍ਹਾਂ ਹਰਬੀਰ ਸਿੰਘ ਨੂੰ ਕਲਮਯੋਗੀ ਕਹਿ ਕੇ ਸਤਿਕਾਰ ਦਿੱਤਾ। 
ਪੁਰਸਕਾਰ ਲਈ ਸ: ਹਰਬੀਰ ਸਿੰਘ 
ਭੰਵਰ ਨੇ ਫਾਓ ਂਡੇਸ਼ਨ ਦਾ ਧੰਨਵਾਦ ਕਰ ਦੇ ਨਾਲ ਨਾਲ ਆਪਣੇ ਕਲਮੀ ਸਫ਼ਰ ਬਾਰੇ ਜਾਣਕਾਰੀ ਦਿੱਤੀ  ।
ਮੰਚ ਸੰਚਾਲਨ ਪਰਵਾਸੀ ਸਾਹਿੱਤ ਅਧਿਐਨ ਕੇਂਦਰ ਦੀ ਕੋਆਰਡੀਨੇਟਰ ਡਾ: ਤੇਜਿੰਦਰ ਕੌਰ ਨੇ ਕੀਤਾ। 
ਇਸ ਮੌਕੇ ਅਮਰੀਕਾ ਤੋਂ ਆਏ ਲੇਖਕ ਸੁਰਜੀਤ ਸਿੰਘ ਕਾਉਂਕੇ,ਆਸਟਰੇਲੀਆ ਤੋਂ ਗੁਰਸ਼ਮਿੰਦਰ ਸਿੰਘ ਮਿੰਟੂ ਬਰਾੜ, ਇੰਗਲੈਂਡ ਤੋਂ ਡਾ: ਤਾਰਾ ਸਿੰਘ ਆਲਮ,ਕੈਨੇਡਾ ਤੋਂ ਗੁਰਬਚਨ ਸਿੰਘ ਬਰਾੜ ਕੈਲਗਰੀ,ਸਿਰਸਾ ਹਰਿਆਣਾ ਤੋਂ ਭੁਪਿੰਦਰ ਪੰਨੀਵਾਲੀਆ, ਕਾਲਿਜ ਪਰਬੰਧਕ ਕਮੇਟੀ ਦੇ ਮੈਂਬਰ ਸ: ਭਗਵੰਤ ਸਿੰਘ, ਹਰਦੀਪ ਸਿੰਘ,ਜੀ ਜੀ ਐੱਨ ਆਈ ਐੱਮ ਟੀ ਦੇ ਡਾਇਰੈਕਟਰਪ੍ਰੋ: ਮਨਜੀਤ ਸਿੰਘ ਛਾਬੜਾ ,ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਡਾਇਰੈਕਟਰ ਯੁਵਕ ਭਲਾਈ ਡਾ: ਨਿਰਮਲ ਜੌੜਾ, ਅਮਨਦੀਪ ਫੱਲੜ,ਸ਼੍ਰੀਮਤੀ ਕੈਲਾਸ਼ ਭੰਵਰ,ਮਨਜਿੰਦਰ ਧਨੋਆ,ਅਗਾਂਵਧੂ ਸਫ਼ਲ ਕਿਸਾਨ ਹਰਜਿੰਦਰ ਸਿੰਘ ਸੰਧੂ ਲਾਢੋਵਾਲ,ਪਿੰਡ ਬੀੜ ਬੰਸੀਆਂ ਦੇ ਸਿਰਕੱਢ ਨਿਵਾਸੀ,ਪਰਮੁੱਖ ਨਾਵਲਕਾਰ ਬਲਦੇਵ ਸਿੰਘ ਸੜਕਨਾਮਾ, ਦੇਵਿੰਦਰ ਸਿੰਘ ਸੇਖਾ,ਵਿਅੰਗ ਤੇ ਨਾਵਲਕਾਰ ਕੇ ਐੱਲ ਗਰਗ,ਪੰਜਾਬੀ ਸਾਹਿੱਤ ਅਕਾਡਮੀ ਦੇ ਮੀਤ ਪ੍ਰਧਾਨ ਸੁਰਿੰਦਰ ਕੈਲੇ ਤੇ ਤਰਲੋਚਨ ਲੋਚੀ, ਸਕੱਤਰ ,ਡਾ: ਗੁਲਜ਼ਾਰ ਸਿੰਘ ਪੰਧੇਰ, ਕਰਮਜੀਤ ਸਿੰਘ ਔਜਲਾ, ਡਾ: ਕੁਲਵਿੰਦਰ ਕੌਰ ਮਿਨਹਾਸ,ਜਸਵੰਤ ਸਿੰਘ ਅਮਨ, ਡਾ: ਫਕੀਰ ਚੰਦ ਸ਼ੁਕਲਾ, ਸਰਬਜੀਤ ਵਿਰਦੀ,ਸੁਖਦੇਵ ਸਿੰਘ ਲਾਜ ਸਮੇਤ ਕਈ ਸਿਰਕੱਢ ਵਿਅਕਤੀ ਹਾਜ਼ਰ ਸਨ। 
ਪੋਸਟ ਗਰੈਜੂਏਟ ਪੰਜਾਬੀ ਵਿਭਾਗ ਦੇ ਮੁਖੀ ਡਾ: ਭੁਪਿੰਦਰ ਸਿੰਘ ਨੇ ਧੰਨਵਾਦ ਦੇ ਸ਼ਬਦ ਕਹੇ।