ਚਾਨਣ ਅਤੇ ਹਨੇਰੇ ਦੀ ਜੰਗ (ਲੇਖ )

ਵਿਵੇਕ    

Email: vivekkot13@gmail.com
Address: ਕੋਟ ਈਸੇ ਖਾਂ
ਮੋਗਾ India
ਵਿਵੇਕ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


buy amoxicillin

buy antibiotics online mipnet.dk buy amoxicillin uk
ਇਹ ਜ਼ਮਾਨਾ ਸ਼ੋਸ਼ਲ ਮੀਡੀਏ ਦਾ ਜ਼ਮਾਨਾ ਹੈ ।ਹਰ ਕੋਈ ਹੁਣ ਇਸ ਵਿੱਚ ਹੀ ਰੁੱਝਿਆ ਹੋਇਆ ਦਿਖਾਈ ਦਿੰਦਾ ਹੈ।ਖਾਸ ਕਰ ਨੌਜੁਆਨ ਵਰਗ ਤਾ ਇਸ ਦਾ ਪੂਰੀ ਤਰਾਂ੍ਹ ਦੀਵਾਨਾ ਹੋ ਚੁੱਕਾ ਹੈ।ਦਿਨ ਰਾਤ,ਖਾਣ ਪੀਣ ਅਤੇ ਉੱਠਣ ਬਹਿਣ ਸਭ ਕੁੱਝ ਹੁਣ ਇਹਨਾਂ ਲਈ ਇਹੀ ਹੈ।ਇਸ ਤੋਂ ਇਲਾਵਾ ਬੱਚੇ ਵੀ ਇੰਟਰਨੈੱਟ ਦੀ ਹਰ ਗੱਲ ਜਾਣਦੇ ਹਨ।ਏਨਾ ਤਾਂ ਕਿਸੇ ਪੜ੍ਹੇ ਲਿਖੇ ਨੂੰ ਨਹੀ ਪਤਾ ਜਿੰਨੀ ਜਾਣਕਾਰੀ ਇਸ ਵੇਲੇ ਬੱਚਿਆ ਨੂੰ ਹੈ।ਮੁੰਡੇ ਕੁੜੀਆ ਪਹਿਲਾਂ ਸਾਹਿਤ ਤੋਂ ਟੁੱਟ ਕੇ ਇਸ ਨਾਲ ਜੁੜੇ ਸਨ।ਹੁਣ ਆਲਮ ਇਹ ਹੈ ਕਿ ਇਹ ਨਿੱਕੀ ਪੀੜ੍ਹੀ ਵੀ ਮੋਬਾਇਲ ਤੇ ਉਂਗਲਾਂ ਚਲਾਓਣੀਆ ਸਿੱਖ ਗਈ ਹੈ।ਉਹ ਆਪਣੇ ਮਤਲਬ ਦੇ ਕਾਰਟੂਨ ਕੱਢ ਕੇ ਘਰ ਦੇ ਇੱਕ ਕੋਨੇ ਵਿੱਚ ਬਹਿ ਵੇਖਦੇ ਰਹਿੰਦੇ ਹਨ।ਇਹਨਾਂ ਨੂੰ ਦੀਨ ਦੁਨੀਆ ਦੀ ਕੋਈ ਖਬਰ ਨਹੀ ਹੁੰਦੀ।ਕੀ ਖਾਣਾ ਕੀ ਪੀਣਾ ,ਸਕੂਲ ਦਾ ਹੋਮ ਵਰਕ ਸਭ ਕੁੱਝ ਭੁਲਕੇ ਬੱਸ ਜੇ ਇਹਨਾਂ ਨੂੰ ਪੰਸਦ ਹੈ ਤਾਂ ਉਹ ਹੈ ਨੱੈਟ ਤੇ ਕੱਢ ਕੇ ਕਾਰਟੂਨ ਵੇਖਣਾ ਹੀ ਪਸੰਦ ਹੈ।ਬੱਸ ਦੋ ਹੀ ਗੱਲਾਂ ਜਾਂ ਟੀ:ਵੀ ਤੇ ਕਾਰਟੂਨ ਨਹੀ ਤਾਂ ਫਿਰ ਨੈੱਟ ਤੇ ਉਂਗਲਾਂ ਚਲਾਓਣੀਆ।ਇਹ ਸਥਿਤੀ ਬਹੁਤ ਹੀ ਚਿੰਤਾਜਨਕ ਹੈ।

      .ਜਿਸ ਬਚਪਣ ਦੀ ਉਮਰ ਹੱਸਣ ਖੇਡਣ ਦੀ ਹੈ। ਆਪਣੇ ਆਸ ਪਾਸ ਤੋਂ ਸਿੱਖਣ ਦੀ ਉਮਰ ਹੈ ਉਸ ਵੇਲੇ ਬੱਚੇ ਇਸ ਨੈੱਟ ਦੀ ਅਣਸੁਲਝੀ ਮਾਇਆ ਵਿੱਚ ਗਲਤਾਨ ਹਨ।ਅੱਜ ਦਾ ਇਹ ਸਾਰਾ ਵਰਗ ਚਾਹੇ ਬੱਚੇ ਜਾਂ ਕਿਸ਼ੋਰ  ਸਭ ਸਾਹਿਤ ਅਤੇ ਸਭਿਆਚਾਰ ਤੋਂ ਦੂਰ ਹਨ ਜਦਕਿ ਇਹੀ ਤਾਂ ਸਾਡੇ ਭੱਵਿਖ ਦੇ ਵਾਰਿਸ ਹਨ ਇਹਨਾਂ ਤੋਂ ਉਮੀਦ ਹੈ ਕਿ ਸਾਡੇ ਵਿਰਸੇ ਨੂੰ ਨਵਾਂ ਮੁਹਾਂਦਰਾ ਦੇਣਗੇ।ਕਿਉਕਿ ਜੇ ਬੱਚੇ ਸਾਹਿਤ ਪੜਨਗੇ ਨਵੀਆਂ ਪੁਸਤਕਾਂ ਨਾਲ ਨਾਤਾ ਜੋੜਨਗੇ ਤਾਂ ਹੀ ਇਹ ਕੁੱਝ ਨਵਾਂ ਰਚ ਸਕਦੇ ਹਨ।ਸਮਾਜ ਨੂੰ ਦੇਸ਼ ਨੂੰ ਨਵੀ ਦਿਸ਼ਾ ਪ੍ਰਦਾਨ ਕਰ ਸਕਦੇ ਹਨ।ਪਰ ਆਸ ਤੋਂ ਉਲਟ ਇਹ ਤਾਂ ਨੈੱਟ ਦੀ ਹਨੇਰੀ ਦੁਨੀਆ ਵਿੱਚ ਗੁਆਚੇ ਹੋਏ ਹਨ।

 .ਇਹ ਵੇਖ ਲੱਗਦਾ ਹੈ ਕਿ ਪੁਸਤਕਾਂ ਦਾ ਸੰਸਾਰ ਬੱਸ ਅਲਮਾਰੀਆ ਵਿੱਚ ਹੀ ਕੈਦ ਹੋ ਕੇ ਰਹਿ ਗਿਆ ਹੈ।ਲੇਖਕ ਤਾਂ ਨਵੇਂ ਤੋਂ ਨਵਾਂ ਸਾਹਿਤ ਲਿਖ ਰਹੇ ਹਨ ਪਰ ਨੌਜੁਆਨ ਵਰਗ ਜਿਸ ਨੇ ਇਸ ਸਾਹਿਤ ਤੋਂ ਦਿਸ਼ਾ ਨਿਰਦੇਸ਼ ਲੈਣੇ ਹਨ ਸਮਾਜ ਦੀ ਅਸਲ ਤਸਵੀਰ ਸਾਹਿਤ ਵਿੱਚੋਂ ਵੇਖਣੀ ਹੈ ਉਹਨਾਂ ਦੀ ਨਜ਼ਰ ਤਾਂ ਸਿਰਫ ਤੇ ਸਿਰਫ ਮੋਬਾਇਲ ਦੀ ਚਮਕਦੀ ਸਕਰੀਨ ਉੱਪਰ ਹੀ ਹੈ।ਉਂਗਲਾਂ ਅਤੇ ਅੱਖਾ ਦਾ ਕੇਂਦਰਬਿੰਦੂ ਮੋਬਾਇਲ ਹੀ ਬਣਇਆ ਹੋਇਆ ਹੈ।ਅਜਿਹੇ ਦੌਰ ਵਿੱਚ ਸਾਹਿਤ ਤੇ ਸਾਹਿਤਕ ਰਚਨਾਵਾਂ ਦੀ ਕੋਈ ਕਦਰ ਨਹੀ।ਬੱਸ ਵੱਟਸਅੱਪ ਤੇ ਆਉਂਦੇ ਨਿੱਕੇ ਨਿੱਕੇ ਕਵਿਤਾਵਾਂ ਦੇ ਟੋਟੇ, ਛੋਟੇ ਛੋਟੇ ਵਾਰਤਕ ਟੁਕੜੇ, ਹੀ ਸਾਹਿਤ ਬਣ ਗਿਆ ਹੈ।ਇੱਕ ਰਚਨਾ ਆਉਦੀ ਹੈ ਅਜੇ aੇਸਦੇ ਲਿਖਣ ਦਾ ਮਕਸਦ ਜਾਂ aੁਸ ਵਿਚਲੀ ਭਾਵਨਾ ਦੀ ਸਮਝ ਨਹੀ ਆਉਂਦੀ ਉਹੀ ਲੇਖਕ ਹੋਰ ਪੰਜ ਸੱਤ ਕਾਵਿ ਟੋਟੇ ਭੇਜ ਦਿੰਦਾ ਹੈ।ਅਗਲੇ ਦਿਨ ਹੋਰ ਭੇਜਣ ਦੀ ਤਿਆਰੀ ਵਿੱਚ ਜੁਟ ਜਾਦਾ ਹੈ।

  .ਇਧਰ ਉਧਰ ਤੋਂ ਇੱਕਠੇ ਕੀਤੇ ਵਾਕਅੰਸ਼ ਅਗਾਂਹ ਦੀ ਅਗਾਂਹ ਤੁਰੇ ਜ਼ਾਦੇ ਹ ਨ।ਉਹਨਾਂ ਵਿੱਚ ਕੀ ਹੈ ਕੀ ਨਹੀ ਕਿਸੇ ਨੂੰ ਕੋਈ ਮਤਲਬ ਨਹੀ।ਅੱਜ ਦੇ ਯੁੱਗ ਦਾ ਬੱਸ ਇਹੀ ਸਾਹਿਤ ਹੈ।ਘਰ ਦੀਆ ਨੁੱਕਰਾਂ ਵਿੱਚ ਬੈਠੇ ਲਿਖ ਲਿਖ ਇੰਟਰਨੈੱਟ ਤੇ ਪਾਓਣ ਵਾਲੇ ਇਹੀ ਸਾਹਿਤਕਾਰ ਹਨ।ਇਹ ਸਾਰੀ ਸਥਿਤੀ ਸਾਹਿਤ ਲਈ ਸਮਾਜ ਲਈ ਖਾਸ ਕਰ ਯੁਵਕਾਂ ਲਈ ਬੇਹੱਦ ਚਿੰਤਾਜਨਕ ਹੈ।ਕਿਉਕਿ ਇਸ ਸਾਰੇ ਘੱਚ ਘਚੋਲੇ ਵਿੱਚ ਅਸਲ ਸਾਹਿਤ ਅਤੇ ਇਸ ਦੀ ਗੰਭੀਰ ਸਿਰਜਣਾ ਗਾਇਬ ਹੈ।ਇਹ ਦੌਰ ਅੱਜ ਦਾ ਨਹੀ ਤਕਰੀਬਨ ਪਿਛਲੇ ਚਾਰ ਪੰਜ ਸਾਲਾ ਤੋਂ ਇਹੀ ਸਥਿਤੀ ਹੈ।

     ,ਪਹਿਲਾਂ ਪਹਿਲ ਤੀਹ ਚਾਲੀ ਸਾਹਿਤਕ ਰਸੀਏ ਇੱਕ ਥਾਂ ਇੱਕਠੇ ਹੋਕੇ ਸਾਹਿਤ ਤੇ ਚਰਚਾ ਕਰਦੇ ਸਨ।ਇੱਕ ਦੂਜੇ ਦੀ ਸੁਣਦੇ ਸਨ ਆਪਣੀ ਦੱਸਦੇ ਸਨ।ਰਚਨਾਵਾਂ ਤੇ ਨਿੱਠ ਕੇ ਬਹਿਸ ਹੁੰਦੀ ਸੀ ਤਦ ਜਾ ਕੇ ਪਾਠਕਾਂ ਦੇ ਹੱਥਾ ਚ ਪੁੱਜਦੀ ਸੀ।ਹੁਣ ਇਹਨਾਂ ਸਾਹਿਤਕ ਇੱਕਠ ਦੀ ਗਿਣਤੀ ਮਸਾਂ ਦਸ ਪੰਦਰਾਂ ਮੈਂਬਰਾਂ ਤੱਕ ਰਹਿ ਗਈ ਹੈ।ਨਵੇਂ ਮੁੰਡੇ ਸਾਹਿਤ ਨਾਲ ਜੁੜ ਹੀ ਨਹੀ ਰਹੇ।ਉਹਨਾਂ ਲਈ ਮੋਬਾਇਲ ਤੇ ਚਲਦਾ ਕੱਚਾ ਪੱਕਾ ਸਾਹਿਤ ਹੀ ਹੈ।ਬੱਸ ਉਸੇ ਤੇ ਵਾਹ ਵਾਹ ਹੋਈ ਜਾ ਰਹੀ ਹੈ।ਅੱਜ ਕੱਲ ਦੇ ਯੁਵਕ ਤਾਂ ਅਖਬਾਰ ਵੀ ਚੰਗੀ ਤਰਾਂ੍ਹ ਨਹੀ ਪੜ੍ਹਦੇ।ਇੰਜ਼ ਲੱਗਦਾ ਹੈ ਕਿ ਗੰਭੀਰਤਾ ਅਤੇ ਗੰਭੀਰ ਸਾਹਿਤ ਦਾ ਸਮਾਂ ਹੀ ਲੰਘ ਗਿਆ ਹੈ।ਨੌਜੁਆਨ ਤਾਂ ਤੱਟ ਫੱਟ ਹੀ ਸਭ ਕੁੱਝ ਚੁੰਹਦਾ ਹੈ।ਏਸੇ ਕਰਕੇ ਲੱਗਦਾ ਹੈ ਕਿ ਕਿਤਾਬਾ ਦਾ ਸਮਾਂ ਵੀ ਹੁਣ ਨਹੀ ਰਿਹਾ।

    .ਇਹ ਸਮਾਂ ਵਾਕਿਆ ਹੀ ਸਾਹਿਤ ਪ੍ਰੇਮੀਆ ,ਸਾਹਿਤ ਅਤੇ  ਪੁਸਤਕਾਂ ਲਈ ਕਾਰਜਸ਼ੀਲ ਲੋਕਾਂ ਵਾਸਤੇ ਕਸ਼ਟਦਾਇਕ ਹੈ। ਫਿਰ ਵੀ ਜਦੋ ਤਪਦੀ ਦੁਪਹਿਰ ਵਿੱਚ ਕਿਸੇ ਪਾਸਿਓ ਠੰਡੀ ਹਵਾ ਦਾ ਬੁੱਲਾਂ ਆ ਜਾਵੇ ਤਾ ਬਹੁਤ ਹੀ ਰਾਹਤ ਮਹਿਸੂਸ ਹੁੰਦੀ ਹੈ।ਉਸ ਸਮੇਂ ਇਹ ਅਹਿਸਾਸ ਜਾਗਦਾ ਹੈ ਕਿ ਚਲੋ ਹੌਲੀ ਹੌਲੀ ਇਹ ਤਪਸ਼ ਖਤਮ ਹੋ ਜਾਵੇਗੀ।ਇਹੀ ਅਹਿਸਾਸ ਉਸ ਵਕਤ ਹੁੰਦਾ ਹੈ ਜਦ ਕਿਸੇ ਨੌਜੁਆਨ ਨੂੰ ਪੁਸਤਕ ਪੜ੍ਹਦੇ ਵੇਖੀਦਾ ਹੈ।ਕਿਉਕਿ ਇਸ ਡਿਜੀਟਲ ਯੁੱਗ ਨੇ ਪੁਸਤਕ ਸਭਿਆਚਾਰ ਨੂੰ ਬਹੁਤ ਹੀ ਪਿਛਾਂਹ ਸੁੱਟ ਦਿੱਤਾ ਹੈ।ਅਜਿਹੇ ਸਮੇਂ  ਵੀ ਪੰਜਾਬ ਵਿੱਚ  ਥਾਂ ਥਾਂ ਲੱਗਦੇ ਪੁਸਤਕ ਮੇਲੇ ਅਤੇ ਇਹਨਾਂ ਵਿੱਚ ਸ਼ਾਮਿਲ ਹੁੰਦੇ ਮੁੰਡੇ ਕੁੜੀਆ,ਸਾਹਿਤ ਪ੍ਰੇਮੀ ,ਪਾਠਕ ਇਹ ਅਹਿਸਾਸ ਕਰਵਾਉਂਦੇ ਹਨ ਕਿ ਪੁਸਤਕ ਸਭਿਆਚਾਰ ਅਜੇ ਜਿਉਂਦਾ ਹੈ॥

   ,ਜਿਵੇਂ ਹਨੇਰੇ ਖਿਲਾਫ ਚਾਨਣ ਦੀ ਜੰਗ,ਬਦੀ ਵਿਰੁੱਧ ਨੇਕੀ ਦੀ ਲੜਾਈ ਨਿਰੰਤਰ ਚੱਲਦੀ ਰਹਿੰਦੀ ਹੈ ਇੰਜ਼ ਹੀ ਇਹ ਡਿਜ਼ੀਟਲ ਯੁੱਗ ਅਤੇ ਪੁਸਤਕ ਸੰਸਾਰ ਦਾ ਸੰਘਰਸ਼ ਹੈ।ਇਸ ਰੱਸਾ ਕੱਸੀ ਵਿੱਚੋਂ ਵੀ ਕੁੱਝ ਨਵਾਂ ਹੋਣ ਦੀ ਉਮੀਦ ਬਣ ਸਕਦੀ ਹੈ।ਸਾਹਿਤ ਪ੍ਰੇਮੀ, ਪੰਜਾਬੀ ਪਾਠਕ ਆਪਣੇ ਕਾਰਜ ਚ ਲੱਗੇ ਹੋਏ ਹਨ।ਚਾਹੇ ਇਸ ਵੇਲੇ ਲੱਗਦਾ ਹੈ ਕਿ ਤਕਨੀਕ ਸਭ ਤੇ ਭਾਰੂ ਹੈ।ਸ਼ਬਦ ਕਾਗਜ਼ ਤੋਂ ਨਿਕਲ ਕੇ ਕੰਮਪਿਊਟਰ ਦੀ ਸਕਰੀਨ ਤੇ ਜਾ ਪੁੰਹਚੇ ਹਨ ਪਰ ਕਦੇ ਵੀ ਕਾਗਜ਼ ਅਤੇ ਸ਼ਬਦ ਦਾ ਮੱਹਤਵ ਘੱਟ ਨਹੀ ਹੋਵੇਗਾ।

    .ਜਿੰਨਾਂ ਨੇ ਰੱਜ ਕੇ ਸ਼ੋਸ਼ਲ ਮੀਡੀਏ ਦੀ ਵਰਤੋਂ ਕੀਤੀ ਹੈ ਉਹੀ ਹੁਣ ਪੁਸਤਕਾਂ ਵੱਲ ਮੁੜ ਰਹੇ ਹਨ।ਉਹਨਾਂ ਨੂੰ ਜੋ ਗਿਆਨ  ਜੋ ਜਾਣਕਾਰੀ ਅਤੇ  ਸਾਹਿਤ ਦੀ ਸਮਾਜ ਲਈ ਸਾਰਥਕਤਾ ਬਾਰੇ ਪੁਸਤਕਾਂ ਵਿੱਚੋ ਸਮਝ ਆ ਰਹੀ ਹੈ ਉਹ ਸਾਰਾ ਦਿਨ ਮੋਬਾਇਲ ਤੇ ਉਂਗਲਾਂ ਮਾਰ ਕੇ ਵੀ ਪ੍ਰਾਪਤ ਨਹੀ ਹੋ ਸਕਦੀ। ਮੋਬਾਇਲ ਤਾਂ ਸਿਰਫ ਛੇਤੀ ਅਤੇ ਦੂਰ ਦੂਰ ਤੱਕ ਸੂਚਨਾ ਹੀ ਪੁੰਹਚਾ ਸਕਦਾ ਹੈ ਜੇ ਇਹ ਸੋਚ ਲਈਏ ਕਿ ਅਸੀਂ ਸਿਰਫ ਮੋਬਾਇਲ ਤੇ ਲਿਖ ਲਿਖ ਕੇ ਹੀ ਸਾਹਿਤਕਾਰ ਬਣ ਜਾਵਾਗੇ ਜਾਂ ਸਕਰੀਨ ਤੇ ਪੜ੍ਹ ਪੜ੍ਹ  ਸਾਹਿਤ  ਨੂੰ ਚਾਰ ਚੰਨ ਲਾ ਦੇਵਾਂਗੇ ਇਹ ਵੱਡੀ ਭੁੱਲ ਹੈ।

   .ਜੇ ਨਿੱਠ ਕੇ ਸਾਹਿਤ ਸਾਧਨਾ ਕਰਨੀ ਹੈ ਜਾਂ ਦੁਨੀਆ ਦੇ ਸਰਵਸ਼ਰੇਸ਼ਠ ਸਾਹਿਤ ਦੇ ਸਾਗਰ ਵਿੱਚ ਗੋਤੇ ਲਾਉਣੇ ਹਨ ਤਾਂ ਪੁਸਤਕ ਇਸ ਦਾ ਸਭ ਤੋਂ ਵਧੀਆ ਸਾਧਨ ਹੈ।ਇਹ ਸਮਝ ਹੁਣ ਕੁੱਝ ਕੁੱਝ ਨੌਜੁਆਨ ਪੀੜੀ੍ਹ ਨੂੰ ਆ ਰਹੀ ਹੈ।ਇਸ ਬਾਰੇ ਮੇਰਾ ਨਿੱਜੀ ਅਨੁਭਵ ਵੀ ਹੈ।ਸਾਹਿਤਕ ਪੁਸਤਕਾਂ ਪੜ੍ਹਨ ਦੇ ਸ਼ੌਕ ਕਾਰਨ ਮੇਰੇ ਨਾਲ ਪਹਿਲਾਂ ਦੋ ਕੁ ਲੜਕੇ ਜੁੜੇ ਅਸੀਂ ਆਪਸ ਵਿੱਚ ਪੁਸਤਕ ਸਾਂਝ ਬਣਾਈ ਤੇ ਪੁਸਤਕਾਂ ਦਾ ਆਦਾਨ ਪ੍ਰਦਾਨ ਸ਼ੁਰੂ ਕੀਤਾ।ਇਸ ਨਿੱਕੀ ਜਿਹੀ ਸਾਂਝ ਦਾ ਦਾਇਰਾ ਹੁਣ ਖੁੱਲਾ ਹੋ ਰਿਹਾ ਹੈ ।ਸਾਹਿਤ ਸਭਾ ਦਾ ਗਠਨ ਹੋਇਆ ਤੇ ਹੁਣ ਹੋਰ ਮੈਂਬਰ ਵੀ ਜੁੜ ਰਹੇ ਹਨ। ਅਸਾਂ ਨੇ ਇਹ ਫੈਸਲਾ ਵੀ ਕੀਤਾ ਕਿ ਕੋਈ ਵੀ ਮੈਂਬਰ ਮੋਬਾਇਲ ਤੇ ਟਾਇਪ ਕੀਤੀ ਰਚਨਾ ਨਹੀ ਸੁਨਾਏਗਾ ਹਰ ਮੈਂਬਰ ਲਈ ਜਰੂਰੀ ਹੈ ਕਿ ਉਹ ਆਪਣੀ ਰਚਨਾ ਕਾਗਜ਼ ਤੇ ਲਿਖ ਕੇ ਲਿਆਵੇ ਤੇ ਸੁਨਾਵੇ। ਇਹ ਕਾਫਿਲਾ ਹੋਰ ਵੀ ਵਧੇਗਾ ਇਹੀ ਉਮੀਦ ਹੈ।ਹਨੇਰੇ ਵਿੱਚ ਇਹ ਇੱਕ ਰੋਸ਼ਨੀ ਦੀ ਕਿਰਨ ਵਾਂਗ ਵੀ ਹੈ।