ਸਭ ਰੰਗ

  •    ਕੰਡਿਆਲੇ ਰਾਹਾਂ ਦਾ ਸਫ਼ਰ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਤਾਈ ਨਿਹਾਲੀ ਦੇ ਸ਼ੱਕਰਪਾਰੇ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
  •    ਮਾਵਾਂ ਦੀਆਂ ਦੁਆਵਾਂ / ਗੁਰਦੀਸ਼ ਗਰੇਵਾਲ (ਲੇਖ )
  •    ਸੁਰੀਲਾ ਅਲਗੋਜ਼ਾ ਵਾਦਕ ਤਾਰਾ ਚੰਦ / ਗੁਰਭਜਨ ਗਿੱਲ (ਲੇਖ )
  •    ਪਰਮਵੀਰ ਜ਼ੀਰਾ ਦਾ ਪੁਸਤਕ ਪਰਵਾਜ਼ / ਉਜਾਗਰ ਸਿੰਘ (ਆਲੋਚਨਾਤਮਕ ਲੇਖ )
  •    ਕਹਾਣੀ ਸੰਗ੍ਰਹਿ -- ਦਿਨ ਢਲੇ / ਗੁਰਮੀਤ ਸਿੰਘ ਫਾਜ਼ਿਲਕਾ (ਪੁਸਤਕ ਪੜਚੋਲ )
  •    ਸਿੱਖਾਂ ਦੀ ਆਨ-ਸ਼ਾਨ ਦੀ ਪ੍ਰਤੀਕ ਹੈ ਦਸਤਾਰ / ਇਕਵਾਕ ਸਿੰਘ ਪੱਟੀ (ਲੇਖ )
  •    ਵਿਰਸੇ ਦੀਅਾਂ ਬਾਤਾਂ / ਜਸਵੀਰ ਸ਼ਰਮਾ ਦੱਦਾਹੂਰ (ਲੇਖ )
  •    ਇਹ ਹੈ ਸਮੇਂ ਦਾ ਹੇਰ ਫੇਰ / ਵਿਵੇਕ (ਲੇਖ )
  •    ਇਟਲੀ ਵਿੱਚ ਸਿੱਖ ਫੌਜੀ / ਪੰਜਾਬੀਮਾਂ ਬਿਓਰੋ (ਪੁਸਤਕ ਪੜਚੋਲ )
  •    ਘਿਓ ਬਣਾਵੇ ਤੋਰੀਆਂ / ਰਮੇਸ਼ ਸੇਠੀ ਬਾਦਲ (ਲੇਖ )
  •    ਕਰਮਾਂਵਾਲੀਆਂ / ਨਿਸ਼ਾਨ ਸਿੰਘ ਰਾਠੌਰ (ਲੇਖ )
  • ਵੋਟ ਦਾ ਹੱਕ (ਕਹਾਣੀ)

    ਜਸਕਰਨ ਲੰਡੇ   

    Cell: +91 94176 17337
    Address: ਪਿੰਡ ਤੇ ਡਾਕ -- ਲੰਡੇ
    ਮੋਗਾ India 142049
    ਜਸਕਰਨ ਲੰਡੇ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


    buy amitriptyline uk

    buy amitriptyline

    pregnancy termination in manila

    abortion pill philippines
    ਅੱਜ ਤੋਂ ਕੋਈ ਪੰਦਰਾਂ ਸਾਲ ਪਹਿਲਾਂ ਜਦੋਂ ਮੈਂ +2 ਕਰਕੇ ਕਾਲਜ਼ ਵਿੱਚ ਦਾਖਲ ਹੋਇਆ ਹੀ ਸੀ।  ਅਸੀਂ ਉਦੋਂ ਪਿੰਡ ਵਿੱਚ ਨੌਜਵਾਨ  ਸਭਾ ਬਣਾ ਲਈ ਸੀ। ਸਾਡੀ ਨੌਜਵਾਨ ਸਭਾ ਨੇ  ਪਿੰਡ ਵਿੱਚ ਕਈ  ਲੋਕ-ਭਲਾਈ ਦੇ ਕੰਮ ਕੀਤੇ।  ਨੌਜਵਾਨ ਸਭਾ ਦੀ ਪਿੰਡ ਵਿੱਚ   ਕਾਫੀ ਠੁੱਕ ਬਣ ਗਈ ਸੀ।  ਕੁਝ ਚਿਰ ਬਾਅਦ ਹੀ ਪਿੰਡ ਦੀ ਸਰਪੰਚੀ ਦੀ ਚੋਣ ਆ ਗਈ।  ਅਸੀਂ ਇੱਕ ਨੌਜਵਾਨ ਦਿਆਲ  ਸਿੰਘ ਨੂੰ    ਸਰਪੰਚੀ ਦਾ ਉਮੀਦਵਾਰ ਖੜਾ ਕਰ ਦਿੱਤਾ ਸੀ। ਅਸੀਂ ਹਰ ਰੋਜ਼ ਦਿਆਲ ਸਿੰਘ ਨਾਲ ਸਾਰਾ-ਸਾਰਾ ਦਿਨ ਵੋਟਾਂ ਪਾਉਣ ਲਈ ਲੋਕਾਂ ਨੂੰ  ਪ੍ਰੇਰਨ ਜਾਂਦੇ ਸੀ।  ਕੁਝ ਦਿਨ ਮੇਰੀ ਮਾਂ ਨੇ ਮੈਨੂੰ ਦਿਆਲ ਨਾਲ ਜਾ ਕੇ  ਵੋਟਾਂ ਮੰਗਣ ਤੋਂ ਕਦੀ ਨਹੀਂ ਸੀ ਰੋਕਿਆ, ਪਰ ਅੱਜ  ਜਦੋਂ ਮੈਂ  ਦਸ ਕੁ ਵਜੇ ਰਾਤ ਨੂੰ ਘਰੇ ਵੜਿਆ, ਤਾਂ ਮੇਰੀ ਮਾਂ ਅਜੇ ਵੀ ਦੀਵਾ ਜਗਾਈ ਬੈਠੀ ਮੈਨੂੰ ਹੀ ਉਡੀਕ ਰਹੀ ਸੀ।  ਮੈਂ ਤਕਰੀਬਨ ਹਰ ਰੋਜ ਹੀ ਇਸੇ ਟਾਈਮ  ਹੀ ਘਰੇ ਵੜਦਾ ਸੀ।  ਰੋਟੀ ਵੀ ਮੈਂ ਦਿਆਲ ਕੇ ਘਰੋਂ ਹੀ ਖਾ ਕੇ ਆਉਂਦਾ ਸੀ।  ਮੇਰੇ ਆਉਣ ਤੱਕ ਮਾਂ ਦੀਵਾ ਬੰਦ ਕਰਕੇ ਸੁੱਤੀ ਪਈ ਹੁੰਦੀ ਸੀ। ਜੇ ਕਦੇ ਉਹ ਜਾਗਦੀ ਵੀ ਹੁੰਦੀ ਤਾਂ ਸਿਰਫ ਇਹੋ ਹੀ ਪੁਛਦੀ, “ਆ ਗਿਆਂ ਦੀਪੇ ਪੁੱਤ” ਮੇਰੇ ਹਾਂ ਆਖਣ ਤੇ ਫਿਰ ਸੌਂ ਜਾਂਦੀ ਸੀ।   
                       ਅੱਜ ਪਤਾ ਨਹੀਂ ਕੀ ਗੱਲ ਹੋ ਗਈ ਸੀ।  ਬੇਬੇ ਮੈਨੂੰ ਘਰੇ ਵੜਦੇ ਸਾਰ ਹੀ ਕਹਿਣ ਲੱਗੀ,” ਕਿਥੋਂ ਆਇਆਂ ਏ ਧੱਕੇ  ਖਾ ਕੇ ਇਸ ਟਾਈਮ।  ਮੈਨੂੰ ਦੋ ਘੰਟੇ ਹੋ ਗਏ ਉਡੀਕਦੀ ਨੂੰ ਤੇਰਾ ਪਿਓ ਵੀ ਨਹੀਂ ਆਇਆ ਅਜੇ ਤੱਕ, ਪਤਾ ਨਹੀਂ ਕਿੱਥੇ ਪਿਆ ਹੋਊ   ਪਾਲੇ ਕੇ ਘਰੋਂ ਡੱਫ ਕੇ”। ਇਹ ਗੱਲ ਵੱਖਰੀ ਏ ਕਿ ਮੇਰਾ ਬਾਪ ਅੱਗੇ ਵੀ ਮੇਰੇ ਨਾਲੋਂ ਮਗਰੋਂ ਹੀ ਘਰੇ ਵੜਦਾ ਸੀ ਦਾਰੂ ਨਾਲ ਟੁੰਨ ਹੋ ਕੇ।   ਉਹ ਦੂਜੇ ਪਾਸੇ ਵਿਰੋਧੀ ਪਾਰਟੀ ਦੇ ਸਰਪੰਚੀ ਦੇ ਉਮੀਦਵਾਰ ਪਾਲਾ ਸਿੰਘ ਦੇ ਘਰੇ ਕੰਮ ਕਰਦਾ ਸੀ।  ਉਹ ਤਾਂ ਉਹਨਾਂ ਦੇ ਭਾਂਡੇ-ਠੀਕਰ ਸਾਂਭ ਕੇ ਰਾਤ ਨੂੰ 12 ਵਜੇ  ਤੋਂ ਬਾਅਦ ਹੀ ਘਰੇ ਵੜਦਾ ਸੀ।    
                          ਮੇਰੇ ਕਮਰੇ ਵਿੱਚ ਵੜਦੇ ਸਾਰ ਹੀ ਬੇਬੇ ਫਿਰ ਆਪਣਾ ਭਾਸ਼ਣ ਸੁਰੂ ਕਰਦੀ ਹੈ, “ ਅੱਜ ਤੋਂ ਬਾਅਦ ਤੂੰ ਕਿਸੇ ਦਿਆਲੇ –ਦਿਉਲੇ ਦੇ ਘਰ ਨਹੀਂ ਜਾਵੇਂਗਾ। ਜੇ ਤੂੰ ਦਿਆਲ ਨਾਲ ਗਿਆ ਤਾਂ ਆਪਾਂ ਭੁੱਖੇ ਮਰ ਜਾਂਵਾਂਗੇ”।  ਇਹ ਆਖ ਮਾਂ ਦੀਆਂ ਅੱਖਾਂ ਵਿੱਚੋਂ ਹੰਝੂ ਡਿੱਗਣ ਲੱਗ ਪਏ।  ਮੈਂ ਕਿਹਾ, “ ਬੇਬੇ ਅੱਜ ਤੈਨੂੰ ਕੀ ਹੋ ਗਿਆ ਏ, ਅੱਗੇ ਤਾਂ ਤੂੰ ਮੈਨੂੰ ਕਦੇ ਵੀ ਦਿਆਲ ਨਾਲ ਜਾਣ ਤੋਂ ਨਹੀਂ ਸੀ ਰੋਕਿਆ” । ਵੈਸੇ ਮੇਰਾ ਮੱਥਾ ਠਣਕਿਆ ਸੀ ਕੇ ਜਰੂਰ ਪਾਲਾ ਹੀ ਬੇਬੇ ਨੂੰ ਡਰਾ ਕੇ ਗਿਆ ਹੋਵੇਗਾ। ਪਰ ਮੈਂ ਬੇਬੇ ਤੋਂ ਸਭ ਕੁਝ  ਸੁਣਨਾ ਚਾਹੁੰਦਾ ਸੀ ਕਿ ਪਾਲਾ ਬੇਬੇ ਨੂੰ ਕੀ ਕੁੱਝ ਆਖ ਕੇ ਗਿਆ ਹੈ ਇਸ ਲਈ ਮੈਂ ਬੇਬੇ ਨੂੰ ਕਿਹਾ,”ਬੇਬੇ ਤੂੰ ਕਿਉਂ ਦੁਖੀ ਹੋ ਰਹੀ ਏ  ਜਰਾ ਮੈਨੂੰ ਵੀ ਪਤਾ ਲੱਗੇ”।  
                            ਬੇਬੇ ਅੱਖਾਂ ਸਾਫ਼ ਕਰਕੇ ਕੰਬਦੀ ਹੋਈ ਆਵਾਜ਼ ਨਾਲ ਕਹਿਣ ਲੱਗੀ,” ਪੁੱਤ ਜੇ ਤੂੰ ਦਿਆਲ ਨਾਲ ਗਿਆ ਤਾਂ ਆਪਾਂ ਭੁੱਖੇ ਮਰ ਜਾਂਵਾਂਗੇ।  ਅੱਜ ਪਾਲਾ ਆਇਆ ਸੀ ਆਪਣੇ ਘਰ, ਉਹ ਕਹਿੰਦਾ ਸੀ ਅਸੀਂ ਉਹਨਾਂ ਦੇ ਘਰਾਂ ਦੇ ਲਾਗੀ ਆਂ ਤਾਂ ਹੀ ਤੇਰਾ ਬਾਪ ਉਹਨਾਂ ਦੇ ਕੰਮ ਕਰਦਾ ਹੈ। ਜੇ ਤੂੰ ਅੱਜ ਤੋਂ ਬਾਅਦ ਦਿਆਲ ਦੇ ਘਰ ਗਿਆ  ਜਾਂ ਉਸ ਨੂੰ ਵੋਟ ਪੈ ਤਾਂ ਉਹਨਾਂ ਦਾ ਪੂਰਾ ਸ਼ਰੀਕਾ-ਕਬੀਲਾ ਹੀ  ਆਪਾਂ ਤੋਂ ਕੰਮ ਕਰਵਾਉਣੋ ਹੱਟ ਜਾਵੇਗਾ, ਫਿਰ ਆਪਾਂ ਕੀ ਕਰਾਂਗੇ? ਮੈਂ ਤਾਂ ਆਖਦੀ ਹਾਂ ਤੂੰ ਅੱਜ ਤੋਂ ਬਾਅਦ ਨਾਂ ਹੀ ਦਿਆਲ ਕੇ ਘਰ ਜਾਈ ਅਤੇ ਨਾਂ ਹੀ ਦਿਆਲ ਨੂੰ ਵੋਟ ਪਾਵੀਂ।  ਜੇ ਤੂੰ ਪਾਲੇ ਨੂੰ ਵੋਟ ਨਹੀਂ ਪਾਉਣੀ ਤਾਂ ਵੋਟਾਂ ਵਾਲੇ ਦਿਨ ਆਪਣੀ ਦਰਸ਼ੀ ਭੈਣ ਕੋਲ ਚਲਾ ਜਾਵੀਂ।  ਉਹ ਵਿਚਾਰੀ ਉਡੀਕਦੀ ਹੋਵੇਗੀ। ਦੋ ਸਾਲ ਹੋ ਚੱਲੇ ਤੈਨੂੰ ਭੈਣ ਕੋਲ ਗਏ ਨੂੰ। ਮੈਂ ਤੈਨੂੰ ਸਵੇਰੇ ਪਾਲੇ ਤੋਂ ਕਿਰਾਏ ਜੋਗੇ ਪੈਸੇ ਲਿਆ ਦੇਵਾਂਗੀ। ਉਹ ਕਹਿ ਕੇ ਗਿਆ ਏ, ਜੇ ਪੈਸੇ-ਧੇਲੇ ਦੀ ਲੋੜ ਹੋਈ ਤਾਂ ਦੱਸ ਦੇਵੀ ਨਾਲੇ ਤੇਰੀ ਇੱਕ  ਵੋਟ ਨਾਲ ਨਾ ਤਾਂ ਦਿਆਲਾ ਜਿੱਤਣ ਲੱਗਾ ਏ ਨਾ ਹਾਰਨ। ਇਉਂ ਦੱਸ ਤੇਰੀ ਪਾਲੇ ਨਾਲ ਕੀ ਦੁਸ਼ਮਣੀ ਏ, ਜੋ ਤੂੰ ਪਾਲੇ ਨੂੰ ਵੋਟ ਨਹੀਂ ਪਾਉਂਦਾ, ਆਪਾਂ ਤਾ ਵੋਟ ਈ ਪਾਉਣੀ ਏ, ਪਾਲਾ ਕੀ ਤੇ ਦਿਆਲਾ ਕੀ।  
                                  ਬੇਬੇ ਨੇ ਤਾਂ ਆਪਣਾ ਗੁੱਭ –ਗੁਆਟ ਮੈਨੂੰ ਸੁਣਾ ਦਿੱਤਾ ਤੇ ਆਪਣੇ ਮੰਜੇ ਤੇ ਜਾ ਪਈ ਮੈਨੂੰ ਤਾਂ ਜਿਵੇ ਮੰਜਾ ਈ ਦਿਸਣੋ ਹਟ ਗਿਆ ਸੀ।  ਮੈਂ ਹੌਲੀ-ਹੌਲੀ ਆਪਣੇ ਮੰਜੇ ਤੇ ਜਾ ਪਿਆ ਵਾਰੀ-ਵਾਰੀ ਮੇਰੇ ਦਿਮਾਗ ਵਿੱਚ ਬੇਬੇ ਦੇ ਕਹੇ ਸ਼ਬਦ ਗੂੰਜਣ  ਲੱਗੇ ਤੇਰੀ ਇੱਕ ਵੋਟ ਨਾਲ ਨਾਂ ਤਾ ਦਿਆਲ ਜਿੱਤਣ ਲੱਗਾ ਏ ਨਾਂ ਹਾਰਨ ਤੇਰੀ ਇੱਕ . . ..  । 
                                   ਮੈਂ ਸੋਚਣ ਲੱਗਾ ਬੇਬੇ ਨੂੰ ਕਿਵੇ ਸਮਝਾਵਾਂ ਮੇਰੀ ਪਾਲੇ ਨਾਲ ਕੀ ਦੁਸ਼ਮਣੀ ਐ।  ਇਸ ਪਾਲੇ ਨੇ ਅੱਧੋਂ  ਵੱਧ  ਪਿੰਡ ਦੇ ਨੌਜਵਾਨ  ਨਸ਼ੇੜੀ ਬਣਾ ਦਿੱਤੇ ਐ। ਅਫੀਮ ਭੁੱਕੀ ਡੋਡੇ ਆਦਿ ਨਸ਼ੇ ਵੇਚ-ਵੇਚ ਕੇ। ਪਹਿਲੀ ਸਰਪੰਚੀ ਵੇਲੇ ਸਾਰੇ ਪਿੰਡ ਦੀਆਂ ਗਲੀਆਂ-ਨਾਲੀਆਂ ਅਤੇ ਹੋਰ ਪਿੰਡ ਦੇ ਵਿਕਾਸ ਲਈ ਆਈ ਗ੍ਰਾਂਟ ਅੱਧੋਂ  ਵੱਧ ਛਕ ਗਿਆ ਸੀ। ਨਾਲੇ ਆਪ ਹੀ ਲੋਕਾਂ ਨੂੰ ਥਾਣੇ  ਫੜਾ ਦਿੰਦਾ ਸੀ ਤੇ ਆਪ ਹੀ ਛੁੜਾ ਲੈਂਦਾ ਸੀ। ਕੀ-ਕੀ ਕਾਰੇ ਦਸਾਂ ਬੇਬੇ ਨੂੰ ਨਾਲੇ ਬੇਬੇ ਕਿਹੜਾ ਜਾਣਦੀ ਨਹੀ।  ਮੇਰਾ ਪਿਉ ਵੀ ਤਾਂ  ਇਸੇ ਨੇ ਹੀ ਅਮਲੀ ਬਣਾਇਆ ਏ।  ਨਾਲੇ ਮੈਨੂੰ ਆਪਣਾ ਅਤੀਤ ਚੰਗੀ ਤਰਾਂ ਯਾਦ ਹੈ, ਜਦੋਂ ਮੈਂ  ਸੱਤਵੀਂ ਜਮਾਤ ਵਿੱਚ ਪੜਦਾ ਸੀ ਤਾਂ ਇਸੇ  ਪਾਲੇ ਦੇ ਘਰ ਮੁੰਡਾ ਹੋਇਆ ਸੀ।  ਇਸ ਨੇ  ਮੁੰਡੇ ਜੰਮਣ ਦੀ ਖੁਸ਼ੀ ਵਿੱਚ ਆਪਣੇ ਦੋਸਤਾਂ ਨੂੰ ਪਾਰਟੀ ਕੀਤੀ ਸੀ।  ਉਸ ਦਿਨ  ਮੇਰਾ  ਬਾਪ ਬੀਮਾਰ ਸੀ। ਇਸ ਕਮੀਨੇ ਨੇ ਮੈਨੂੰ ਸਕੂਲ ਜਾਂਦੇ ਨੂੰ ਤੇ ਬੇਬੇ ਨਾਲ ਜਬਰਦਸਤੀ ਆਪਣੀ ਗੱਡੀ ਵਿੱਚ ਬਿਠਾ ਲਿਆ ਸੀ।  ਆਪਣੇ ਘਰ ਲਿਜਾ ਕੇ ਸਾਰਾ ਦਿਨ ਮੈਨੂੰ ਝੂਠੇ ਭਾਂਡੇ ਈ ਮਾਂਜਣ ਲਈ ਰੱਖਿਆ ਸੀ। ਉਸ ਦਿਨ ਮੇਰਾ ਹਿਸਾਬ ਦਾ ਪੇਪਰ ਸੀ ਜੋ ਇਸ  ਪਾਲੇ ਨੇ ਮੈਨੂੰ ਦੇਣ ਨਹੀਂ ਸੀ ਦਿੱਤਾ।  ਅਗਲੇ ਦਿਨ ਜਦੋਂ ਮੈਂ ਸਕੂਲ ਗਿਆ ਹਿਸਾਬ ਵਾਲਾ ਮਾਸਟਰ ਮੈਨੂ ਫੇਲ ਕਰਨ ਹੀ ਲੱਗਾ ਸੀ ਕੇ ਦਿਆਲੇ ਦੇ ਭਰਾ ਨੇ ਮਾਸਟਰ ਨੂੰ ਪਾਲੇ ਦੀ ਕਰਤੂਤ ਦੱਸੀ। ਫਿਰ ਮਾਸਟਰ ਮੇਰਾ ਦੁਬਾਰਾ ਪੇਪਰ ਲੈਣ ਲਈ ਮੰਨ ਗਿਆ ਸੀ।  ਮੈਨੂੰ ਆਪਣੇ ਅਤੀਤ ਦੀ ਇੱਕ ਹੋਰ ਘਟਣਾ ਯਾਦ ਆਈ, ਜਦੋਂ ਮੈਂ ਤੇ ਤਾਏ ਮੇਹਰ ਕੀ ਜੀਤੋ ਇਕੱਠੇ ਪਾਲੇ ਕੇ ਖੇਤੋਂ ਪੱਠੇ ਖੋਤ ਰਹੇ ਸਾਂ ਪਾਲਾ ਇੱਕ ਦਮ ਉੱਥੇ ਆ ਗਿਆ ਸੀ।  ਪਹਿਲਾ ਮੈਨੂੰ ਕੁਝ ਚਿਰ ਦਬਕੇ ਮਾਰਦਾ ਰਿਹਾ।  ਫਿਰ ਪਤਾ ਨਹੀਂ ਉਹਦੇ ਮਨ ਵਿੱਚ ਕੀ ਆਇਆ।    ਉਹ ਮੈਨੂੰ ਪੁਚਕਾਰ ਕੇ ਆਪਣੇ ਖੇਤ ਵਾਲੀ ਕੋਠੀ ਵਿੱਚ ਲੈ ਗਿਆ। ਮੈਨੂੰ ਕੋਠੀ ਵਿੱਚ ਤਾੜ ਦਿੱਤਾ ਤੇ ਆਪ ਜੀਤੋ ਦੇ ਮੂੰਹ ਉੱਪਰ ਹੱਥ ਰੱਖ ਕੇ ਉਸ ਨੂੰ ਗੰਨੇ ਦੇ ਸੰਘਣੇ ਖੇਤ ਵਿੱਚ ਲੈ ਗਿਆ ਉਸ ਮਸੂਮ ਕਲੀ ਦੀਆਂ ਚੀਕਾਂ ਮੇਰੇ ਕੰਨਾ ਵਿੱਚ ਅੱਜ ਵੀ ਗੂੰਜ ਰਹੀਆਂ ਹਨ।   ਮੇਰੇ ਦਿਲ ਵਿੱਚ ਅੱਗ ਉਗਲ ਰਹੀ ਸੀ। ਪਰ ਮੈਂ ਬੇਵੱਸ ਹੋਇਆ ਕੁਝ ਨਹੀਂ ਸੀ ਕਰ ਸਕਿਆ।  ਕਿਉਕਿ ਪਾਲੇ ਨੇ ਮੈਨੂੰ ਮੋਟਰ ਵਾਲੇ ਕਮਰੇ  ਵਿੱਚ ਬੰਦ ਕਰ ਕੇ ਜਾਨੋਂ ਮਾਰਨ ਦੀ ਧਮਕੀ ਦੇ ਦਿੱਤੀ ਸੀ।  ਬੇਵਸੀ ਦਾ ਮਾਰਿਆ ਮੈਂ ਚੁੱਪ ਰਿਹਾ ਸੀ ਨਮੋਸ਼ੀ ਦੀ ਮਾਰੀ ਜੀਤੋ  ਨੇ ਨਹਿਰ ਵਿੱਚ ਛਾਲ ਮਾਰ ਦਿੱਤੀ ਸੀ।  ਇਸ ਪਾਲੇ ਨੇ ਪਿੰਡ ਵਿੱਚ ਪ੍ਰਚਾਰ ਕਰ ਦਿੱਤਾ ਸੀ ਕੇ ਪਾਣੀ ਪੀਣ ਗਈ ਜੀਤੋ ਦਾ ਪੈਰ  ਫਿਸਲ ਗਿਆ ਤੇ ਉਹ ਨਹਿਰ ਵਿੱਚ ਜਾ ਡਿੱਗੀ।  ਉਹਦੇ ਲੱਖ ਬਚਾਉਣ ਦਾ ਬਾਵਜੂਦ ਵੀ ਉਹ ਡੁੱਬ ਕੇ ਮਰ ਗਈ ਸੀ।  ਤਕੜੇ ਦਾ  ਸੱਤੀਂ  ਵੀਂਹੀ ਸੌ ਉਹਦੀ ਗੱਲ ਸੱਚ ਹੋ ਗਈ ਸੀ। ਮੈਂ ਆਪਣੇ ਅਤੀਤ ਵਿੱਚੋਂ ਜੀਤੋ ਦੀਆਂ ਚੀਕਾਂ ਮਨਫੀ ਨਹੀਂ ਕਰ ਸਕਿਆ ਹਾਂ।  
                                       ਮੈਂ ਅਗਲੀ ਸਵੇਰ ਉੱਠ ਕੇ ਬੇਬੇ ਨੂੰ ਆਪਣੇ ਘਰ ਵਿੱਚ ਬਣੇ ਇੱਕੋ-ਇੱਕ ਕਮਰੇ ਵਿੱਚ ਲੈ ਗਿਆ ਤੇ ਕੰਧ ਤੇ ਲਟਕਦੀ ਤਸਵੀਰ ਵੱਲ ਉਂਗਲ ਕਰਕੇ ਕਿਹਾ, “ਇਹ ਕਿਸ ਦੀ ਤਸਵੀਰ ਹੈ? ਅਸੀਂ ਇੱਥੇ ਕਿਉਂ ਲਈ ਆ ? ਇਸਦਾ ... “?
    ਮੇਰੀ ਬੇਬੇ ਨੇ ਮੈਨੂੰ ਵਿੱਚੋਂ ਹੀ ਟੋਕ ਕੇ ਕਿਹਾ, “ਪੁੱਤ ਤੂੰ ਪਾਗਲ ਤਾਂ ਨੀ ਹੋ ਗਿਆ, ਤੂੰ ਆਪ ਹੀ ਤਾਂ ਇਹ ਫੋਟੋ ਲਈ ਆ, ਸ਼ਹੀਦ ਭਗਤ ਸਿੰਘ ਦੀ ਫੋਟੋ ਆ ਇਹ, ਇਹਨੇ ਸਾਡਾ ਦੇਸ ਆਜ਼ਾਦ ਕਰਵਾਉਣ ਲਈ ਆਪਣੀ ਜਾਂ ਦੀ ਕੁਰਬਾਨੀ ਦਿਤੀ ਸੀ। ਇਸੇ ਕਰਕੇ ਹੀ ਅਸੀਂ ਇਸਦੀ ਫੋਟੋ ਲਈ ਆ, ਇਹਨਾ ਸੂਰਬੀਰਾਂ ਕਰਕੇ ਹੀ ਸਾਡਾ ਦੇਸ ਆਜ਼ਾਦ ਹੋਇਆ ਹੈ”।  
                                                “ ਬੇਬੇ ਅਸੀਂ ਆਜ਼ਾਦ ਕਦੋਂ ਹੋਏ ਆਂ ਅਸੀਂ ਤਾਂ ਅੱਜ ਵੀ ਗੁਲਾਮ ਹੀ ਹਾਂ, ਮੇਰੇ ਪਿਉ ਦਾਦੇ  ਅਗਾਂਹ ਉਹਨਾਂ ਦੇ ਪਿਉ ਦਾਦੇ ਸਭ ਇਹਨਾਂ ਪਾਲੇ ਵਰਗੇ ਅਮੀਰ ਲੋਕਾ ਦੀ ਚਾਕਰੀ ਕਰਦੇ ਸਨ, ਤੇ ਅਸੀਂ ਵੀ ਇਹਨਾਂ ਦੇ ਜੂਠੇ ਭਾਂਡੇ ਮਾਂਜ ਕੇ ਹੀ, ਇਹਨਾਂ ਦੀ ਛੱਡੀ  ਜੂਠ ਖਾ ਗੁਜ਼ਾਰਾ ਕਰਦੇ ਆਂ। ਸਾਨੂੰ ਆਜ਼ਾਦੀ ਕਦੋਂ ਮਿਲੀ ਆ, ਜੇ ਕੁਝ ਮਿਲਿਆ ਹੈ ਤਾ ਸਿਰਫ ਇੱਕ ਵੋਟ ਪਾਉਣ ਦਾ ਹੱਕ ਹੀ ਮਿਲਿਆ ਹੈ।  ਜੇ ਭਗਤ ਸਿੰਘ ਨੇ ਸਾਨੂੰ ਵੋਟ ਪਾਉਣ ਦਾ ਹੱਕ ਦਿਵਾਉਣ ਲਈ ਆਪਣੀ ਕੁਰਬਾਨੀ ਦੇ ਦਿੱਤੀ  ਤਾਂ ਮੈਂ ਆਪਣੀ ਵੋਟ ਪਾਉਣ ਦੇ ਹੱਕ ਲਈ ਭੁੱਖਾ ਮਰਨ ਨੂੰ ਵੀ ਤਿਆਰ ਹਾਂ। ਜੇ ਪਾਲੇ ਵਰਗੇ ਲੋਕਾਂ ਨੇ ਸਾਡੇ ਇਸ ਹੱਕ ਤੇ ਵੀ ਕਬਜਾ ਕਰ ਲਿਆ ਤਾਂ ਸਾਨੂੰ ਸਾਡੀਆਂ ਅਗਲੀਆਂ ਪੀੜੀਆਂ ਕਦੇ ਵੀ ਮੁਆਫ ਨਹੀਂ ਕਰਨਗੀਆਂ।