ਨੀ ਮਿੱਟੀਏ ! ਦੇਸ ਪੰਜਾਬ ਦੀਈਏ,
ਕੀਹਨੂੰ ਦਰਦ ਤੇਰਾ ਮੈਂ ਸੁਣਾਵਾਂ ।
ਤੂੰ ਧਰਤੀ ਸੀ ਕਦੇ ਵੱਗਦੇ ਪੰਜ ਦਰਿਆਵਾਂ ਦੀ,
ਅਮ੍ਰਿਤਸਰੋ ਲਾਹੌਰ ਨੂੰ ਜਾਦੇ ਸਿੱਧੇ ਰਾਹਵਾਂ ਦੀ,
ਕਿਵੇਂ ਨਨਕਾਣੇ ਹੁਣ ਮੱਥਾ ਟੇਕਣ ਮੈ ਜਾਵਾਂ…
ਵੇਖ ਹਾਲਾਤ ਇੱਥੋ ਦੇ, ਪੁੱਤ ਹੁੰਦੇ ਜਾਣ ਪਰਦੇਸੀ,
ਉਂਝ ਕੀਹਦਾਂ ਦਿਲ ਕਰਦਾ ਏ, ਕੋਈ ਆਖੇ ਦੇਸੀ,
ਦਿਲ ਵਿਚ ਕਸ਼ਕ ਪਵੇ,ਜਦ ਗੀਤ ਤੇਰਾ ਗਾਵਾਂ…
ਸੌੜੀ ਸਿਆਸਤ ਵਾਰ-ਵਾਰ ਮਾਹੌਲ ਖਰਾਬ ਏ ਕਰਦੀ,
ਹੱਸਦੇ ਵਸਦੇ ਵੇਹੜਿਆ ਵਿੱਚ,ਲਿਆ ਸੱਥਰ ਏ ਧਰਦੀ,
ਫਿਰ ਪੈਦੀਆਂ ਅਲਾਹੁਣੀਆਂ, ਦੱਸ ਕਿਵੇਂ ਮੈਂ ਸੁਣਾਵਾਂ…
ਪੜ੍ਹ-ਪੜ੍ਹ ਇਤਿਹਾਸ ਨੂੰ, ਮਨਦੀਪ ਦੀ ਕਲ਼ਮ ਰੋਵੇ,
ਕਿੱਦਾਂ ਹੱਸਦਾ-ਖੇਡਦਾ , ਪੰਜਾਬ ਮੇਰਾ ਫਿਰ ਤੋ ਹੋਵੇ,
ਹੱਥ ਜੋੜ-2 ਰੱਬ ਤੋ ਮੰਗਾਂ, ਦਿਨ-ਰਾਤ ਮੈਂ ਦੁਆਵਾਂ…
ਨੀ ਮਿੱਟੀਏ ! ਦੇਸ ਪੰਜਾਬ ਦੀਈਏ………