ਸਭ ਰੰਗ

  •    ਕੰਡਿਆਲੇ ਰਾਹਾਂ ਦਾ ਸਫ਼ਰ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਤਾਈ ਨਿਹਾਲੀ ਦੇ ਸ਼ੱਕਰਪਾਰੇ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
  •    ਮਾਵਾਂ ਦੀਆਂ ਦੁਆਵਾਂ / ਗੁਰਦੀਸ਼ ਗਰੇਵਾਲ (ਲੇਖ )
  •    ਸੁਰੀਲਾ ਅਲਗੋਜ਼ਾ ਵਾਦਕ ਤਾਰਾ ਚੰਦ / ਗੁਰਭਜਨ ਗਿੱਲ (ਲੇਖ )
  •    ਪਰਮਵੀਰ ਜ਼ੀਰਾ ਦਾ ਪੁਸਤਕ ਪਰਵਾਜ਼ / ਉਜਾਗਰ ਸਿੰਘ (ਆਲੋਚਨਾਤਮਕ ਲੇਖ )
  •    ਕਹਾਣੀ ਸੰਗ੍ਰਹਿ -- ਦਿਨ ਢਲੇ / ਗੁਰਮੀਤ ਸਿੰਘ ਫਾਜ਼ਿਲਕਾ (ਪੁਸਤਕ ਪੜਚੋਲ )
  •    ਸਿੱਖਾਂ ਦੀ ਆਨ-ਸ਼ਾਨ ਦੀ ਪ੍ਰਤੀਕ ਹੈ ਦਸਤਾਰ / ਇਕਵਾਕ ਸਿੰਘ ਪੱਟੀ (ਲੇਖ )
  •    ਵਿਰਸੇ ਦੀਅਾਂ ਬਾਤਾਂ / ਜਸਵੀਰ ਸ਼ਰਮਾ ਦੱਦਾਹੂਰ (ਲੇਖ )
  •    ਇਹ ਹੈ ਸਮੇਂ ਦਾ ਹੇਰ ਫੇਰ / ਵਿਵੇਕ (ਲੇਖ )
  •    ਇਟਲੀ ਵਿੱਚ ਸਿੱਖ ਫੌਜੀ / ਪੰਜਾਬੀਮਾਂ ਬਿਓਰੋ (ਪੁਸਤਕ ਪੜਚੋਲ )
  •    ਘਿਓ ਬਣਾਵੇ ਤੋਰੀਆਂ / ਰਮੇਸ਼ ਸੇਠੀ ਬਾਦਲ (ਲੇਖ )
  •    ਕਰਮਾਂਵਾਲੀਆਂ / ਨਿਸ਼ਾਨ ਸਿੰਘ ਰਾਠੌਰ (ਲੇਖ )
  • ਜੋਧਪੁਰ ਦਾ ਬਾਈਪਾਸ (ਪਿਛਲ ਝਾਤ )

    ਚਮਕੌਰ ਸਿੰਘ ਬਾਘੇਵਾਲੀਆ    

    Email: cs902103@gmail.com
    Cell: +91 97807 22876
    Address: ਨਿਹਾਲ ਸਿੰਘ ਵਾਲਾ ਰੋਡ ਗਲ਼ੀ ਨੰਬਰ 2 ਖੇਤਾ ਸਿੰਘ ਬਸਤੀ
    ਬਾਘਾ ਪੁਰਾਣਾ (ਮੋਗਾ) India 142038
    ਚਮਕੌਰ ਸਿੰਘ ਬਾਘੇਵਾਲੀਆ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


    low dose naltrexone buy

    buy naltrexone online india danielharris.co.uk buy naltrexone online canada
    ਬਾੲੀ ਛਿੰਦਾ ਅਕਸਰ ਕੋਈ ਕਹਾਣੀ ਛੇੜ ਲੈਂਦਾ।ਟਿਕੀ ਰਾਤ ਵਿੱਚ ਡੈਕ ਦੀ ਅਵਾਜ਼ ਬੰਦ ਕਰਕੇ ਮੈਂ ਉਸ ਦੀਆਂ ਗੱਲਾਂ ਵੱਲ ਇਕਾਗਰ ਮਨ ਹੋ ਕੇ ੳੁਸ ਦੀ ਗੱਲ ਸੁਣਦਾ।ਛਿੰਦਾ ਬਹੁਤਾ ਪੜਿਆ ਲਿਖਿਆ ਤਾਂ ਨਹੀਂ ਸੀ ਪਰ ਅਨਪੜ੍ਹ ਹੋਣ ਦੇ ਬਾਵਜੂਦ ਉਹ ਕੲੀ ਕਹਾਣੀਆਂ ਜਾਣਦਾ ਸੀ।" ਦੇਵਤਿਆਂ ਤੇ ਰਾਖਸ਼ਾਂ ਨੇ ਸਮੁੰਦਰ ਰਿੜਕਿਆ।  ਇਹ ਸਮੁੰਦਰ ਦੇਵਤਿਆਂ ਤੇ ਰਾਖਸ਼ਾਂ ਨੇ ਨਾਗ ਦਾ   ਨੇਤਰਾ ਮਾਰ ਕੇ ਰਿੜਕਿਆ।ਸਮੁੰਦਰ  ਵਿੱਚੋਂ ਨਿਕਲੇ ਚੌਦਾਂ ਰਤਨ।ਸਭ ਤੋਂ ਪਹਿਲਾਂ ਨਿਕਲ਼ਿਆ ਵਿਸ਼ , ਜ਼ਹਿਰ"।ਛਿੰਦਾ ਸ਼ਬਦਾਂ ਨੂੰ ਘਰੋੜ ਕੇ ਬੋਲਦਾ ਤੇ ਇਹ ਵੀ ਦੇਖਦਾ ਕਿ ਮੈਂ ਉਸ ਦੀ ਗੱਲ ਸੁਣ ਰਿਹਾਂ ਹਾਂ ਕਿ ਨਹੀਂ। ਅਸਲ ਵਿੱਚ ਉਸਦਾ ਕਹਾਣੀ ਸੁਣਾਉਣ ਦਾ ਮਕਸਦ ਨੀਂਦ ਭਜਾਉਣਾ ਹੁੰਦਾ। ਐਕਸੀਲੇਟਰ ਨੂੰ ਦੱਬ ਕੇ ਟਾਪ ਗੇਅਰ ਪਾ ਕੇ ਉਹ ਫੇਰ ਕਹਾਣੀ ਉਥੋਂ ਸ਼ੁਰੂ ਕਰਦਾ ਜਿੱਥੋਂ ਛੱਡੀ ਹੁੰਦੀ।" ਜ਼ਹਿਰ ਤੋਂ ਪਿੱਛੋਂ ਕੲੀ ਰਤਨ ਨਿਕਲੇ ਤੇ ਅਖੀਰ ਤੇ ਨਿਕਲ਼ਿਆ ਅੰਮ੍ਰਿਤ । ਸ਼ਰਾਬ, ਹਾਥੀ,ਅਪਸਰਾ ਛਿੰਦਾ ਆਪਣੇ ਗਿਆਨ ਮੁਤਾਬਿਕ ਕੲੀ ਚੀਜ਼ਾਂ ਗਿਣਾਂ ਜਾਂਦਾ। ਬਾਕੀ ਸਾਰੀਆਂ ਚੀਜ਼ਾਂ ਤਾਂ ਪੀਣ ਨੂੰ ਸਾਰੇ ਦੇਵਤੇ ਹੋਗੇ ਤਿਆਰ,ਵਿਹੁ ਦੇ ਕੋੲੀ ਨੇੜੇ ਨਾ ਹੋਵੇ। ਸ਼ਿਵਜੀ ਭਗਵਾਨ ਕਹਿੰਦਾ ਸਾਰੇ ਪਾਸੇ ਹੋਜੋ। ਵਿਸ਼ ਮੈਂ ਪੀਵਾਂਗਾ। ਜਦੋਂ ਸ਼ਿਵਜੀ ਡੀਕ ਲਾਕੇ ਪੀਣ ਲੱਗਾ ਵਿਸ਼ ਤਾਂ ਜ਼ਹਿਰ ਹਾਲੇ ਕੰਠ ਵਿੱਚ ਹੀ ਗਿਆ ਸੀ ਕਿ ਪਾਰਵਤੀ ਨੇ ਸ਼ਿਵਜੀ ਭਗਵਾਨ ਨੂੰ ਉਥੇ ਹੀ ਰੋਕ ਦਿੱਤਾ।ਸਾਰਾ ਵਿਹੁ ਸ਼ਿਵਜੀ ਦੇ ਕੰਠ ਵਿੱਚ ਰੁਕ ਗਿਆ ਤੇ ਸ਼ਿਵਜੀ ਭਗਵਾਨ ਦਾ ਸਰੀਰ ਪੈ ਗਿਆ ਨੀਲਾ। ਇਸ ਕਰਕੇ ਸ਼ਿਵਜੀ ਨੂੰ ਕਹਿੰਦੇ ਆ ਨੀਲਕੰਠ"।ਛਿੰਦਾ ਇਹ ਕਹਾਣੀ ਸੁਣਾ ਕੇ ਬਹੁਤ ਖੁਸ਼ ਹੁੰਦਾ। ਇਹ ਕਹਾਣੀ ਪਤਾ ਨਹੀਂ ਛਿੰਦੇ ਨੇ ਕਿੰਨੇ ਵਾਰ ਸੁਣਾਈ ਸੀ ਤੇ ਪਤਾ ਨਹੀਂ ਕਿੰਨੀ ਵਾਰ ਮੈਂ ਸੁਣੀ ਸੀ,ਪਰ ਉਸਦੇ ਕਹਾਣੀ ਸੁਣਾਉਣ ਨਾਲ ਕੲੀ ਕਿਲੋਮੀਟਰ ਦਾ ਸਫ਼ਰ ਨਿਕਲ ਜਾਂਦਾ ਤੇ ਨੀਂਦ ਟਲ ਜਾਂਦੀ। ਟਿਕੀ ਰਾਤ ਵਿੱਚ ਛਿੰਦਾ ਡਰੈਵਰ ਹੁੰਦਾ ਮੈਂ ਕੰਡਕਟਰ ਹੁੰਦਾ ਤੇ ਹਵਾ ਨੂੰ ਗੰਢਾਂ ਦਿੰਦਾ ਜਾਂਦਾ ਸਾਡਾ ਟਰਾਲਾ ਸਫ਼ਰਾਂ ਨੂੰ ਚੀਰਦਾ ਜਾਂਦਾ। ਮੈਨੂੰ ਤਾਂ ਇੰਝ ਜਾਪਦਾ ਜਿਵੇਂ ਹਰ ਕੰਮ ਵਿੱਚ ਪਹਿਲਾਂ ਵਿਸ਼ ਰੂਪੀ ਠੋਕਰਾਂ ਹੁੰਦੀਆਂ ਹਨ ਤੇ ਮੰਜ਼ਿਲ ਦਾ ਅੰਤ ਅੰਮ੍ਰਿਤ ਤੇ ਜਾ ਕੇ ਮੁੱਕਦਾ ਹੈ।  ਮੈਂ  ਹਾਲਾਤਾਂ  ਕਰਕੇ ਗਿਆਰਵੀਂ ਦੀ ਪੜ੍ਹਾਈ ਛੱਡ ਕੇ ਗੁਜਰਾਤ ਤੋਂ ਪੰਜਾਬ ਤੇ ਪੰਜਾਬ ਤੋਂ ਗੁਜਰਾਤ ਦੇ ਗੇੜੇ ਲਾਉਂਦਾ ਰਹਿੰਦਾ। ਮੈਂ ਹਾਲਾਤ ਕਰਕੇ ਘਾਟ ਘਾਟ ਦਾ ਪਾਣੀ ਪੀਣ ਲਈ ਮਜਬੂਰ ਸੀ।
    ਚਾਰੇ ਪਾਸੇ ਰਾਜਸਥਾਨ ਦੇ ਟਿੱਬਿਆਂ ਦੀ ਰੇਤ ਦਿਸਦੀ। ਕੲੀ ਵਾਰ ਛਿੰਦਾ ਫ਼ੀਮ ਵੱਧ ਖਾ ਲੈਂਦਾ, ਉਸ ਦਿਨ ਉਹਦੀ ਵਾਜ ਰਗਾਂ ਵਿੱਚੋਂ ਆਉਂਦੀ। ਜਿਵੇਂ ਜਿਵੇਂ ਜੋਧਪੁਰ ਦਾ ਬਾਈਪਾਸ ਆਉਂਦਾ, ਪਤਾ ਨਹੀਂ ਕਿਉਂ ਛਿੰਦਾ ਮੈਨੂੰ ਡਰਾਉਣ ਦੀ ਨੀਅਤ ਨਾਲ ਜਾਂ  ਨੀਂਦ ਭਜਾਉਣ ਲਈ ਕਹਿੰਦਾ।" ਕੌਰਿਆ ਕਰੜਾ ਰਹੀਂ। ਇੱਥੇ ਲੁਟੇਰੇ ਲੁੱਟ ਲੈਂਦੇ ਆ। ਉਹ ਅਚਾਨਕ ਗੰਭੀਰ ਹੋ ਜਾਂਦਾ। ਮੈਨੂੰ ਉਹ ਰਾੜ ਹੱਥਾਂ ਹੇਠ ਕਰਨ ਲਈ ਕਹਿੰਦਾ। ਮੈਂ ਵੀ ਕੰਡਕਟਰ ਸੀਟ ਦੇ ਨਾਲ ਪਈ ਰਾੜ ਨੂੰ ਹੱਥਾਂ ਹੇਠ ਕਰ ਲੈਂਦਾ। ਮੈਂ ਪੂਰੀ ਤਰ੍ਹਾਂ ਹਰ ਹਮਲੇ ਦੀ ਤਿਆਰੀ ਲਈ ਮੁੱਠੀਆਂ ਵਿੱਚ ਥੁੱਕੀ ਫਿਰਦਾ। ਕਿਸੇ ਜੰਗ ਲਈ ਤਿਆਰ । ਜਿਵੇਂ ਸਾਰਾ ਦਿਨ ਫੌਜ ਦੇ ਨਵੇਂ ਰੰਗਰੂਟਾਂ ਨੂੰ ਵੇਖਦਾ ਸੀ। ਅਸਲ ਵਿੱਚ ਜੋਧਪੁਰ ਦਾ ਬਾਈਪਾਸ ਟੁੱਟਿਆ ਸੀ।ਸਾਰੀ ਸੜਕ ਵਿੱਚ ਖੱਡੇ ਪਏ ਹੋਏ ਸਨ।ਛਿੰਦੇ ਦੇ ਦੱਸਣ ਮੁਤਾਬਿਕ ਜਦੋਂ  ਗੱਡੀ ਹੌਲੀ ਹੁੰਦੀ ਹੈ ਤਾਂ ਲੁਟੇਰੇ ਗੱਡੀ ਨਾਲ ਝੂਟ ਕੇ ਗੱਡੀ ਦੇ ਰੱਸੇ ਵੱਢ ਦਿੰਦੇ ਹਨ ਤੇ ਡਰੈਵਰ ਕੰਡਕਟਰ ਨੂੰ ਮਾਰ ਕੇ ਸਭ ਪੇਸ਼ਗੀ ਲੁੱਟ ਲੈਂਦੇ ਹਨ। ਜਿਵੇਂ ਜਿਵੇਂ ਛਿੰਦਾ ਦੱਸਦਾ ਜਾਂਦਾ ਮੈਂ ਰਾੜ ਨੂੰ ਹੱਥਾਂ ਵਿੱਚ ਘੁੱਟਦਾ ਜਾਂਦਾ। ਜਿਵੇਂ ਹਮਲਾ ਕਰਨ ਵਾਲੇ ਦੇ ਸਿਰ ਵਿੱਚ ਮਾਰ ਕੇ ਉਸ ਨੂੰ ਲ਼ਹੂ ਲੁਹਾਣ ਕਰ ਦੇਵਾਂਗਾ।

    ਇੱਕ ਵਾਰ ਅਸੀਂ ਫਿਲੌਰ ਤੋਂ ਗੁਜਰਾਤ ਦੇ ਬਿਸਕੁੱਟ ਭਰ ਲੲੇ। ਵਜਨ ਤੇਰਾਂ ਟਨ ਸੀ। ਗੱਡੀ ਹਵਾ ਨੂੰ ਚੀਰਦੀ ਮੰਜ਼ਿਲ ਵੱਲ ਵਧਦੀ ਜਾਂਦੀ ਸੀ।ਟਾਟਾ ਦੀ 2515 ਟੀ ਸੀ ਗੱਡੀ ਸੀਟੀਆਂ ਮਾਰਦੀ ਜਾਂਦੀ ਸੀ  35  ਟਨ ਲਿਜਾਣ ਵਾਲ਼ੀ ਗੱਡੀ 13 ਟਨ ਤੇ ਸ਼ੂਕਦੀ ਜਾਂਦੀ ਸੀ। ਜਿਉਂ ਹੀ ਜੋਧਪੁਰ ਦਾ ਬਾਈਪਾਸ ਨੇੜੇ ਆਉਣ ਲੱਗਿਆ ਛਿੰਦੇ ਨੇ ਲੁਟੇਰਿਆਂ ਵਾਲ਼ੀ ਕਹਾਣੀ ਛੇੜ ਲਈ।ਗੋਹਾਟੀ ਤੋਂ ਲੈਕੇ ਗੁਜਰਾਤ ਤੱਕ ਦੀ ਰਾਮ ਕਹਾਣੀ ਮੈਂ ਸੁਣ ਸੁਣ ਅੱਕ ਚੁੱਕਿਆ ਸੀ।  ਛਿੰਦਾ ਜਿਉਂ ਹੀ ਗੱਡੀ ਦਾ ਮੋਸਨ ਟੁੱਟਦਾ ਫਟਾਫਟ ਛੋਟਾ ਗੇਅਰ ਲਾ ਕੇ ਗੱਡੀ ਦੇ ਚੱਕਰ ਰਲਾ ਕੇ ਸਪੀਡ ਤੇਜ਼ ਕਰ ਦਿੰਦਾ। ਇੱਕ ਦਿਨ ਅਚਾਨਕ ਮੇਰੀ ਅੱਖ ਜੋਧਪੁਰ ਦੇ ਬਾਈਪਾਸ ਤੇ ਲੱਗ ਗੲੀ। ਮੇਰੀ ਅੱਖ ਉਦੋਂ ਖੁੱਲੀ ਜਦੋਂ ਛਿੰਦੇ ਨੇ ਜ਼ੋਰ ਦੀ ਬਰੇਕ ਮਾਰੇ ਤੇ ਮੇਰਾ ਸਿਰ ਉਨੀਂਦਰੇ ਵਿੱਚ ਝੋਲਾ ਖਾਂਦਾ ਡੈਸਬੋਰਡ ਤੇ ਵੱਜਿਆ। ਛਿੰਦਾ ਉੱਚੀ ਉੱਚੀ ਸ਼ੀਸ਼ਾ ਤੇ ਜਾਲੀ ਨੂੰ ਉੱਚਾ ਚੁੱਕਣ ਲਈ ਕਹਿ ਰਿਹਾ ਸੀ। ਇੱਕ ਲੁਟੇਰਿਆਂ ਦੀ ਭਰੀ ਜੀਪ ਸਾਡੀ ਗੱਡੀ ਦਾ ਪਿੱਛਾ ਕਰ ਰਹੀ ਸੀ। ਗੱਡੀ ਕੲੀ ਵਾਰ ਸਾਨੂੰ ਉਵਰਟੇਕ ਕਰਨ ਦੀ ਕੋਸ਼ਿਸ਼ ਕਰਦੀ ਪਰ ਛਿੰਦਾ ਹੰਢਿਆ ਵਰਤਿਆ ਡਰੈਵਰ ਸੀ। ਉਹ ਕੱਟ ਮਾਰ ਕੇ ਜੀਪ ਨੂੰ ਪਾਸੇ ਕਰ ਦਿੰਦਾ। ਉਸ ਨੇ ਗੱਡੀ ਸੜਕ ਦੇ ਵਿਚਾਲੇ ਕਰ ਲਈ ਸੀ ਤਾਂ ਕਿ ਸੱਜਿਉਂ ਖੱਬਿਓਂ ਗੱਡੀ ਅਗਾਂਹ ਨ ਲੰਘ ਜਾਵੇ। ਤੇਰਾਂ ਟਨ ਵਜਨ  ਅਤੇ ਨਵੀਂ ਹੋਣ ਕਰਕੇ ਗੱਡੀ ਲੁਟੇਰਿਆਂ ਨੂੰ ਡਾਹ ਨਹੀਂ ਸੀ ਦੇ ਰਹੀ। ਅਖੀਰ ਜਦੋਂ ਉਹਨਾਂ ਨੂੰ  ਸਾਡੀ ਥਾਹ ਪਾਉਣੀ ਅਸੰਭਵ ਜਾਪੀ ਤਾਂ ਉਹਨਾਂ ਸਾਡਾ ਪਿੱਛਾ ਕਰਨਾ ਛੱਡ ਦਿੱਤਾ ,ਪਰ ਸਾਡੇ ਦਿਲ ਵਿੱਚ ਹਾਲੇ ਵੀ ਉਵੇਂ ਹੀ ਡਰ ਸੀ ਤੇ ਛਿੰਦਾ ਸਟੇਰਿੰਗ ਨੂੰ ਤੇ ਮੈਂ ਰਾੜ ਨੂੰ ਘੁੱਟ ਕੇ ਬੈਠੇ ਸਾਂ। ਸਾਨੂੰ ਉਦੋਂ ਸੁੱਖ ਦਾ ਸਾਹ ਆਇਆ ਜਦੋਂ ਅਸੀਂ  ਟਰਾਲੇ ਨੂੰ ਉਸ ਢਾਬੇ  ਵਿੱਚ ਵਾੜ ਦਿੱਤਾ ਜਿੱਥੇ ਬਹੁਤੀਆਂ ਗੱਡੀਆਂ ਸਨ। ਉਥੇ ਖ਼ਤਰਾ ਨਹੀਂ ਸੀ। ਟਰਾਲੇ ਤੇ ਲਗਾਤਾਰ ਛੇ ਮਹੀਨੇ ਰਹਿਣ ਬਾਅਦ ਮੈਂ ਫਿਰ ਪੜਾਈ ਕਰਨੀ ਸ਼ੁਰੂ ਕਰ ਦਿੱਤੀ। ਟਰਾਲਿਆਂ ਤੇ ਨੀਂਦਰਾ ਝਾਕਣ ਦੀ ਆਦਤ ਕਰਕੇ ਮੈਂ ਆਪਣੀ ਸਾਰੀ ਪੜਾਈ ਨੇਰੇ ਸਵੇਰੇ ਹੀ ਕੀਤੀ ਹੈ।