ਸਭ ਰੰਗ

  •    ਕੰਡਿਆਲੇ ਰਾਹਾਂ ਦਾ ਸਫ਼ਰ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਤਾਈ ਨਿਹਾਲੀ ਦੇ ਸ਼ੱਕਰਪਾਰੇ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
  •    ਮਾਵਾਂ ਦੀਆਂ ਦੁਆਵਾਂ / ਗੁਰਦੀਸ਼ ਗਰੇਵਾਲ (ਲੇਖ )
  •    ਸੁਰੀਲਾ ਅਲਗੋਜ਼ਾ ਵਾਦਕ ਤਾਰਾ ਚੰਦ / ਗੁਰਭਜਨ ਗਿੱਲ (ਲੇਖ )
  •    ਪਰਮਵੀਰ ਜ਼ੀਰਾ ਦਾ ਪੁਸਤਕ ਪਰਵਾਜ਼ / ਉਜਾਗਰ ਸਿੰਘ (ਆਲੋਚਨਾਤਮਕ ਲੇਖ )
  •    ਕਹਾਣੀ ਸੰਗ੍ਰਹਿ -- ਦਿਨ ਢਲੇ / ਗੁਰਮੀਤ ਸਿੰਘ ਫਾਜ਼ਿਲਕਾ (ਪੁਸਤਕ ਪੜਚੋਲ )
  •    ਸਿੱਖਾਂ ਦੀ ਆਨ-ਸ਼ਾਨ ਦੀ ਪ੍ਰਤੀਕ ਹੈ ਦਸਤਾਰ / ਇਕਵਾਕ ਸਿੰਘ ਪੱਟੀ (ਲੇਖ )
  •    ਵਿਰਸੇ ਦੀਅਾਂ ਬਾਤਾਂ / ਜਸਵੀਰ ਸ਼ਰਮਾ ਦੱਦਾਹੂਰ (ਲੇਖ )
  •    ਇਹ ਹੈ ਸਮੇਂ ਦਾ ਹੇਰ ਫੇਰ / ਵਿਵੇਕ (ਲੇਖ )
  •    ਇਟਲੀ ਵਿੱਚ ਸਿੱਖ ਫੌਜੀ / ਪੰਜਾਬੀਮਾਂ ਬਿਓਰੋ (ਪੁਸਤਕ ਪੜਚੋਲ )
  •    ਘਿਓ ਬਣਾਵੇ ਤੋਰੀਆਂ / ਰਮੇਸ਼ ਸੇਠੀ ਬਾਦਲ (ਲੇਖ )
  •    ਕਰਮਾਂਵਾਲੀਆਂ / ਨਿਸ਼ਾਨ ਸਿੰਘ ਰਾਠੌਰ (ਲੇਖ )
  • ਗ਼ਜ਼ਲ (ਗ਼ਜ਼ਲ )

    ਅਮਰਜੀਤ ਸਿੰਘ ਸਿਧੂ   

    Email: amarjitsidhu55@hotmail.de
    Phone: 004917664197996
    Address: Ellmenreich str 26,20099
    Hamburg Germany
    ਅਮਰਜੀਤ ਸਿੰਘ ਸਿਧੂ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


    ਯਾਰ ਬਿੰਨਾਂ ਇਹ ਉਜੜੀ ਦੁਨੀਆ ਦੱਸੋ ਵਸਾਵਾਂ ਕਿਸ ਤਰਾ ।
    ਦਿੱਲ ਸਾਝਾਂ ਜਿਸ ਨਾਲ ਹੋਇਆ ਉਹਨੂੰ ਭੁਲਾਵਾਂ ਕਿਸ ਤਰਾਂ ।

    ਇਹ ਭੁੱਖ, ਤਰੇਹ ਤਾਂ ਸੱਭ ਜਰ ਲੈਦਾ ਮੈ ਇੱਥੇ ਚੁਪ ਕਰਕੇ ,
    ਜੋ ਉਮਰ ਭਰ ਦਾ ਦਰਦ ਹੈ ਇਹ ਦੱਸੋ ਹੰਢਾਵਾ ਕਿਸ ਤਰਾਂ ।

    ਹੋਰ ਕੋਈ ਹੋਵੇ ਤਾਂ ਲੁਕ ਸਕਦਾ ਸਾਰਾ ਕੁਝ ਹੀ ਉਸ ਤੋਂ ,
    ਦਿਲ ਦੇ ਭੇਦ ਇਹ ਯਾਰਾ ਤੈਥੋ ਦੱਸ ਲੁਕਾਵਾਂ ਕਿਸ ਤਰਾਂ ।

    ਸੱਜਣਾਂ ਬਾਝੋਂ ਉਡ ਗਏ ਮੇਰੇ ਖੁਸ਼ੀਆਂ, ਚਾਅ ਤੇ ਹਾਸੇ ,
    ਗੀਤ ਮੈ ਮਹਿਫਲ ਵਿਚ ਖੁਸ਼ੀਆਂ ਦੇ ਦੱਸੋ ਗਾਵਾਂ ਕਿਸ ਤਰਾਂ ।

    ਦਿੱਲ 'ਚ ਤੇਰਾ ਨਾਂਮ ਵੇ ਸਿੱਧੂਆ ਚਮਕੇ ਚੰਨ ਦੇ ਵਾਗੂੰ ,
    ਵਾਂਗ ਚਕੋਰ ਮੈਂ ਤੜਫੀ ਜਾਵਾਂ ਤੈਨੂੰ ਪਾਵਾਂ ਕਿਸ ਤਰਾਂ ।