amoxicillin side effect
amoxicillin for
uti ਓ ਰੱਬਾ, ਜਦ ਦੁਨੀਆ ਤੈ ਂਬਣਾਈ,
ਤਾਂ ਉਹ ਦਰਿੰਦੇ ਵੀ ਉਪਜ ਤੇਰੀ ਨੇ,
ਕੀ ਫੁਰਨਾ ਲੈ ਕੇ ਤੈ ਂ,
ਮੇਰੇ ਕੋਮਲ ਅੰਗ ਸਿਰਜੇ ?
ਕੁੱਖ `ਚੋ ਂਸਾਲ ਅੱਠ ਪਹਿਲਾਂ ਮੈ ਂ,
ਹੁੰਦੀ ਬੋਟੀÙਬੋਟੀ ਬਚੀ,
ਅੱਜ ਸੋਚਾਂ ਕਾਸ਼,
ਰਹਿੰਦੀ ਚੰਗੀ ਜੇ ਹੋ ਜਾਂਦੀ ਬੋਟੀÙਬੋਟੀ,
ਇੱਕ ਦੀ ਪਈ ਮੈਨੂੰ ਝਲਕ,
ਮੇਰੇ ਬਾਬੁਲ ਵਾਂਗਰਾਂ,
ਪਰ ਨਹੀ ਂ.....,
ਦਰਿੰਦੇ ਤਾਂ ਕਿਸੇ ਦੇ ਹੁੰਦੇ ਕੁੱਝ ਨ੍ਹੀ ਂ,
ਇੱਕ ਚਿਹਰੇ ਤੋ ਂ,
ਮਾਸੂਮ ਵੀਰੇ ਦਾ ਭੁਲੇਖਾ ਖਾ ਗਈ,
ਪਰ ਪਲ ਅਗਲੇ ਹੀ,
ਭਰਮ ਸਾਰੇ ਮਿਟਾ ਬੈਠੀ,
ਹਾਲੋ ਂਬੇਹਾਲ ਹੋ ਕੇ ਆਖ਼ਰ,
ਸਦਾ ਲਈ ਮੈ ਂਚੁੱਪ ਕੀ ਹੋਈ,
ਇੱਕ ਦਰਿੰਦਾ ਤਾਂ,
ਮੇਰੀ ਚੁੱਪੀ ਵੀ ਲੀਰੋ ਲੀਰ ਗਿਆ।
ਸੁਣ ਰੱਬਾ,
ਕਹਿੰਦੇ ਵਸਦੈ ਂਤੂੰ ਕਣÙਕਣ `ਚ,
ਪਰ ਮੌਜੂਦਗੀ ਤੇਰੀ `ਚ,
ਕਹਿਰ ਇਹ ਕਿਵੇ ਂਢਹਿ ਗਿਆ।
ਸਮਝਦੀ ਸੀ ਮੈ ਂਤਾਂ,
ਅਭਾਗੀ ਆਪਣੇ ਆਪ ਨੂੰ,
ਸੁਣਿਆ ਉਹ ਦਰਿੰਦਾ ਤਾਂ,
ਹੁਣੇ ਇੱਕ ਦੁੱਧ ਮੂੰਹੀ ਂਵੀ ਲੈ ਗਿਆ,
ਐ ਰੱਬਾ,
ਤੂੰ ਡਰ ਕੇ ਨੀਵੀ ਂਕਿਉ ਂਪਾਈ ਐ ?
ਮੈਨੂੰ ਤੇਰੇ ਤੋ ਂਇਨਸਾਫ ਨ੍ਹੀ ਂਚਾਹਿੰਦਾ,
ਕਸੂਰ ਆਪਣਾ ਪੁੱਛਣ ਦਾ ਤਾਂ ਹੱਕ ਰੱਖਦੀ ਆਂ ?
ਸੋਚ ਲੈ ਸਮਝ ਲੈ ਕੁੱਝ ਵੇਖ ਵੀ ਲੈ,
ਕਿੱਥੇ ਆ ਖਲੋਤੀਆਂ ਨੇ ਧੀਆਂ ਤੇ ਚਿੜੀਆਂ,
ਕਹੇ ਰਾਣਾ ਦਰਿੰਦੇ ਹੋਰ ਨਾ ਬਣਾ,
ਜਾਂ ਫਿਰ .... ਰੱਬ ਨਾ ਅਖਵਾ।