ਪਰਦੇ (ਕਵਿਤਾ)

ਗੁਰਦਰਸ਼ਨ ਸਿੰਘ ਮਾਵੀ   

Email: gurdarshansinghmavi@gmail.com
Cell: +91 98148 51298
Address: 1571 ਸੈਕਟਰ 51ਬੀ
ਚੰਡੀਗੜ੍ਹ India
ਗੁਰਦਰਸ਼ਨ ਸਿੰਘ ਮਾਵੀ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਹਰ ਇਕ ਦੇ ਆਪਣੇ ਹੁੰਦੇ ਪਰਦੇ
ਖੁੱਲ ਨਾ ਜਾਣ, ਸਾਰੇ ਡਰਦੇ
ਢਕੇ ਰਹਿਣ ਤਾਂ ਚੰਗੇ ਲੱਗਣ
ਉਠ ਜਾਣ ਤਾਂ ਖੱਜਲ ਕਰਦੇ
ਜਿਹੜੇ ਪਰਦਿਆਂ ਓਹਲੇ ਰਹਿੰਦੇ
ਦੁੱਖ ਹਮੇਸ਼ਾ ਓਹੀ ਜਰਦੇ
ਬਿਗਾਨਾ ਬੰਦਾ ਕੁਝ ਨਾ ਜਾਣੇ
ਪਰਦੇ ਫੋਲਣ ਆਪਣੇ ਘਰਦੇ
ਇਕ ਵਾਰ ਜੇ ਪਰਦੇ ਉਠ ਗਏ
ਕੀ ਕੀ ਗੱਲਾਂ, ਲੋਕੀਂ ਕਰਦੇ
ਪਰਦਿਆਂ ਓਹਲੇ ਕੀ ਕੁਝ ਹੁੰਦਾ
ਕਾਲੇ ਧੰਦੇ ਏਥੇ ਫਲਦੇ
ਜੋ ਹਰ ਗਲੱ ਤੋਂ, ਪਰਦਾ ਰਖਦੇ
ਸੱਚੇ ਮਿਤਰ ,ਨਾ ਕੋਲੇ ਖੜਦੇ
ਕਈ ਤਾਂ ਐਨੇ ਪਰਦੇ ਰੱਖਣ

ਲੋਕੀਂ ਬੋਝ ਦੇ ਨਾਲ ਹੀ ਮਰਦੇ
ਅਕਸਰ ਉਹ ਬੀਮਾਰ ਨੇ ਹੁੰਦੇ
ਪਰਦਿਆਂ ਪਿੱਛੇ ਰਹਿਣ ਜੋ ਵੜਦੇ
ਸਮਾਜ ਦੇ ਵਿਚ ਇਹ ਜਰੂਰੀ
ਜੀਵਨ ਵਿਚ ਸੁੱਹਪਣ ਭਰਦੇ
ਕਪੜੇ ਪਾਈਏ, ਮਨੁੱਖ ਕਹਾਈਏ
ਪਰਦਿਆਂ ਨਾਲ ਮਨੁੱਖ ਨੇ ਸਜਦੇ
ਸਭ ਦੇ ਪਰਦੇ ਰਹਿਣ ਸਲਾਮਤ
“ਮਾਵੀ “ਐਸੀ ਕਰਾਮਾਤ ਤੂੰ ਕਰਦੇ