ਅੰਮ੍ਰਿਤਪਾਲ ਦਾ ਕੀਤਾ ਵਿਸ਼ੇਸ਼ ਸਨਮਾਨ (ਖ਼ਬਰਸਾਰ)


ਇਟਲੀ -- ਸਾਹਿਤ ਸੁਰ ਸੰਗਮ ਸਭਾ ਇਟਲੀ ਵੱਲੋਂ ਪੰਜਾਬੀ ਵੀਡੀਉ ਗ੍ਰਾਫੀ ਅਤੇ ਬਹੁਤ ਸਾਰੀਆਂ ਫਿਲਮਾਂ ਵਿੱਚ ਸਾਫ਼ ਸੁਥਰੀਆਂ ਤੇ ਪਰਿਵਾਰਕ ਭੂਮਿਕਾਵਾਂ ਨਿਭਾਉਣ ਲਈ ਅਦਾਕਾਰ ਅੰਿਮ੍ਰਤਪਾਲ ਸਿੰਘ ਬਿੱਲਾ (ਬਿੱਲਾ ਭਾਜੀ) ਦਾ ਇਟਲੀ ਵਿੱਚ ਵਿਸ਼ੇਸ਼ ਤੌਰ 'ਤੇ ਸਨਮਾਨ ਕੀਤਾ ਗਿਆ। ਬ੍ਰੇਸ਼ੀਆ ਵਿਖੇ ਡੋਗਰਾਂਵਾਲ ਭਰਾਵਾਂ ਵੱਲੋਂ ਚਲਾਏ ਜਾ ਰਹੇ ਮਸ਼ਹੂਰ ਰੀਗਲ ਇੰਡੀਅਨ ਰੈਸਟੋਰੈਂਟ ਵਿੱਚ ਕਰਵਾਏ ਗਏ ਸਮਾਗਮ ਦੌਰਾਨ ਸਭਾ ਦੇ ਸਮੂਹ ਅਹੁਦੇਦਾਰਾਂ ਅਤੇ ਕੁਝ ਹੋਰ ਮੁੱਖ ਸ਼ਖਸ਼ੀਅਤਾਂ ਦੀ ਹਾਜ਼ਰੀ ਵਿੱਚ ਅੰਿਮ੍ਰਤਪਾਲ ਸਿੰਘ ਬਿੱਲਾ (ਬਿੱਲਾ ਭਾਜੀ) ਨੂੰ ਸਭਾ ਦੇ ਪ੍ਰਧਾਨ ਬਲਵਿੰਦਰ ਸਿੰਘ ਚਾਹਲ ਵੱਲੋਂ ਸਨਮਾਨ ਚਿੰਨ ਭੇਂਟ ਕੀਤਾ ਗਿਆ। ਇਸ ਸਮੇਂ ਬਿੱਲਾ ਭਾਜੀ ਨੇ ਆਪਣੇ ਧੰਨਵਾਦੀ ਸ਼ਬਦਾਂ ਦੌਰਾਨ ਭਾਵੁਕ ਹੁੰਦੇ ਹੋਏ ਕਿਹਾ ਕਿ ਇਟਲੀ ਦੀ ਧਰਤੀ ਉੱਪਰ ਮਿਲੇ ਇਸ ਸਨਮਾਨ ਨਾਲ ਮੇਰੀ ਜ਼ਿਮੇਵਾਰੀ ਹੋਰ ਵੱਧ ਗਈ ਹੈ। ਜਿਸ ਨਾਲ ਮੈਂ ਆਪਣੇ ਕੰਮ ਪ੍ਰਤੀ ਹੋਰ ਨਿਸ਼ਚੇ ਨਾਲ ਜੁੜਿਆ ਰਹਿ ਸਕਦਾ ਹਾਂ। ਉਹਨਾਂ ਕਿਹਾ ਕਿ ਮੈਂ ਕਦੇ ਵੀ ਸ਼ਰਾਬ ਜਾਂ ਹੋਰ ਨਸ਼ੇ ਵਾਲੇ ਗੀਤਾਂ ਜਾਂ ਕਿਸੇ ਵੀ ਅਜਿਹੇ ਗੀਤ ਉੱਪਰ ਕੰਮ ਨਹੀਂ ਕੀਤਾ ਜਿਸ ਨਾਲ ਮੇਰੀ ਦਸਤਾਰ ਜਾਂ ਸਿੱਖ ਭਾਵਨਾਵਾਂ ਨੂੰ ਠੇਸ ਪੁੱਜਦੀ ਹੋਵੇ। ਸਭਾ ਦੇ ਪ੍ਰਧਾਨ ਬਲਵਿੰਦਰ ਸਿੰਘ ਚਾਹਲ ਨੇ ਕਿਹਾ ਕਿ ਸਾਹਿਤ ਸੁਰ ਸੰਗਮ ਸਭਾ ਇਟਲੀ ਅੰਿਮ੍ਰਤਪਾਲ ਸਿੰਘ ਬਿੱਲਾ ਦਾ ਸਨਮਾਨ  ਕਰਕੇ ਆਪਣੇ ਆਪ ਵਿੱਚ ਮਾਣ ਮਹਿਸੂਸ ਕਰਦੀ ਹੈ। ਇਸ ਸਮੇਂ ਸਭਾ ਦੇ ਪ੍ਰਧਾਨ ਬਲਵਿੰਦਰ ਸਿੰਘ ਚਾਹਲ ਤੋਂ ਇਲਾਵਾ ਉਹਨਾਂ ਨਾਲ ਰਾਣਾ ਅਠੌਲਾ, ਸੁਖਰਾਜ ਬਰਾੜ, ਬਿੰਦਰ ਕੋਲੀਆਂ ਵਾਲ, ਮਲਕੀਤ ਸਿੰਘ ਧਾਲੀਵਾਲ, ਜਸਬੀਰ ਖਾਨ ਚੈੜੀਆਂ, ਸੁਰਿੰਦਰ ਸਿੰਘ ਚੈੜੀਆਂ, ਬਲਦੇਵ ਸਿੰਘ ਬੂਰੇਜੱਟਾਂ, ਹਰਦੀਪ ਸਿੰਘ ਕੰਗ, ਜਗਜੀਤ ਸਿੰਘ ਰੀਸ਼ਰਹੇਲ, ਜਸਬੀਰ ਸਿੰਘ ਡੋਗਰਾਂਵਾਲ, ਲਖਵਿੰਦਰ ਸਿੰਘ ਡੋਗਰਾਂਵਾਲ, ਨਿਰਵੈਲ ਸਿੰਘ,  ਸਿੱਕੀ ਝੱਜੀ ਪਿੰਡ ਵਾਲਾ, ਰੁਪਿੰਦਰ ਹੁੰਦਲ ਆਦਿ ਵੀ ਹਾਜ਼ਰ ਸਨ।