ਸਿਰਜਣਧਾਰਾ ਦੀ ਮਹੀਨਾ ਵਾਰ ਮੀਟਿੰਗ (ਖ਼ਬਰਸਾਰ)


ਲੁਧਿਆਣਾ - ਸਿਰਜਣਧਾਰਾ ਦੀ ਮਹੀਨਾ ਵਾਰ ਮੀਟਿੰਗ ਪੰਜਾਬੀ ਭਵਨ ਲੁਧਿਆਣਾ ਵਿਖੇ ਪ੍ਰਧਾਨ ਇੰਜੀਨੀਅਰ ਕਰਮਜੀਤ ਸਿੰਘ ਔਜਲਾ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿੱਚ ਕਵੀਆਂ ਨੇ ਆਪਣੀਆਂ ਵੱਖੋ-ਵੱਖਰੇ ਰੰਗ ਦੀਆਂ ਕਵਿਤਾਵਾਂ ਸੁਣਾਈਆਂ | ਮੀਟਿੰਗ ਦੀ ਸ਼ੁਰੂਵਾਤ ਵਿੱਚ ਕ੍ਰਿਸ਼ਨ ਸਿੰਘ ਸੋਬਤੀ ਦੇ 98ਵਾਂ ਜਨਮ ਦਿਨ 'ਤੇ ਮੁਬਾਰਕਬਾਦ ਦਿੱਤੀ ਗਈ | ਸਿਰਜਣਧਾਰਾ ਦੇ ਪ੍ਰਧਾਨ ਕਰਮਜੀਤ ਸਿੰਘ ਔਜਲਾ ਨੇ ਪੰਜਾਬੀ ਭਾਸ਼ਾ ਵਿਗਿਆਨੀ ਡਾ. ਕਾਲਾ ਸਿੰਘ ਬੇਦੀ ਦੀ ਬਰਸੀ ਉੱਪਰ ਸ਼ਰਧਾਂਜਲੀ ਵਜੋਂ ਉਨ੍ਹਾਂ ਦੀ ਜਿੰਦਗੀ ਦੇ ਸੰਘਰਸ਼ ਮਈ ਪੱਤਰੇ ਫਰੋਲੇ | ਕਵੀ ਹਰਦੇਵ ਸਿੰਘ ਕਲਸੀ ਨੇ 'ਕੌਮ ਦੇ ਵਾਰਿਸੋ ਜਾਗੋ' ਪੜ੍ਹੀ, ਵਿਸ਼ੇਸ਼ ਮਹਿਮਾਨ ਅਮਰਜੀਤ ਸਿੰਘ ਨੇ ਅਧਿਆਤਮਿਕ ਜ਼ਿੰਦਗੀ ਦੇ ਯਥਾਰਥ ਤੱਥਾਂ ਉਪੱਰ ਰੋਸ਼ਨੀ ਪਾਉਂਦਿਆਂ ਅੱਜ ਦਾ ਮਨੁੱਢ ਪਦਾਰਥਵਾਦ ਦਾ ਸੋਦਾਗਰ ਤੇ ਗੁਲਾਮ ਬਣ ਕੇ ਰਹਿ ਗਿਆ ਹੈ | ਕਵੀ ਗੁਰਦੇਵ ਸਿੰਘ ਬਰਾੜ ਨੇ ਵੀ ਅਧਿਆਤਮਿਕ ਜ਼ਿੰਦਗੀ ਬਾਰੇ ਵਿਚਾਰ ਪੇਸ਼ ਕੀਤੇ | ਕਵੀ ਰਵਿੰਦਰ ਦੀਵਾਨਾ ਨੇ ਸੱਸੀ ਦਾ ਗੀਤ 'ਪਿੱਟ ਦੀ ਮੈਂ ਉੱਠੀ ਜਦੋਂ ਹੋਈ ਪ੍ਰਭਾਤ ਵੇ' ਤਰਨੁੰਮ 'ਚ ਗਾਇਆ, ਕਵੀ ਸੁਰਜੀਤ ਸਿੰਘ ਜੀਤ ਨੇ ਉਦਾਸ ਗੀਤ 'ਗੱਲ ਇੱਕ ਥਾਂ 'ਤੇ ਮੁੱਕੇ, ਗੱਲ ਇਕ ਥਾਂ ਤੋਂ ਸ਼ੁਰੂ ਤੇ ਕਵੀ ਹਰਬੰਸ ਸਿੰਘ ਮਾਲਵਾ ਨੇ ਗੀਤ 'ਜਦੋਂ ਉਹਨੇ ਜਾਤ ਪੁੱਛ ਲਈ, ਉਹਦੇ ਪਿਆਰ ਦਾ ਮੁਲੱਮਾ ਸਾਰਾ ਲਹਿ ਗਿਆ' ਗਾਇਆ | ਕਵੀ ਸੁਰਜਨ ਸਿੰਘ, ਹਰਬੰਸ ਸਿੰਘ ਘਈ ਤੇ ਜੋਗਿੰਦਰ ਸਿੰਘ ਕੰਗ ਨੇ ਵੀ ਆਪਣੀਆਂ ਕਵਿਤਾਵਾਂ ਪੇਸ਼ ਕੀਤੀਆਂ | ਕਵੀ ਡਾ. ਗੁਲਜਾਰ ਪੰਧੇਰ, ਗੁਰਨਾਮ ਸਿੰਘ ਸੀਤਲ, ਜਸਬੀਰ ਸਿੰਘ, ਈਸ਼ਰ ਸਿੰਘ ਸੋਬਤੀ, ਜਨਮੇਜਾ ਜੋਹਲ ਨੇ ਪੰਜਾਬੀ ਸਾਹਿਤ ਅਤੇ ਪੰਜਾਬੀ ਭਾਸ਼ਾ ਦੇ ਸਹਾਮਣੇ ਆ ਰਹੀਆਂ ਚੁਣੌਤੀਆਂ ਉਪਰ ਵਿਸ਼ੇਸ਼ ਜ਼ਿਕਰ ਕੀਤਾ ਤੇ ਸੁਝਾਅ ਦਿਤੇ | ਮੰਚ ਸੰਚਾਲਨ ਦੀ ਜ਼ਿੰਮੇਵਾਰੀ ਸਕੱਤਰ ਗੁਰਨਾਮ ਸਿੰਘ ਸੀਤਲ ਨੇ ਨਿਭਾਈ |