ਪਿ੍ੰ. ਕਿ੍ਸ਼ਨ ਸਿੰਘ ਦੀ ਪੁਸਤਕ ਦਾ ਲੋਕ ਅਰਪਣ
(ਖ਼ਬਰਸਾਰ)
ਲੁਧਿਆਣਾ - ਸਾਹਿਤਕ ਸੰਸਥਾ 'ਸਿਰਜਣਧਾਰਾ' ਵਲੋਂ ਪੁਸਤਕ 'ਸਾਹਿਤ, ਸੰਵੇਦਨਾ ਤੇ ਕਰਮਸ਼ੀਲਤਾ ਦੀ ਤਿ੍ਵੈਣੀ-ਡਾ. ਈਸ਼ਰ ਸਿੰਘ ਸੋਬਤੀ' ਪੁਸਤਕ ਦਾ ਲੋਕ ਅਰਪਣ ਸਮਾਗਮ ਸਥਾਨਕ ਪੰਜਾਬੀ ਭਵਨ ਦੇ ਸੈਮੀਨਾਰ ਹਾਲ ਵਿਖੇ ਕੀਤਾ ਗਿਆ, ਜਿਸ ਵਿਚ ਕੌਾਸਲਰ ਹਰਕਰਨ ਸਿੰਘ ਵੈਦ, 'ਸਿਰਜਣਧਾਰਾ' ਦੇ ਸਮੂਹ ਨੁਮਾਇੰਦੇ ਤੇ ਪੰਜਾਬੀ ਸਾਹਿਤ ਅਕਾਦਮੀ ਦੇ ਸਮੂਹ ਅਹੁਦੇਦਾਰ ਤੇ ਸਾਹਿਤ-ਪ੍ਰੇਮੀਆਂ ਨੇ ਵੱਡੀ ਗਿਣਤੀ 'ਚ ਸ਼ਿਰਕਤ ਕੀਤੀ | ਜ਼ਿਕਰਯੋਗ ਹੈ ਕਿ ਪੁਸਤਕ ਦੇ ਲੇਖਕ ਪਿ੍ੰ. ਕਿ੍ਸ਼ਨ ਸਿੰਘ ਪੰਜਾਬੀ ਆਲੋਚਨਾ ਜਗਤ ਵਿਚ ਪਹਿਲਾਂ ਵੀ ਛੇ ਪੁਸਤਕਾਂ ਪੰਜਾਬੀ ਪਾਠਕਾਂ ਦੀ ਝੋਲੀ ਪਾ ਚੁੱਕੇ ਹਨ | ਇਸ ਸਮਾਗਮ 'ਚ ਕੌਾਸਲਰ ਹਰਕਰਨ ਸਿੰਘ ਵੈਦ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ | ਸਮਾਗਮ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਅੱਜ ਲੋੜ ਹੈ ਕਿ ਪੰਜਾਬੀ ਦੇ ਅਣਗੌਲੇ ਲੇਖਕਾਂ ਨੂੰ ਪਾਠਕਾਂ ਦੇ ਸਾਹਮਣੇ ਲਿਆਂਦਾ ਜਾਵੇ | ਇਸ ਪੁਸਤਕ ਸਬੰਧੀ ਡਾ. ਗੁਲਜ਼ਾਰ ਪੰਧੇਰ ਅਤੇ ਡਾ. ਕੁਲਵਿੰਦਰ ਮਿਨਹਾਸ ਨੇ ਵਿਚਾਰ ਚਰਚਾ ਕੀਤੀ 1 ਮੰਚ ਸੰਚਾਲਨ ਦੀ ਭੂਮਿਕਾ ਚਰਨਜੀਤ ਸਿੰਘ ਪੰਜਾਬ ਐਾਡ ਸਿੰਧ ਬੈਂਕ ਨੇ ਨਿਭਾਈ¢ ਇਸ ਮੌਕੇ ਪੰਜਾਬੀ ਸਾਹਿਤ ਅਕਾਦਮੀ ਦੇ ਪ੍ਰਧਾਨ ਪ੍ਰੋ. ਰਵਿੰਦਰ ਸਿੰਘ ਭੱਠਲ, ਈਸ਼ਰ ਸਿੰਘ ਸੋਬਤੀ, ਇੰਜੀਨੀਅਰ ਕਰਮਜੀਤ ਸਿੰਘ ਔਜਲਾ, ਪ੍ਰਧਾਨ ਸਿਰਜਣਧਾਰਾ ਸੰਸਥਾ, ਬਲਕਾਰ ਸਿੰਘ ਗਿੱਲ, ਐਡਵੋਕੇਟ ਭਰਤਇੰਦਰ ਸਿੰਘ ਸੋਬਤੀ, ਸੁਖਦੇਵ ਸਿੰਘ ਲਾਜ, ਦਵਿੰਦਰ ਸਿੰਘ ਸੇਖਾ ਆਦਿ ਹਾਜ਼ਰ ਸਨ |