ਗ਼ਜ਼ਲ (ਗ਼ਜ਼ਲ )

ਅਮਰਜੀਤ ਸਿੰਘ ਸਿਧੂ   

Email: amarjitsidhu55@hotmail.de
Phone: 004917664197996
Address: Ellmenreich str 26,20099
Hamburg Germany
ਅਮਰਜੀਤ ਸਿੰਘ ਸਿਧੂ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਸੱਜਣਾਂ ਤੋ ਜੇ ਦਿੱਲ ਦਾ ਭੇਦ ਲੁਕਾਉ ਗੇ ।
ਵਿੱਚ ਭਵਿੱਖ ਜਰੂਰ ਤੁਸੀਂ ਪਛਤਾਉ  ਗੇ ।

ਸੱਚ ਬੋਲਣ ਤੋ ਜੇ ਕਰ ਤੁਸੀਂ ਡਰਦੇ ਹੋ ,
ਯਾਰੋ ਜਿੰਦਗੀ ਦੇ ਵਿੱਚ ਘਾਟਾ ਖਾਉ ਗੇ ।

ਜੇ ਮੁਹੱਬਤ ਖ਼ਾਰਾਂ ਦੇ ਨਾਲ ਨਈ ਰੱਖਣੀ ,
ਫੁੱਲਾਂ ਤੋ ਫਿਰ ਦੂਰ ਤੁਸੀਂ ਹੋ ਜਾਉ ਗੇ ।

ਮੁਸ਼ਕਲਾਂ ਤਾਈਂ ਵੇਖ ਜੇ ਪਿਛੇ ਹੱਟ ਗਏ ,
ਹੱਕ ਲੈਣ ਲਈ ਕਿੱਦਾਂ ਅੱਗੇ ਆਉ ਗੇ ।

ਜੇਕਰ ਐਬਾਂ ਦੇ ਵਿੱਚ ਜਿੰਦਗੀ ਗਾਲ ਲਈ ,
ਦੂਜੇ ਨੂੰ ਫਿਰ ਦੱਸੋ ਕੀ ਸਮਝਾਉ ਗੇ ।

ਆਖਰ ਆਉਣਾ ਕੰਮ ਤੁਹਾਡੇ ਆਪਣਿਆਂ ,
ਕਿੰਜ ਗੈਰਾਂ ਸੰਗ ਰਲ ਕੇ ਵਕਤ ਲੰਘਾਉਗੇ ।

ਪੀੜ ਕੰਡੇ ਦੀ ''ਸਿੱਧੂ'' ਜੇਕਰ ਮੰਨਦੇ ਹੋ ,
ਸੂਲੀ ਉਤੇ ਸ਼ੀਨਾ ਕਿਵੇ ਟਿਕਾਉਗੇ ।