ਕਹਾਣੀ ਅਤੇ ਕਵੀ ਦਰਬਾਰ ਦੌਰਾਨ ਲੇਖਕਾਂ ਨੇ ਰੰਗ ਬੰਨਿਆ
(ਖ਼ਬਰਸਾਰ)
ਤਪਾ ਮੰਡੀ -- ਪੰਜਾਬੀ ਸਹਿਤ ਸਭਾ ਤਪਾ ਵੱਲੋਂ ਕਹਾਣੀ ਦਰਬਾਰ ਦਾ ਆਯੋਜਨ ਕੀਤਾ ਗਿਆ। ਜਿਸਦੇ ਮੁੱਖ ਮਹਿਮਾਨ ਉਘੇ ਵਪਾਰੀ ਨੇਤਾ ਸੱਤਪਾਲ ਮੌੜ ਸਨ। ਸਮਾਗਮ ਦੀ ਪ੍ਰਧਾਨਗੀ ਪੰਜਾਬੀ ਦੇ ਪ੍ਰਸਿੱਧ ਕਥਾਕਾਰ ਗੁਰਮੀਤ ਕੜਿਆਲਵੀ ਨੇ ਕੀਤੀ। ਆ ੇ ਮਹਿਮਾਨਾਂ ਨੂੰ ਜੀਅ ਆ ਿਆਂ ਆਖਦਿਆਂ ਸਭਾ ਦੇ ਪ੍ਰਧਾਨ ਸ੍ਰੀ. ਮਾਰਕੰਡਾ ਨੇ ਸਭਾ ਦੀਆਂ ਸਹਿਤਕ ਗਤੀਵਿਧੀਆਂ ਦੀ ਵਿਸਤ੍ਰਿਤ ਜਾਣਕਾਰੀ ਦਿੱਤੀ। ਬੁਰਮੀਤ ਕੜਿਆਲਵੀ ਨੇ ਆਪਣੇ ਪ੍ਰਧਹਨਗੀ ਭਾਸ਼ਣ ਵਿੱਚ ਨਵੀਂ ਪੀੜੀ ਦੇ ਕਥਾਕਾਰਾਂ ਨੂੰ ਸੁਚੇਤ ਕਰਦਿਆ ਕਿਹਾ ਲੱਚਰ ਸਾਹਿਤ ਨੇ ਜਿੱਥੇ ਸਾਡੇ ਸਾਹਿਤਕ ਵਾਤਾਰਣ ਨੂੰ ਗੰਧਲਾ ਕਰ ਛੱਡਿਆ ਹੈ ਉਥੇ ਸਾਨੂੰ ਲੋਕ ਪੱਖੀ ਸਾਹਿਤ ਦੀ ਰਚਨਾ ਕਰਕੇ ਬਦਲ ਪੇਸ਼ ਕਰਨਾ ਚਾਹੀਦਾ ਹੈ। ਚਾਰ ਕਹਾਣੀਕਾਰਾਂ ਸੁਖਦੇਵ ਮਾਨ, ਜਸਪਾਲ ਮਾਨ ਖੇੜਾ, ਅਮਰਜੀਤ ਸਿੰਘ ਮਾਨ ਅਤੇ ਨਰੇਸ਼ ਗੁਪਤ ਨੇ ਕਹਾਣੀਆਂ ਪੜ੍ਹੀਆਂ। ਿਨ੍ਹਾਂ ਕਹਾਣੀਆਂ ਦੀ ਬੂਟਾ ਸਿੰਘ ਚੌਹਾਨ ਨੇ ਸਮੀਖਿਆ ਕਰਦਿਆਂ ਕਿਹਾ ਕਿ ਪ੍ਰਸਤੁਤ ਕਹਾਣੀਆਂ ਸਮੇਂ ਦੇ ਹਾਣ ਦੀਆਂ ਹਨ ਜੋ ਨਵੀਂ ਅਤੇ ਪੁਰਾਣੀ ਪੀੜੀ ਦੇ ਟਕਰਾਓ ਦੀ ਤ੍ਰਾਸਦੀ ਪੇਸ਼ ਕਰਦੀਆਂ ਹਨ। ਕਵੀ ਦਰਬਾਰ ਵਿੱਚ ਸੁਖਵਿੰਦਰ ਸਿੰਘ ਆਜ਼ਾਦ, ਜਗਜੀਤ ਕੌਰ ਢਿੱਲਵਾਂ, ਸੁਰਿੰਦਰਪ੍ਰੀਤ ਘਣੀਆ, ਮਨਜੀਤ ਘੜੈਲੀ, ਲਛਮਣ ਦਾਸ ਮੁਸਾਫਰ,ਟੇਕ ਢੀਂਗਰਾ ਚੰਦ, ਰਣਜੀਤ ਸਰਾਂਵਾਲੀ, ਮਨਜੀਤ ਸਿੰਘ ਮੁਸਾਫਰ, ਧਾਮੀ ਗਿੱਲ, ਹਾਕਮ ਸਿੰਘ ਚੌਹਾਨ, ਪੁਨੀਤ ਮੈਨਨ, ਮਨਪ੍ਰੀਤ ਜਲਪੋਤ, ਬੱਛੋਆਣਾ, ਪਵਨ ਬਾਂਸਲ, ਬੀਰਬਲ ਸਿੰਘ, ਮੱਖਣ ਸਿੰਘ ਭੁੱਲਰ ਅਤੇ ਜੋਗਿੰਦਰ ਸਿੰਘ ਤਾਜੋਕੇ ਆਦਿ ਨੇ ਆਪਣੀਆਂ ਤਾਜ਼ੀਆਂ ਕਵਿਤਾਵਾਂ ਪੜੀਆਂ। ਸਭਾ ਵੱਲੋਂ ਮੁੱਖ ਮਹਿਮਾਨ ਸ੍ਰੀ ਸੱਤਪਾਲ ਮੌੜ ਦਾ ਸਹਿਤਕ ਪੁਰਸਕਾਰ ਨਾਲ ਸਨਮਾਨ ਕੀਤਾ ਗਿਆ।