ਦੇਸ਼ ਤਰੱਕੀ ਕਿੰਝ ਕਰੇ
(ਕਵਿਤਾ)
ਮੇਰਾ ਦੇਸ਼ ਤਰੱਕੀ ਕਿੰਝ ਕਰੇ
ੲਿੱਥੇ ਹਾਲ ਹੀ ਹੋ ਗੲੇ ਮਾੜੇ ਨੇ,
ੲਿਮਾਨ ਕਿਸੇ ਵਿੱਚ ਵਸਦਾ ਨਹੀ,
ਬੱਸ ੲਿੱਕ ਦੂਜੇ ਤੋਂ ਸਾੜੇ ਨੇ,
ਧੀਅਾਂ ਜੰਮਣ ਤੋਂ ਡਰ ਲੱਗਦਾ,
ਮੂੰਹ ਅੱਡੀ ਬੈਠੇ ਲਾੜੇ ਨੇ,
ਅਮੀਰ ਗਰੀਬ ਨੂੰ ਸਮਝੇ ਕੁੱਝ ਨਾ,
ਲੋਕ ਜਾਤ-ਪਾਤ ਨੇ ਪਾੜੇ ਨੇ,
ਨਸ਼ਾ ਵੀ ਸੁਣਿਅਾ ਅਾਮ ਹੋ ਗਿਅਾ,
ਘਰਾਂ ਦੇ ਘਰ ੳੁਜਾੜੇ ਨੇ,
ਧਰਮ ਦੀ ਪਰਿਭਾਸ਼ਾ ਬਦਲ ਗੲੀ,
ਕੱਟੜਤਾ ਨੇ ਪੈਰ ਪਸਾਰੇ ਨੇ,
ਹੱਦਾਂ ਸਰਹੱਦਾਂ ਦੇ ਮਸਲੇ,
ਕਦੇ ਕਿਸੇ ਨਾ ਸਿਰੇ ਚਾੜੇ ਨੇ,
ਕੲੀ ਕੁੱਕੜ ਖਾਧੇ ਬਿਨ ਸੌਦੇ ਨਹੀ,
ਕੲੀਅਾਂ ਦੇ ਰੋਟੀ ਲੲੀ ਵੀ ਹਾੜੇ ਨੇ,
ਕੲੀ ਝੂਠ ਵੀ ਸੱਚ ਵਾਂਗ ਬੋਲ ਜਾਦੇ,
ਕੲੀ ਸੱਚ ਬੋਲਣ ਤੇ ਵੀ ਜਾਂਦੇ ਤਾੜੇ ਨੇ,
ਸਰਕਾਰੇ ਕੁੱਝ ਤਾਂ ਸੋਚ ਕਦੇ,
ਹਲੇ ਵੀ ਲੋਕ ਦੱਬੇ,ਕੁਚਲੇ,ਲਤਾੜੇ ਨੇ,
ਮੇਰਾ ਦੇਸ਼ ਤਰੱਕੀ ਕਿੰਝ ਕਰੇ
ੲਿੱਥੇ ਹਾਲ ਹੀ ਹੋ ਗੲੇ ਮਾੜੇ ਨੇ!