ਵਿਚਾਰ ਮੰਚ ਦੀ ਹੋਈ ਮਹੀਨਾਵਾਰ ਇਕੱਤਰਤਾ (ਖ਼ਬਰਸਾਰ)


ਵਿਸ਼ਵ ਪੰਜਾਬੀ ਸਾਹਿਤ ਵਿਚਾਰ ਮੰਚ ਦੀ ਇਕੱਤਰਤਾ ਪੰਜਾਬੀ ਭਵਨ ਲੁਧਿਆਣਾ ਵਿਖੇ ਹੋਈ, ਪ੍ਰਧਾਨਗੀ ਮੰਡਲ ਵਿਚ ਪੰਜਾਬੀ ਸਾਹਿਤ ਅਕਾਡਮੀ ਦੇ ਸੀਨੀਅਰ ਮੀਤ ਪ੍ਰਧਾਨ ਸੁਰਿੰਦਰ ਕੈਲੇ, ਮੰਚ ਦੇ ਪ੍ਰਧਾਨ ਡਾ. ਗੁਲਜ਼ਾਰ ਸਿੰਘ ਪੰਧੇਰ, ਜਸਵੀਰ ਝੱਜ ਅਤੇ ਜਨਰਲ ਸਕੱਤਰ ਦਲਵੀਰ ਸਿੰਘ ਲੁਧਿਆਣਵੀ ਹਾਜ਼ਿਰ ਸਨ।  

ਰਚਨਾਵਾਂ ਦੇ ਦੌਰ ਵਿਚ ਨਸ਼ਿਆਂ 'ਤੇ ਕੁਲਵਿੰਦਰ ਕਿਰਨ ਨੇ ਕਵਿਤਾ 'ਮਾਂ ਦੀ ਵੇਦਨਾ', ਹਰਬੰਸ ਮਾਲਵਾ ਨੇ ਗੀਤ 'ਸਭੇ ਸਪਲਾਈ ਲਾਈਨਾਂ ਤੋੜ ਸਰਕਾਰੇ ਨੀ', ਜਗਸ਼ਰਨ ਸਿੰਘ ਛੀਨਾਂ ਨੇ 'ਪੁੱਤ ਤੇਰੇ ਲਾਲਾਂ ਨੂੰ ਬਢਾਪੇ ਚੋਂ ਲੁਕਾਵਾਂ', ਮਨਜਿੰਦਰ ਧਨੋਆ ਨੇ 'ਲੁੱਟ ਕੇ ਖਾ ਗਏ ਜਹਾਨ ਕੀ ਕਰੀਏ', ਹਰਬੰਸ ਸਿੰਘ ਅਖਾੜਾ ਨੇ 'ਹੁਣ ਇਹ ਜੀਅ ਕਰਦਾ', ਰਵਿੰਦਰ ਸਿੰਘ ਦੀਵਾਨਾਂ ਨੇ ਤੂੰਬੀ ਨਾਲ ਗੀਤ 'ਘਰ ਸਾਡੇ ਪਾ ਲੈ ਆਲ੍ਹਣਾ ਬਣ ਕੇ ਕਬੂਤਰ ਛੀਨਾ',  ਬਲਵੰਤ ਸਿੰਘ ਮੁਸਾਫਿਰ ਨੇ 'ਕੀ ਆਖਾਂ ਤੇ ਕਿਹਨੂੰ  ਆਖਾਂ',  ਮਲਕੀਤ ਸਿੰਘ ਮਾਲੜਾ ਨੇ 'ਮੈਂ ਮੇਰੀ ਨੂੰ ਮਾਰ ਕੇ', ਜਰਨੈਲ ਸਿੰਘ ਮਾਂਗਟ ਨੇ 'ਚੱਲ ਉੱਠ ਬਾਬਾ ਨਾਨਕਾ ਮੁੜ ਧਰਤੀ ਤੇ ਢੁੱਕ', ਦਲਬੀਰ ਕਲੇਰ  ਨੇ 'ਸੱਚਾ ਸੌਦਾ ਝੂਠ ਦਿਖਾਇਆ ਦੁਨੀਆਂ ਸਲਾਮ ਕਰਦੀ', ਭਗਵਾਨ ਢਿੱਲੋਂ ਨੇ 'ਹੈਲੋ ਮੈਂ ਸੁਦਾਮਾ ਬੋਲਦਾ',  ਗੁਰਸ਼ਰਨ ਸਿੰਘ ਨਰੂਲਾ ਨੇ ਪੋਤੇ ਨੂੰ ਸਪਰਪਿਤ ਕਵਿਤਾ, ਜਨਮੇਜਾ ਸਿੰਘ ਜੌਹਲ ਨੇ 'ਯਾਰ ਸਾਡੇ ਬੇਈਮਾਨ ਹੋ ਗਏ', ਰਾਜਦੀਪ ਤੂਰ ਨੇ ਗ਼ਜ਼ਲ, ਰਵਿੰਦਰ ਰਵੀ ਨੇ 'ਨਸ਼ਿਆਂ ਦੇ ਦਰਿਆ ਨੇ ਕੀਤੇ ਪਾਣੀ ਪਾਣੀ ਸਾਰੇ, ਮੈਨੂੰ ਸਾਂਭ ਲਵੋ ਮੈਨੂੰ ਮੇਰਾ ਪੰਜਾਬ ਆਵਾਜਾਂ ਮਾਰੇ', ਡਾ. ਬਲਵਿਦਰ ਔਲਖ ਗਲੈਕਸੀ ਨੇ ਕਵਿਤਾ 'ਖਲਕ ਤੋ ਮੁੱਠੀ ਭਰ ਹੈ', ਸਮਿੱਤਰ ਸਿੰਘ ਨੇ 'ਭੋਰਾ ਵੀ ਸੱਚ ਨਾ ਮਿਲਿਆ ਸਿਆਸਤ ਦੀ ਖੇਡ ਵਿਚ', ਦੀਪ ਦਿਲਵਰ ਨੇ 'ਜ਼ਿੰਦਗੀ ਦੀ ਦੌੜ ਵਿਚ ਮਾਵਾਂ ਭੁੱਲ ਜਾਣ ਨਾ', ਭੁਪਿੰਦਰ ਸਿੰਘ ਧਾਲੀਵਾਲ ਨੇ ਨਿਬੰਧ 'ਸਰਕਾਰ ਦੀ ਸਥਾਪਨਾ ਵਿਚ ਲੋਕ ਕਿਰਦਾਰ', ਸੁਰਿੰਦਰ ਕੈਲੇ ਨੇ ਕਹਾਣੀ 'ਤਲਾਕ' ਪੇਸ਼ ਕੀਤੀ। ਇਨ੍ਹਾਂ ਤੋਂ ਇਲਾਵਾ ਸੁਰਜੀਤ ਜੱਜ, ਤ੍ਰੈਲੋਚਨ ਲੋਚੀ, ਪ੍ਰਿੰ: ਇੰਦਰਜੀਤਪਾਲ ਕੌਰ, ਪਰਜੀਤ ਕੌਰ ਮਹਿਕ, ਰਘਬੀਰ ਸਿੰਘ ਸੰਧੂ, ਉਜਾਗਰ ਲੱਲਤੋਂ, ਜਸਮੀਤ ਆਰਿਫ਼, ਇੰਜ ਸੁਰਜਨ ਸਿੰਘ, ਬਲਵੀਰ ਜਸਵਾਲ, ਭਿੰਦਰ ਪਾਲ ਸਿੰਘ, ਅਮਰਜੀਤ ਸ਼ੇਰਪੁਰੀ, ਸੁਖਚਰਨਜੀਤ ਗਿੱਲ, ਗੁਰਦੀਪ ਸਿੰਘ, ਸੁਰਿੰਦਰ ਦੀਪ, ਕਰਮਜੀਤ ਗਰੇਵਾਲ, ਹਰੀ ਕ੍ਰਿਸ਼ਨ ਮਾਇਰ ਆਦਿ ਨੇ ਆਪ-ਆਪਣੀਆਂ ਤਾਜ਼ੀਆਂ ਰਚਨਾਵਾਂ ਪੇਸ਼ ਕੀਤੀਆਂ। ਇਸ ਮੌਕੇ 'ਤੇ ਉਸਾਰੂ ਸੁਝਾਂਅ ਵੀ ਦਿੱਤੇ ਗਏ।