ਸ਼ੀਸ਼ ਉੱਤੇ ਪਹਿਨ ਦਸਤਾਰ ਸੋਹਣਿਆ।
ਬਣਜਾ ਦਸਵੇਂ ਗੁਰਾਂ ਦਾ ਸਰਦਾਰ ਸੋਹਣਿਆ।
ਜੱਗ ਵਿੱਚ ਇਹਦੀ ਨਿਰਾਲੀ ਸ਼ਾਨ ਹੈ।
ਹਰ ਥਾਂ ਮਿਲਦਾ ਵਧੇਰੇ ਮਾਣ ਹੈੈ।
ਸਿੱਧੀ ਗੁਰੂ ਨਾਲ ਜੋੜ ਲੈ ਤੂੰ ਤਾਰ ਸੋਹਣਿਆ।
ਬਣਜਾ........................।।
ਲੱਖਾਂ ਵਿੱਚ ਖੜਾ ਹੈ ਨਿਆਰਾ ਦਿਸਦਾ।
ਬਾਣੇ ਵਿੱਚੋੋਂ ਸਿੱਖ ਦਾ ਅਕਸ ਦਿਖਦਾ।
ਹੋਵੇ ਜੀਵਨ `ਚ ਕਦੇ ਵੀ ਨਾ ਹਾਰ ਸੋਹਣਿਆ।
ਬਣਜਾ......................।।
ਪੱਗ ਪਹਿਨੇ ਵੀਰ ਨੂੰ ਸਰਦਾਰ ਆਖਦੇ।
ਵਾਲ-ਕੱਟ ਪਾ੍ਣੀ ਤਾਈਂ ਬਾਬੂ ਆਖਦੇ।
ਮਾਣ ਗੁਰਾਂ ਦੇ ਪਿਆਰ ਦਾ ਸਤਿਕਾਰ ਸੋਹਣਿਆ।
ਬਣਜਾ........................।।
ਦੇਖੋ-ਦੇਖੀ ਕੇਸ ਕਿੰਝ ਕਤਲ ਕਰਦੇ।
ਖੁਰਾ-ਖੋਜ ਨਸ਼ਟ ਪਏ ਆਪ ਕਰਦੇ।
ਲੋਕੀਂ ਆਖਦੇ ਉਹਨਾਂ ਨੂੰ ਗ਼ੱਦਾਰ ਸੋੋਹਣਿਆ।
ਬਣਜਾ.....................।।
ਦਸਤਾਰ ਵਾਲੇ ਵੀਰ ਦੀ ਨਿਆਰੀ ਦਿੱਖ ਹੈ।
ਸੱਚ ਲੜ ਲੱਗਿਆ ਗੁਰੂ ਦਾ ਸਿੱਖ ਹੈ।
ਉਹ ਹਰ ਥਾਂ ਪਾਉਂਦਾ ਸਤਿਕਾਰ ਸੋਹਣਿਆ।
ਦਸਤਾਰ ਲਈ ਗੁਰਾਂ ਨੇ ਬੜਾ ਮੁਲ ਤਾਰਿਆ !
ਇਹਨੂਂੰ ਪਾਉਣ ਲਈ ਸਾਰਾ ਸਰਬੰਸ ਵਾਰਿਆ !
ਘੋਣ - ਮੋਨ ਤੋਂ ਬਣਾਇਆ ਸਿਂੰਘ ਸਰਦਾਰ ਸੋਹਣਿਆ !
ਬਣਜਾ.....................।।
ਸਮਾਂ ਬੀਤਿਆ ਦੁਬਾਰਾ ਨਹੀਂ ਆਵਣਾ।
ਡੋਰ ਟੁੱਟੀ ਤੇ ਪਰਾਏ ਹੱਥ ਜਾਵਣਾ।
ਕਰਜ਼ ਗੁਰੂ ਦਾ ਹੋਣਾ ਨਹੀਂ ਉਤਾਰ ਸੋਹਣਿਆ।
ਬਣਜਾ.......................।।
ਕਿੱਥੋਂ ਚੱਲ ਕੇ `ਆਜ਼ਾਦ` ਕਿੱਥੇ ਆ ਗਏ।
ਦੋਖੀ ਮਨ ਵਿੱਚ ਖੁਸ਼ੀ ਨੇ ਮਨਾ ਰਹੇ।
ਤਾਹੀਂ ਜੱਗ ਵਿੱਚ ਹੋ ਰਹੇ ਖੁਆਰ ਸੋਹਣਿਆ।
ਬਣਜਾ ਦਸਵੇਂ ਗੁਰਾਂ ਦਾ ਸਰਦਾਰ ਸੋਹਣਿਆ।