ਗ਼ਜ਼ਲ (ਗ਼ਜ਼ਲ )

ਬਲਦੇਵ ਸਿੰਘ ਜਕੜੀਆ   

Email: dev.2006@hotmail.com
Address:
India
ਬਲਦੇਵ ਸਿੰਘ ਜਕੜੀਆ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਮੇਰਾ ਮਸਲਾ, ਓਦਾਂ ਹੀ ਆਂ |
ਦਰਦ ਜਿਗਰ ਦਾ, ਓਦਾਂ ਹੀ ਆਂ|

ਲਿਖਦਾ ਕਵਿਤਾ, ਓਦਾਂ ਹੀ ਆਂ ,
ਸ਼ਾਇਰ ਕਮਲਾ, ਓਦਾਂ ਹੀ ਆਂ|

ਮੇਰਾ ਰੋਸਾ, ਓਦਾਂ ਹੀ ਆਂ ,
ਤੇਰਾ ਧੱਕਾ, ਓਦਾਂ ਹੀ ਆਂ |

ਅੰਦਰੋਂ ਪੂਰਾ ਟੁੱਟ ਚੁੱਕੇ ਹਾਂ ,
ਬਾਹਰੋਂ ਖੋਖਾ, ਓਦਾਂ ਹੀ ਆਂ |

ਆਪਾਂ ਹੀ ਕਰਦੇ ਸਮਝੌਤੇ ,
ਤੇਰਾ ਨਖ਼ਰਾ, ਓਦਾਂ ਹੀ ਆਂ |

ਬਸ , ਕਾਲੇ ਅੰਗਰੇਜ ਪਧਾਰੇ ,
ਦੇਸ਼ 'ਤੇ ਗ਼ਲਬਾ, ਓਦਾਂ ਹੀ ਆਂ |

ਕਿਸੇ ਦਾ ਭਰਿਆ ਹੈ ਭੰਡਾਰਾ ,
ਕਿਸੇ ਦਾ ਕਾਸਾ, ਓਦਾਂ ਹੀ ਆਂ |

ਰੱਸੀ ਸੜ ਕੇ ਕੋਇਲਾ ਹੋਈ ,
ਪਰ , ਵੱਟ ਚੜਿਆ ,ਓਦਾਂ ਹੀ ਆਂ |

ਤੂੰ ਤਾਂ ਡਾਢਾ ਬੇਪਰਵਾਹ ਏ ,
ਮੇਰੀ ਚਿੰਤਾ, ਓਦਾਂ ਹੀ ਆਂ |

ਮਾਣ ਨਾ ਕਰ ਤੂੰ , ਬਾਅਦ ਤੇਰੇ ਵੀ ,
ਇਹ ਜੱਗ ਚਲਣਾ, ਓਦਾਂ ਹੀ ਆਂ |