ਕਿਸੇ ਇਨਸਾਨ ਦਾ ਸਮਾਜ ਵਿੱਚ ਰੁਤਬਾ ਬਣਾਉਣ ਲਈ ਸਿਰਫ ਅਮੀਰ ਹੋਣਾ ਹੀ ਕਾਫੀ ਨਹੀ ਹੁੰਦਾ| ਹੋਰ ਵੀ ਬਹੁਤ ਸਾਰੇ ਖੇਤਰ ਹਨ ਜਿੰਨਾ ਕਰਕੇ ਆਦਮੀ ਸਮਾਜ ਵਿੱਚ ਆਪਣੀ ਖਾਸ. ਜਗ੍ਹਾ ਬਣਾ ਸਕਦਾ ਹੈ| ਕਈ ਲੋਕਾਂ ਨੂੰ ਸਮਾਜ ਸੇਵਾ ਦੀ ਲਗਨ ਹੁੰਦੀ ਹੈ ਤੇ ਇਸੇ ਕਰਕੇ ਹੀ ਉਹਨਾਂ ਦੀ ਸਮਾਜ ਵਿੱਚ ਪੈਂਠ ਬਣ ਜਾਂਦੀ ਹੈ| ਉਹਨਾਂ ਦੇ ਘਰੇ ਚਾਹੇ ਪੈਸੇ ਦੀ ਤੰਗੀ ਤੁਰਸੀ ਹੋਵੇ ਪਰ ਸਮਾਜ ਵਿੱਚ ਉਹਨਾ ਦਾ ਸਿੱਕਾ ਚਲਦਾ ਹੈ| ਇਸੇ ਤਰਾਂ ਕੁਝ ਲੋਕ ਇੰਨੇ ਧਾਰਮਿਕ ਹੁੰਦੇ ਹਨ ਕਿ ਆਰਥਿਕ ਪੱਖੋ ਕੰਮਜੋਰ ਹੋਣ ਦੇ ਬਾਵਜੂਦ ਵੀ ਸਮਾਜ ਦੇ ਹਰ ਖੇਤਰ ਵਿੱਚ ਉਹਨਾ ਦੀ ਕਦਰ ਹੁੰਦੀ ਹੈ|ਉਹਨਾਂ ਦੇ ਸਿਰੜ ਅੱਗੇ ਅਮੀਰੀ ਗਰੀਬੀ ਦਾ ਕੋਈ ਅੜਿੱਕਾ ਨਹੀ ਹੁੰਦਾ| ਉਹ ਕਿਸੇ ਖਾਸ ਧਰਮ ਦੇ ਮੁਥਾਜ ਨਹੀ ਹੁੰਦੇ| ਨਾ ਹੀ ਧਰਮ ਦਾ ਦਿਖਾਵਾ ਕਰਦੇ ਹਨ ਪਰ ਦਿਲ ਅਤੇ ਦਿਮਾਗ ਵਲੋ ਪੂਰੀ ਤਰਾਂ ਧਾਰਮਿਕ ਹੁੰਦੇ ਹਨ| ਇਸੇ ਤਰਾਂ ਕਈ ਲੋਕ ਬਾਕੀ ਕੰਮਾਂ ਵਿੱਚ ਪਿਛੜੇ ਹੁੰਦੇ ਹੋਏ ਵੀ ਪੜਾ੍ਹਈ ਨਾਲ ਹੀ ਜੁੜੇ ਹੋਏ ਹੁੰਦੇ ਹਨ| ਉਹਨਾਂ ਦੇ ਸਿਰ ਤੇ ਪੜ੍ਹਣ ਤੇ ਪੜ੍ਹਾਉਣ ਦਾ ਹੀ ਭੂਤ ਸਵਾਰ ਹੁੰਦਾ ਹੈ| ਆਪਣੀ ਨੋਕਰੀ ਦੇ ਦੌਰਾਨ ਵੀ ਉਹ ਪੜ੍ਹਦੇ ਰਹਿੰਦੇ ਹਨ| ਉਮਰ ਤੇ ਪਾਰਵਾਰਿਕ ਜਿੰਮੇਦਾਰੀਆਂ ਉਹਨਾਂ ਦੇ ਇਸ ਮਿਸ.ਨ ਵਿੱਚ ਅੜਿੱਕਾ ਨਹੀ ਬਣਦੀਆਂ|ਮੈਟ੍ਰਿਕ ਤੋ ਸੁਰੂ ਹੋਏ ਪੀ ਐਚ ਡੀ ਤੱਕ ਦਾ ਸਫਰ ਤਹਿ ਕਰ ਲੈਂਦੇ ਹਨ|
ਇਸੇ ਬੀਮਾਰੀ ਦਾ ਸਿ.ਕਾਰ ਸਨ ਮਾਸਟਰ ਚੇਤਰਾਮ ਗਰੋਵਰ ਜੋ ਮਹਿਮਾ ਸਰਕਾਰੀ ਦੇ ਬਸਿੰਦਾ ਤੇ ਮੇਰੀ ਹਮਸਫਰ ਦੇ ਚਾਚਾ ਸ੍ਰੀ ਵੀ ਅਤੇ ਨਾਲ ਹੀ ਉਸ ਦੇ ਅਧਿਆਪਕ ਵੀ ਸਨ| ਉਹਨਾ ਦੀ ਹੀ ਲਗਣ ਤੇ ਪ੍ਰੇਰਨਾ ਸਦਕਾ ਸਕੂਲ ਆਧਿਆਪਿਕਾ ਬਣੀ ਅਤੇ ਹਰਿਆਣੇ ਵਿੱਚ ਵੀ ਮਹਿਮਾ ਸਰਕਾਰੀ ਦਾ ਨਾਮ ਚਮਕਾਇਆ|ਭਾਂਵੇ ਇਲਾਕੇ ਲੋਕਾਂ ਲਈ ਉਹ ਮਾਸਟਰ ਚੇਤਰਾਮ ਸੀ ਪਰ ਬਹੁਤਿਆਂ ਦਾ ਚਾਚਾ ਹੋਣ ਕਰਕੇ ਅਸੀ ਸਾਰੇ ਹੀ ਉਸਨੂੰ ਚਾਚਾ ਚੇਤ ਰਾਮ ਹੀ ਆਖਦੇ ਸੀ| ਤੰਗੀਆਂ ਤੁਰਸ.ੀਆਂ ਵਿੱਚ ਜਿੰਦਗੀ ਦੀ ਸੁਰੂਆਤ ਕਰਨ ਵਾਲੇ ਮਾਸਟਰ ਚੇਤਰਾਮ ਵਿੱਚ ਪੜ੍ਹਾਈ ਵਾਲਾ ਕੀੜ੍ਹਾ ਸੁਰੂ ਤੋ ਹੀ ਸੀ| ਵੈਸੇ ਤਾਂ ਇਹ ਬੀਮਾਰੀ ਉੁਹਨਾਂ ਦੇ ਸਾਰੇ ਖਾਨਦਾਨ ਨੂੰ ਹੀ ਸੀ ਪਰ ਚਾਚਾ ਚੇਤ ਰਾਮ ਨੂੰ ਕੁਝ ਜਿਆਦਾ ਹੀ ਸੀ| ਮੈਟ੍ਰਿਕ ਕਰਕੇ ਜੇ ਬੀ ਟੀ ਕਰਨ ਵਾਲੇ ਮਾਸਟਰ ਚੇਤ ਰਾਮ ਨੇ ਨੋਕਰੀ ਦੌਰਾਨ ਕਈ ਐਮ ਏ ਕਰ ਲਈਆਂ ਤੇ ਸਰਕਾਰੀ ਸਕੂਲ ਚੌ ਲੈਕਚਰਾਰ ਵਜੋ ਸੇਵਾਮੁਕਤ ਹੋਏ|
ਮੇਰੇ ਵਿਆਹ ਤੋ ਕੁਝ ਕੁ ਸਾਲ ਬਾਦ ਚਾਚਾ ਚੇਤ ਰਾਮ ਆਪਣੀ ਭਤੀਜੀ ਨੂੰ ਮਿਲਣ ਸਾਡੇ ਘਰ ਆਇਆ| ਪਹਿਲੀ ਵਾਰੀ ਘਰੇ ਕੁੜਮ ਆਉਣ ਕਰਕੇ ਉਸਦੀ ਵਾਹਵਾ ਖਾਤਿਰਦਾਰੀ ਕੀਤੀ ਗਈ| ਮਾਸਟਰ ਹੋਣ ਕਰਕੇ ਮਾਸਟਰ ਚੇਤ ਰਾਮ ਦੀਆਂ ਗੱਲਾਂ ਦਾ ਵਿਸ.ਾ ਪੜ੍ਹਾਈ ਤੇ ਨੋਕਰੀ ਤੇ ਪ੍ਰਮੋਸ.ਨ ਹੀ ਹੁੰਦਾ ਸੀ| ਉਹ ਆਮ ਕਰਕੇ ਰਿਸ.ਤੇਦਾਰ, ਗਰੀਬ, ਜਾਣ ਪਹਿਚਾਣ ਵਾਲੀਆਂ ਲੜਕੀਆਂ ਨੂੰ ਹੋਰ ਅੱਗੇ ਪੜ੍ਹਣ ਲਈ ਪ੍ਰੇਰਿਤ ਕਰਨਾ ਉਸਦੀ ਆਦਤ ਮਜਬੂਰੀ ਸੀ| ਉਸ ਦੀ ਪ੍ਰਰੇਨਾ ਸਦਕਾ ਤੇ ਉਸ ਦੀਆਂ ਪੜ੍ਹਾਈਆਂ ਸੈਕੜੇ ਕੁੜੀਆਂ ਵਿਆਹ ਤੋ ਬਾਦ ਸਰਕਾਰੀ ਨੋਕਰੀ ਵਿੱਚ ਆਈਆਂ| ਅੱਜ ਵੀ ਉਹ ਮੇਰੀ ਹਮਸਫਰ ਨਾਲ ਨੋਕਰੀ, ਬਦਲੀ , ਤਰੱਕੀ ਅਤੇ ਸਿੱਖਿਆ ਵਿਭਾਗ ਦੀਆਂ ਗੱਲਾਂ ਕਰ ਰਿਹਾ ਸੀ | ਆਮੂਮਣ ਜਿਵੇ ਆਮ ਘਰਾਂ ਵਿੱਚ ਹੁੰਦਾ ਹੈ|ਮੇਰੀ ਮਾਂ ਦੇ ਕੰਨ ਚਾਚਾ ਭਤੀਜੀ ਵਿੱਚ ਹੋ ਰਹੀ ਗੁਫਤਗੂ ਵਿੱਚ ਸਨ|ਸੱਸਾਂ ਦੇ ਕੰਨ ਬਹੁਤ ਤੇਜ ਹੁੰਦੇ ਹਨ ਤੇ ਉਹ ਅਕਸਰ ਹੀ ਨੂੰਹਾਂ ਦੀ ਗੱਲਬਾਤ ਤੇ ਤਿਰਸ.ੀ ਨਜਰ ਰੱਖਦੀਆਂ ਹਨ| ਖਾਸ.ਕਰ ਜਦੋ ਨੂੰਹ ਆਪਣੇ ਪੇਕਿਆਂ ਨਾਲ ਗੱਲ ਕਰਦੀ ਹੋਵੇ| ਮੇਰੀ ਮਾਂ ਕੋਰੀ ਅਣਪੜ੍ਹ ਸੀ ਪਰ ਇੱਕ ਸੱਸ ਤੇ ਦੋ ਪੋਤਿਆਂ ਦੀ ਦਾਦੀ ਹੋਣ ਕਰਕੇ ਉਸਨੂੰ ਮੇਰੀ ਹਮਸਫਰ ਦਾ ਨੋਕਰੀ ਕਰਨਾ ਉੱਕਾ ਪਸੰਦ ਨਹੀ ਸੀ| ਕਿTੁਂਕਿ ਉਹ ਲਗਭਗ ਇੱਕੋ ਉਮਰ ਦੇ ਦੋ ਪੋਤਿਆਂ ਨੂੰ ਮਾਂ ਦੀ ਗੈਰਹਾਜਰੀ ਵਿੱਚ ਵਿਲਕਦਾ ਵੇਖਦੀ| ਮੂਲ ਨਾਲੋ ਵਿਆਜ ਪਿਆਰਾ ਦੀ ਸਿ.ਕਾਰ ਮੇਰੀ ਮਾਂ ਪੋਤਿਆਂ ਤੇ ਤਰਸ ਖਾਂਦੀ ਹੋਈ ਮੇਰੀ ਹਮਸਫਰ ਨੂੰ ਨੋਕਰੀ ਬਾਰੇ ਅਕਸਰ ਬੁਰਾ ਭਲਾ ਬੋਲ ਜਾਂਦੀ| ਚਾਚਾ ਚੇਤ ਰਾਮ ਮੇਰੀ ਹਮਸਫਰ ਨੂੰ ਐਮ ਏ (ਇਤਿਹਾਸ) ਕਰਨ ਦੀਆਂ ਸਲਾਹਾਂ ਦੇ ਰਿਹਾ ਸੀ| ਇਥੋ ਤੱਕ ਕਿ ਉਹ ਦਾਖਲਾ ਫਾਰਮ ਭਰਨ, ਸਿਲੇਬਸ ਦਾ ਪ੍ਰਬੰਧ ਕਰਨ ਅਤੇ ਉਸਦੇ ਨੋਟਿਸ ਬਣਾਉਣ ਤੱਕ ਦੀ ਜਿੰਮੇਦਾਰੀ ਆਪਣੇ ਸਿਰ ਲੈਣ ਲਈ ਰਾਜੀ ਸੀ| ਮਾਸਟਰ ਜੀ ਆਹ ਕੀ ਪੁੱਠੀਆਂ ਪੱਟੀਆਂ ਪੜ੍ਹਾ ਰਹੇ ਹੋ ਤੁਸੀ ਮੇਰੀ ਨੂੰਹ ਨੂੰ | ਲੈ ਦੱਸ ਐਮ ਏ ਕਰਕੇ ਹੁਣ ਇਹਨੇ ਕੀ ਜੱਜ ਲੱਗਣਾ ਹੈ? ਅਸੀ ਤਾਂ ਇਸਨੂੰ ਪਹਿਲਾਂ ਦੀਆਂ ਪੜ੍ਹੀਆਂ ਵੀ ਭਲਾਉਣ ਨੂੰ ਫਿਰਦੇ ਹਾਂ| ਤੈਨੂੰ ਭਤੀਜੀ ਦੀ ਐਮ ਏ ਤਾਂ ਦਿਸ ਗਈ ਪਰ ਆਹ ਮੰਮੀ ਮੰਮੀ ਕਰਦੇ ਭੋਰਾ ਭਰ ਦੇ ਜੁਆਕਾਂ ਤੇ ਤਰਸ ਨਹੀ ਆਇਆ|ਤੂੰ ਰਹਿਣ ਦੇ ਹੁਣ ਐਮ ਏ ਊਮੈ ਕਰਾਉਣ ਨੂੰ|ਇੰਨੀਆਂ ਪੜ੍ਹੀਆਂ ਹੀ ਬਹੁਤ ਹਨ| ਮੇਰੀ ਮਾਂ ਨੇ ਪੋਤਿਆਂ ਦੇ ਪਿਆਰ ਵਿੱਚ ਅੰਨੀ ਹੋਈ ਨੇ ਮਾਸਟਰ ਚੇਤ ਰਾਮ ਨੂੰ ਖੂਬ ਖਰੀਆਂ ਖਰੀਆਂ ਸੁਣਾਈਆਂ|ਇਹੋ ਜਿਹੀਆਂ ਘਟਨਾਵਾਂ ਤਾਂ ਮਾਸਟਰ ਜੀ ਨਾਲ ਨਿੱਤ ਹੀ ਵਾਪਰਦੀਆਂ ਸਨ| ਸੋ ਉਸਨੇ ਕੁੜਮੜੀ ਦੀਆਂ ਗੱਲਾਂ ਨੂੰ ਹੱਸਕੇ ਟਾਲ ਦਿੱਤਾ| ਉਂਜ ਵੀ ਮਾਸਟਰ ਚੇਤਰਾਮ ਇੱਕ ਹੱਸਮੁੱਖ ਚੇਹਰਾ ਸੀ| ਇੰਨਾ ਸੁਣਕੇ ਵੀ ਮਾਸਟਰ ਜੀ ਨੇ ਸਾਨੂੰ ਫਾਰਮ ਭਰਨ ਲਈ ਰਾਜੀ ਕਰ ਹੀ ਲਿਆ ਤੇ ਉਸਨੇ ਆਪਣਾ ਵਾਇਦਾ ਵੀ ਨਿਭਾਇਆ | ਬਾਦ ਵਿੱਚ ਸਾਡੀ ਆਪਣੀ ਨਲਾਇਕੀ ਕਾਰਨ ਮੇਰੀ ਹਮਸਫਰ ਐਮ ਏ ਦੇ ਪੇਪਰ ਨਾ ਦੇ ਸਕੀ ਤੇ ਮਾਸਟਰ ਚੇਤਰਾਮ ਦਾ ਭਤੀਜੀ ਨੂੰ ਪੋਸਟ ਗਰੇਜੂਏਟ ਕਰਾਉਣ ਦਾ ਸੁਫਨਾ ਅੱਧਵੱਟੇ ਹੀ ਦਮ ਤੋੜ ਗਿਆ| ਪਰ ਇਸੇ ਪੜਾਈ ਦੀ ਲਗਣ ਕਰਕੇ ਹੀ ਮਾਸਟਰ ਚੇਤ ਰਾਮ ਨੂੰ ਸਿੱਖਿਆ ਸ.ਾਸਤਰੀ ਵਜੋ ਯਾਦ ਕੀਤਾ ਜਾਂਦਾ ਹੈ| ਪਤਾ ਨਹੀ ਹੋਰ ਕਿੰਨੀਆਂ ਕੁ ਮਾਂਵਾਂ ਤੇ ਸੱਸਾਂ ਨੇ ਮਾਸਟਰ ਚੇਤ ਰਾਮ ਨੂੰ ਅੱਗੇ ਪੜ੍ਹਣ ਦੀ ਮੱਤ ਦੇਣ ਬਦਲੇ ਧਨੇਸੜੀ ਦਿੱਤੀ ਹੋਊ| ਜਾ ਕਿੰਨੀਆਂ ਕੁ ਨੋਕਰੀ ਕਰਦੀਆਂ ਹੋਈਆਂ ਅੱਜ ਵੀ ਮਾਸਟਰ ਚੇਤ ਰਾਮ ਨੂੰ ਯਾਦ ਕਰਦੀਆਂ ਹੋਣਗੀਆਂ|