ਸਾੳੁਣ ਮਹੀਨਾ ਖੁਸ਼ੀਅਾਂ ਭਰਿਅਾ,
ਪਰ ਅੱਜਕਲ੍ਹ ਖੁਸ਼ੀਅਾਂ ੳੁੱਡੀਅਾਂ!
ਨਾ ਹੀ ਪਿਪਲੀਂ ਪੀਘਾਂ ਪੈਂਦੀਅਾਂ,
ਨਾ ਹੀ ਪੈਂਦੀਅਾਂ ਲੁਡੀਅਾਂ!
ਸਾੳੁਣ ਮਹੀਨੇ ਮੀਂਹ ਨਾ ਪੈਂਦੇ,
ਲੋਕੀਂ ਸਾੜਦੇ ਗੁੱਡੀਅਾਂ!
ਬੰਜਰ ਜ਼ਮੀਨਾਂ ਚੋਂ ਹੁਣ,
ਪੱਟੀਅਾਂ ਜਾਣ ਨਾ ਮੁੱਢੀਅਾਂ,,,,,ਬੰਜਰ,,
ਘਟਾਵਾਂ ਕਾਲੀਅਾਂ ਨਹੀਂ ਚੜ੍ਹਦੀਅਾਂ,
ਨਾ ਲੱਗਣ ਸਾੳੁਣ ਦੀਅਾਂ ਝੜੀਅਾਂ!
ਲੋਕਾਂ ਦੇ ਵੱਲ ਵੇਖ ਵੇਖ ਕੇ ,
ਰੱਬ ਪਗਾੳੁਂਦੈ ਅੜੀਅਾਂ!
ਮਾਲ੍ਹ ਪੂੜੇ ਨਾ ਖਾਂਦਾ ਕੋੲੀ,
ਚੀਜਾਂ ਖਾਣ ਬਜਾਰੂ ਸੜੀਅਾਂ!
ਗੱਲਾਂ ਸੱਚੀਅਾਂ ਨੇ ,
ਨਹੀਂ ਬਣਾੳੁਟੀ ਘੜੀਅਾਂ,,,,,ਗੱਲਾਂ,,,,
ਜੰਗਲ ਬੇਲੇ ਵੱਢ ਵੱਢ ਸਾੜੇ,
ਮੋਰ ਨਾ ਕਿਧਰੇ ਕੂਕਣ!
ਪਹਿਲਾਂ ਵਰਗੇ ਸਾੳੁਣ ਛਰਾਟੇ,
ਕਿਸੇ ਪਾਸੇ ਨਾ ਸ਼ੂਕਣ!
ਖਤਮ ਹੋਗੀ ਨਸਲ ਮੋਰ ਦੀ,
ਦੱਸ ਦਿਓ ਕਿਥੋਂ ਬੂਕਣ!
ਮੀਂਹ ਤੂੰ ਪਾ ਰੱਬਾ,
ਗੁੱਡੀਅਾਂ ਥਾਂ ਥਾਂ ਫੂਕਣ,,,,,ਮੀਂਹ,,,
ਤਿੳੁਹਾਰ ਨਾ ਪਹਿਲਾਂ ਵਰਗੇ ਰਹਿਗੇ,
ਨਾ ਸਾੳੁਣ ਦੀਅਾਂ ਤੀਅਾਂ!
ਸਹੁਰਿਅਾਂ ਤੋਂ ਨਾ ਪੇਕੀਂ ਅਾ ਕੇ,
ਰਾਜੀ ਅੱਜਕਲ੍ਹ ਧੀਅਾ!
ਬੰਗਲੇ ਜਿਹੀਅਾਂ ਕੋਠੀਅਾਂ ਛੱਡਣ ਦਾ,
ਪੈਂਦਾ ਨਹੀਓਂ ਹੀਅਾਂ!
ਕੌੜਾ ਸੱਚ ਹੁੰਦੈ,
ਪਰ ਪੈ ਚੱਲੀਅਾਂ ੲਿਹ ਲੀਹਾਂ,,,,,ਕੌੜਾ,,
ਪੰਦਰਾਂ ਦਿਨਾਂ ਦਾ ਸੀ ਤਿੳੁਹਾਰ,
ਸਿਮਟ ਕੇ ਘੰਟਾ ਰਹਿ ਗਿਅਾ!
ੳੁਤਲੇ ਮਨੋਂ ਮਨਾੳੁਂਦੇ ੲਿਹਨੂੰ,
ਚਾਅ ਖੂਹ ਖਾਤੇ ਪੈ ਗਿਅਾ!
ਪੱਛਮੀ ਸੱਭਿਅਾਚਾਰ ਹੈ ਅਾਪਣਾ,
ਵਿਰਸਾ ਖੋਹ ਕੇ ਲੈ ਗਿਅਾ!
ਗੁੱਸਾ ਕਰਿਓ ਨਾ,
ਸੱਚ ਦੱਦਾਹੂਰੀਅਾ ਕਹਿ ਗਿਅਾ,,,ਗੁੱਸਾ,