ਸਿਰਜਨਧਾਰਾ ਵਲੋ ਮਾਸਿਕ ਇਕੱਤਰਤਾ (ਖ਼ਬਰਸਾਰ)


ਪੰਜਾਬੀ ਭਵਨ ਲੁਧਿਆਣ ਵਿਖੇ ਸਿਰਜਨਧਾਰਾ ਵਲੋ ਮਾਸਿਕ ਇਕੱਤਰਤਾ ੨੫ ਅਗਸਤ ਦਿਨ ਸਨਿਚਰਵਾਰ ਨੂੰ ਹੋਈ ਜਿਸ ਦਾ   - ਆਗਾਜ਼ ਮੰਚ ਸੰਚਾਲਕ ਗੁਰਨਾਮ ਸਿੰਘ ਸੀਤਲ ਦੇ ਇਸ ਸ਼ੇਅਰ ਨਾਲ ਹੋਇਆ: ਸਿਸਟਮ ਵਿਗੜ ਗਿਆ, ਮੇਰੇ ਸੁਹਣੇ ਹਿੰਦੋਸਤਾਨ ਦਾ,  ਹਰ ਹਿਰਦਾ ਤੜਫ ਰਿਹਾ ਮੇਰੇ ਭਾਰਤ ਦੇਸ ਮਹਾਨ ਦਾ ।।  ਉਪਰੰਤ ਹਰਬੰਸ ਸਿੰਘ ਘਈ ਜੀ ਨੇ ਕਵਿਤਾ ਪੇਸ ਕੀਤੀ: ਮੈ  ਨਹੀਂ ਏਡਾ ਮੂਰਖ ਜੇਹੜਾ ਤੈਨੂੰ ਡਾਲੀ ਨਾਲੋ ਤੋੜਾਂ।। ਉਪਰੰਤ ਵਿਸ਼ਵਾ ਮਿਤਰ ਜੀ ਅਤੇ ਸੁਰਜਨ ਸਿੰਘ ਨੇ ਕਵਿਤਾਵਾਂ ਪੇਸ਼ ਕੀਤੀਆਂ। ਬਲਕੋਰ ਸਿੰਘ ਜੀ ਦੀ ਨਿਕੀ ਜਿਹੀ ਕਵਿਤਾ ਦਾ ਮੁਖੜਾ ਸੀ : ਅੱਜ ਹਨੇਰ ਘੂੱਪ ਹੈ ਲਗਦੇ ਕੋਈ ਗੰਢ-ਤੁੱਪ  ਹੈ ।। ਗੁਰਦੇਵ ਸਿੰਘ ਬਰਾੜ ਨੈ ਮੰਦਰ ਵਿਚ ਆਈ ਇਕ ਲੜਕੀ ਦੇ  ਦਰਦ  ਨੂੰ ਆਪਣੇ ਹੰਝੂਆਂ ਨਾਲ ਪੇਸ਼ ਕੀਤਾ ।ਸੰਪੁਰਨ ਸਿੰਘ ਨੇ ਸਮਾਜ ਵਿਚ ਵਧ ਰਹੇ ਗਮਾਂ ਦੇ ਅੰਧੇਰੇ ਦਾ ਜਿਕਰ ਕੀਤਾ ਅਤੇ ਸੋਮਨਾਥ ਜੀ ਨੇ ਵਿਗੜੇ ਸਿਸਟਮ ਦੀ ਪੁਕਾਰ ਇੰਝ ਕੀਤੀ ' ਬਾਜਾਂ ਵਾਲਿਆ ਮੋੜੀਂ ਸੰਸਾਰ ਨੂੰ, ਪੁੱਠੇ  ਕੰਮੀ ਫਿਰੇ ਲਗਿਆ । ਪ੍ਰਗਟ ਸਿੰਘ ਅੋਜਲਾ ਨੇ ਨਸ਼ਿਆਂ ਤੇ ਟਕੋਰ ਇੰਝ ਮਾਰੀ : ਨਸ਼ਿਆਂ ਦੇ ਪਿਆਲਿਆਂ 'ਚ ਗੱਭਰੂ ਨੇ ਡੁੱਬ ਗਏ, ਫੈਸ਼ਨ ਦੇ ਵਿਚ ਮੁਟਿਆਰਾਂ ।। ਹਰਦੇਵ ਸਿੰਘ ਕਲਸੀ ਅਤੇ ਅਮਰਜੀਤ ਸਿੰਘ ਸ਼ੇਰਪੁਰੀ ਨੇ ਵੀ ਆਪਣੇ  ਕਲਾਮ ਪੇਸ਼ ਕੀਤੇ ।ਸੁਰਜੀਤ ਸਿੰਘ ਅਲਬੇਲਾ ਨੇ ਪੁਤ ਕਪੁੱਤ ਦੀ ਅਲਾਮਤ ਨੂੰ ਜਾਹਿਰ ਕੀਤਾ :  'ਮੂੰਹ ਮੋੜ ਗਏ ਫਰਜਾਂ ਤਂੋ, ਮਾਂ ਰੋਂਦੀ ਫਿਰੇ ਵਿਚਾਰੀ' ਅਤੇ ਹਰਬੰਸ ਸਿੰਘ ਮਾਲਵਾ ਨੇ  ਆਸ਼ਾਵਾਦ ਦਾ ਦੀਵਾ ਜਗਾਇਆ, 'ਆਸਾਂ ਮੇਰੀਆਂ ਤੇ ਫਿਰ ਗਿਆ ਪਾਣੀ, ਪਾਣੀ ਚੌਂ ਆਸਾਂ ਫੇਰ  ਕੱਢ ਲਾਂ । ਸਭਾ ਦੇ ਦੂਸਰੇ ਗੇੜ ਚ ਪੰਜਾਬੀ ਸਹਿਤ ਅਕੈਡਮੀ ਦੇ ਸੀਨੀਅਰ ਮੀਤ ਪ੍ਰਧਾਨ ਸ. ਸਿਰੰਦਰ ਸਿੰਘ ਕੈਲੇ, ਮੀਤ ਪ੍ਰਧਾਨ ਸ੍ਰੀ ਗੁਲਜ਼ਾਰ ਸਿੰਘ ਪੰਧੇਰ, ਸੰਸਥਾਪਕ ਪਰਧਾਨ ਕਰਮਜੀਤ ਸਿੰਘ ਔਜਲਾ, ਬਲਬੀਰ ਜੈਸਵਾਲ, ਰਾਕੇਸ ਆਨੰਦ, ਦਵਿੰਦਰ ਸਿੰਘ ਸੇਖਾਂ ਅਤੇ ਸੁਰੇਸ਼ ਜੀ ਨੇ ਵਿਗੜੇ ਸਿਸਟਮ ਕਾਰਣ ਪੀੜਤ ਚੋਗਿਰਦੇ ਲਈ ਸਰਕਾਰ ਦੀ ਕਾਰਗੁਜ਼ਾਰੀ ਨੂੰ ਜਿੰਮੇਵਾਰ ਠਹਿਰਾਇਆ ਅਤੇ ਗੁਰਨਾਮ ਸਿੰਘ ਸੀਤਲ ਨੇ ਵੋਟਾਂ ਦੇ ਵਪਾਰੀਆਂ ਉਪਰ ਵਿਅੰਗ ਕੱਸਿਆ ਕਿ ਜਿਨੀ ਕਾਹਲ਼ੀ ਉਹਨਾਂ ਨੂੰ ਚੋਣ ਬਿਗੁਲ ਵਜਾਉਣ ਦੀ ਹੈ, ਕੀ ਉਨੀ ਕੀ ਕਾਹਲ਼ੀ ਅਤੇ ਹੁਸ਼ਿਆਰੀ ਲੋਕਾਂ ਦੀਆਂ ਮੁਸ਼ਕਿਲਾਂ ਦੂਰ ਕਰਨ ਲਈ ਵੀ ਹੁੰਦੀ ਹੈ ? ਸਭਾ ਵਲੌਂ ਮੰਚ  ਸੰਚਾਲਨ ਬਾਖੂਬੀ ਨਿਭਾਉਣ ਤੇ ਸਕੱਤਰ ਗੁਰਨਾਮ ਸਿੰਘ ਨੂੰ ਸ਼ਾਬਾਸ਼ ਅਤੇ ਵਧਾਈ ਦਿੱਤੀ ।ਅੰਤ ਵਿਚ ਮੀਤ ਪਰਧਾਨ ਦਵਿੰਦਰ ਸਿੰਘ ਸ਼ੇਖਾ ਸਾਹਬ ਨੇ ਹਾਜ਼ਰੀਨ ਸਖਸ਼ੀਅਤਾਂ ਨੂੰ ਜੀ ਆਇਆਂ ਕਹਿ ਕੇ ਧੰਨਵਾਦ ਕੀਤਾ।