ਅੱਜ ਕੰਮ ਤੇ ਆਉਂਦੇ ਹੀ ਫੋਰਮੈਨ ਨੇ ਜਤਿੰਦਰ ਨੂੰ ਕਿਹਾ, "ਦੇਖ ਜਤਿੰਦਰ ਅਗਲੇ ਮਹੀਨੇ ਕਿਸੇ ਹੋਰ ਥਾਂ ਕੰਮ ਵੇਖ ਲਈਂ, ਮਾਲਕ ਕਹਿੰਦੇ ਨੇ ਕੰਮ ਕੁੱਝ ਘੱਟ ਗਿਆ ਹੈ…।"
'ਚੰਗਾ ਫੋਰਮੈਨ ਸਾਹਿਬ…।' ਇਹ ਲਫਜ਼ ਕਹਿੰਦਾ ਹੋਇਆ ਜਤਿੰਦਰ ਚੁੱਪ ਜਿਹਾ ਹੋ ਗਿਆ। ਉਸ ਦਾ ਦਿੱਲ ਟੁੱਟ ਗਿਆ। ਵੈਸੇ ਵੀ ਇਸ ਵਿੱਚ ਫੋਰਮੈਨ ਦਾ ਕੋਈ ਕਸੂਰ ਨਹੀਂ ਸੀ ਅਤੇ ਨਾ ਹੀ ਫੈਕਟਰੀ ਮਾਲਕ ਦਾ। ਇਸਦਾ ਜਿੰਮਵੇਰਾ ਖੁੱਦ ਜਤਿੰਦਰ ਸੀ। ਭਲਾ ਉਸ ਨੂੰ ਆਪਣੇ ਸ਼ਹਿਰ 'ਚ ਕੋਈ ਕੰਮ ਨਹੀਂ ਮਿਲ ਸਕਦਾ ਸੀ। ਨਾਲੇ ਫਿਰ ਬੰਦੇ ਦੀ ਆਪਣੇ ਸ਼ਹਿਰ ਵਿੱਚ ਜਾਣ-ਪਹਿਚਾਣ ਹੁੰਦੀ ਹੈ। ਬੇਗਾਨਾ ਸ਼ਹਿਰ ਤਾਂ ਬੇਗਾਨਾ ਹੀ ਹੁੰਦਾ ਹੈ। ਜਤਿੰਦਰ ਦੀ ਘਰਵਾਲੀ ਨੂੰ ਜਤਿੰਦਰ ਦੇਸਹੁੱਰੇ ਧੋਖੇ ਨਾਲ ਲੈ ਗਏ ਸਨ ਅਤੇ ਜਾ ਕੇ ਉਹਨਾਂ ਨੇ ਅਣੋਖੀ ਜਿਹੀ ਸ਼ਰਤ ਰੱਖ ਦਿੱਤੀ। ਕੁੜੀ ਮੁੰਡੇ ਘਰ ਨਹੀਂ ਜਾਵੇਗੀ, ਘਰ ਹੀ ਨਹੀਂ ਮੁੰਡੇ ਸੇ ਸ਼ਹਿਰ ਤੱਕ ਨਹੀਂ ਜਾਵੇਗੀ। ਕੁੜੀ ਨਾ ਹੋਵੇ ਸੁੰਢ ਦੀ ਗੰਢੀ ਹੋਵੇ। ਕੁੜੀ ਅਤੇ ਕੁੜੀ ਦੀ ਮਾਂ ਬਹੁੱਤ ਚਲਾਕ ਸੀ ਅਤੇ ਕੁੜੀ ਦਾ ਪਿਉ ਝੁੱਡੂ ਲਾੜਾ ਜਨਾਨੀ ਦਾ ਗੁਲਾਮ, ਖੁੱਦ ਤਾਂ ਕੋਈ ਫੈਂਸਲਾ ਕਰ ਨਹੀਂ ਸਕਦਾ ਸੀ। ਮਾਵਾਂ ਧੀਆਂ ਹੀ ਘਰ 'ਚ ਪ੍ਰਧਾਨ ਸਨ। ਜਤਿੰਦਰ ਦੀ ਵਹੁੱਟੀ ਦੇ ਪੇਕੇ ਘਰ ਦੇ ਰਿਸ਼ਤੇਦਾਰ ਬੜੇ ਚਲਾਕ ਸਨ। ਬਾਹਰੋਂ-ਬਾਹਰੋਂ ਉਹਨਾਂ ਦੀ ਮੱਦਦ ਅਤੇ ਹਮਦਰਦੀ ਦਾ ਦਮ ਭਰਦੇ ਸਨ ਅਤੇ ਅੰਦਰੋਂ ਤਸੱਲੀ ਨਾਲ ਜੜ੍ਹਾਂ ਵੱਢ ਰਹੇ ਸਨ। ਉਹਨਾਂ ਦੀ ਕੋਸ਼ਿਸ਼ ਤਾਂ ਇਹੋ ਸੀ ਕਿ ਇਹ ਘਰ ਪੂਰੀ ਤਰਾਂ ਉੱਜੜ ਜਾਵੇ ਤਾਂ ਹੀ ਤਾਂ ਉਹਨਾਂ ਨੇ ਜਤਿੰਦਰ ਅਤੇ ਉਸਦੇ ਪਰਵਾਰ ਅੱਗੇ ਨਾ ਪੂਰੀਆਂ ਹੋਣ ਵਾਲੀਆਂ ਊਟ-ਪਟੰਗ ਸ਼ਰਤਾਂ ਰੱਖ ਦਿੱਤੀਆਂ।
ਜਤਿੰਦਰ ਨੇ ਦੂਸਰੇ ਸ਼ਹਿਰ ਫੈਕਟਰੀ ਵਿੱਚ ਕੰਮ ਵੀ ਦੇਖ ਲਿਆ ਅਤੇ ਪਤਨੀ ਨੂੰ ਲਿਆਉਣ ਤੋਂ ਪਹਿਲਾਂ ਉਹ ਕੰਮ ਤੇ ਲੱਗ ਗਿਆ ਸੀ। ਜਤਿੰਦਰ ਫੈਕਟਰੀ ਵਿੱਚ ਕਈ-ਕਈ ਦਿਨ ਆਉਂਦਾ ਨਹੀਂ। ਇਹੋ ਜਿਹੇ ਵਰਕਰ ਤੋਂ ਕਿਸੇ ਨੇ ਕੀ ਲੈਣਾ। ਫੈਕਟਰੀਆਂ ਵਿੱਚ ਇਹੋ ਜਿਹੇ ਵਰਕਰ ਹੋਣ ਤਾਂ ਫੈਕਟਰੀਆਂ ਦਾ ਕੰਮ ਚਲਣਾ ਮੁਸ਼ਕਲ ਹੋ ਜਾਵੇ। ਜਤਿੰਦਰ ਨੂੰ ਕੰਮ ਤੋਂ ਜਵਾਬ ਹੋ ਗਿਆ। ਇਹ ਗੱਲ ਜਤਿੰਦਰ ਨੇ ਕਿਸੇ ਨੂੰ ਨਾ ਦੱਸੀ। ਇੱਕ ਤਾਂ ਜਤਿੰਦਰ ਨੂੰ ਕੰਮ ਦੀ ਨੱਠ-ਭੱਜ ਸੀ, ਫਿਰ ਦੂਜਾ ਪਤਨੀ ਨੂੰ ਲਿਆਉਣ ਦਾ ਫਿਕਰ। ਕਈ ਤਰ੍ਹਾਂ ਦੇ ਬੋਝ ਜਤਿੰਦਰ ਦੇ ਦਿਮਾਗ ਉੱਪਰ ਸਨ। ਇਸੇ ਸ਼ਹਿਰ ਵਿੱਚ ਜਤਿੰਦਰ ਆਪਣੇ ਕਿਸੇ ਰਿਸ਼ਤੇਦਾਰ ਕੋਲ ਰਹਿਣ ਲੱਗ ਪਿਆ। ਜਤਿੰਦਰ ਦੇ ਮਾਂ-ਪਿਤੁ ਨੇ ਟਰੱਕ ਤੇ ਲੱਦ ਕੇ ਸਾਮਾਨ ਭੇਜ ਦਿੱਤਾ। ਟਰੱਕ ਦੇ ਕਿਰਾਏ ਦੇ ਨਾਲ ਦੋ ਮਹੀਨਿਆਂ ਦਾ ਕਿਰਾਇਆ ਵੀ, ਮਹੀਨੇ ਭਰ ਦਾ ਰਾਸ਼ਨ ਅਤੇ ਜੇਬ ਖਰਚਾ ਵੀ ਦਿੱਤਾ। ਤੇ ਕੁੜੀ ਵਾਲਿਆਂ ਨੂੰ ਦੱਸ ਦਿੱਤਾ ਕਿ ਮੁੰਡਾ ਦੂਸਰੇ ਸ਼ਹਿਰ ਵਿੱਚ ਕੰਮ ਕਰਦਾ ਹੈ ਅਤੇ ਕਮਰਾ ਵੀ ਕਿਰਾਏ ਤੇ ਲੈ ਲਿਆ ਹੈ। ਜਤਿੰਦਰ ਦੇ ਮਾਂ-ਪਿਉ ਨੇ ਜਤਿੰਦਰ ਨੂੰ ਹੌਂਸਲਾ ਦਿੰਦੇ ਹੋਏ ਕਿਹਾ, "ਬੇਟਾ ਪੈਸੇ ਦੀ ਜ਼ਰੂਰਤ ਹੋਵੇ ਤਾਂ ਦੱਸਣਾ, ਕੋਈ ਹੋਰ ਵੀ ਜ਼ਰੂਰਤ ਹੋਵੇ ਤਾਂ ਦੱਸਣਾ, ਅਸੀਂ ਤਾਂ ਹਮੇਸ਼ਾਂ ਤੇਰੇ ਨਾਲ ਹਾਂ। ਇੱਕ ਹੀ ਮਜਬੂਰੀ ਹੈ, ਤੇਰੀ ਜਨਾਨੀ ਤੇ ਤੇਰੇ ਸਹੁਰਿਆਂ ਦੀ ਜਿੱਦ…।"
ਜਤਿੰਦਰ ਨੇ ਬੱਸ ਇੰਨਾਂ ਹੀ ਕਿਹਾ, "ਚੰਗਾ ਜੀ…।"
ਜਤਿੰਦਰ ਦੀ ਘਰਵਾਲੀ ਹਵਾ ਵਿੱਚ ਉੱਡੀ ਫਿਰ ਰਹੀ ਸੀ। ਉਹ ਤਾਂ ਫੁੱਲੀ ਨਾ ਸਮਾ ਰਹੀ ਸੀ, ਕਿਉਂਕਿ ਉਸਦੀਆਂ ਸ਼ਰਤਾਂ ਜੁ ਪੂਰੀਆਂ ਹੋ ਗਈਆਂ ਸਨ। ਹੁਣ ਤਾਂ ਉਹ ਆਪਣੇ ਘਰ ਦੀ ਇਕੱਲੀ ਮਾਲਕਣ ਬਣ ਗਈ। ਜਤਿੰਦਰ ਵਿੱਚੋਂ ਡਰਿਆ-ਡਰਿਆ ਰਹਿਣ ਲੱਗ ਪਿਆ। ਉਸਦਾ ਕੰਮ ਛੁੱਟ ਗਿਆ, ਉਸਦੇ ਘਰ ਦਾ ਗੁਜ਼ਾਰਾ ਕਿਵੇਂ ਚੱਲੇਗਾ? ਨੱਠ-ਭੱਜ ਤਾਂ ਉਹ ਕਰ ਹੀ ਰਿਹਾ ਸੀ ਕੰਮ ਕਾਰ ਬਾਰੇ। ਫੈਕਟਰੀ ਦੇ ਮਾਲਕ ਨੇ ਪਿਛਲਾ ਹਿਸਾਬ ਕਰਕੇ ਨਿਕਲਦੇ ਪੈਸੇ ਦੇ ਦਿੱਤੇ। ਚਾਹੇ ਇਸ ਸਮੇਂ ਜਤਿੰਦਰ ਦਾ ਹੱਥ ਸੌਖਾ ਸੀ ਪੈਸੇ ਦੇ ਮਾਮਲੇ ਵਿੱਚ। ਪਰ ਅਗਲੇ ਸਮੇਂ ਦਾ ਫਿਕਰ ਵੀ ਇਸਨੂੰ ਸਤਾ ਰਿਹਾ ਸੀ। ਜਦ ਜਤਿੰਦਰ ਫੈਕਟਰੀ ਵਿੱਚ ਕੰਮ ਕਰਦਾ ਸੀ, ਉਸ ਸਮੇਂ ਉਸ ਨਾਲ ਇੱਕ ਕਾਰੀਗਰ ਵੀ ਕੰਮ ਕਰਦਾ ਸੀ। ਉਸਨੇ ਜਤਿੰਦਰ ਨੂੰ ਕਿਹਾ ਕਿ ਉਹ ਤੈਨੂੰ ਦੂਸਰੀ ਫੈਕਟਰੀ ਵਿੱਚ ਕੰਮ ਲਗਵਾ ਦੇਵੇਗਾ ਅਤੇ ਅਤੇ ਅਗਲੇ ਹਫਤੇ ਰੇਲਵੇ ਸਟੇਸ਼ਨ ਦੇ ਕੋਲ ਆਉਣ ਲਈ ਕਿਹਾ ਜਿੱਥੇ ਗੱਡੀ ਰੁੱਕਦੀ ਹੈ। ਜਤਿੰਦਰ ਠੀਕ ਸਮੇਂ 'ਤੇ ਉੱਥੇ ਪੁੱਜ ਗਿਆ, ਪਰ ਉਹ ਬੰਦਾ ਨਾ ਆਇਆ। ਉਹ ਝੂਠਾ ਨਿਕਲਿਆ। ਜਤਿੰਦਰ ਹੱਥ ਨਿਰਾਸ਼ਾ ਲੱਗੀ। ਕਈ ਦਿਨ੍ਹਾਂ ਤੱਕ ਤਾਂ ਜਨਾਨੀ ਦਾ ਚਾਅ ਮੱਠਾ ਨਾ ਹੋਇਆ ਕਿਉਂਕਿ ਹੁਣ ਉਹ ਇਕੱਲੀ ਘਰ ਦੀ ਮਾਲਕਣ ਹੈ। ਉਸ ਦੇ ਤਾਂ ਪੈਰ ਧਰਤੀ ਤੇ ਨਹੀਂ ਲੱਗ ਰਹੇ ਸਨ ਖੁਸ਼ੀ ਨਾਲ। ਜਤਿੰਦਰ ਦੀ ਚਿੰਤਾ ਦਿਨੋ-ਦਿਨ ਵੱਧ ਰਹੀ ਸੀ। ਬਹੁੱਤ ਹੱਥ ਪੈਰ ਮਾਰਨ ਤੋਂ ਬਾਅਦ ਵੀ ਹੱਥ-ਪੱਲੇ ਕੁੱਝ ਨਾ ਪਿਆ। ਕੁੱਝ ਕੁ ਸਮਾਂ ਜਤਿੰਦਰ ਨੇ ਬਾਹਰ ਕੰਮ ਕੀਤਾ। ਅੰਤ ਇੱਕ ਦਿਨ ਜਤਿੰਦਰ ਨੇ ਆਪਣੀ ਜਨਾਨੀ ਨੂੰ ਸੱਭ ਕੁੱਝ ਸੱਚੋ-ਸੱਚ ਦੱਸ ਦਿੱਤਾ।
"ਦੇਖ ਆਸ਼ਾ! ਮੈਂ ਫੈਕਟਰੀ ਵਿੱਚ ਕੰਮ ਛੱਡ ਦਿੱਤਾ ਹੈ।"
ਪਰ ਕਿਉਂ…? ਜਨਾਨੀ ਨੇ ਪ੍ਰੇਸ਼ਾਨ ਹੁੰਦਿਆਂ ਸਵਾਲ ਕੀਤਾ।
ਜਤਿੰਦਰ ਅਸਲੀ ਗੱਲ ਛੁਪਾਉਂਦਾ ਹੋਇਆ ਕਹਿਣ ਲੱਗਾ, "ਉੱਥੋਂ ਦੇ ਬੰਦੇ ਤੰਗ ਕਰਦੇ ਸੀ, ਕੰਮ ਵਿੱਚ ਹਮੇਸ਼ਾਂ ਨੁਕਸ ਕੱਢਦੇ ਸੀ। ਇੱਕ ਦੋ ਵਾਰ ਕਾਰੀਗਰਾਂ ਨੂੰ ਸ਼ਰਾਬ ਵੀ ਪਿਆਈ, ਪੈਸੇ ਵੀ ਦਿੱਤੇ। ਨਾਲੇ ਉਹ ਪੁਰਾਣਿਆਂ ਬੰਦਿਆਂ ਦੀ ਸੁਣਦਾ ਹੈ, ਨਵਿਆਂ ਦੀ ਘੱਟ ਹੀ….।"
ਝੂਠ ਹੀ ਜਤਿੰਦਰ ਨੇ ਜਨਾਨੀ ਨੂੰ ਕਹਾਣੀ ਬਣਾ ਕੇ ਦੱਸ ਦਿੱਤੀ।
ਜਨਾਨੀ ਦੀ ਇਸ ਬਾਰੇ ਕੋਈ ਖਾਸ ਪ੍ਰਤੀਕਿਰਿਆ ਨਾ ਹੋਈ, ਕਿਉਂਕਿ ਉਸਨੇ ਸੋਚਿਆ ਬੇਗਾਨੇ ਸ਼ਹਿਰ ਵਿੱਚ ਹੈ ਆਪੇ ਹੌਲੀ-ਹੌਲੀ ਕੰਮ ਦੀ ਸੈਟਿੰਗ ਹੋ ਜਾਵੇਗੀ।
ਜਿਹੜਾ ਮਕਾਨ ਜਤਿੰਦਰ ਨੇ ਕਿਰਾਏ ਤੇ ਲਿਆ ਸੀ ਉਸ ਦੇ ਮਾਲਕ ਜਨਾਨੀ ਅਤੇ ਆਦਮੀ ਦੋਵੇਂ ਹੀ ਕਾਫੀ ਮਿਲਣ ਸਾਰ ਬੰਦੇ ਸਨ। ਉਹਨਾਂ ਦੇ ਬੱਚੇ ਜਤਿੰਦਰ ਅਤੇ ਉਸਦੀ ਪਤਨੀ ਨੂੰ ਬਹੁੱਤ ਪਿਆਰ ਕਰਦੇ ਸਨ। ਦੂਰੋਂ ਜਤਿੰਦਰ ਦੇ ਭੂਆ ਫੁੱਫੜ ਲੱਗਦੇ ਸਨ। ਬਹੁੱਤ ਹੀ ਚੰਗੇ ਬੰਦੇ ਸਨ ਉਹ। ਜਤਿੰਦਰ ਦੀ ਹਰ ਤਰ੍ਹਾਂ ਨਾਲ ਮੱਦਦ ਕਰਦੇ ਸਨ। ਜਤਿੰਦਰ ਨੇ ਉਹਨਾਂ ਨੂੰ ਆਪਣੇ ਕੰਮ ਕਾਰ ਬਾਰੇ ਦੱਸਿਆ ਹੋਇਆ ਸੀ। ਫੁੱਫੜ ਨੇ ਪਿਆਰ ਨਾਲ ਜਤਿੰਦਰ ਨੂੰ ਕਿਹਾ, "ਦੇਖ ਜਤਿੰਦਰ ਇੱਥੇ ਕਿਰਾਇਆ ਕੁੱਝ ਜਿਆਦਾ ਹੈ, ਤੇਰੇ ਲਈ ਵੈਸੇ ਤਾਂ ਕਿਰਾਇਆ ਠੀਕ ਹੈ ਪਰ ਤੇਰੀ ਆਮਦਨ ਦੇ ਅਨੁਸਾਰ ਤਾਂ ਜਿਆਦਾ ਹੀ ਹੈ। ਨੇੜੇ ਮਕਾਨ ਹੈ ਲੈਂਟਰ ਨਹੀਂ, ਬਾਲਿਆਂ ਦੀ ਛੱਤ ਹੈ, ਫਰਸ਼ ਵੀ ਨਹੀਂ ਹੈ, ਅਡਵਾਂਸ ਦੀ ਵੀ ਕੋਈ ਜ਼ਰੂਰਤ ਨਹੀਂ ਅਤੇ ਕਮਰਾ ਵੀ ਖੁੱਲ੍ਹਾ ਹੈ।"
"ਚੰਗਾ ਫੁੱਫੜ ਜੀ! ਆਪਾਂ ਮਕਾਨ ਬਦਲ ਲੈਂਦੇ ਹਾਂ। ਕਿਰਾਏ ਦੀ ਵੀ ਕਾਫੀ ਫਰਕ ਹੈ। ਬੰਦੇ ਤਾਂ ਬਹੁੱਤ ਚੰਗੇ ਹਨ, ਪਰ ਪੈਸੇ ਦੀ ਵੀ ਤਾਂ ਗੱਲ ਹੈ। ਦੋ ਕੁ ਦਿਨਾਂ ਤੱਕ ਸਮਾਨ ਚੁੱਕ ਲੈਂਦੇ ਹਾਂ ਅਡਵਾਂਸ ਵੀ ਮੁੱਕਣ ਵਾਲਾ ਹੈ….।"
ਜਤਿੰਦਰ ਨੇ ਕਮਰਾ ਬਦਲ ਲਿਆ ਜਤਿੰਦਰ ਕਈ ਫੈਕਟਰੀਆਂ ਦੇ ਚੱਕਰ ਲਗਾਏ। ਬਗੈਰ ਕਿਸੇ ਜਾਣ ਪਹਿਚਾਣ ਕੌਣ ਕਿਸੇ ਦੀ ਜਿੰਮੇਵਾਰੀ ਚੁੱਕਦਾ ਹੈ ਅਤੇ ਬਗੈਰ ਜਿੰਮੇਵਾਰੀ ਕੋਈ ਬਾਹਰ ਦਾ ਬੰਦਾ ਕੰਮ ਤੇ ਨਹੀਂ ਰੱਖਦਾ। ਇੱਕ ਦਿਨ ਅਚਾਨਕ ਜਤਿੰਦਰ ਨੇ ਅਖਬਾਰ ਵਿੱਚ ਇਸ਼ਤਿਹਾਰ ਵੇਖਿਆ, ਉੱਥੇ ਬੰਦੇ ਦੀ ਜ਼ਰੂਰਤ ਸੀ। ਜਤਿੰਦਰ ਉੱਥੇ ਗਿਆ। ਇੱਕ ਦੁਕਾਨ ਸੀ ਜੋ ਮੋਟਰਾਂ ਰਿਪੇਅਰ ਕਰਨ ਦੇ ਨਾਲ-੨ ਵੱਡੀਆਂ ਫੈਕਟਰੀਆਂ ਅਤੇ ਸ਼ੈੱਡਾਂ ਵਿੱਚ ਵੱਡੇ ਵੱਡੇ ਟਰਾਂਸਫਾਰਮਰ ਲਗਾਉਂਦੇ ਸਨ। ਜਿੰਮੇਵਾਰੀ ਦਾ ਸਾਰਾ ਕੰਮ ਉਹ ਆਪ ਕਰਦੇ ਬਾਕੀ ਕੰਮ ਦੂਜੇ ਬੰਦਿਆਂ ਕੋਲੋਂ ਕਰਵਾਉਂਦੇ। ਹੋਰ ਬੰਦੇ ਵੀ ਲੇਬਰ ਤੇ ਰੱਖੇ ਹੋਏ ਸਨ। ਉੱਚਾ-ਨੀਵਾਂ ਕੰਮ ਮਾਲਕ ਦੇ ਦੋਵੇਂ ਵੱਡੇ ਮੁੰਡੇ ਕਰਦੇ ਸਨ। ਇਹ ਕੰਮ ਜਤਿੰਦਰ ਦੀ ਲਾਈਨ ਨਾਲੋਂ ਜ਼ਰਾ ਹੱਟ ਕੇ ਅਤੇ ਔਖਾ ਸੀ। ਫਿਰ ਵੀ ਜਤਿੰਦਰ ਨੇ ਸਮਝੋਤਾ ਕਰ ਲਿਆ ਅਤੇ ਕੰਮ ਕਰਨ ਲੱਗ ਪਿਆ। ਆਖਿਰ ਕਿੰਨੀ ਦੇਰ ਇਹ ਕੰਮ ਚੱਲਦਾ। ਇੱਕ ਤਾਂ ਆਮਦਨੀ ਘੱਟ, ਦੂਜਾ ਮਿਹਨਤ ਮਜਦੂਰ ਨਾਲੋਂ ਵੱਧ, ਤੀਜਾ ਗੁਲਾਮੀ ਹੱਦੋਂ ਵੱਧ। ਕੰਮ ਵੀ ਖਤਰੇ ਵਾਲਾ ਸੀ ਅਤੇ ਪੈਸੇ ਵੀ ਤੋੜ-ਤੋੜ ਕੇ ਮਿਲਦੇ ਸਨ। ਇੱਕ ਦਿਨ ਜਤਿੰਦਰ ਦਾ ਮਾਲਕ ਨਾਲ ਬੋਲ ਬੁਲਾਰਾ ਹੋ ਗਿਆ ਅਤੇ ਜਤਿੰਦਰ ਨੂੰ ਕੰਮ ਛੱਡਣਾ ਪਿਆ। ਨੇੜੇ ਹੀ ਕਸਬੇ ਵਿੱਚ ਜਤਿੰਦਰ ਦੀ ਮਾਸੀ ਦਾ ਘਰ ਸੀ, ਜਤਿੰਦਰ ਨੇ ਆਪਣੀ ਮਾਸੀ ਨਾਲ ਗੱਲ-ਬਾਤ ਕੀਤੀ। ਮਾਸੀ ਨੇ ਬੜੇ ਪਿਆਰ ਨਾਲ ਜਤਿੰਦਰ ਨੂੰ ਕਿਹਾ, "ਪੁੱਤਰ ਅਗਰ ਕੰਮ ਨਹੀਂ ਤਾਂ ਇੱਥੇ ਸਾਡੇ ਕੋਲ ਵਹੁੱਟੀ ਲੈ ਕੇ ਆ ਜਾ। ਇੱਥੇ ਸੁੱਖ ਨਾਲ ਘਰ 'ਚ ਸੱਭ ਕੁੱਝ ਹੈ, ਵੈਸੇ ਤਾਂ ਤੁਹਾਨੂੰ ਆਪਣੇ ਸ਼ਹਿਰ ਚਲੇ ਜਾਣਾ ਚਾਹੀਦਾ ਹੈ, ਪਰ ਇੱਕ ਮੁਸੀਬਤ ਥੋੜ੍ਹੀ ਹੈ। ਤੇਰੀ ਵਹੁਟੀ ਅਤੇ ਤੇਰੇ ਸਹੁਰੇ ਨਹੀਂ ਮੰਨਦੇ, ਉਹਨਾਂ ਦੀ ਨਜਾਇਜ਼ ਅੜੀ ਕਰਕੇ ਪ੍ਰੇਸ਼ਾਨੀ ਤੈਨੂੰ ਹੋ ਰਹੀ ਹੈ। ਜਤਿੰਦਰ ਆਪਣੀ ਮਾਸੀ ਕੋਲ ਆ ਗਿਆ। ਸੁੱਖ ਨਾਲ ਮਾਸੀ ਦਾ ਟੱਬਰ ਕਾਫੀ ਵੱਡਾ ਸੀ। ਜਤਿੰਦਰ ਦੇ ਮਾਸੀ ਦੇ ਮੁੰਡੇ ਅਤੇ ਕੁੜੀਆਂ ਸੱਭ ਜਤਿੰਦਰ ਦੀ ਇੱਜ਼ਤ ਕਰਦੇ ਸਨ ਅਤੇ ਹੱਦੋਂ ਵੱਧ ਪਿਆਰ ਕਰਦੇ ਸਨ, ਜਤਿੰਦਰ ਦਾ ਪਿਆਰ ਵੀ ਉਹਨਾਂ ਲਈ ਕਾਫੀ ਸੀ।
ਹੁਣ ਜਤਿੰਦਰ ਅਤੇ ਜਤਿੰਦਰ ਦੀ ਪਤਨੀ ਜਤਿੰਦਰ ਦੀ ਮਾਸੀਕੋਲ ਰਹਿ ਰਹੇ ਸਨ। ਇੱਕ ਫਿਕਰ ਤਾਂਕੁੱਝ ਹੱਦ ਤੱਕ ਘਟਿਆ ਸੀ। ਜਤਿੰਦਰ ਨੇ ਕੰਮ ਲੱਭਣ ਦਾ ਸਿਲਸਿਲਾ ਸ਼ੁਰੂ ਕਰ ਦਿੱਤਾ। ਜਤਿੰਦਰ ਦੀ ਮਾਸੀ ਦੇ ਮੁੰਡੇ ਨੇ ਜਤਿੰਦਰ ਨੂੰ ਆਪਣੇ ਇੱਕ ਇਲੈਕਟਰੀਸ਼ਨ ਠੇਕੇਦਾਰ ਦੋਸਤ ਕੋਲ ਦਿਹਾੜੀ ਤੇ ਲਗਾ ਦਿੱਤਾ। ਉਹ ਕੰਮ ਵੀ ਕੁੱਝ ਦੇਰ ਚੱਲਿਆ ਅਤੇ ਫਿਰ ਬੰਦ ਹੋ ਗਿਆ। ਮਜਬੂਰਨ ਜਤਿੰਦਰ ਨੂੰ ਮਾਸੀ ਦੇ ਘਰ ਵੇਹਲੇ ਬਹਿਣਾ ਪਿਆ। ਜਤਿੰਦਰ ੀ ਮਾਸੀ ਦੇ ਪ੍ਰਵਾਰਦੀ ਪਿੱਠ ਸੁਣਦੀ ਹੈ ਕਿ ਉਹਨਾਂ ਨੇ ਖਿੜੇ ਮੱਥੇ ਰੱਖਿਆ। ਜਤਿੰਦਰ ਤੇ ਆਸ਼ਾਨੂੰ ਕਦੀ ਇਹ ਮਹਿਸੂਸ ਨਹੀਂ ਹੋਣ ਦਿੱਤਾ ਕਿ ਉਹ ਮਹਿਮਾਨ ਹਨ ਜਾਂ ਘਰ ਦੇ ਮੈਂਬਰ। ਜਤਿੰਦਰ ਦੀ ਵੱਡੀ ਮਾਸੀ ਦੇ ਮੁੰਡੇ ਨੇ ਇੱਕ ਬੰਦੇ ਨਾਲ ਗੱਲ ਕੀਤੀ ਜੋਨੇੜੇ ਹੀ ਸ਼ਰਾਬ ਦੀ ਫੈਕਟਰੀ ਵਿੱਚ ਇੱਕ ਉੱਚ ਅਹੁਦੇ 'ਤੇ ਕੰਮ ਕਰਦਾ ਸੀ। ਉਸਦੀ ਕੰਪਨੀ ਵਿੱਚ ਕਾਫੀ ਜਾਣ-ਪਹਿਚਾਣ ਸੀ। ਕਾਫੀ ਕੋਸ਼ਿਸ਼ ਕਰਨ ਅਤੇ ਉਸ ਮਗਰ ਲਗਾਤਾਰ ਚੱਕਰ ਮਾਰਨ ਤੋਂ ਬਾਅਦ ਆਖਿਰ ਜਤਿੰਦਰ ਨੂੰ ਨੌਕਰੀ ਮਿਲ ਹੀ ਗਈ। ਜਤਿੰਦਰ ਦੇ ਘਰ ਤੋਂ ਕੋਈ ੭ ਕਿਲੋਮੀਟਰ ਦੂਰ ਇਸ ਕੰਪਨੀ ਵਿੱਚ ਜਤਿੰਦਰ ਨੂੰ ਡੇਲੀ ਵੇਜ ਲੇਬਰ 'ਤੇ ਰੱਖਿਆ ਗਿਆ। ਉੱਥੇ ਨੇੜੇ-ਤੇੜੇ ਪਿੰਡਾਂ ਦੀ ਲੇਬਰ ਵੀ ਕੰਮ ਕਰਦੀ ਅਤੇ ਕੰਪਨੀ ਵਿੱਚ ਪ੍ਰਵਾਸੀ ਬਿਹਾਰੀ, ਉੱਤਰ-ਪ੍ਰਦੇਸ਼ ਦੀ ਲੇਬਰ ਵੀ ਬਹੁੱਤ ਸੀ। ਉਹਨਾਂ ਨੇ ਬੇੜੇ-ਤੇੜੇ ਹੀ ਥੋੜੇ ਪੈਸਿਆਂ ਤੇ ਕਿਰਾਏ ਤੇ ਕਮਰੇ ਲਏ ਹੋਏ ਸਨ। ਕੁੱਝ ਪਰਿਵਾਰ ਵਾਲੇ ਅਤੇ ਕੁੱਝ ਇਕੱਲੇ, ਜਿਆਦਾ ਤੌਰ ਤੇ ਘੱਟ ਪੜ੍ਹੇ ਲਿਖੇ ਲੋਕ ਹੀ ਕੰਪਨੀ ਵਿੱਚ ਸਨ। ਕੰਪਨੀ ਦੇ ਮਾਲਕ ਪੁਰਾਣੇ ਰਾਜੇ-ਮਾਹਾਰਜੇ ਸਨ, ਅੱਗੋਂ ਉਹਨਾਂ ਦੇ ਪੁੱਤ-ਪੋਤਰੇ ਇਸ ਕੰਪਨੀ ਨੂੰ ਚਲਾ ਰਹੇ ਸਨ। ਕੰਪਨੀ ਭਾਰਤ ਹੀ ਨਹੀਂ ਪੂਰੇ ਏਸ਼ੀਆ ਦੀ ਨੰਬਰ ੧ ਕੰਪਨੀ ਸੀ। ਇਸ ਕੰਪਨੀ ਦੇ ਕਾਨੂੰਨ ਵੀ ਆਪਣੇ ਹੀ ਸਨ, ਫੈਕਟਰੀ 'ਚ ਸ਼ਰਾਬ ਬਣਦੀ ਸੀ। ਉੱਥੋਂ ਦੀ ਮੈਨੇਜਮੈਂਟ ਕਾਹਦੀ ਮਾਲਕਾਂ ਦੀ ਕੱਠਪੁਤਲੀ ਲੇਬਰ ਯੂਨੀਅਨ ਮੈਨੇਜਮੈਂਟ ਦੀ ਜੇਬੋਂ ਕੱਢੀ ਸੀ, ਜਿੱਥੇ ਇਹ ਸੱਭ ਹੋਵੇ ਉੱਥੇ ਤਾਂ ਲੇਬਰ ਦਾ ਤਾਂ ਰੱਬ ਹੀ ਰਾਖਾ ਹੁੰਦਾ ਹੈ। ਵੇਖਣ ਨੂੰ ਤਾਂ ਸਰਕਾਰੀ ਕਾਨੂੰਨ ਲਿਮਟਡ ਕੰਪਨੀ ਵਿੱਚ ਕਾਨੂੰਨ ਕਾਹਦੇ ਬੱਸ ਲੋਕ ਦਿਖਾਵਾ ਸੀ। ਲੇਬਰ ਤਾਂ ਉੱਥੇ ਗੁਲਾਮ ਤੋਂ ਵੱਧ ਕੁੱਝ ਨਹੀਂ ਸੀ, ਜਿਵੇਂ ਬੰਦੇ ਨੂੰ ਖਰੀਦ ਲਿਆ ਹੋਵੇ। ਸੱਭ ਕਾਨੂੰਨ ਆਪਣੇ ਹੀ ਸਨ, ਕੰਪਨੀ ਦੇ। ਸਿਵਾਏ ਕੰਮ ਦੇ ਹੋਰ ਕੁੱਝ ਨਹੀਂ। ਇਨਸਾਨਾਂ ਦੀ ਪਹਿਚਾਣ ਸਿਰਫ ਕੰਮ ਕਰਨ ਕਰਨ ਵਾਲੀ ਮਸ਼ੀਨ ਤੱਕ ਸੀਮਿਤ ਸੀ। ਡੇਲੀ ਲੇਬਰ ਨੂੰ ੨੬ ਦਿਨਾਂ ਦੀ ਤਨਖਾਹ ਮਿਲਦੀ ਸੀ, ਬਰੇਕਾਂ ਵੱਖਰੀਆਂ ਲੱਗਦੀਆਂ ਸਨ। ਕੰਮ ਘੱਟ ਹੋਣ ਤੇ ਕੰਪਨੀ ਜਿੰਨੀਆਂ ਮਰਜ਼ੀ ਛੁੱਟੀਆਂ ਕਰਵਾ ਸਕਦੀ ਸੀ ਅਤੇ ਕੰਪਨੀ ਛੁੱਟੀਆਂ ਦੇ ਪੈਸੇ ਨਹੀਂ ਮਿਲਦੇ ਸਨ। ਕੱਚੇ ਵਰਕਰਾਂ ਦੀ ਲਿਸਟ ਹੀ ਲੱਗੀ ਹੁੰਦੀ ਬਰੇਕਾਂ ਦੀ। ਕੰਮ ਬੋਤਲਾਂ ਸਾਫ ਕਰਨੀਆਂ, ਸੜੀ ਹੋਈ ਫੱਕ ਚੁੱਕਣੀ, ਟੁੱਟੀਆਂ ਬੋਤਲਾਂ ਦਾ ਕੱਚ ਇਕੱਠਾ ਕਰਨਾ। ਇਸਤੋਂ ਇਲਾਵਾ ਹੋਰ ਅਣਮਨੁੱਖੀ ਕੰਮ ਕਰਨੇ ਪੈਂਦੇ ਸਨ, ਡੇਲੀ ਲੇਬਰ ਨੂੰ। ਗਰਮ ਤੇ ਠੰਡੇ ਕਾਸਟ ਸੋਡੇ ਵਾਲੇ ਟੈਂਕਰਾਂ ਦੇ ਉੱਪਰ ਲੇਬਰ ਬੋਤਲਾਂ ਧੋ ਕੇ ਸਾਫ ਕਰਦੀ ਸੀ, ਉਬਲਦੇ-੨ ਪਾਣੀ ਵਿੱਚੋਂ ਬੋਤਲਾਂ ਕੱਢੀਆਂ ਜਾਂਦੀਆਂ। ਬੋਤਲ ਟੁੱਟ-ਟੁੱਟ ਕੇ ਕੱਚ ਵਰਕਰਾਂ ਦੇ ਹੱਥ ਵਿੱਚ ਵੱਜਦਾ। ਰੱਸੀ ਵਗੈਰਾ ਬੰਨ੍ਹ ਕੇ ਹੀ ਕੰਮ ਕਰਦੇ ਵਿਚਾਰੇ ਵਰਕਰ। ਸੁਪਰਵਾਈਜ਼ਰ (ਬਾਊ ਜੀ) ਲੇਬਰ ਨੂੰ ਗੰਦੀਆਂ-ਗੰਦੀਆਂ ਗਾਲ੍ਹਾਂ ਕੱਢਦਾ ਰਹਿੰਦਾ। ਸਰਦੀ ਹੋਵੇ ਜਾਂ ਗਰਮੀ ਕੰਮ ਤਾਂ ਪਾਣੀ ਵਿੱਚ ਹੀ ਕਰਨਾ ਪੈਂਦਾ। ਪੈਰਾਂ ਦੇ ਭਾਰ ਇੱਕ-ਇੱਕ ਪਟੇ ਤੇ ੧੦੦-੧੦੦ ਦੇ ਕਰੀਬ ਬੰਦੇ ਬੈਠ ਕੇ ਕੰਮ ਕਰਦੇ। ਹੇਠਾਂ ਲੋਹੇ ਦੇ ਕਾਫੀ ਵੱਡੇ ਭਾਰੇ ਡਾਲੇ ਨੂੰ ਦੋ ਵਿਅਕਤੀ ਚੁੱਕ ਕੇ ਭੱਜ-ਭੱਜ ਕੇ ਬੋਤਲਾਂ ਵਗੈਰਾ ਨੂੰ ਪਟੇ ਉਪਰ ਲੈ ਕੇ ਜਾਂਦੇ। ਖਾਲੀ ਡਾਲੇ ਦਾ ਕਾਫੀ ਵਜਨ ਹੁੰਦਾ ਫਿਰ ਕੱਚ ਦੀਆਂ ਬੋਤਲਾਂ ਦਾ ਵਜਨ। ਕੁੱਝ ਬੰਦੇ ਟਰਾਲੀ ਤੋਂ ਬੋਰੀਆਂ ਅਤੇ ਬੋਤਲਾਂ ਢੋਂਦੇ, ਟਰਾਲੀ ਦਾ ਕੰਮ ਕਾਫੀ ਭਾਰਾ ਹੁੰਦਾ। ਬਿਅਲਰ ਤੇ ਜਿੰਨ੍ਹਾਂ ਦੀ ਡਿਊਟੀ ਹੁੰਦੀ, ਉਹਨਾਂ ਨੂੰ ਗਰਮੀ ਅਤੇ ਸੜੀ ਫੱਕ ਵਿੱਚ ਕੰਮ ਕਰਨਾ ਪੈਂਦਾ। ਡੇਲੀ ਲੇਬਰ ਤਾਂ ਪੱਕੀ ਹੁੰਦੀ ਹੀ ਨਹੀਂ ਕਿਉਂਕਿ ਅਸੂਲ ਅਨੁਸਾਰ ਉਸ ਦੀਆਂ ਲਗਾਤਾਰ ਦਿਹਾੜੀਆਂ ਪੂਰੀਆਂ ਨਹੀ ਹੁੰਦੀਆਂ। ਨੇੜੇ-ਨੇੜੇ ਪਿੰਡਾਂ ਵਿੱਚ ਪੀਣ ਵਾਲਾ ਪਾਣੀ ਖਰਾਬ ਆਉਂਦਾ, ਕਿਉਂਕਿ ਕਾਸਟਡ ਸੋਡਾ ਮਿਲਿਆ ਹੁੰਦਾ। ਸੜੀ ਹੋਈ ਫੱਕ ਉੱਡਦੀ ਤਾਂ ਹੋਰ ਵੀ ਭੈੜੀ-ਭੈੜੀ ਬਦਬੂ ਆਉਂਦੀ। ਕਈ ਵਾਰ ਉੱਥੋਂ ਦੇ ਲੋਕਾਂ ਦਾ ਸਾਹ ਲੈਣਾ ਔਖਾ ਹੋ ਜਾਂਦਾ। ਫੈਕਟਰੀ ਦੇ ਕਾਫੀ ਖਤਰਨਾਕ ਕੈਮੀਕਲਾਂ ਕਰਕੇ ਉੱਥੋਂ ਦੇ ਲੋਕ ਕਈ ਬਿਮਾਰੀਆਂ ਦੇ ਸ਼ਿਕਾਰ ਸਨ। ਜਦ ਵੀ ਕੋਈ ਨੇਤਾ ਜਾਂ ਲੀਡਰ ਆਉਂਦਾ, ਉਸਦਾ ਪੈਸੇ ਜਾਂ ਦਲੀਲਾਂ ਨਾਲ ਮੂੰਹ ਬੰਦ ਕਰ ਦਿੱਤਾ ਜਾਂਦਾ। ਫੈਕਟਰੀ ਦੇ ਅੰਦਰ ਹਾਜ਼ਾਰਾਂ ਬੰਦੇ ਕੰਮ ਕਰਦੇ ਸਨ। ਵਿਸ਼ਾਲ ਫੈਕਟਰੀ ਦਾ ਆਪਣਾ ਹੀ ਵੱਖਰਾ ਸ਼ਹਿਰ ਸੀ। ਇਸ ਫੈਕਟਰੀ ਮਾਲਕ ਦੇ ਹੋਟਲ ਅਤੇ ਸਿਨੇਮੇ ਵਗੈਰਾ ਵੀ ਸਨ। ਜਤਿੰਦਰ ਇਸ ਫੈਕਟਰੀ ਵਿੱਚ ਸਾਧਾਰਣ ਮਜਦੂਰ ਦੀ ਹੈਸੀਅਤ ਵਿੱਚ ਕੰਮ ਕਰਦਾ ਸੀ। ਜਤਿੰਦਰ ਨੂੰ ਵੀ ਆਮ ਮਜਦੂਰਾਂ ਵਾਲੀਆਂ ਮੁਸ਼ਕਲਾਂ ਵਿੱਚੋਂ ਗੁਜਰਨਾ ਪੈ ਰਿਹਾ ਸੀ। ਬਗਾਵਤ ਅਤੇ ਅਧਿਕਾਰਾਂ ਦੀ ਗੱਲ ਕਰਨੀ ਤਾਂ ਫਜੂਲ ਇਸ ਬਾਰੇ ਸੋਚਣਾ ਵੀ ਫਜੂਲ ਸੀ, ਕਿਉਂਕਿ ਬੰਦੇ ਨੂੰ ਕੰਪਨੀ ਵਿੱਚ ਭਰਤੀ ਹੋਣ ਤੋਂ ਪਹਿਲਾਂ ਖਾਲੀ ਕਾਗਜ਼ਾਂ ਉੱਪਰ ਦਸਤਖ਼ਤ ਕਰਨੇ ਪੈਂਦੇ ਸਨ। ਜਤਿੰਦਰ ਦਿਲ ਲਗਾ ਕੇ ਕੰਮ ਕਰਦਾ ਪਰ ਗੁਲਾਮੀ ਕਰਨੀ ਉਸਦੀ ਮਜਬੂਰੀ ਸੀ।
ਜਤਿੰਦਰ ਦੀ ਘਰਵਾਲੀ ਇਸ ਵਿੱਚ ਹੀ ਖੁੱਸ਼ ਸੀ ਕਿ ਉਸਦੇ ਘਰਵਾਲੇ ਨੂੰ ਇੱਕ ਵੱਡੀ ਕੰਪਨੀ ਵਿੱਚ ਨੌਕਰੀ ਮਿਲ ਗਈ ਹੈ। ਜੰਿਤਦਰ ਦੀ ਹਾਲਤ ਇਸ ਕੰਪਨੀ ਵਿੱਚ ਬੱਦ ਤੋਂ ਬੱਤਰ ਸੀ। ਕੁੱਝ ਹਫਤਿਆਂ ਪਿੱਛੋਂ ਮਾਸੀ ਨੇ ਆਪਣੇ ਨੇੜੇ ਕਾਫੀ ਸੱਸਤਾ ਜਿਹਾ ਕਮਰਾ ਕਿਰਾਏ ਤੇ ਲੈ ਕੇ ਦੇ ਦਿੱਤਾ। ਜਤਿੰਦਰ ਦੀ ਜ਼ਨਾਨੀ ਨੇ ਜਤਿੰਦਰ ਦਾ ਸਾਥ ਦਿੱਤਾ ਅਤੇ ਜਤਿੰਦਰ ਦਾ ਗੁਜ਼ਾਰਾ ਹੋਣ ਲੱਗ ਪਿਆ। ਕੁੱਝ ਕੁ ਤਾਂ ਕੰਪਨੀ ਛੁੱਟੀਆਂ ਕਰਵਾ ਦਿੰਦੀ ਅਤੇ ਕੁੱਝ ਜਤਿੰਦਰ ਆਪ ਕਰ ਲੈਂਦਾ। ਛੇ ਕੁ ਮਹੀਨੇ ਹੋਰ ਸੁਖੀ ਸਾਂਦੀ ਲੰਘ ਗਏ। ਇੱਕ ਦਿਨ ਜਤਿੰਦਰ ਨੇ ਆਪਣੀ ਪਤਨੀ ਆਸ਼ਾ ਨੂੰ ਕਿਹਾ,
"ਆਸ਼ਾ! ਤੇਰੇ ਨਾਲ ਗੱਲ ਕਰਨੀ ਹੈ…।"
"ਹਾਂ ਕਰੋ ਜੀ, ਕਿਹੜੀ ਗੱਲ ਕਰਨੀ ਹੈ…?"
"ਆਪਾਂ ਕੋਈ ਕੰਮ ਕਰ ਲਈਏ……।"
"ਕਿਹੜਾ ਕੰਮ? ਕੰਮ ਵਾਸਤੇ ਪੈਸਾ ਵੀ ਚਾਹੀਦਾ ਹੈ, ਪੈਸੇ ਤਾਂ ਸਾਡੇ ਕੋਲ ਹੈ ਨਹੀਂ, ਨਾਲੇ ਫਿਰ ਕੰਪਨੀ ਵਿੱਚ ਨੌਕਰੀ ਵੀ ਤਾਂ ਹੈ ਤੁਹਾਡੀ……।"
"ਪੈਸੇ ਆ ਜਾਣਗੇ, ਬੋਨਸ ਮਿਲਣਾ ਹੈ ਕੁੱਝ ਦਿਨਾਂ ਤੱਕ। ਜਿੰਨੇ ਪੈਸੇ ਹੋਣਗੇ ਸਬਜ਼ੀ ਦੀ ਰੇਹੜੀ ਲਗਾ ਲੈਂਦੇ ਹਾਂ। ਆਮਦਨੀ ਚੰਗੀ ਹੋ ਜਾਵੇਗੀ ਤਾਂ ਨੌਕਰੀ ਛੱਡ ਦੇਵਾਂਗੇ। ਅਗਰ ਕੰਮ ਨਾ ਚੱਲਿਆ ਤਾਂ ਫਿਰ ਕੰਪਨੀ ਵਿੱਚ ਚਲੇ ਜਾਵਾਂਗੇ, ਕੰਪਨੀ ਕਿਹੜਾ ਨਾਮ ਕੱਟਦੀ ਹੈ।"
"ਜਿਵੇਂ ਤੁਹਾਡੀ ਮਰਜ਼ੀ, ਜਿਵੇਂ ਤੁਹਾਨੂੰ ਠੀਕ ਲੱਗਦਾ ਹੈ, ਉਵੇਂ ਹੀ ਕਰੋ।"
ਜਤਿੰਦਰ ਨੂੰ ਬੋਨਸ ਮਿਲਿਆ ਤਾਂ ਜਤਿੰਦਰ ਨੇ ਰੇਹੜੀ ਲਗਾ ਲਈ। ਸਵੇਰੇ-੨ ਉੱਠ ਕੇ ਮੰਡੀ ਜਾਂਦਾ, ਸਾਰਾ ਦਿਨ ਰੁਹੜੀ ਗਲੀਆਂ-ਬਾਜ਼ਾਰਾਂ ਵਿੱਚ ਘੁਮਾਉਂਦਾ। ਮਾਲ ਤਾਂ ਵਿਕਦਾ ਪਰ ਰੋਜ ਰੋਜ ਪੈਸੇ ਘੱਟ ਜਾਂਦੇ, ਕਦੇ ਸਬਜ਼ੀ ਘੱਟ ਵਿਕਦੀ, ਕਦੇ ਮਹਿੰਗੀ ਅਤੇ ਕਈ ਵਾਰ ਸਬਜ਼ੀ ਖਰਾਬ ਹੋ ਜਾਂਦੀ। ਘਰ ਦਾ ਖਰਚਾ, ਮਕਾਨ ਦਾ ਕਿਰਾਇਆ ਅਤੇ ਰੇਹੜੀ ਦਾ ਖਰਚਾ, ਗੱਲ ਕੀ ਸਾਰੇ ਖਰਚੇ ਰੇਹੜੀ ਵਿੱਚੋਂ ਹੀ ਕੱਢਣੇ ਪੈਂਦੇ ਸਨ। ਕੁੱਝ ਦੇਰ ਬਾਅਦ ਜਤਿੰਦਰ ਬਿਮਾਰ ਹੋ ਗਿਆ। ਜਤਿੰਦਰ ਕੋਲੋਂ ਰਾਸ (ਕੰਮ ਦਾ ਪੈਸਾ) ਖਾਧੀ ਗਈ। ਕੁੱਝ ਸਮੇਂ ਬਾਅਦ ਮੁੜ ਜਤਿੰਦਰ ਨੂੰ ਕੰਪਨੀ ਵਿੱਚ ਜਾਣਾ ਪਿਆ। ਜਤਿੰਦਰ ਦੇ ਘਰ ਦਾ ਗੁਜ਼ਾਰਾ ਫਿਰ ਮੁਸ਼ਕਿਲ ਵਿੱਚ ਆ ਗਿਆ। ਗੁਆਂਢੀਆਂ ਨੇ ਜਤਿੰਦਰ ਨੂੰ ਕਿਹਾ, "ਤੇਰੀ ਸਬਜ਼ੀ ਦੀ ਰੇਹੜੀ ਵੀ ਨਹੀਂ ਚੱਲੀ, ਟੱਬਰ ਤਾਂ ਤੂੰ ਪਾਲਣਾ ਹੀ ਹੈ ਨਾ….।" ਜਤਿੰਦਰ ਉਸ ਬੰਦੇ ਦੀ ਗੱਲ ਦਾ ਜੁਆਬ ਦਿੰਦਾ ਕਹਿਣ ਲੱਗਾ, "ਜੀ ਗੱਲ ਤਾਂਤੁਹਡੀ ਠੀਕ ਹੈ ਪਰ ਕੀਤਾ ਕੀ ਜਾਵੇ, ਗੁਜ਼ਾਰਾ ਤਾਂ ਕਰਨਾ ਹੀ ਹੈ ਤੇ ਕੰਮ ਵੀ ਨਜ਼ਰ ਨਹੀਂ ਆਉਂਦਾ ਮੇਰੇ ਤਾਂ ਕਰਮ ਹੀ ਮਾੜੇ ਹਨ………।"
"ਜਤਿੰਦਰ ਮੈਂ ਤੈਨੂੰ ਇੱਕ ਕੰਮ ਦੱਸਾਂ ਕਰੇਂਗਾ..?
"ਹਾਂ ਦੱਸੋ ਮਾਸੜ ਜੀ, ਕਿਹੜਾ ਕੰਮ ਕਰਨਾ ਹੈ? ਕਿਉਂ ਨਹੀਂ, ਕੰਮ ਤਾਂ ਕਰਨਾ ਹੀ ਹੈ, ਤਾਂ ਹੀ ਤਾਂ ਗੁਜ਼ਾਰਾ ਹੋਵੇਗਾ…..।"
"ਜਤਿੰਦਰ ਜਿਸ ਫੈਕਟਰੀ ਵਿੱਚ ਮੈਂ ਕੰਮ ਕਰਦਾ ਹਾਂ, ਉੱਥੇ ਹੈਲਪਰ ਦੀ ਲੋੜ ਹੈ। ਕੰਮ ਵਜ਼ਨ ਵਾਲਾ ਹੈ, ਟਰੱਕਾਂ ਦੇ ਟਰਾਲੇ ਬਣਦੇ ਹਨ। ਪੈਸੇ ਚੰਗੇ ਮਿਣ ਜਾਣਗੇ, ਪੈਸੇ ਵੀ ਸਮੇਂ ਸਿਰ ਦੇ ਦਿੰਦੇ ਹਨ।"
"ਚੰਗਾ ਮਾਸੜ ਜੀ….।" ਜਤਿੰਦਰ ਕੰਮ ਤੇ ਲੱਗ ਗਿਆ। ਕੁੱਝ ਸਮਾਂ ਤਾਂ ਜਤਿੰਦਰ ਨੇ ਉਸ ਫੈਕਟਰੀ ਵਿੱਚ ਕੰਮ ਕੀਤਾ। ਜਤਿੰਦਰ ਨੂੰ ਮਹਿਸੂਸ ਹੋ ਰਿਹਾ ਸ ਿਕਿ ਇਹ ਕੰਮ ਉਸਦੇ ਵੱਸ ਦਾ ਨਹੀਂ, ਅੰਤ ਉਹ ਕੰਮ ਵੀ ਜਤਿੰਦਰ ਨੂੰ ਛੱਡਣਾ ਪਿਆ। ਜਿਹੜਾ ਕੰਮ ਜਤਿੰਦਰ ਨੇ ਸਿੱਖਿਆ ਸੀ, ਉਹ ਕੰਮ ਜਤਿੰਦਰ ਨੂੰ ਮਿਲ ਨਹੀਂ ਰਿਹਾ ਸੀ। ਪੈਸੇ ਦੀ ਘਾਟ ਹੋਣ ਕਰਕੇ ਘਰ ਵਿੱਚ ਕਲੇਸ਼ ਰਹਿਣ ਲੱਗ ਪਿਆ। ਜਤਿੰਦਰ ਬੁਰੀ ਤਰ੍ਹਾਂ ਫੱਸ ਗਿਆ। ਉਹ ਘਰ ਬਿਲਕੁੱਲ ਜਾ ਨਹੀਂ ਸਕਦਾ ਸੀ। ਉਸਦੀ ਘਰਵਾਲੀ ਸਹੁਰੇ ਘਰ ਜਾਣ ਨੂੰ ਬਿਲਕੁੱਲ ਤਿਆਰ ਨਹੀਂ ਸੀ। ਹੁਣ ਉਸਨੂੰ ਸੱਭ ਕਮੀਆਂ ਜਤਿੰਦਰ ੱਿਵਚ ਹੀ ਨਜ਼ਰ ਆਉਣ ਲੱਗ ਪਈਆਂ ਸਨ। ਜਤਿੰਦਰ ਉਸ ਨੂੰ ਰੋਟੀ ਕਮਾ ਕੇ ਨਹੀਂ ਖਵਾ ਸਕਦਾ ਸੀ। ਕੁੜਮਾਂ-ਕੁੜਮਾਂ ਦੀ ਨਫ਼ਰਤ ਵੀ ਆਪਸ ਵਿੱਚ ਵੱਧ ਚੁੱਕੀ ਸੀ ਸਾਨ੍ਹਾਂ ਦੇ ਇਸ ਭੇੜ ਵਿੱਚ ਜਤਿੰਦਰ ਪਿੱਸ ਰਿਹਾ ਸੀ। ਜਤਿੰਦਰ ਦੀ ਪਤਨੀ ਦੀ ਵਫਾਦਾਰੀ ਆਪਣੇ ਪਤੀ ਨਾਲੋਂ ਜਿਆਦਾ ਆਪਣੇ ਪੇਕਿਆਂ ਨਾਲ ਸੀ।
ਇੱਕ ਦਿਨ ਜਤਿੰਦਰ ਜੀ.ਟੀ. ਰੋਡ 'ਤੇ ਆਪਣੇ ਸਾਈਕਲ ਤੇ ਜਾ ਰਿਹਾ ਸੀ। ਬੇ-ਧਿਆਣ ਹੋ ਕੇ ਟਰੱਕ ਨਾਲ ਐਕਸੀਡੈਂਟ ਹੋ ਗਿਆ। ਜਤਿੰਦਰ ਹਮੇਸ਼ਾਂ-ਹਮੇਸ਼ਾਂ ਲਈ ਇਸ ਜਹਾਨ ਤੋਂ ਕੂਚ ਕਰ ਗਿਆ। ਪਹਿਚਾਣ ਵਾਲਿਆਂ ਨੇ ਪਹਿਚਾਣ ਕੇ ਉਸ ਦੀ ਸੂਚਨਾ ਉਸ ਦੇ ਮਾਸੀ ਮਾਸੜ ਦੇ ਪਰਵਾਰ ਨੂੰ ਦਿੱਤੀ। ਸੱਭ ਦੌੜੇ ਆਏ, ਲਾਸ਼ ਦੇ ਪੋਸਟ ਮਾਰਟਮ ਤੋਂ ਬਾਅਦ ਲਾਸ਼ ਨੂੰ ਮਾਸ-ਿਮਾਸੜ ਅਤੇ ਪਤਨੀ ਦੇ ਹਵਾਲੇ ਕਰ ਦਿੱਤਾ। ਜਿੰਦਗੀ ਅਤੇ ਮੌਤ ਦੇ ਨਾਲ ਜਤਿੰਦਰ ਦੇ ਸੰਘਰਸ਼ ਦਾ ਅੰਤ ਹੋ ਗਿਆ