ਦੇਖਣਾ ਹੈ ਚੰਨ (ਪੁਸਤਕ ਪੜਚੋਲ )

ਜਸਵੀਰ ਸ਼ਰਮਾ ਦੱਦਾਹੂਰ   

Email: jasveer.sharma123@gmail.com
Cell: +91 94176 22046
Address:
ਸ੍ਰੀ ਮੁਕਤਸਰ ਸਾਹਿਬ India
ਜਸਵੀਰ ਸ਼ਰਮਾ ਦੱਦਾਹੂਰ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਪੁਸਤਕ - ਦੇਖਣਾ ਹੈ ਚੰਨ  (ਕਾਵਿ-ਸੰਗ੍ਰਹਿ)  
ਲੇਖਿਕਾ - ਸੁਖਵੀਰ ਕੌਰ ਸਰਾਂ 
ਪਬਲਿਸ਼ਰ - ਤਸਵੀਰ ਪ੍ਰਕਾਸ਼ਨ, ਕਾਲਾਂਵਾਲੀ (ਸਿਰਸਾ)  ਕੀਮਤ-150/-

ਸੁਖਵੀਰ ਕੌਰ ਸਰਾਂ ਸਾਹਿਤਕ ਖੇਤਰ ਵਿਚ ਬਿਲਕੁਲ ਨਵਾਂ ਨਾਮ ਹੈ,ਪਰ ੳੁਨਾਂ ਦੀਆਂ ਰਚਨਾਵਾਂ ਕਿਸੇ ਪ੍ਰੋੜ ਜਾਂ ਕਿਸੇ ਚੰਗੇ ਹੰਢੇ ਵਰਤੇ ਲੇਖਕ ਨਾਲੋਂ ਘੱਟ ਨਹੀਂ!ਅਖਬਾਰਾਂ ਮੈਗਜ਼ੀਨਾਂ ਵਿਚੋਂ ਵਿਚਰਦੀਆਂ ਤੇ ਪਾਠਕਾਂ ਤੋਂ ਵਾਹ ਵਾਹ ਬਟੋਰਦੀਆਂ ੲਿਨਾਂ ਰਚਨਾਵਾਂ ਨੇ ਹੁਣ 2017 ਚ ਪਹਿਲਾ ਤੇ 2018 ਵਿਚ ਦੂਜੇ ਐਡੀਸ਼ਨ ਦੇ ਰੂਪ ਵਿਚ “ਦੇਖਣਾ ਹੈ ਚੰਨ“ਦੇ ਰੂਪ ਵਿਚ ਪਾਠਕਾਂ ਤੇ ਸਾਹਿਤ ਨੂੰ ਪਿਆਰ ਕਰਨ ਵਾਲਿਆਂ ਦੇ ਬੂਹੇ ਤੇ  ਬਹੁਤ ਹੀ ਧੜੱਲੇ ਨਾਲ ਦਸਤਕ ਦਿਤੀ ਹੈ!
ੲਿਕ ਸਮਾਜ ਸੇਵਕਾ,ੲਿਕ ਹੋਮੋਪੈਥਿਕ ਕਾਬਲ ਲੋਕ ਸੇਵਕ ਕਹੀੲੇ ਜਾਂ ਡਾਕ.,ਥੀੲੇਟਰ ਨਾਲ ਮੋਹ ਤੇ ਸਦਾ ਦੁੱਖੀ ਤੇ ਬੇਸਹਾਰਾ ਬੱਚਿਆਂ ਦੀ ਪ੍ਰਵਰਿਸ਼ ਵੱਲ ੳੁਚੇਚਾ ਧਿਆਨ ਦੇਣ ਵਾਲੀ ਮੈਡਮ ਸਰਾਂ ਨੂੰ ਲੇਖਣੀ ਵਿਚ ਪੂਰੇ ਪਰਿਵਾਰ ਦਾ ਸਹਿਯੋਗ ਪ੍ਰਾਪਤ ਹੈ,ਜਦ ਕਿ ੲਿਹ ਖੁਸ਼ੀ ਕਿਸੇ ਚੰਦ ਕੁ ਲੇਖਕਾਂ ਦੇ ਹਿੱਸੇ ਹੀ ਆੳੁਂਦੀ ਹੈ!
 ਪਿਛੇ ਜਿਹੇ ੲਿਨਾਂ ਦੀ ੲਿਸੇ ਬੁਕ ਤੇ ਗੋਸ਼ਟੀ ਵਿਚ ਜਾਣ ਦਾ ਸੁਭਾਗ ਪ੍ਰਾਪਤ ਹੋੲਿਆ!ਸਾਰੇ ਹੀ ਸਤਿਕਾਰਤ ਸਾਹਿਤਕਾਰਾਂ ਨੇ ਕਿਤਾਬ ਦੀ ਭਰਪੂਰ ਸਰਾਹਣਾ ਕਰਦਿਆਂ ਸਾਹਿਤਕ ਹਲਕੇ ਵਿਚ ਆੳੁਣ ਤੇ ੲਿਸ ਕਿਤਾਬ ਦੇ ਦੂਜੇ ਐਡੀਸ਼ਨ ਦਾ ਭਰਪੂਰ ਸਵਾਗਤ ਕੀਤਾ!
“ਅਲ੍ਹੜਪੁਣੇ ਚ ਮਨ ਜਿਦ ਕਰ ਖੜ੍ਹਿਆ,
ਮੱਸਿਆ ਦੀ ਰਾਤ ਨੂੰ ਭਲਾਂ ਕੋੲੀ ਚੰਨ ਚੜ੍ਹਿਆ?
ਬੁੱਝ ਵੀ ਨਾ ਹੋੲੀ ਪਾੲੀ ਸਜਣਾ ਨੇ ਬਾਤ ਸੀ,
ਦੇਖਣਾ ਹੈ ਚੰਨ ਬੱਸ ੲਿਕੋ ੲਿਕ ਚਾਹਤ ਸੀ,
ਖੜ੍ਹੀ ਸੀ ਚੁਬਾਰੇ ਵਿਚ ਕਾਲੀ ਬੋਲੀ ਰਾਤ ਸੀ!“
ੲਿਨਾਂ ਸਤਰਾਂ ਨਾਲ ਮੈਡਮ ਸੁਖਵੀਰ ਨੇ ਨਿਵੇਕਲੇ ਢੰਗ ਨਾਲ ਕਿਤਾਬ ਦੀ ਸ਼ੁਰੂਆਤ ਕਰਕੇ ,ਹਰ ੲਿਕ ਮੁੱਦੇ ਤੇ ਹੱਥ ਅਜਮਾੲੀ ਹੀ ਨਹੀਂ ਕੀਤੀ ਸਗੋ ਬਹੁਤ ਵਧੀਆ ਪਕੜ ਨਾਲ ਯਥਾਰਤ ਦੇ ਨੇੜਿਓਂ ਛੂਹ ਕੇ ਹਰ ੲਿਕ ਰਚਨਾਂ ਨਾਲ ਨਿਆਂ ਕੀਤਾ ਹੈ!
  ਆਪਣੇ ਜੀਵਨ ਸਾਥੀ ਸ੍ਰ.ਕੁਲਦੀਪ ਸਿੰਘ ਸਰਾਂ ਸੀ.ੲੇ.ਨੂੰ ੲਿਹ ਕਿਤਾਬ ਸਮਰਪਣ ਕਰਕੇ ੲਿਕ ਵਧੀਆ ਲੀਹ ਪਾੲੀ ਹੈ,ਜਿਨਾਂ ਨੇ ਮੈਡਮ ਨੂੰ ਕਿਤਾਬ ਛਪਵਾੳੁਣ ਲੲੀ ਬਹੁਤ ੳੁਤਸ਼ਾਹਿਤ ਕੀਤਾ!ਤਕਰੀਬਨ 62 ਰਚਨਾਵਾਂ ਨਾਲ ਸਿੰਗਾਰੀ 80 ਪੇਜ ਦੀ ੲਿਸ ਪੁਸਤਕ(ਕਾਵਿ ਸੰਗ੍ਰਹਿ)ਵਿਚ ਹਰ ਕਿਸਮ ਦੀ ਕਵਿਤਾ ਮੌਜੂਦ ਹੈ!ਕਵਿਤਾ“ਅਚਨਚੇਤੀ ਪੀੜਾ“ਵਿਚ ਮਾਂ ਦੇ ਦਰਦ ਨੂੰ ਬਾਖੂਬੀ ਬਿਆਨਿਆਂ ਹੈ,(ੳੁਹ )ਕਵਿਤਾ ਵਿਚ  ਹਿਜਰ ਦੀ ਗੱਲ ਕਰਦਿਆਂ ਡੂੰਘੀ ਰਮਜ਼ ਹੈ,(ੲਿਕ ਹਾੜ੍ਹ ਦਾ ਮਹਿਨਾ )ਨਾਮੀ ਰਚਨਾਂ ਵਿਚ ਤਿਖੜ ਦੁਪਹਿਰੇ ਤੇ ਅੰਤਾਂ ਦੀ ਗਰਮੀ ਦੀ ਦਾਸਤਾਂ ਬਾਖੂਬੀ ਬਿਆਨ ਕੀਤੀ ਤੇ (ਕੰਜਕਾਂ )ਨਾਮੀ ਕਵਿਤਾ ਵਿਚ ਮੌਜੂਦਾ ਸਮੇਂ ਵਿਚ ਲੜਕਿਆਂ ਬਰਾਬਰ ਲੜਕੀਆਂ ਦੀ ਘਟਦੀ ਅਨੁਪਾਤ ਨੂੰ ਬਿਆਨ ਕਰਕੇ ਸਮੁੱਚੇ ਸਮਾਜ ਨੂੰ ਮਿਹਣਾ ਮਾਰਿਆ ਤੇ ਸੁਚੇਤ ਵੀ ਕੀਤਾ ਹੈ,(ੳੁਨਾਂ ਦੇ ਜਾਣ ਪਿਛੋਂ) ਕਵਿਤਾ ਵਿਚ ਬਿਰਹਾ ਦੀ ਪੀੜਾ ਦੀ ਗੱਲ,(ਸੱਭ ਦਾ ਸਰ ਹੀ ਜਾਂਦਾ ਹੈ )ਨਾਮੀ ਕਵਿਤਾ ਵਿਚ ਆਪਦਿਆਂ ਨੂੰ ਬਹੁਤ ਵੱਡਾ ਨਹੋਰਾ ਮਾਰਿਆ ਹੈ!(ਕਿਤੇ ਕੋੲੀ ਨੇੜੇ ਦਿਸਦਾ) ਨਾਮੀ ਕਵਿਤਾ ਚ ਖੁਸ਼ੀ ਦੇ ਪਲਾਂ ਤੇ ਮਨ ਮਚਲਣ ਦੀ ਗੱਲ ਕਰਕੇ ਮੈਡਮ ਨੇ ੲਿਸ ਕਿਤਾਬ ਵਿਚ ਜ਼ਿੰਦਗੀ ਦਾ ਹਰ ਰੰਗ ਭਰ ਦਿਤਾ ਹੈ!
  ੲਿਸੇ ਤਰਾਂ (ਕੁਸੈਲੀਆਂ ਨਜ਼ਰਾਂ) ਨਾਮੀ ਕਵਿਤਾ ਵਿਚ ਜ਼ਿੰਦਗੀ ਦੇ ਅਤਿਅੰਤ ਨੇੜੇ ਵਾਲੀ ਅਜੋਕੀਆਂ ਨਜ਼ਰਾਂ ਦੀ ਗੱਲ ਕਰਕੇ ਕਿਸੇ ਪਾਸਿਓਂ ਵੀ ੳੂਣਤਾੲੀ ਦੀ ਕੋੲੀ ਵੀ ਗੁੰਜਾੲਿਸ਼ ਹੀ ਨਹੀਂ ਛੱਡੀ,ਜੇਕਰ ਸਮੁੱਚੀ ਕਿਤਾਬ ਦੀ ਗੱਲ ਕਰੀੲੇ ਤਾਂ ਬਹੁਤ ਮਨ ਨੂੰ ਸਕੂਨ ਦੇਣ ਵਾਲੀ ਹਰ ਰਚਨਾਂ ਆਪਣੀ ਆਪਦੀ ਹੀ ਲੱਗਦੀ ਹੈ ਜਿਦਗੀ ਦੇ ਵਿਚ ਸੱਚਮੁੱਚ ਵਾਪਰੀਆਂ ਘਟਨਾਵਾਂ ਦੀ ਹਰ ੲਿਕ ਦੇ ਜੀਵਨ ਦੇ ਨਾਲ ਨਾਲ ਚਲਦੀ ਜਾਪਦੀ ਹੈ!
  ਆਪ ਮਹਾਰੇ ੳੁਠਦੀਆਂ ਸੋਚਾਂ ਦੀ ਗੱਲ(ਕੁਆਰੀ ਸੋਚ)ਨਾਮੀ ਕਵਿਤਾ ਵਿਚ ਪੂਰੀ ਟੁੰਬਦੀ ਹੈ,ਪੇਜ ਨੰਬਰ 33ਤੇ ਗੀਤ ਵਿਚ ਖਿਆਲਾਂ ਦੀ ੳੁਡਾਰੀ ਦੀ ਗੱਲ,ਜ਼ਿਦਗੀ ਨਾਮੀ ਕਵਿਤਾ ਵਿਚ ਜ਼ਿੰਦਗੀ ਤੇ ਗਿਲਾ ਜਾਹਿਰ ਕੀਤਾ,ਫੁੱਲ ਸੱਜਰੀ ਸਵੇਰ ਦਾ ਨਾਮੀ ਕਵਿਤਾ ਵਿਚ ਪਿਆਰ ਦੀ ਗੱਲ ਕਰਕੇ ਜਿਥੇ ਕਿਤਾਬ ਨੂੰ ਪਿਆਰ ਵਿਚ ਹੀ ਰੰਗ ਦਿਤਾ ਓਥੇ ਸਰੋਤਿਆਂ ਤੇ ਪਠਕਾਂ ਲੲੀ ੲਿਹ ਤੋਹਫਾ ਬਣਾ ਦਿਤਾ!ੲਿਸ ਕਿਤਾਬ ਨੂੰ ਜਿਥੇ ਸਾਹਿਤ ਜਗਤ ਵਿਚ ਖੁਲ੍ਹੇ ਦਿਲ ਨਾਲ ਜੀ ਆੲਿਆਂ ਕਹਿਣਾ ਬਣਦਾ ਹੈ ਓਥੇ ਹਰ ੲਿਕ ਪਾਠਕ ਨੂੰ ੲਿਹ ਕਿਤਾਬ ਪੜ੍ਹਨ ਲੲੀ ਵੀ ਦਾਸ ਅਨੁਰੋਧ ਕਰਦਾ ਹੈ!
  ੲਿਸ ਕਿਤਾਬ ਦਾ ਮੁੱਖ ਬੰਧ ਸਾਹਿਤ ਜਗਤ ਦੀ ਨਾਮੀ ਹਸਤੀ ਡਾਕ.ਦਰਸ਼ਨ ਸਿੰਘ ਸਿਰਸਾ ਤੇ ਮੈਡਮ ਅਮਰਜੀਤ ਕੌਰ ਹਰੜ ਬਠਿਂਡਾ ਵਾਲਿਆਂ ਨੇ ਲਿਖ ਕੇ ਕਿਤਾਬ ਦਾ ਮਿਆਰ ਹੋਰ ਵੀ ੳੁੱਚਾ ਕਰ ਦਿਤਾ ਹੈ!
   ਸੋ ਦਾਸ ਵੱਲੋਂ ਮੈਡਮ ਸੁਖਵੀਰ ਕੌਰ ਸਰਾਂ ਨੂੰ ੲਿਸ ਤੋਹਫੇ ਦੀਆਂ ਡਬਲ ਵਧਾੲੀਆਂ ਕਿੳੁਂਕਿ ਹਰ ੲਿਕ ਲੇਖਕ ਨੂੰ ਆਪਦੀ ਹਰ ਰਚਨਾ ਹੀ ਆਪਣਾ ਪੁੱਤਰ ਧੀ ਤਾਂ ਲਗਦੀ ਹੀ ਹੈ ਪਰ ਜਦ ਸਾਰੇ ਘਰ ਦੇ ਮਤਲਬ ਪਰਿਵਾਰ ਵੀ ਸਾਥ ਦੇਵੇ ਤਾਂ ਸੋਨੇ ਤੇ ਸੁਹਾਗੇ ਵਾਲੀ ਗੱਲ ਹੋ ਜਾਂਦੀ ਹੈ,ੲਿਸੇ ਕਰਕੇ ਦਾਸ ਵੱਲੋਂ ਡਬਲ ਵਧਾੲੀ!ਵਾਹਿਗੁਰੂ ੲਿਸ ਕਲਮ ਨੂੰ ਹੋਰ ਨਿਖਾਰੇ ਤੇ ਸਦਾ ਹੋਰ ਮਿਆਰੀ ਲਿਖਤਾਂ ਲਿਖ ਲਿਖ ਸਰੋਤਿਆਂ ਦੀ ਝੋਲੀ ਪਾੳੁਣ ਦੇ ਨਾਲ ਨਾਲ ਸਾਹਿਤ ਸਭਾਵਾਂ ਲੲੀ ਵੀ ਜਰੂਰ ਸਮਾਂ ਕੱਢਣ,ਤੇ ਆਪਣੇ ਫਨ ਦਾ ਮਜ਼ਾਹਿਰਾ ਵੀ ਕਰਦੇ ਰਹਿਣ,ਕਿੳੁਂਕਿ ਮੈਡਮ ਆਪਣੀ ਰਚਨਾ ਨੂੰ ਤਰੰਨਮ ਵਿਚ ਵਧੀਆ ਢੰਗ ਨਾਲ ਗਾ ਵੀ ਲੈਂਦੇ ਨੇ! ਦੁਬਾਰਾ ਫਿਰ ੲਿਸ ਕਿਤਾਬ ਨੂੰ ਸਾਹਿਤਕ ਜਗਤ ਵਿਚ ਜੀ ਆੲਿਆਂ ਕਿੳੁਂਕਿ ਕਵਿਤਾਵਾਂ ਲੇਖਕ ਦੀਆਂ ਓਦੋਂ ਤੱਕ ਹੀ ਹੂੰਦੀਆਂ ਨੇ ਜਦ ਤੱਕ ਅਨਪ੍ਰਕਾਸ਼ਿਤ ਹੋਣ ਜਦ ਛਪਕੇ ਲੋਕਾਂ ਦੀ ਕਚਹਿਰੀ ਵਿਚ ਆੳੁਂਦੀਆਂ ਨੇ ਓਦੋਂ ਲੋਕਾਂ ਦੀਆਂ ਹੋ ਜਾਂਦੀਆਂ ਨੇ,ੲਿਸਦਾ ਨਿਰਣਾ ਹੁਣ ਪਾਠਕਾਂ ਦੇ ਹੱਥ ਹੈ,ਓਹ ਪੜ੍ਹਨਗੇ ਤੇ ਸਮੀਕਸ਼ਾ ਕਰਨਗੇ!