ਗੋਰਿਅਾਂ ਛੱਡਿਅਾ ਕਾਲਿਅਾਂ ਫੜਿਅਾ,
ਰੋਦਾਂ ਹੋਣਾ ਜੋ ਦੇਸ਼ ਲੲੀ ਲੜਿਅਾ,
ਹੈਰਾਨ ਹਾਂ ਮੈੰ ਕਾਲੇ ਅੰਗਰੇਜ਼ੋ,
ਜੇਬਾਂ ਭਰੀਅਾਂ,ਤੁਹਾਡਾ ਢਿੱਡ ਨਾ ਭਰਿਅਾ,
ਅਰਬਾਂ ਲੁੱਟ ਕੇ ਜਿਹੜੇ ਦੇਸ਼ੋਂ ਭੱਜਗੇ,
ੳੁਹਨਾਂ ਵਿੱਚੋਂ ੲਿੱਕ ਨਾ ਫੜਿਅਾ,
ਵੱਡੇ-ਵੱਡੇ ਘੁਟਾਲੇ ਜਦ ਮੈਂ ਸੁਣਦਾ,
ਦਿਮਾਗ ਮੇਰੇ ਦਾ ਪਾਰਾ ਹੈ ਚੜਿਅਾ,
ਬੇਰੁਜਗਾਰੀ ਦਾ ਕੋੲੀ ਹੱਲ ਨਾ ਲੱਭਿਅਾ,
ਅਨਪੜ੍ਹ ਜਾਪੇ ਬਹੁਤਾ ਪੜ੍ਹਿਅਾ,
ਗਰੀਬ ਦੀ ਹਾਲਤ ਜ਼ਿੳੁਂ ਦੀ ਤਿੳੁਂ,
ਕੋੲੀ ਨਾ ੳੁਹਦੇ ਲੲੀ ਖੜਿਅਾ,
ਮੁੰਡਿਅਾਂ ਨਾਲੋ ਕੁੜੀਅਾਂ ਘਟੀਅਾਂ,
ਭਰੂਣ ਹੱਤਿਅਾ ਦਾ ਸੱਪ ਹੈ ਲੜਿਅਾ,
ਦਾਜ ਦੀ ਬਲੀ ਧੀਅ ਅੱਜ ਵੀ ਚੜਦੀ,
ਕੲੀ ਥਾਂ ਵੇਖਿਅਾ ਮੈਂ ਧੀਅਾਂ ਨੂੰ ਸੜਿਅਾਂ,
ਰਾਖਵਾਂਕਰਨ ਮੁੱਦਾ ਬਣਾ ਲਿਅਾ ਅਸਾਂ,
ਜਾਤਾਂ ਮੁਕਾੳੁਣ ਲੲੀ ਮੱਥੇ ਵੱਟ ਧਰਿਅਾ,
ਹੈਰਾਨ ਹਾਂ ਮੈਂ ਕਾਲੇ ਅੰਗਰੇਜ਼ੋ,
ਦੇਸ਼ ਦਾ ਵੇਖੋ,ਤੁਸਾਂ ਹਾਲ ਕੀ ਕਰਿਅਾ!