ਅਜੀਬ ਗੱਲਾਂ-ਅਜੀਬ ਮਾਹੋਲ (ਲੇਖ )

ਗੁਰਨਾਮ ਸਿੰਘ ਸੀਤਲ   

Email: gurnamsinghseetal@gmail.com
Cell: +91 98761 05647
Address: 582/30, St. No. 2L, Guru Harkrishan Nagar, Maler Kotla Road
Khanna India
ਗੁਰਨਾਮ ਸਿੰਘ ਸੀਤਲ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਅੱਜ ਜਿਸ ਮਾਹੌਲ ਵਿੱਚ ਇਨਸਾਨ ਵਿਚਰ ਰਿਹਾ ਹੈ, ਇਸ ਵਿੱਚ ਅਨੇਕਾਂ ਗੱਲਾਂ ਅਜੀਬੋ-ਗ਼ਰੀਬ ਪ੍ਰਤੀਤ ਹੁੰਦੀਆਂ ਹਨ, ਅਜੀਬ ਜਿਹਾ ਵਾਤਾਵਰਣ ਵੇਖਣ ਨੂੰ ਮਿਲਦਾ ਹੈ ਪ੍ਰੰਤੂ ਕੀ ਇਸ ਤਰ੍ਹਾਂ ਨਹੀਂ ਲੱਗਦਾ ਜਿਵੇਂ ਇਹ ਅਜੀਬ ਗੱਲਾਂ ਆਮ ਜਿਹੀਆਂ ਹੋ ਗਈਆਂ ਹੋਣ। ਅਜੀਬ ਵਾਤਾਵਰਣ ਸਾਡੀ ਜਿੰਦਗੀ ਦਾ ਹਿੱਸਾ ਬਣ ਗਿਆ ਹੋਵੇ, ਜਿਸ ਵਿੱਚ ਰਹਿਣਾ ਹਰ ਇੱਕ ਦੀ ਮਜ਼ਬੂਰੀ ਬਣ ਗਿਆ ਹੋਵੇ। ਅਸ਼ਲੀਲ ਗੀਤ, ਅਸ਼ਲੀਲ ਫੈਸ਼ਨ, ਟੀ.ਵੀ. ਚੈਨਲਾਂ ਉੱਪਰ ਚੱਲਦੇ ਅਸ਼ਲੀਲ ਨਾਚ-ਗਾਣਿਆਂ ਨੇ ਸੰਸਕ੍ਰੀਤੀ ਨੂੰ ਨਿਢਾਲ ਕਰ ਕੇ ਰੱਖ ਦਿੱਤਾ ਹੈ, ਸਾਡੇ ਵਿਰਸੇ ਨੂੰ ਡਾਹਢੀ ਢਾਹ ਲਾਈ ਹੈ। ਕਿੰਨੀ ਅਜ਼ੀਬ ਗੱਲ ਹੈ ਕਿ ਅੱਜ ਹੋ ਰਹੇ ਔਰਤ ਦੇ ਅਪਮਾਨ ਵਿੱਚ ਬੇਸ਼ਰਮ ਅਤੇ ਇਨਸਾਨੀਅਤ ਤੋਂ ਗਿਰੇ ਹੋਏ ਮਰਦਾਂ ਤੋਂ ਇਲਾਵਾ ਚੋਖਾ ਹਿੱਸਾ ਔਰਤ ਦਾ ਆਪਣਾ ਹੈ ਜੋ ਆਪਣੇ ਸ਼ਰੀਰ ਦੀ ਪ੍ਰਦਰਸ਼ਨੀ ਟੀ.ਵੀ. ਚੈੱਨਲਾਂ ਉੱਪਰ ਸ਼ਰੇਆਮ ਕਰਦੀ ਹੈ। ਕੀ ਇਹਨਾਂ ਔਰਤਾਂ ਨੂੰ ਇਹ ਅਜ਼ੀਬ ਨਹੀਂ ਲੱਗਦਾ ਜਾਂ ਇਹਨਾਂ ਦੇ ਮਾਪਿਆਂ ਨੂੰ ਇਸ ਬਾਰੇ ਇਲਮ ਹੁੰਦੇ ਹੋਏ ਵੀ ਕੁੱਝ ਖਾਸ ਨਹੀਂ ਲੱਗਦਾ। ਸਾਡੀ ਪੁਰਾਤਨ ਸਭਿਅਤਾ ਦੇ ਲੋਕ ਵੀ ਆਪਣੇ ਸ਼ਰੀਰ ਨੂੰ ਘਾਹ ਅਤੇ ਪੱਤਿਆਂ ਨਾਲ  ਢੱਕਦੇ ਸੀ ਪਰ ਅੱਜ ਕੀ ਮਾਰ ਵੱਗ ਗਈ ਜੋ ਸੱਭਿਆ ਇਨਸਾਨ ਅਖਵਾਉਣ ਵਾਲੇ ਅਸਭਿਅ ਦੀ ਦੁਨੀਆਂ ਵਿੱਚ ਸ਼ਾਮਲ ਹੋ ਰਹੇ ਹਨ। ਇਸ ਵਿਸ਼ੇ ਉੱਪਰ ਜਦ ਕਦੇ ਵੀ ਵਿਚਾਰ-ਮਸ਼ਵਰਾ ਹੁੰਦਾ ਹੈ ਤਾਂ ਕਈ ਲੋਕ ਝੱਟ ਇਹ ਕਹਿ ਦੇਂਦੇ ਹਨ “ਜੀ ਇਹ ਤਾਂ ਐਕਣੇ ਚੱਲੂ``। 
ਚੱਲੋ ਅੱਜ ਅਸੀਂ ਇਸ ਭਖ਼ਦੇ ਵਿਸ਼ੇ ਉੱਪਰ ਗੱਲ ਕਰਦੇ ਹਾਂ ਅਤੇ ਆਪਣੇ ਆਪ ਨੂੰ ਪੁੱਛਦੇ ਹਾਂ ਕਿ ਵਾਕਿਆ ਹੀ ਇਹ ਐਕਣੇ ਚੱਲੂ ? 
ਚੁਨੂੰ, ਜੋ ਕਾਲਜ ਵਿੱਚ ਪੜ੍ਹਦਾ ਹੈ, ਆਪਣੇ ਮੰਮੀ ਨਾਲ ਕਾਲਜ ਦੀਆਂ ਸਰਗਰਮੀਆਂ ਬਾਰੇ ਜ਼ਿਕਰ ਕਰ ਰਿਹਾ ਹੈ : “ਮੰਮਾ, ਉਹ ਤੁਹਾਡੀ ਸਹੇਲੀ ਹੈ ਨਾ ਮਿਸੇਜ਼ ਰਾਬੜੀ, ਉਹਨਾਂ ਨੇ ਬਹੁਤ ਕੋਸ਼ਿਸ਼ ਕੀਤੀ ਕਿ ਆਪਾਂ ਵੀ ਸ਼ਹਿਰ ਚਲੇ ਚੱਲੀਏ ਕਿਉਂਕਿ ਪਿੰਡ ਵਿੱਚ ਸਾਡੀ ਪੜ੍ਹਾਈ ਨਹੀਂ ਹੋਣੀ। ਸਾਡੇ ਕਾਲਜ ਵਿੱਚ ਯੂਥ ਫੈਸਟੀਵਲ ਚੱਲ ਰਿਹਾ ਹੈ। ਉਹਨਾਂ ਨੂੰ ਸੁਣ ਕੇ ਜ਼ਰੂਰ ਅਜ਼ੀਬ ਲੱਗੇਗਾ ਜਦੋਂ ਉਹਨਾਂ ਨੂੰ ਇਹ ਪਤਾ ਚੱਲੇਗਾ ਕਿ ਤੁਹਾਡਾ ਲਾਡਲਾ ਭਾਸ਼ਣ-ਪ੍ਰਤੀਯੋਗਤਾ ਦਾ ਸਟੇਜ ਸੈਕ੍ਰੇਟਰੀ ਨਿਯੁਕਤ ਹੋਇਆ ਹੈ। ਹਾ * ਹਾ *” 
ਮਾਂ ਸੁਣ ਕੇ ਬਹੁਤੀ ਖ਼ੁਸ਼ ਨਾ ਹੋਈ ਅਤੇ ਕਹਿਣ ਲੱਗੀ, “ਮਤਲਬ ਪੜ੍ਹਾਈਆਂ ਤੋਂ ਹੋ ਹੱਟੀਆਂ * ਨਵਂੇ-ਨਵਂੇ ਮੋਬੈਲ.....ਸੈਕਲ ਮੋਟਰ ਤੇ ਬੱਸ ਹੁਣ ਇਹੋ ਕਸਰ ਬਾਕੀ ਸੀ.....ਉਹ ਵੀ ਕਰ ਲੈ ਪੂਰੀ।” 
“aਹਹ ਨੋ ਮੰਮਾ ਨੋ......ਤੁਸੀਂ ਚਿੰਤਾ ਨਾ ਕਰੋ। ਅੱਛਾ ਇਹ ਦੱਸੋ ਕਿ ਕੋਈ ਪੰਜ ਅਜ਼ੀਬ ਗੱਲਾਂ ਦੇ ਨਾਮ ਸੋਚਣੇ ਹਨ ਜੋ ਸਾਡੇ ਇਰਧ-ਗਿਰਧ ਘੁੰਮਦੀਆਂ ਹਨ। ਸਾਡੇ ਚੀਫ ਸਟੇਜ਼ ਕੰਟਰੋਲਰ ਮੈਮ ਨੇ ਕਿਹਾ ਹੈ।ਮੰਮਾ, ਤੁਸੀਂ ਭਾਵੇਂ ਸਕੂਲ ਨਹੀਂ ਗਏ ਪਰ ਤੁਹਾਡੇ ਤਰਕ ਬਹੁਤ ਪ੍ਰਭਾਵਸ਼ੀਲ ਹੁੰਦੇ ਆ ।
ਮਾਂ ਦੁੱਧ ਦਾ ਗਿਲਾਸ ਦੇਂਦੀ ਹੋਈ, “ਪੰਜ ਅਜੀਬ ਗੱਲਾਂ * ਲੈ ਦੱਸ * ਕਮਲੇ ਆ ਤੇਰੇ ਮੈਮ ਵੀ। ਅੱਜ ਕੋਈ ਕੁੜੀ ਤਾਂ ਕੀ, ਬੱਚਿਆਂ ਦੀ ਮਾਂ ਉੱਧਲ ਜਾਵੇ, ਨੇਤਾ ਰਿਸ਼ਵਤ-ਘੁਟਾਲੇ ਵਿੱਚ ਫਸ ਜਾਵੇ ਕੋਈ ਅਜੀਬ ਗੱਲ ਨਹੀਂ। ਮਾੜਾ ਮੋਟਾ ਜਿਹਾ ਸੁਣ-ਸੁਣਾ ਕੇ ਅਗਾਂਹ ਹੁੰਦੇ ਆ - ਕੁੱਝ ਅਜੀਬ ਨੀ ਲਗਦਾ, ਪੁੱਤਰ-ਕੁੱਝ ਵੀ ਅਜੀਬ ਨੀ ਲੱਗਦਾ।”
“ ਪਰ ਮਾਂ, ਜੇ ਮੈਂ ਤੁਹਾਡੀਆਂ ਇਹ ਗੱਲਾਂ ਮੈਮ ਨੂੰ ਦੱਸ ਦਿਆਂ ਤਾਂ ਜਰੂਰ ਅਜੀਬ ਲੱਗੇਗਾ।” 
“ਦੇਖ ਪੁੱਤਰ, ਪਹਿਲਾਂ ਕੀ ਹੁੰਦਾ ਸੀ ਲੋਕ ਸੱਚ ਬੋਲਦੇ ਸਨ, ਭੌਲੇ-ਭਾਲੇ, ਸਾਦੇ ਸੁਭਾਅ, ਇੱਕ ਦੂਸਰੇ ਉੱਪਰ ਵਿਸ਼ਵਾਸ ਕਰਦੇ ਸੀ, ਪਰਮਾਤਮਾ ਤੋਂ ਡਰਦੇ ਸੀ, ਦੁੱਖ-ਦਰਦ ਸਾਂਝੇ ਸਨ, ਧੀਆਂ ਭੈਣਾਂ ਸਾਝੀਆਂ ਸਨ। ਜੇ ਕੋਈ ਪ੍ਰੀਵਾਰ ਵਿੱਚੋਂ ਅੱਡ ਹੋ ਜਾਂਦਾ ਤਾਂ ਬਹੁਤ ਅਜੀਬ ਲੱਗਦਾ ਸੀ। ਹੋਰ ਸੁਣ, ਜੇ ਅਸਾਂ ਸਿਰ ਤੇ ਕੱਪੜਾ ਨਾ ਲੈਣਾ ਜਾਂ ਨੂੰਹ-ਧੀ ਦਾ ਸਿਰ ਢੱਕਿਆ ਨਾ ਹੋਣਾ ਤਾਂ ਬਹੁਤ ਅਜੀਬ ਲੱਗਦਾ ਸੀ। ਕਿਹਾ ਜਾਂਦਾ ਸੀ ਕਿ ਇਹ ਕੁੱਚਜੇ ਖਾਨਦਾਨ ਦੀ ਹੈ।ਅੱਜ ਸਵੇਰੇ ਦੇਖਿਆ ਸੀ ਵਕੀਲਾਂ ਦੀ ਕੁੜੀ ਅਤੇ ਮਾਂ ਵਿਆਹ ਦਾ ਕਾਰਡ ਦੇਣ ਆਈਆਂ ਸਨ। ਕੁੜੀ ਦਾ ਪਹਿਰਾਵਾ ਦੇਖਿਆ ਸੀ....ਮਤਲਬ ਕਿਹੋ ਜਿਹੀ ਡਰੈਸ ਪਾਈ ਹੋਈ ਸੀ ?”
ਚੁਨੂੰੂ ਹੈਰਾਨ ਹੁੰਦਾ ਹੋਇਆ : ਡਰੈਸ * ਮਤਲਬ ਚਿੰਕੀ ਨੇ ਕੋਈ ਡਰੈਸ ਵੀ ਪਾਈ ਹੋਈ ਸੀ ?
“ਫਿਟੇ-ਮੂੰਹ ਤੇਰਾ....ਬਹੁਤ ਗੱਲਾਂ ਆਉਣ ਲੱਗ ਪਈਆਂ ਜੇ ਤੈਨੂੰ *”
“ਮੇਰਾ ਮਤਲਬ ਮੰਮਾ, ਮੈਨੂੰ ਬਹੁਤ ਸ਼ਰਮ ਆਈ ਸੀ ਅਤੇ ਮੈਂ ਅੰਦਰ ਚਲਾ ਗਿਆ ਸਾਂ...ਪਤਾ ਹੈ ਜਦੋਂ ਮੈਂ ਛੋਟਾ ਸਾਂ ਤੇ ਚਿੰਕੀ ਦੀ ਬੱਚੀ ਮੇਰੀਆਂ ਗੱਲਾਂ ਉਪਰ ਚੂੰਢੀਆਂ ਵੱਡ ਦੇਂਦੀ ਸੀ। ਇੱਕ ਵਾਰ ਪਤਾ ਜੇ ਕੀ ਹੋਇਆ ?”
“ ਹਾਂ ਕੀ ਹੋਇਆ, ਪੁੱਤਰ ?” ਹੈਰਾਨ ਹੋ ਕੇ ਮਾਂ ਨੇ ਪੁੱਛਿਆ 
“ਮੈਂ ਨਹਾ ਕੇ ਬਾਹਰ ਆਇਆ ਸਾਂ ਤਾਂ ਇਸ ਚਿੰਕੜੀ ਨੇ ਮੇਰੀ ਨਿੱਕਰ ਹੇਠਾਂ ਖਿੱਚ ਦਿੱਤੀ ਅਤੇ ਫਿਰ ਜੋਰ ਦੀ ਹੱਸਣ ਲੱਗੀ, ਸ਼ੇਮ-ਸ਼ੇਮ ਕਹਿ ਕੇ।” 
ਮਾਂ : ( ਹੱਸਦੀ ਹੋਈ) “ ਪੁੱਤਰ, ਪਿਉਆਂ ਦੇ ਸਾਹਮਣੇ-ਭਰਾਵਾਂ ਦੇ ਸਾਹਮਣੇ ਇਹੋ ਜਿਹੇ ਕੱਪੜੇ ਹੀ ਪਾ ਕੇ ਘੁੰਮਦੀਆਂ ਨੇ-ਇਹਨਾਂ ਨੂੰ ਕੋਈ ਅਜੀਬ ਨਹੀ ਲੱਗਦਾ...ਬੱਸ ਚੁੱਪ ਈ ਭਲੀ।”
“ ਇੱਕ ਦਿਨ ਦਾਦੀ ਅੰਮਾ ਕਹਿ ਰਹੇ ਸੀ ਕਿ ਪਾਪਾ, ਦਾਦੂ ਸਾਹਮਣੇ ਬੋਲ ਨਹੀਂ ਸਕਦੇ ਸੀ ?”
“ਦਾਦੂ ਸਾਹਮਣੇ * ਕਮਲਾ ਨਾ ਹੋਵੇ। ਪਾਪਾ ਤਾਂ ਤੇਰੇ ਤਾਇਆ ਜੀ ਸਾਹਮਣੇ ਬੋਲ ਨਹੀਂ ਸਕਦੇ ਸੀ ਤੇ ਤੂੰ ਦਾਦੂ ਦੀ ਗੱਲ ਕਰਦੈਂ....ਹੋਰ ਸੁਣ, ਪਾਪਾ ਕਹਿ ਰਹੇ ਸੀ ਕਿ ਨਟਕੂ ਰਾਮ ਨੇ 1000 ਕਰੋੜ ਰੁਪਏ ਦਾ ਘਪਲਾ ਕਰਵਾਇਆ।ਰਾਸ਼ਨ ਦੇ ਡਿਪੂਆਂ ਵਾਲੇ ਉਸਨੂੰ ਮਹੀਨਾ ਦੇਂਦੇ ਸੀ-ਇੱਕ ਡਿਪੂ ਵਾਲੇ ਨੇ ਸ਼ਿਕਾਇਤ ਕਰ ਦਿੱਤੀ ਤੇ ਫੜਿਆ ਗਿਆ-ਗ਼ਰੀਬ ਲੋਕਾਂ ਦੇ ਘਰ ਸਨ੍ਹ ਲਾਉਂਦਾ ਰਿਹਾ ਔਤਰਾ, ਪਰ ਨਾ ਉਸਨੂੰ ਅਤੇ ਨਾ ਲੋਕਾਂ ਨੂੰ ਅਜੀਬ ਲੱਗਾ ਕਿਉਂਕਿ ਅੱਜ ਭਲਕੇ ਉਸ ਦੀ ਜਮਾਨਤ ਹੋ ਜਾਏਗੀ-ਜਦ ਤੱਕ ਕੇਸ ਦੀ ਕਾਰਵਾਈ ਚਲੇਗੀ, ਬੁੱਢਾ ਹੋ ਜਾਏਗਾ ਅਤੇ ਫਿਰ ਉਮਰ ਨੁੰ ਦੇਖਦੇ ਹੋਏ ਜਾਂ ਤਾਂ ਸਜਾ ਘਟਾ ਕੇ ਨਾਮ-ਮਾਤਰ ਰਹਿ ਜਾਏਗੀ ਜਾਂ ਸਿੱਧੀ ਕਲੀਨ-ਚਿੱਟ ....ਹੁਣ ਦੱਸ ਤੇਰੇ ਮੈਮ ਨੂੰ ਮੈਂ ਕਿਹੜੀਆਂ-ਕਿਹੜੀਆਂ ਗੱਲਾਂ ਦੱਸਾਂ ਜੋ ਅਜੀਬ ਹਨ ? ਅੱਛਾ ਤੂੰ ਐਂਓ ਦਸ ਕਿ ਤੇਰੀ ਰਿਪੇਅਰ ਦਾ ਕੀ ਬਣਿਆ-ਰਜਲਟ ਆਇਆ ਸੂ ?”
“ਮਤਲਬ ਰੀ-ਪੀਅਰ *.....ਰਉਲਾ ਜਿਹਾ ਤਾਂ ਸੁਣਿਆ ਸੀ ਪਰ ਉਹ ਅਜੇ ਕੁੱਝ ਪਤਾ ਜਿਹਾ ਨਹੀ ਲੱਗ ਰਿਹਾ....ਐਕਚੂਅਲੀ ਪੇਪਰ ਬੜਾ ਔਖਾ ਸੀ। ਕਈ ਵਿੱਦਿਆਰਥੀ ਰਉਲਾ ਪਾਉਣ ਲੱਗੇ ਕਿ ਪੇਪਰ ਸਲੇਬਸ ਵਿੱਚੋਂ ਨਹੀਂ ਹੈ....।” 
“ਬੜੀ ਅਜੀਬ ਗੱਲ ਆ......ਐਨੀਆਂ ਟੂਸ਼ਨਾ ਵੀ ਰੱਖੀਆਂ ਤੇ ਫਿਰ ਵੀ ਇਹ ਗੱਲ.....ਪਾਪਾ ਤਾਂ ਤੈਨੂੰ ਨਹੀ ਛੱਡਣ ਵਾਲੇ।”
“ਓ ਥੈਂਕਸ ਮੰਮਾ * ਇੰਨੇ ਵੱਡੇ ਲੈਕਚਰ ਵਿੱਚੋਂ ਸਿਰਫ਼ ਇੱਕ-ਦੋ ਅਜੀਬ ਗੱਲਾਂ ਹੀ ਸਾਹਮਣੇ ਆਈਆਂ....ਸਰਪੰਚ ਸਾਹਬ ਕਹਿੰਦੇ ਸਨ ਕਿ ਬੇਟਾ ਬਜੁਰਗਾਂ ਨੂੰ ਪੜਾਉਣਾ ਹੈ-ਕੁਝ ਸਮਾਂ ਦੇਣਾ। ਅਨਪੜਾਂ ਨੂੰ ਸ਼ਹਿਰਾਂ ਵਾਲੇ ਬਹੁਤ ਲੁੱਟਦੇ ਆ।”  ਕਹਿੰਦਾ ਹੋਇਆ ਬਾਈਕ ਨੂੰ ਕਿੱਕ ਮਾਰੀ ਤੇ ਉਹ ਗਿਆ....ਉਹ ਗਿਆ।
ਕਾਲਜ ਨੂੰ ਬਹੁਤ ਵਧੀਆ ਤਰੀਕੇ ਨਾਲ ਸਜਾਇਆ ਗਿਆ ਹੈ ਅਤੇ ਅੱਜ ਭਾਸ਼ਣ ਪ੍ਰਤੀਯੋਗਤਾ (ਣਕਫ;LਠLਵਜਰਅ ਙਰਅਵਕਤਵ) ਚੱਲ ਰਿਹਾ ਹੈ ਜਿਸ ਦਾ ਸਿਰਲੇਖ ਹੈ - ਅਜੀਬ ਗੱਲਾਂ- ਅਜੀਬ ਮਾਹੋਲ *
ਚੁਨੂੰ : “.....ਹਾਂ ਤਾਂ ਸਾਹਿਬਾਨ ਮੈਂ ਕਹਿ ਰਿਹਾ ਸਾਂ, ਇੱਕ ਦਿਨ ਪ੍ਰਿੰਸੀਪਲ ਸਾਹਿਬ ਨੇ ਕੁੱਝ ਮਨਚਲੇ ਵਿੱਦਿਆਰਥੀਆਂ ਨੂੰ ਦਫ਼ਤਰ ਵਿੱਚ ਬੁਲਾਇਆ ਅਤੇ ਇਸ ਤਰ੍ਹਾਂ ਸਮਝਾਇਆ ਕਿ ਬੇਟਾ, ਮਾਪੇ ਤੁਹਾਡੇ ਉਪਰ ਕਿੰਨਾ ਖ਼ਰਚ ਕਰਦੇ ਹਨ। ਤੁਸੀਂ ਜਿੰਦਗੀ ਦਾ ਇੱਕ ਅਹਿਮ ਹਿੱਸਾ ਕਾਲਜ ਵਿੱਚ ਗੁਜਾਰਦੇ ਹੋ ਤਾਂ ਕਿ ਤੁਹਾਡੀ ਜਿੰਦਗੀ ਬਣ ਸਕੇ ਪਰ ਤੁਸੀਂ ਮੋਬਾਇਲ ਕੰਨਾ ਨਾਲ ਚਿਪਕਾ ਕੇ ਰੱਖਦੇ ਹੋ......ਛਝਛ ਅਤੇ ਝਝਛ ਭੇਜਦੇ ਹੋ ਇਸ ਸਬੰਧੀ ਕੁੜੀਆਂ ਦੀਆਂ ਸ਼ਿਕਾਇਤਾਂ ਆਈਆਂ ਹਨ। ਕੀ ਤੁਹਾਨੂੰ ਇਹ ਅਜੀਬ ਨਹੀਂ ਲੱਗਦਾ ?’ ਇੱਕ ਵਿਦਿਆਰਥੀ ਕਹਿਣ ਲੱਗਾ, ।ਜੀ ਸਰ, ਇਹ ਤਾਂ ਆਮ ਗੱਲ ਆ ਜੀ। ਸਾਰੇ ਵਿੱਦਿਆਰਥੀ ਇੰਝ ਹੀ ਕਰਦੇ ਆ ਜੀ।”
ਸਰ ਨੇ ਬੜੇ ਪਿਆਰ ਨਾਲ ਕਿਹਾ, “ਦੇਖੋ ਨਾ ਜਦੋਂ ਸਾਰੇ ਬੱਚੇ ਪੜ੍ਹ ਰਹੇ ਹੁੰਦੇ ਹਨ, ਕਿੰਨੀ ਆਮ ਗੱਲ ਹੈ ਪਰ ਜਦੋਂ ਤੁਹਾਨੂੰ ਕੋਈ ਸਵਾਲ ਪੁੱਛਿਆ ਜਾਵੇ ਤਾਂ ਤੁਸੀਂ ਖੜ੍ਹੇ ਹੋ ਕੇ ਦੰਦੀਆਂ ਕੱਢਦੇ ਰਹਿੰਦੇ ਹੋ-ਕਿੰਨੀ ਅਜੀਬ ਗੱਲ ਹੈ। ਜਿਸ ਦਿਨ ਚਿੰਕੀ ਨੇ ਰੂਲਦੂ ਦੀ ਟਿੰਡ ਵਿੱਚ ਦੇ ਚੱਪਲ ਤੇ ਚੱਪਲ....ਦੇ ਚੱਪਲ ਤੇ ਚੱਪਲ, ਉਸ ਦਿਨ ਵੀ ਤੁਹਾਨੂੰ ਆਮ ਵਰਗਾ ਹੀ ਲੱਗਾ ਹੋਵੇਗਾ। ਤੁਹਾਡੇ ਮਾਪੇ ਬੁਰੀ ਤਰ੍ਹਾਂ ਸ਼ਰਮਸਾਰ ਹੋਏ । ਇਹ ਸੁਣ ਕੇ ਸਾਰਿਆਂ ਦੇ ਸਿਰ ਨੀਂਵੇ ਹੋ ਗਏ। ਸੋ, ਸਾਡੇ 1ÙਛਬਕLਾਕਗ ਮਤਲਬ ਜ਼ਅਵਕ;;ਜਪਕਅਵ ਛਬਕLਾਕਗ ਦੱਸਣਗੇ ਕਿ ਅੱਜ ਕਿਹੜੀ ਆਮ ਗੱਲ ਅਜੀਬ ਲੱਗਦੀ ਹੈ ਅਤੇ ਕਿਹੜੀ ਅਜੀਬ ਗੱਲ ਆਮ। ਸੋ ਸੱਭ ਤੋਂ ਪਹਿਲਾਂ ਸਾਡਾ ਹੋਣਹਾਰ ਬੁਲਾਰਾ ਮਿਸ. ਡਿੰਕੀ .....ਜੋਰਦਾਰ ਤਾੜੀਆਂ ਪਲੀਜ਼.....
ਮਿਸ. ਡਿੰਕੀ: ਸਤਿਕਾਰਯੋਗ ਮੁੱਖ ਮਹਿਮਾਨ, ਪ੍ਰਿੰਸੀਪਲ ਸਾਹਬ, ਸਟਾਫ ਅਤੇ ਬਾਹਰੋ ਆਏ ਮਹਿਮਾਨ.....ਬੜਾ ਹੀ ਅਜੀਬ ਟਾਪਿਕ ਆ....ਅਜੀਬ ਗੱਲਾਂ-ਅਜੀਬ ਮਾਹੌਲ * ਮੰਮਾ ਸੁਣਾਉਦੇ ਹੁੰਦੇ ਆ ਜਦੋਂ ਮੈਂ ਪੈਦਾ ਹੋਈ, ਸੱਭ ਨੂੰ ਬੜਾ ਅਜੀਬ ਲੱਗਾ। ਰਿਸ਼ਤੇਦਾਰਾਂ,  ਦੋਸਤਾਂ ਨੂੰ ਬਰਫੀ ਖੁਆਉਣ ਪਰ ਢਿੱਲੇ ਜਿਹੇ ਚੇਹਰਿਆਂ ਨਾਲ। ਉਸ ਤੋਂ ਬਾਅਦ ਮੇਰੀ ਛੋਟੀ ਭੈਣ ਪੈਦਾ ਹੋਈ ਤਾਂ ਬਹੁਤਾ ਹੀ ਅਜੀਬ ਲੱਗਾ। ਦਾਦੀ ਅੰਮਾ, ਨਾਨੀ ਅੰਮਾ ਦੇ ਸੁਆਸ ਤਾਂ ਇੰਨੇ ਮੱਠੇ ਪੈ ਗਏ ਕਿ ਕਛੂਆ ਵੀ ਤੇਜ ਚਲਦਾ ਹੋਵੇਗਾ। ਪਰ ਦਾਦੂ , ਚਾਚੂ ਕਹਿਣ ਲੱਗੇ ਕਿ ਕੋਈ ਅਜੀਬ ਗੱਲ ਨਹੀਂ ਹੋਈ। ਫਿਰ.....ਹਾ* ਹਾ*   (ਹੱਸਦੀ ਹੋਈ) ਬਾ ਮੁਲਾਹਜ਼ਾ * ਹੋਸ਼ਿਆਰ * ਜਨਾਬ ਮਿ. ਬਿਕਰਮਜੀਤ ਸਿੰਘ ਜਖ਼ਮੀ ਪਧਾਰ ਰਹੇ ਹੈਂ ਮਸਲਨ ਸਾਡਾ ਵੀਰਾ ਪੈਦਾ ਹੋਇਆ। ਅਜੀਬ ਵਾਤਾਵਰਨ....ਅਜੀਬ ਖ਼ੁਸ਼ੀ ...ਅਜੀਬ ਹਾਸੇ....ਮਤਲਬ ਸੱਭ ਕੁੱਝ ਅਜੀਬ। ਲਓ, ਜਨਾਬ ਬਾਰਵੀਂ ਜਮਾਤ ਵਿੱਚ ਸਟੇਅ ਆਰਡਰ ਲੈ ਕੇ ਬੈਠ ਗਏ....ਤਿੰਨਾਂ ਸਾਲਾਂ ਬਾਅਦ ਕਿਵੇਂ ਨਾ ਕਿਵੇਂ ਬਾਰਵੀਂ ਜਮਾਤ ਪਾਸ ਕੀਤੀ ਅਤੇ ਉਹ ਵੀ ਥਰਡ ਡਿਵੀਜ਼ਨ ਵਿੱਚ। ਫਿਰ ਸਾਡੀ ਰੀਸ ਕਰਕੇ ਕਾਲਜ ਦੀ ਸਰਜ਼ਮੀਨ ਉਪਰ ਪੈਰ ਰੱਖਿਆ ਤਾਂ ਜਖ਼ਮੀ ਸਾਹਬ ਨੂੰ ਬੇਹੱਦ ਅਜ਼ੀਬ ਲੱਗਾ....ਮਤਲਬ ਪੜ੍ਹਾਈ ਉੱਚੀ ਕਲਾਸ ਦੀ ਪਰ ਐਸ਼ ਵੀ ਵੱਧ.....ਨਵੇਂ...ਨਵਂੇ ਕੱਪੜੇ.....ਨਵਂੇ ਮੋਬਾਇਲ...ਫਿਲਮਾਂ.....ਕੁੜੀਆਂ-ਮੁੰਡਿਆਂ ਨਾਲ ਰੱਲ ਕੇ ਹੱਲਾ-ਗੁੱਲਾ। ਹੁਣ ਫੇਰ ਕਹਿੰਦਾ ਕਿ ਮੈਂ ਅਗਲੀ ਜਮਾਤ ਵਿਚ ਨਹੀਂ ਜਾਣਾ....ਇੱਕ ਦਿਨ ਪਾਪਾ ਕਹਿੰਦੇ ਕਿ ਬੇਟਾ  ਤੇਰਾ ਕੀ ਬਣੇਗਾ। 
ਨਕੋੜੂ ਅੱਗੋ ਕਹਿਣ ਲੱਗਾ ਕਿ ਮੈਂ ਮੰਤਰੀ ਬਣਾਗਾਂ।ਅੱਗੋਂ  ਮਾਂ ਨੇ ਕਿਹਾ, “ਫਿੱਟੇ ਮੂੰਹ ਚੰਦਰਾ.... ਘੁਟਾਲੇ ਤੇ ਹਵਾਲੇ ਕਰਨ ਲਈ ਜੰਮਿਆ ਸੀ......ਚੱਲ ਦਫ਼ਾ ਹੋ ਜਾ।” ਅਜੀਬ ਜਿਹੀ ਸਥੀਤੀ ਵਿੱਚ ਫੱਸ ਗਏ ਹਨ ਸਾਡੇ ਮੰਮਾ-ਪਾਪਾ...ਇਸ ਦਾ ਸਿੱਟਾ ਅਸੀਂ ਨਹੀ ਕੱਢ ਸਕਦੇ...ਜੱਜ ਸਾਹਿਬਾਨ ਹੀ ਕੱਢਣਗੇ....ਜੈ ਹਿੰਦ *
ਚੁਨੂੰ : (ਮੁਸਕਾਉਂਦਾ ਹੋਇਆ) ਇਂਵੇ ਲੱਗਦਾ ਹੈ ਕਿ ਜੱਜ ਸਾਹਿਬਾਨ ਖੁੱਦ ਅਜ਼ੀਬ ਸਥੀਤੀ ਵਿੱਚ ਫਸ ਜਾਣਗੇ ਜੇ ਅਗਲੀ ਸਪੀਚ ਵੀ ਇਂਵੇ ਹੀ ਰਹੀ....ਹੁਣ ਆ ਰਹੇ ਹਨ ਮਿ.ਰੰਗੀ....ਤਾੜੀਆਂ ਪਲੀਜ਼
ਰੰਗੀ : ਸਾਹਿਬਾਨ.....ਸਾਡੇ ਸਟੇਜ਼ ਸੈਕ੍ਰੇਟਰੀ ਨੇ ਸ਼ੁਰੂ ਵਿੱਚ ਬਹੁਤ ਹੀ ਦਿਲਚਸਪ ਵਾਕਿਆ ਸੁਣਾਇਆ ਸੀ ਕਿ ਕਿਵੇਂ ਪ੍ਰਿੰਸੀਪਲ ਸਰ ਨੇ ਉਹਨਾਂ ਢੀਠਾਂ ਦੀ ਬੜੇ ਪਿਆਰ ਨਾਲ ਛਿੱਤਰ ਪਰੇਡ ਕੀਤੀ। ਵਾਸਤਵ ਵਿਚ ਉਸ ਗੈਂਗ ਦੇ ਮਨਚਲੇ, ਦਾਂਦੂ, ਚਾਪੜ ਨੱਕਾਂ, ਸ਼ਕਲੋ ਵੈਲੀ ਅਤੇ ਅਕਲੋਂ ਖਾਲੀ  ਮੁੰਡਿਆਂ ਦਾ ਰਿੰਗ ਲੀਡਰ ਮੈਂ ਹੀ ਸਾਂ ਅਤੇ ਮੈਂ ਹੀ ਇਹ ਬੇਵਕੂਫੀ ਕਰ ਬੈਠਾ ਕਹਿਣ ਦੀ ਕਿ ਸਰ ਇਹ ਤਾਂ ਆਮ ਗੱਲ ਆ। ਮੇਰੇ ਜੀਵਨ ਦੀ ਇਹ ਸੱਭ ਤੋਂ ਕੌੜੀ ਯਾਦ ਹੋ ਨਿਬੜੀ ਕਿ ਕਿਵੇਂ ਅਸੀਂ ਬਤਮੀਜ਼ੀ ਨਾਲ ਪੇਸ਼ ਆਏ ਉਸ ਸ਼ਖਸ਼ੀਅਤ ਦੇ ਜਿਹਨਾ ਦੀ ਅੱਖ ਦਾ ਭੈਅ ਹੈ ਸਾਰੇ ਸਟਾਫ ਅਤੇ ਵਿੱਦਿਆਰਥੀਆਂ ਉਪਰ। ਸਰ ਦੀਆਂ ਭਾਵਨਾਵਾਂ ਨੂੰ ਅਸੀਂ ਜੋ ਠੇਸ ਪਹੁੰਚਾਈ ਸੀ, ਸਾਨੂੰ ਅੱਜ ਵੀ.....(ਅੱਖਾਂ ਵਿੱਚ ਆਏ ਹੰਝੂਆਂ ਨੂੰ ਸਾਫ਼ ਕਰਦਾ ਹੋਇਆ) ਬੇ-ਹੱਦ ਅਜੀਬ ਲੱਗਦਾ ਹੈ। ਆਪਣੇ ਆਪ ਉਪਰ ਬੇਹੱਦ ਸ਼ਰਮਸਾਰ ਮਹਿਸੂਸ ਕਰਦੇ ਹਾਂ ਜਦੋਂ ਯਾਦ ਆਉਂਦਾ ਹੈ ਕਿ ਕਿਵੇਂ ਅਸੀਂ ਮੋਟਰ ਸਾਈਕਲਾਂ ਉਪਰ ਹਾ....ਹਾ...ਹੂ...ਹੂ ਕਰਦੇ ਤੇਜ ਦੌੜਦੇ ਸੀ...ਵੇਖਣ ਵਾਲੇ ਤਾਂ ਸਾਨੂੰ ਸ਼ੁਦਾਈ ਹੀ ਕਹਿੰਦੇ ਹੋਣਗੇ । ਕਾਸ਼ * ਮੇਰੇ ਦੋਸਤ ਇਹ ਸੱਭ ਕੁੱਝ ਸਿਖ ਲੈਣ ਜਿਸਨੂੰ ਅਸੀਂ ਵੀ ਸਿੱਖਿਆ ਪਰ ਕੁੱਟਾਂ ਅਤੇ ਗਾਹਲਾਂ ਖਾ ਕੇ - ਜੈ ਹਿੰਦ * 
ਚੁਨੂੰ : ਦੇਰ ਆਏ ਦਰੁਸਤ ਆਏ। ਹੁਣ ਅਸੀਂ ਆਪ ਜੀ ਦੇ ਸਾਹਮਣੇ ਪੇਸ਼ ਕਰ ਰਹੇ ਹਾਂ ਗੋਲਡਨ ਗਰਲ ਮਿਸ ਨਵੀ ਜੋ ਸਾਡੇ ਕਾਲਜ ਦੀ ਅੱਵਲ ਵਿਦਿਆਰਥਣ ....ਅੱਵਲ ਐਥਲੀਟ ਅਤੇ ਅੱਵਲ ਦਰਜੇ ਦੀ ਸਪੀਕਰ ਹੈ। ਇਸ ਦੇ ਕਾਰਨਾਮਿਆਂ ਸਦਕਾ ਉਪ-ਮੁੱਖ ਮੰਤਰੀ ਸਾਹਬ ਨੇ ਇਹਨਾਂ ਨੂੰ ਡੀ.ਐਸ.ਪੀ. ਦਾ ਤੁਹਫਾ ਦਿੱਤਾ। ਡਿਗਰੀ ਪੂਰੀ ਹੋਣ ਉਪਰੰਤ ਮਿਸ ਨਵੀ  ਸਾਡੇ ਅਫ਼ਸਰ ਹੋਣਗੇ....
ਨਵੀ : (ਅਫ਼ਸਰ ਦਾ ਨਾਮ ਸੁਣ ਕੇ ਸ਼ਰਮਾਅ ਜਿਹੀ ਗਈ) ਸਾਹਿਬਾਨ * ਕਹਿੰਦੇ ਆ ਕਿ ਕਾਲਜ ਜਾਂ ਯੂਨੀਵਰਸਿਟੀ ਦੀ ਦੁਨੀਆ ਬਹੁਤ ਹੀ ਰੰਗੀਨ ਆ। ਬਿਲਕੁਲ ਸੱਚ।ਜਦੋਂ ਅਸੀਂ ਵੀ ਕਾਲਜ ਦੀ ਸਰਜਮੀਨ ਉਪਰ ਪੈਰ ਰੱਖਿਆ ਤਾ ਨਿਸਚੇ ਹੀ ਇਕ ਅਜੀਬ ਕਿਸਮ ਦੀ ਖ਼ੁਸ਼ੀ ਅਨੁਭਵ ਹੋਈ। ਸਕੂਲ ਦੀਆਂ ਝਿੜਕਾਂ ਤੋਂ ਛੁਟਕਾਰਾ ਵੀ ਮਿਲਿਆ। ਪਰ ਆਹ * ਇਹ ਕੀ ? ਥੋੜੇ ਹੀ ਦਿਨਾਂ ਵਿੱਚ ਸਾਡੀ ਜਿੰਦਗੀ ਤਰਸਯੋਗ ਬਣ ਗਈ। ਸਾਡੇ ਸੀਨੀਅਰਜ਼ ਸਾਡੇ ਨਾਲ ਇਵੇਂ ਪੇਸ਼ ਆਏ ਜਿਵੇਂ ਉਹ ਸੋਮਾਲੀਆ ਦੇ ਲੁਟੇਰੇ ਜਾਂ ਪਾਕਿਸਤਾਨ ਦੇ ਦਹਿਸ਼ਤ ਗਰਦ ਹੋਣ। ਅੱਜ ਵੀ ਕੰਬਣੀ ਛਿੜ ਜਾਂਦੀ ਹੈ ਜਦੋਂ ਕਦੇ ਰੈਗਿੰਗ ਕਰਦੀਆਂ ਸਾਡੀਆਂ ਹੀ ਭੈਣਾਂ....ਡੈਣਾ ਵਾਂਗ ਸਾਡੇ ਉਪਰ ਝੱਪਟ ਰਹੀਆਂ ਸਨ। ਨਵਂੇ ਮੁੰਡੇ-ਕੁੜੀਆਂ ਨੂੰ ਅਸ਼ਲੀਲ ਹਰਕਤਾਂ ਕਰਨ ਲਈ ਮਜ਼ਬੂਰ ਕਰ ਰਹੇ ਹਨ।ਰਿਨ ਦੀ ਟਿੱਕੀ ਨਾਲ ਘੰਟਾ-ਘੰਟਾ ਨਹਾਉਣ ਲਈ ਮਜ਼ਬੂਰ ਕੀਤਾ ਜਾਂਦਾ। ਕਈ ਵਿੱਦਿਆਰਥੀ ਘਰਾਂ ਨੂੰ ਵਾਪਸ ਪਰਤ ਗਏ ਜੋ ਅੱਜ ਤੱਕ ਨਹੀਂ ਮੁੜੇ। ਕਈਆਂ ਨੇ ਫਾਹਾ ਲੈਣ ਦੀ ਕੋਸ਼ਿਸ਼ ਕੀਤੀ ਅਤੇ ਕਈ ਫ਼ਾਹਾ ਲੈ ਗਏ। ਪਰ ਸਾਡੀ ਕੋਈ ਅਪੀਲ ਜਾਂ ਦਲੀਲ ਨਾਂ ਤਾਂ ਮੈਨੇਜਮੈਂਟ ਅਤੇ ਨਾ ਹੀ ਰੱਬ ਸੁਣ ਰਿਹਾ ਸੀ।
ਖ਼ੈਰ, ਇੱਕ ਕ੍ਰਿਸ਼ਮਾ ਹੋ ਗਿਆ। ਕਾਲਜ ਵਿੱਚ ਪ੍ਰਿੰਸੀਪਲ ਸਰ ਅਤੇ ਬਾਕੀ ਸਟਾਫ ਦੀ ਅਣਬਣ ਹੋ ਗਈ। ਸਟਾਫ ਦੀ ਯੂਨੀਅਨ ਹੋਣ ਕਾਰਨ ਪ੍ਰਿੰਸੀਪਲ ਸਰ ਦੀ ਬਦਲੀ ਹੋ ਗਈ ਅਤੇ ਫਿਰ ਸਾਡੇ ਨਵੇਂ ਸਰ ਆਏ ਪ੍ਰਿੰਸੀਪਲ ਸ. ਸੁਖਦਰਸ਼ਨ ਸਿੰਘ ਜੀ। ਆਪ ਜੀ ਦੇ ਆਉਣ ਨਾਲ ਬਹੁਤ ਹੀ ਅਜੀਬ ਲੱਗਦਾ ਵਾ ਕਿ ਇਹ ਉਹੀ ਕਾਲਜ ਆ * ਅਨੁਸ਼ਾਸ਼ਨ ਦੇ ਅੰਗ ਕਾਇਮ-ਦਾਇਮ, ਲੈਬ, ਲਾਏਬ੍ਰੇਰੀ, ਗਰਾਊਂਡ, ਸਾਫ਼-ਸਫ਼ਾਈ  ਨੂੰ ਦੇਖਦੇ ਹੋਏ ਸਰ ਨੂੰ ਯੁੱਗ ਪੁਰਸ਼ ਦਾ ਖਿਤਾਬ ਮੈਨੇਜਮੈਂਟ ਵੱਲੋਂ ਦਿੱਤਾ ਗਿਆ। ਦੂਸਰੀ ਗੱਲ ਜੋ ਚੁਨੂੰ ਨੇ ਮੇਰੇ ਬਾਰੇ ਕਹੀ, ਉਹ ਇਸ ਤਰ੍ਹਾਂ ਵਾ ਕਿ ਇਹਨਾਂ ਨੂੰ ਛੇੜ-ਛਾੜ ਅਤੇ ਮਜ਼ਾਕ ਕਰਨ ਦੀ ਅਜੀਬ ਬਿਮਾਰੀ ਆ। ਮੈਂ ਕੋਈ ਅਫ਼ਸਰ-ਉਫ਼ਸਰ ਨਹੀਂ .....ਮੈਂ ਤਾਂ ਸਿਰਫ਼ ਡਿਪਟੀ ਹਾਂ....ਮਤਲਬ ਛੋਟੀ ਜਿਹੀ....ਛੋਟੀ ਜਿਹੀ ਖਿਡਾਰਨ ਅਤੇ ਖਿਡਾਰਨ ਰਹਿਣਾ ....ਜੈ ਹਿੰਦ * 
ਚੁਨੂੰ : ਜੇਕਰ ਅਜਿਹੀ ਦਿੱਖ ਵਾਲੇ ਸਾਡੇ ਨੇਤਾ ਵੀ ਹੋਣ ਤਾਂ ਦੇਸ਼ ਦੀ ਕਾਇਆ ਕਲਪ ਹੋਣਾ ਕੋਈ ਅਜੀਬ ਗੱਲ ਨਹੀਂ। ਹੁਣ ਅਸੀਂ ਬੇਨਤੀ ਕਰਾਂਗੇ ਕਿ ਸਰ ਸਾਹਮਣੇ ਆਉਣ ਅਤੇ ਦੋ ਸ਼ਬਦ ਕਹਿਣ....... L ਲਜਪ ੀLਅਦ ਬ;ਕLਤਕੱੱਤਾੜੀਆਂ
ਪ੍ਰਿੰਸੀਪਲ : ਮੇਰੇ ਹਰ-ਦਿਲ-ਅਜ਼ੀਜ਼ ਬੱਚਿਓ ਅਤੇ ਪਿਆਰੇ ਦੋਸਤੋ। ਮੈਂ ਬੈਠਾ-ਬੈਠਾ ਮਹਿਸੂਸ ਕਰ ਰਿਹਾ ਸਾਂ ਯ
ਇਹ ਦੁਲਹਨ ਦਾ ਆਂਚਲ, ਇਹ ਚੰਦਨ ਪਟਾਰੀ
ਚਾਵਾਂ ਦੀ ਖ਼ੁਸ਼ਬੂ, ਜਾਂਦੀ ਸੱਭ ਨੂੰ ਨਿਹਾਰੀ,
ਜੀ ਕਰਦੈ ਵੰਡਾਂ....ਸਾਰੀ ਦੀ ਸਾਰੀ॥ਜੀ ਕਰਦੈ.............
ਤੁਸੀਂ ਸੁਣਿਆ ਹੈ ਮਿ ਚੁਨੂੰ ਅਤੇ ਨਵੀ ਨੇ ਮੇਰੇ ਬਾਰੇ ਜੋ ਕਿਹਾ....ਉਹ ਉਹਨਾ ਦਾ ਆਪਣਾ ਲਹਿਜਾ ਹੈ। ਲਿਖਾਰੀਆਂ, ਬੁਲਾਰਿਆਂ ਨੂੰ ਅਜਿਹੀਆਂ ਗੱਲਾਂ ਬਹੁਤ ਸੁੱਝਦੀਆਂ ਹਨ, ਵੈਸੇ ਅਜਿਹੀ ਕੋਈ ਗੱਲ ਨਹੀਂ। ਮੈਂ ਸਭਨਾ ਕਲਾਕਾਰਾਂ ਨੂੰ ਅਸ਼ੀਰਵਾਦ ਦਿੰਦਾ ਹੋਇਆ, ਮਹਿਮਾਨਾਂ ਨੂੰ ਜਿਹਨਾ ਇਸ ਵਿਹੜੇ ਦੀ ਰੋਣਕ ਵਧਾਈ, ਇਸ ਜਸ਼ਨ ਨੂੰ ਅਲਵਿਦਾ ਨਹੀਂ.....ਬਲਕਿ ਅਗਲੇ ਸਾਲ ਲਈ ਅਗਾaੂਂ ਸੱਦਾ ਦੇਂਦਾ ਹੋਇਆ ਸਿਰਫ਼ ਇਹੀ ਕਹਾਂਗਾ: 
 ਸਫ਼ਰ ਜਿੰਦਗੀ ਦਾ ਚਲਦਾ ਰਹੇਗਾ
 ਯਾਦਾਂ ਦਾ ਸਾਇਆ ਢਲਦਾ ਰਹੇਗਾ,
 ਮਿਲਣਾ-ਵਿਛੜਨਾ, ਵਿਛੜਨਾ ਤੇ ਮਿਲਣਾ
 ਹਰ ਸੁਬਹ-ਹਰ ਸ਼ਾਮ ਚਲਦਾ ਰਹੇਗਾ। ਸਫ਼ਰ ਜਿੰਦਗੀ......
ਜੱਜ ਸਾਹਿਬਾਨ ਦਾ ਨਤੀਜਾ ਵੀ ਮੇਰੇ ਕੋਲ ਪਹੁੰਚ ਚੁੱਕਾ ਹੈ ਜਿਸ ਵਿੱਚ ਨਵੀ ਨੂੰ ਪਹਿਲਾ ਸਥਾਨ, ਡਿੰਕੀ ਨੂੰ ਦੂਸਰਾ ਅਤੇ ਰੰਗੀ ਨੂੰ ਤੀਸਰਾ ਸਥਾਨ ਮਿਲਿਆ ਹੈ।ਸਾਰੇ ਵਧਾਈ ਦੇ ਪਾਤਰ ਹਨ।