ਨੀਲਮ ਅਹਿਮਦ ਬਸ਼ੀਰ ਨਾਲ ਵਿਸ਼ੇਸ਼ ਮੁਲਾਕਾਤ (ਖ਼ਬਰਸਾਰ)


ਬਰੈਂਪਟਨ  - ਕੈਨੇਡੀਅਨ ਔਰਤਾਂ ਦੀ ਸੰਸਥਾ ‘ਦਿਸ਼ਾ’ ਵਲੋਂ ਲਾਹੌਰ ਪਾਕਿਸਤਾਨ ਤੋਂ ਆਈ ਸਮਾਜ ਸੇਵਿਕਾ ਅਤੇ ਲੇਖਿਕਾ ਨੀਲਮ ਅਹਿਮਦ ਬਸ਼ੀਰ ਨਾਲ ਗੁਰੂ ਤੇਗ ਬਹਾਦਰ ਇੰਟਰਨੈਸ਼ਨਲ ਸਕੂਲ, ਬਰੈਂਪਟਨ ਵਿਖੇ ਵਿਸ਼ੇਸ਼ ਗੱਲਬਾਤ ਕੀਤੀ ਗਈ। ਪਾਕਿਸਤਾਨ ਤੋਂ ਪੰਜਾਬੀ ਦੇ ਸਥਾਨਕ ਲੇਖਕ ਸਲੀਮ ਪਾਸ਼ਾ ਅਤੇ ਆਸਮਾ ਬਾਜਵਾ ਦੇ ਦਿਸ਼ਾ ਨਾਲ ਕੀਤੇ ਸੰਪਰਕ ਤੋਂ ਬਾਅਦ ਇਹ ਪ੍ਰੋਗਰਾਮ ਆਯੋਜਿਤ ਕੀਤਾ ਗਿਆ। ਨੀਲਮ ਜੀ ਉਰਦੂ ਅਤੇ ਪੰਜਾਬੀ ਵਿਚ ਮਜ਼ਾਹੀਆ ਕਵਿਤਾਵਾਂ ਅਤੇ ਪਾਕਿਸਤਾਨ ਦੇ ਅਜੋਕੇ ਹਾਲਾਤਾਂ ‘ਤੇ ਸੰਜੀਦਾ ਕਹਾਣੀਆਂ ਲਿਖਦੇ ਹਨ। ਹੁਣੇ ਜਿਹੇ ਉਨ੍ਹਾਂ ਪੰਜਾਬੀ ਵਿਚ ਪਹਿਲੀ ਕਹਾਣੀਆਂ ਦੀ ਕਿਤਾਬ ਲਿਖੀ ਹੈ ਜਿਸ ਵਿਚੋਂ ਉਨ੍ਹਾਂ ਦੋ ਕਹਾਣੀਆਂ ਪੜ੍ਹ ਕੇ ਸੁਣਾਈਆਂ ਅਤੇ ਆਪਣੀ ਜ਼ਿੰਦਗੀ ਦੀਆਂ ਕਈ ਅਹਿਮ ਗੱਲਾਂ ਵੀ ਸਾਂਝੀਆਂ ਕੀਤੀਆਂ । ਉਹ ਅਹਿਮਦ ਬਸ਼ੀਰ ਸਾਹਿਬ ਦੀ ਬੇਟੀ ਹੈ ਅਤੇ ਉਸ ਦੀਆਂ ਦੋ ਭੈਣਾਂ ਪਕਿਸਤਾਨੀ ਟੀ ਵੀ ਦੀਆਂ ਮਸ਼ਹੂਰ ਅਦਾਕਾਰਾ ਹਨ।  ਸਰੋਤਿਆਂ ਦੀ ਪੁਰਜ਼ੋਰ ਸਿਫਾਰਿਸ਼ ਤੇ ਉਨ੍ਹਾਂ ਦੋ ਮਜ਼ਾਕੀਆ ਦੇ ਨਾਲ ਨਾਲ ਕੁਝ ਹੋਰ ਕਵਿਤਾਵਾਂ ਵੀ ਸਾਂਝੀਆਂ ਕੀਤੀਆਂ। ਹਾਜ਼ਿਰ ਮੈਂਬਰਾਂ ਨੇ ਪਾਕਿਸਤਾਨ ਅਤੇ ਉੱਥੋਂ ਦੀਆਂ ਔਰਤਾਂ ਬਾਰੇ ਬਹੁਤ ਸਾਰੇ ਪ੍ਰਸ਼ਨ ਪੁੱਛੇ । ਨੀਲਮ ਹੋਰਾਂ ਦੱਸਿਆ ਕਿ ਪਾਕਿਸਤਾਨੀ ਔਰਤ ਪੂਰੀ ਤਰ੍ਹਾਂ ਲਿਬਰੇਟਿਡ ਹੈ। ਇਸ ਮਹਿਫਿਲ ਵਿਚ ਉਜ਼ਮਾ ਮਹਿਮੂਦ, ਆਸਮਾ ਬਾਜਵਾ, ਅਰੂਜ ਰਾਜਪੂਤ, ਹਰਜਸਪ੍ਰੀਤ ਗਿੱਲ, ਸੁੰਦਰਪਾਲ ਰਾਜਾਸਾਂਸੀ, ਮੀਤਾ ਖੰਨਾ, ਗੁਰਮੀਤ ਪਨਾਗ, ਰਛਪਾਲ ਗਿੱਲ, ਰਿੰਟੂ ਭਾਟੀਆ, ਪਰਮਜੀਤ ਦਿਉਲ, ਸੁਰਿੰਦਰ ਖਹਿਰਾ, ਰਾਜ ਘੁੰਮਣ, ਕਮਲਜੀਤ ਨੱਤ, ਪਰਸ਼ਿੰਦਰ ਕੌਰ, ਮਿਸਿਜ ਆਸ਼ਿਕ ਰਹੀਲ, ਪ੍ਰੋ ਆਸ਼ਿਕ ਰਹੀਲ, ਕੁਲਵਿੰਦਰ ਖਹਿਰਾ, ਸੰਜੀਵ ਧਵਨ, ਮਲਵਿੰਦਰ ਸਿੰਘ, ਸਨੀ ਸ਼ਿਵਰਾਜ, ਗਿਆਨ ਸਿੰਘ ਦਰਦੀ, ਹਰਪਾਲ ਭਾਟੀਆ ਸ਼ਾਮਿਲ ਹੋਏ। ਨੀਲਮ ਅਹਿਮਦ ਬਸ਼ੀਰ ਨੂੰ ਦਿਸ਼ਾ ਵਲੋਂ ਟਰੌਫ਼ੀ ਅਤੇ ਸ਼ਾਲ ਨਾਲ ਸਨਮਾਨਿਤ ਕੀਤਾ ਗਿਆ। 



ਸੁਰਜੀਤ ਕੌਰ