ਵੋਟ ਲੋਕਾਂ ਦਾ ਹਥਿਅਾਰ (ਕਵਿਤਾ)

ਜਸਵੀਰ ਸ਼ਰਮਾ ਦੱਦਾਹੂਰ   

Email: jasveer.sharma123@gmail.com
Cell: +91 94176 22046
Address:
ਸ੍ਰੀ ਮੁਕਤਸਰ ਸਾਹਿਬ India
ਜਸਵੀਰ ਸ਼ਰਮਾ ਦੱਦਾਹੂਰ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ੲਿਕ ਵੋਟ ਹਥਿਅਾਰ ਹੀ ਅਾਪਣਾ ਹੈ,
ੲਿਹਨੂੰ ਸੋਚ ਤੇ ਸਮਝ ਕੇ ਵਰਤ ਬੰਦੇ!
ਲਾ ਸਰਕਾਰਾਂ ਨਾਲ ਮੱਥਾ ਨਿਧੜਕ ਹੋਕੇ,
ਦੇ ਸਕਦਾ ਹੈਂ ਤੂਹੀਓਂ ਹੀ ਤਰਕ ਬੰਦੇ!
ਸੋਚ ਲਵੀਂ ਦਿਮਾਗ ਤੂੰ ਅਾਪਣੇ ਨਾਲ,
ਨਾ ਰਹਿਜੇ ਸੋਚਣ ਦੇ ਵਿਚ ਕਿਤੇ ਫਰਕ ਬੰਦੇ!
ਤੇਰੀ ਸੋਚ ਟਿਕਾਣੇ ਨਾ ਕਰਕੇ ਹੀ,
ਸੱਤਰ ਸਾਲ ਤੋਂ ਬੇੜਾ ਹੈ ਗਰਕ ਬੰਦੇ!
ਕਿਤੇ ਵੇਚ ਨਾ ਦੇਵੀਂ ਜ਼ਮੀਰ ਅਾਪਣੀ ਤੂੰ,
ਰੱਖ ਥੋੜ੍ਹੀ ਜਿਹੀ ਤਾਂ ਮੜਕ ਬੰਦੇ!
ਤੈਨੂੰ ਮਿੱਠੀਅਾ ਗੋਲੀਅਾਂ ਖੁਅਾ ੲਿਹਨਾਂ,
ਪੰਜ ਸਾਲ ਲੲੀ ਜਾਣਾ ਹੈ ਸਰਕ ਬੰਦੇ!
ਹਰ ਵਾਰ ਹੀ ਧਿਜਦਾ ਰਿਹਾ ਕਰਕੇ,
ਭੋਗੀ ਜਾਣੈਂ ਤੂੰ ਹੁਣ ਤੱਕ ਨਰਕ ਬੰਦੇ!
ਥੋੜ੍ਹਾ ਜਿਹਾ ਹੀ ਜੇਕਰ ਸਟੈਂਡ ਲੈ ਲੲੇਂ,
ਤੇਰੇ ਪਿੱਛੇ ੲਿਹ ਜਾਣਗੇ ਘਰਕ ਬੰਦੇ!
ਹਰੲਿਕ ਨੂੰ ਅਾਖੀਂ ਤੂੰ ਜੀ ਅਾੲਿਅਾਂ,
ਕਿਸੇ ਨਾਲ ਨਾ ਜਾਵੀਂ ਤੂੰ ਹਰਖ ਬੰਦੇ!
ਬਿੱਚ ਬਿੱਚ ਨਹੀਂ ਕਰਨ ਦੀ ਲੋੜ ਕੋੲੀ,
ਰੱਖੀਂ ਕਾੲਿਮ ਤੂੰ ਅਾਪਣੀ ਬੜ੍ਹਕ ਬੰਦੇ!
ੲਿਜ਼ਤ ਕਰਨ ਜਿਹੜੇ ੳੁਨਾਂ ਦੀ ਕਰੀਂ ੲਿਜ਼ਤ,
ਬੇੲਿਜ਼ਤਿਅਾਂ ਪਿੱਛੇ ਨਾ ਭੋਰੀਂ ਠਰਕ ਬੰਦੇ!
ਨਿਧੜਕ ਹੋਕੇ ਵੋਟ ਨੂੰ ਵਰਤਣਾ ਹੈ,
ਸਿਅਾਣਿਅਾਂ ਕੱਢਕੇ ਅਾਖਿਅਾ ਅਰਕ ਬੰਦੇ!
ਨਾ ਕਿਸੇ ਗੱਲ ਨੂੰ ਜੇਕਰ ਮਨ ਮੰਨੇ,
ਦੱਦਾਹੂਰੀੲੇ ਨਾਲ ਕਰੀਂ ਸੰਪਰਕ ਬੰਦੇ!