ਕੁੜੀ ਧੀ,ਕੁੜੀ ਪਤਨੀ,ਕੁੜੀ ਹੀ ਮਾਂ ਭੈਣ,
ਪਰ ਭਰੂਣ ਹੱਤਿਆ ਵਰਗੀ ਲਾਹਨਤ ਕੋਈ ਰੋਕ ਨਹੀਂ ਸਕਦਾ,
ਜਿਸ ਦੇਸ਼ ਵਿੱਚ ਕੁੜੀਆਂ ਨੂੰ ਜਨਮ ਤੋਂ ਪਹਿਲਾਂ ਮਾਰਦੇ ਨੇ,
ਉਸ ਦੇਸ਼ ਦਾ ਉੱਜੜਨਾ ਰੱਬ ਵੀ ਰੋਕ ਨਹੀਂ ਸਕਦਾ।
ਭੈਣਾਂ ਨੂੰ ਭਰਾਂਵਾਂ ਤੇ ਹੁੰਦਾ ਮਾਣ ਬਥੇਰਾ ਏ,
ਪਰ ਉਹ ਵੀ ਘਰ ਆਏ ਯਾਰ ਨੂੰ ਟੋਕ ਨਹੀਂ ਸਕਦਾ,
ਜਿਸ ਦੇਸ਼ ਵਿੱਚ ਯਾਰ-ਮਾਰ ਕਰਨ ਵਾਲੇ ਮਿੱਤਰ ਵੱਸਦੇ ਨੇ,
ਉਸ ਦੇਸ਼ ਦਾ ਉੱਜੜਨਾ ਰੱਬ ਵੀ ਰੋਕ ਨਹੀਂ ਸਕਦਾ।
ਪਤੀ ਪਤਨੀ ਦੀ ਇੱਜ਼ਤ ਦਾ ਰਖਵਾਲਾ ਹੁੰਦਾ ਏ,
ਪਰ ਉਹ ਵੀ ਉਹਦੇ ਲਈ ਚੰਗੀ ਸੋਚ ਨਹੀਂ ਰੱਖਦਾ,
ਜਿਸ ਦੇਸ਼ ਵਿੱਚ ਔਰਤ ਨੂੰ ਪੈਰ ਦੀ ਜੁੱਤੀ ਮੰਨਦੇ ਨੇ,
ਉਸ ਦੇਸ਼ ਦਾ ਉੱਜੜਨਾ ਰੱਬ ਵੀ ਰੋਕ ਨਹੀਂ ਸਕਦਾ।
ਮਾਂ ਬੱਚੇ ਨੂੰ ਨੋਂ ਮਹੀਨੇ ਪੇਟ ਚ' ਰੱਖਦੀ ਏ,
ਬਾਅਦ ਵਿੱਚ ਉਹੀ ਬੱਚਾ ਡਿਗਦੀ ਨੂੰ ਬੋਚ ਨਹੀਂ ਸਕਦਾ,
ਜਿਸ ਦੇਸ਼ ਵਿੱਚ ਮਾਂ ਦਾ ਸਤਿਕਾਰ ਨਹੀਂ ਹੁੰਦਾ,
ਉਸ ਦੇਸ਼ ਦਾ ਉੱਜੜਨਾ ਰੱਬ ਵੀ ਰੋਕ ਨਹੀਂ ਸਕਦਾ।।