ਅਪਣੇ ਪੰਜਾਬ ਨੂੰ ਬਚਾਇਓ ਵੇ ਪੰਜਾਬੀਓ
ਐਵੇਂ ਕਿਸੇ ਚੁੱਕ ਚ ਨਾ ਆਾਇਓ ਵੇ ਪੰਜਾਬੀਓ
ਹਾਲੇ ਸੰਤਾਲ਼ੀ ਤੇ ਚੁਰਾਸੀ ਵੀ ਨਹੀਂ ਭੁੱਲਿਆ
ਲੱਖਾਂ ਹੀ ਬੇਦੋਸ਼ਿਆਂ ਦਾ ਲਹੂ ਜਦੋਂ ਡੁੱਲਿਆ
ਲਹੂ ਵਾਲ਼ਾ ਰੰਗ ਨਾ ਭੁਲਾਇਓ ਵੇ ਪੰਜਾਬੀਓ................
ਧਰਤੀ ਕੀ ਵੰਡੀ ਸਾਡੀ ਰੂਹ ਵੰਡੀ ਪਈ ਏੇ
ਹਾਲੇ ਤੱਕ ਚੁੱਲਿਆਂ ਦੀੀ ਅੱਗ ਠੰਢੀ ਪਈ ਏ
ਤਪਿਆਂ ਨੂੰ ਹੋਰ ਨਾ ਤਪਾਇਓ ਵੇ ਪੰਜਾਬੀਓ..................
ਸ਼ਾਤਰਾਂ ਨੇ ਸ਼ਾਤਰਾਨਾ ਚੱਕਰ ਚਲਾਉਣੇ ਨੇ
ਭਾਈਆਂ ਹੱਥੋਂ ਆਪਣੇ ਹੀ ਭਾਈ ਮਰਵਾਉਣੇ ਨੇ
ਹੁਣ ਕਿਸੇ ਚਾਲ ਚ ਨਾ ਆਇਓ ਵੇ ਪੰਜਾਬੀਓ..................
ਅੱਜ ਉਕਸਾਉਣ ਵਾਲ਼ੇ ਕੱਲ ਨਹੀਂਓ ਲੱਭਣੇ
ਜ਼ਖ਼ਮ ਪੰਜਾਬ ਦੇ ਹੀ ਪਿੰਡੇ ਉੱਤੇ ਲੱਗਣੇ
ਹਾੜ੍ਹਾ ਹੋਰ ਪੱਛ ਨਾ ਲਗਾਇਓ ਵੇ ਪੰਜਾਬੀਓ..................
ਵਕਤ ਵਿਚਾਰੇ ਬੰਦਾ ਓਹੀ ਅਖਵਾਉਂਦਾ ਏ
ਤੂਰ ਤਾਂ ਤੁਹਾਨੂੰ ਬਸ ਏਹੋ ਸਮਝਾਉਂਦਾ ਏ
ਨਾ ਖੁੰਝੇ ਵੇਲ਼ੇ ਪਿੱਛੋਂ ਪਛਤਾਇਓ ਵੇ ਪੰਜਾਬੀਓ…………….
ਆਪਣੇ ਪੰਜਾਬ ਨੂੰ ਬਚਾਇਓ ਵੇ ਪੰਜਾਬੀਓ
ਐਵੇਂ ਕਿਸੇ ਚੁੱਕ ਚ ਨਾ ਆਇਓ ਵੇ ਪੰਜਾਬੀਓ