buy female viagra
female viagra uk
go female viagra
ਤੁਸੀਂ ਤੱਖਤ ਦੇ ਮਾਲਕ ਹੋ ਜੋ ਚਾਹੋ ਬੇ ਵਜਾਹ ਕਰ ਦਿਉ
ਕਿਸੇ ਕਾਤਲ ਨੂੰ ਬਖਸੋ ਜਾਂ ਬੇਗੁਨਾਹ ਨੂੰ ਸਜ਼ਾ ਕਰ ਦਿਉ
ਲੋਕਾਂ ਨੇ ਤੇਰੇ ਸਿਰ ਤੇ ਅੱਜ ਭਰੋਸੇ ਦਾ ਮੁਕਟ ਰੱਖਿਆ ਹੈ
ਤੁਸੀਂ ਪਿੰਡ ਸ਼ਹਿਰ ਉਜਾੜੋ ਬੇਸ਼ਕ ਗੁਲਸ਼ਨ ਤਬਾਹ ਕਰ ਦਿਉ
ਵਕੀਲ ਦਲੀਲ ਤੇ ਅਪੀਲ ਤੂੰ ਅਦਾਲਤ ਸੱਭ ਤੂੰ ਹੀ ਤਾਂ ਹੈਂ
ਤੂੰ ਹੀ ਮੁਨਸਫ ਗਵਾਹ ਵੀ ਤੂੰ ਜੀਹਨੂੰ ਮਰਜ਼ੀ ਸਜ਼ਾ ਕਰ ਦਿਉ
ਜਿਧਰ ਜਾਓ ਫਜੂਲ ਕਹੋ ਖੇਹ Aਡਾਓ ਖਰੂਦ ਕਰੋ
ਮੰਚਾਂ ਤੋਂ ਝੂਠ ਬੋਲੋ ਹੱਕ ਹੈ ਕਿ ਧੁੰਧਲੀ ਸੱਭ ਫਿਜ਼ਾ ਕਰ ਦਿਉ
ਤੁਸੀਂ ਕਾਜ਼ੀ ਹੋ ਦਿਲਾਂ ਨਾਲ ਖ਼ਿਲਵਾੜ ਕਰਨਾ ਧਰਮ ਤੇਰਾ
ਕਿਸੇ ਸ਼ਹਿਰ ਦਾ ਤਲਾਕ ਕਿਸੇ ਸ਼ਹਿਰ ਦਾ ਨਿਕਾਹ ਕਰ ਦਿਉ
ਹਰਾਮ ਕਰਮ ਹਲਾਲ ਦੱਸੋ ਹਲਾਲ ਦੀ ਗੱਲ ਸ਼ੋਰ ਵਿੱਚ ਨੱਪੋ
ਹਿੰਦੂ ਮੁਸਲਿਮ ਨੂੰ ਉਲਝਾ ਕੇ ਅਹਿਮ ਮਸਲੇ ਰਫਾ ਕਰ ਦਿਉ
ਤੂੰ ਸੋਚਦਾ ਹੈਂ ਸਦਾ ਇੰਜ ਹੀ ਖਲਕਤ ਖਮੋਸ਼ ਬੈਠੇਗੀ
ਇਹਦਾ ਨੁਕਸਾਨ ਕਰ ਦਿਉ ਤੁਸੀਂ ਚਾਹੇ ਨਫਾ ਕਰ ਦਿਉ
ਸਲੀਕਾ ਸ਼ਹਿਨਸ਼ਾਹ ਦਾ ਨਹੀਂ ਉਹਦਾ ਇਖਲਾਕ ਦੱਸਦਾ ਹੈ
ਭਰੋਸੇ ਦੇ ਲਾਇਕ ਨਹੀ ਉਹ ਜਮਾਨੇ ਨੂੰ ਅਗਾਹ ਕਰ ਦਿਉ