ਪੁਸਤਕ - ਛੰਦ ਬਗੀਚਾ
ਲੇਖਕ - ਦਰਸ਼ਨ ਸਿੰਘ ਭੰਮੇਂ
ਅਦਬੀ ਪਰਵਾਜ਼ ਪ੍ਰਕਾਸ਼ਨ ਮਾਨਸਾ
ਮਾਲਵੇ ਖੇਤਰ ਦੀ ਕਵੀਸ਼ਰੀ ਦਾ ਚਮਕਦਾ ਸਿਤਾਰਾ ਹੈ ਦਰਸ਼ਨ ਸਿੰਘ ਭੰਮੇਂ ਬੇਸ਼ੱਕ ਭੰਮੇਂ ਸਾਹਿਬ ਦੀਆਂ ੲਿਸ ਛੰਦ ਬੰਦੀ ਵਾਲੀ ਪੁਸਤਕ ਤੋਂ ਪਹਿਲਾਂ ਵੀ ਅਣਗਿਣਤ ਪੁਸਤਕਾਂ ਸਾਹਿਤ ਦੀ ਝੋਲੀ ਪੈ ਚੁੱਕੀਆਂ ਨੇ ਪਰ ਦਾਸ ਨੇ ੲਿਨਾਂ ਦੀ ੲਿਹ ਪੁਸਤਕ ਪੜ੍ਹੀ ਹੈ!ਜੇਕਰ ਮੈਂ ਭੁੱਲਦਾ ਨਾਂ ਹੋਵਾਂ ਤਾਂ ਬਾਬੂ ਰਜਬ ਅਲੀ ਜੋ ਕਿ ਬਹੁਤ ਹੀ ਪਹੁੰਚੇ ਹੋੲੇ ਤੇ ੳੁਸਤਾਦ ਕਵੀਸ਼ਰੀ ਲਿਖਣ ਦੇ ਹਰਮਨ ਪਿਆਰੇ ਸ਼ਾੲਿਰ ਹੋੲੇ ਨੇ ੳੁਨਾਂ ਤੋਂ ਬਾਅਦ ਬੇਸ਼ੱਕ ਹੋਰ ਵੀ ਬਹੁਤ ਨਾਮਵਰ ਕਵੀਸ਼ਰੀ ਜੱਥੇ ਤੇ ਪ੍ਰੋੜ੍ਹ ਲੇਖਕ ਹਨ,ੳੁਨਾਂ ਨੂੰ ਵੀ ਦਾਸ ਨਮਨ ਕਰਦਾ ਹੈ ਪਰ ਭੰਮੇਂ ਜੀ ਦੀ ਛੰਦਾਬੰਦੀ ਚੋਂ ਬਿਲਕੁਲ ਬਾਬੂ ਜੀ ਵਾਲੀ ਮਹਿਕ ਦਾਸ ਨੇ ਅਨੁਭਵ ਕੀਤੀ ਹੈ!

ੲਿਸ ਹਥਲੀ 96 ਪੇਜ ਦੀ ਪੁਸਤਕ ਵਿਚ ਭੰਮੇਂ ਸਾਹਿਬ ਨੇ ਹਰ ਵਿਸ਼ੇ ਨੂੰ ਛੋਹ ਕੇ ਕਮਾਲ ਦੀ ਸ਼ਬਦਾਵਲੀ ਨਾਲ ੲਿਸ ਨੂੰ ਯਾਦਗਾਰ ਪੜ੍ਹਨਯੋਗ ਤੇ ਸਾਂਭਣਯੋਗ ਦਸਤਾਵੇਜ ਬਣਾ ਦਿੱਤਾ ਹੈ!ਪਰੰਪਰਾ ਤਹਿਤ ਮੰਗਲਾ ਚਰਣ ਭਾਵ ਅਰਦਾਸ ਨੂੰ ਵੀ ਕੁੰਡਲੀਆ ਛੰਦ ਨਾਲ ਸ਼ੁਰੂ ਕਰਕੇ ੲਿਸ ਕਿਤਾਬ ਨੂੰ ੲਿਕੋ ਸਾਹ ਭਾਵ ੲਿਕੋ ਬੈਠਕ ਵਿਚ ਸਾਰੀ ਕਿਤਾਬ ਨੂੰ ਪੜ੍ਹਨ ਲੲੀ ਪਾਠਿਕ ਨੂੰ ਮਜਬੂਰ ਕਰ ਦਿੰਦੀ ਹੈ ਪੁਸਤਕ!ਬ੍ਰਹਮਲੀਨ ਬਾਪੂ ਰਾਮ ਸਿੰਘ ਭੰਮੇਂ ਨੀੰ ਅਨੋਖੇ ਢੰਗ ਨਾਲ ਸ਼ਰਧਾਂਜਲੀ ਵੀ ਕਵਿਤਾ ਰਾਹੀਂ ਦਿੰਦਿੰਆਂ ਨਮਨ ਕਰਨਾ ਵੀ ਨਿਵੇਕਲੀ ਪਹਿਲ ਕਹੀ ਜਾ ਸਕਦੀ ਹੈ!ਜਿਥੇ ਦਾਦਾ ਗੁਰੂ ਬ੍ਰਹਮਾ ਨੰਦ ਡਿਖਾਂ ਵਾਲਿਆਂ ਨੂੰ ਸਮਰਪਿਤ ਰਚਨਾ ਛੰਦਾਬੰਦੀ ਦੀ ਸ਼ੋਭਾ ਵਧਾੳੁਂਦੀ ਹੈ ਓਥੇ ਭੰਮੇਂ ਜੀ ਨੇ ਕਰਮ ਸਿੰਘ ਚੌਹਾਨ ਜੋ ਕਿ ਦੋਦਤੀ ਦੇ ਨਾਲ ਅੰਗਾਂ ਦਾ ਜਾਣਕਾਰ ਦੀ ਆਪਣੀ ਰਚਨਾ ਰਾਹੀਂ ਸਰਾਹਣਾ ਦੁ ਨਾਲ ਯਾਦ ਕੀਤਾ ਹੈ,ਕਰਨੈਲ ਸਿੰਘ ਜੀ ਪਾਰਸ ਨੂੰ ਵੀ ਵਧੀਆ ਢੰਗ ਤੇ ਛੰਦਾਬੰਦੀ ਰਾਹੀਂ ਜਿਥੇ ਯਾਦ ਕੀਤਾ ਓਥੇ ਦੇਸ਼ ਦੇ ਤਰੰਗੇ ਝੰਡੇ ਨੂੰ ਸਦਾ ੳੁਚਾ ਝੂਲਦੇ ਰਹਿਣ ਦੀ ਅਰਦਾਸ ਵੀ ਵਾਹਿਗੁਰੂ ਦੇ ਚਰਨਾਂ ਚ ਕੀਤੀ ਹੈ,ੲਿਸੇ ਤਰਾਂ ੲਿਕ ਰਚਨਾਂ ਦੇ ਵਿਚ ਮੱਲ ਕਵੀਸ਼ਰ ਤੇ ਸ਼ਾੲਿਰਾਂ ਦਾ ਖੂਬ ਜਿਕਰ ਕਰਕੇ ਪਿੰਡਾਂ ਦੀ ਜਿੰਦਜਾਨ ਦੱਸਿਆ ਹੈ ੲਿਨਾਂ ਤਿੰਨਾਂ ਨੂੰ!ੲਿਸੇ ਛੰਦ ਵਿਚ ਹੀ ਬਾਬੂ ਜੀ ਦੀ ਢਾਲ ਵਾਂਗ ਬਹੁਤ ਸਾਰੇ ਪਿੰਡਾਂ ਦਾ ਤੇ ਓਥੋਂ ਦੀ ਮਸ਼ਹੂਰੀ ਤੇ ੳੁਨਾਂ ਦੀ ਪਹਿਚਾਨ ਦਾ ਜਿਕਰ ਵਿਲੱਖਣ ਢੰਗ ਨਾਲ ਕਰਕੇ ਯਾਦਗਾਰੀ ਗੱਲ ਕੀਤੀ ਹੈ!ਪੜ੍ਹਾੲੀ ਕਰਨ ਲੲੀ ਜਿਥੇ ਕਵਿਤਾ ਕਿਤਾਬ ਦਾ ਹਿੱਸਾ ਬਣਾੲੀ ਹੈ ਓਥੇ ਨਕਲ ਦੇ ਰੁਝਾਨ ਤੋਂ ਬੱਚਿਆਂ ਨੂੰ ਪ੍ਰਮੁਖਤਾ ਨਾਲ ਵਰਜਿਆ ਹੈ!ਸਾਂਭੋ ਰੁੱਖ ਹਵਾ ਤੇ ਪਾਣੀ ਕਵਿਤਾ ਰਾਹੀਂ ਸਾਡੇ ਅਜੋਕੇ ਸਮੇਂ ਦੀ ਮੰਗ ਦੀ ਪ੍ਰੋੜ੍ਹਤਾ ਕੀਤੀ ਹੈ!ਕਿਤਾਬ ਨੂੰ ਤਿੰਨ ਭਾਗਾਂ ਵਿਚ ਵੰਡਿਆ ਗਿਆ ਹੈ ਦੂਜੇ ਭਾਗ ਨੇ ਕਿਤਾਬ ਨੂੰ ਪੂਰੀ ਤਰਾਂ ਧਾਰਮਿਕ ਦਿੱਖ ਦਿਤੀ ਹੈ ਜਿਸ ਵਿਚ ਮਾਤਾ ਦੀ ਬਾਬਾ ਸ਼੍ਰੀ ਚੰਦ ਜੀ ਪਾਤਸ਼ਾਹ ਨੂੰ ਪੁਕਾਰ ਸੰਤਾਂ ਦੀ ਮਹਿੰਮਾਂ ਬਾਬਾ ਨਾਨਕ ਜੀ ਬਾਬਾ ਯੋਗੀ ਪੀਰ ਦਰਗਾਹ ਤੇ ਬੰਦੇ ਦੇ ਆਵਣ ਜਾਵਣ ਦੀ ਗੱਲ ਛੰਦਬੰਦੀ ਵਿਚ ਐਸੀ ਪਰੋੲੀ ਹੈ ਕਿ ਪਾਠਕ ਪੂਰੀ ਕਿਤਾਬ ਪੜ੍ਹਕੇ ੳੁਠਣ ਨੂੰ ਹੀ ਪਹਿਲ ਦਿੰਦਾ ਹੈ,ੲਿਹ ਦਾਸ ਨਾਲ ਖੁਦ ਬੀਤਿਆ ਹੈ!ੲਿਸੇ ਤਰਾਂ ਤੀਜੇ ਭਾਗ ਵਿਚ ਦੁਨੀਆਂਦਾਰੀ ਦੀਆਂ ਗੱਲਾਂ ਨਾਲ ਪੂਰੀ ਲਬਰੇਜ ਕਿਤਾਬ ਵਿਚ ਹਰ ਰੰਗ ਲਿਖਿਆ ਹੈ,ਗਿਰਗਟ ਵਾਂਗ ਰੰਗ ਬਦਲਦੀ ਅਜੋਕੀ ਦੁਨੀਆਂ,ਖੂਨ ਦੇ ਰਿਸ਼ਤਿਆਂ ਦੀ ਗੱਲ,ਨਵੇਂ ਸਾਲ ਦੀ ਗੱਲ,ਜੈਸੀ ਸੰਗਤ ਵੈਸੀ ਰੰਗਤ,ਮਰਿਆਂ ਬਾਅਦ ਪੂਜਾ,ਔਰਤ ੲਿਕ ਸ਼ਕਤੀ,ਪਾਣੀ ਵਰਗੇ ਯਾਰ,ਬੋਲੀ ਨਾ ਪੁੱਤਾਂ ਦੀ ਲਾਓ,ਨਸ਼ਿਆਂ ਦੀ ਤੇ ਜੱਟ ਦੇ ਕਰਜੇ ਦੀ ਗੱਲ,ਕਿਸੇ ਸਮੇਂ ਜ਼ਮੀਨਾਂ ਦੇ ਭਾਅ ਸੱਤਵੇਂ ਅਸਮਾਨ ਨੂੰ ਛੂੰਹਦੇ ਰਹੇ ਨੇ ਪੰਜਾਬ ਵਿਚ ਦੀ ਵੀ ਗੱਲ ਕਵਿਤਾਵਾਂ ਰਾਹੀਂ ਭੰਮੇਂ ਸਾਹਿਬ ਨੇ ਦੁਨੀਆਂਦਾਰੀ ਦੇ ਹਰ ੲਿਕ ਵਿਸ਼ੇ ਨੂੰ ਪ੍ਰੋੜ੍ਹਤਾ ਨਾਲ ਛੂਹ ਕੇ ਕਮਾਲ ਦੀ ਛੰਦਾਬੰਦੀ ਤੇ ਸ਼ਬਦਾਵਲੀ ਨਾਲ ਓਤਪੋਤ ਕੀਤਾ ਹੈ ਸਾਰੀ ਪੁਸਤਕ ਨੂੰ ਸਾਜਿਲਦ ੲਿਸ ਪੁਸਤਕ ਦੇ ਅਖੀਰਲੇ ਪੇਜ ਤੇ ਆਪਣੀ ਆਦਮਕੱਦ ਫੋਟੋ ਪੂਰੇ ਕਵੀਸ਼ਰੀ ਦੇ ਬਾਣੇ ਵਿਚ ਲਾਕੇ ਸੋਨੇ ਤੇ ਸੁਹਾਗੀ ਵਾਲੀ ਗੱਲ ਬਣ ਗੲੀ ਹੈ!ਜਿਥੇ ਦਾਸ ਵੱਲੋਂ ਪਾਠਕਾਂ ਨੂੰ ੲਿਹ ਕਿਤਾਬ ਪੜ੍ਹਨ ਦਾ ਅਨੁਰੋਧ ਹੈ ਓਥੇ ਭੰਮੇਂ ਸਾਹਿਬ ਦੀ ਲੰਬੀ ੳੁਮਰ ਦੀ ਕਾਮਨਾਂ ਤੇ ੲਿਹ ਕਲਮ ਸਦਾ ਹੋਰ ੳੁਚੀਆਂ ਬੁਲੰਦੀਆਂ ਨੂੰ ਛੋਹਣ ਦੀ ਪ੍ਰਾਰਥਨਾਂ ਵੀ ਦਾਸ ਵਾਹਿਗੁਰੂ ਦੇ ਚਰਨਾਂ ਚ ਕਰਦਾ ਹੈ!