ਮੇਰੇ ਕਮਰੇ ਦਾ ਟੈਲੀਵੀਯਨ (ਪਿਛਲ ਝਾਤ )

ਸਤਿੰਦਰ ਸਿਧੂ   

Email: satinder@baghapurana.com
Address:
ਮੋਰਿਸ ਪਲੇਨ, ਨਿਊ ਜਰਸੀ New Jersey United States 07950
ਸਤਿੰਦਰ ਸਿਧੂ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


abortion in philippines

abortion pill philippines
ਅੱਜ ਸਵੇਰੇ ਬੱਚਿਆਂ ਨੂੰ ਉਠਾਣ ਵਾਸਤੇ ਮੈਂ ਕੋਈ ਗੱਲ ਲੱਭ ਰਿਹਾ ਸੀ ।ਟੀਵੀ ਕਾਰਟੂਨ ਦੇ ਨਾਮ ਤੇ ਬੱਚੇ ਕਾਫੀ ਉਤਸ਼ਾਹਿਤ ਹੋ ਜਾਂਦੇ ਨੇ ,ਸੋ ਅੱਜ ਸ਼ੁੱਕਰਵਾਰ ਵੀ ਸੀ, ਮੈਨੂੰ ਬਹਾਨਾ ਲੱਭ ਗਿਆ ।       
 " ਬੱਚਿਓ ਉੱਠੋ ,ਅੱਜ ਸ਼ੁੱਕਰਵਾਰ ਹੈ ,ਅਤੇ ਅੱਜ ਆਪਾਂ ਫਿਲਮ ਦੇਖਣੀ ਹੈ ਜਲਦੀ ਉੱਠੋ ਤੁਸੀ ਦੱਸੋ ਕਿਹੜੀ ਫ਼ਿਲਮ ਦੇਖਣੀ ਹੈ ।"
ਤਰੀਕਾ ਚੱਲ ਗਿਆ ਅਤੇ ਬੱਚੇ ਬਿਸਤਰੇ ਚੋਂ  ਬਾਹਰ ਆ ਗਏ ਅਤੇ ਗੱਲਾਂ ਵਿੱਚ ਪੈ ਗਏ, ਨਾਲ ਦੀ ਨਾਲ ਤਿਆਰ ਹੋਣ ਲੱਗ ਗਏ। ਸੁਖਮਣੀ (ਛੋਟੀ ਬੇਟੀ) ਨੇ ਸ਼ਾਮ ਦੇ ਪ੍ਰੋਗਰਾਮ (ਫ਼ਿਲਮ) ਦੀਆਂ ਗੱਲਾਂ ਹੋਰ ਤੇਜ਼ ਕਰ ਦਿੱਤੀਆਂ ।ਫਿਰ ਸਾਨੂੰ ਯਾਦ ਆਇਆ ਕਿ ਬੇਸਮੈਂਟ ਜਿਥੇ ਅਸੀਂ ਫ਼ਿਲਮ ਦੇਖਦੇ ਹਾਂ, ਉਥੇ ਤਾਂ ਮਿਸਤਰੀ ਲੱਗੇ ਹੋਏ ਹਨ ,ਇਸ ਕਰਕੇ ਕੋਈ ਹੋਰ ਇੰਤਜ਼ਾਮ ਕਰਨਾ ਪੈਣਾ । ਸੁਖਮਨੀ ਨੇ ਦਿਮਾਗ ਲੜਾਇਆ ਅਤੇ ਸਲਾਹ ਦਿੱਤੀ ਕਿ ਸਾਡੇ ਸਾਰੇ ਕਮਰਿਆਂ ਵਿੱਚ ਟੀ ਵੀ ਹੋਣਾ ਚਾਹੀਦਾ ਹੈ ,ਫਿਰ ਅਸੀਂ ਕਿਸੇ ਵੀ ਕਮਰੇ ਵਿੱਚ ਬੈਠ ਕੇ ਟੀਵੀ ਵੇਖ ਸਕਦੇ ਹਾਂ ।          
        ਇਸ ਤੋਂ ਪਹਿਲਾਂ ਮੈਂ ਲਾਰਾ ਲਾਉਣ ਜਾਂ ਗੱਲ ਵਿੱਚ ਹਾਮੀ ਭਰਨ ਲਈ  ਜੀਭ ਦੇ ਘੋੜੇ ਨੂੰ ਭੱਜਣ ਲਈ ਕਹਿੰਦਾ ,ਦਿਮਾਗ ਦੇ ਕਿਸੇ ਕੋਨੇ ਵਿਚੋਂ ਬਹੁੱਤ ਸਾਲ ਪੁਰਾਣੀ ਯਾਦ ਸਾਹਮਣੇ ਆ ਗਈ ।ਜਦ ਮੈਂ ਖੁਦ ਸੁਖਮਨੀ ਜਿੱਡਾ ਸੀ ਤੇ ਟੀ ਵੀ ਕਾਲੇ ਅਤੇ ਚਿੱਟੇ ਹੁੰਦੇ ਸਨ ,ਰੰਗਦਾਰ ਕਿਸੇ ਜ਼ਿਆਦਾ ਹੀ ਸ਼ੌਕੀਨ ਜਾਂ ਅਮੀਰ  ਕੋਲ ਹੁੰਦਾ ਸੀ। ਇੱਕ ਦਿਨ ਰਾਤ ਨੂੰ ਖਾਧੀ ਪੀਤੀ ਵਿੱਚ ਡੈਡੀ ਨੇ ਮੈਨੂੰ ਕਿਹਾ ਕਿ ਪੁੱਤਰ ਤੈਨੂੰ ਤੇਰੇ ਕਮਰੇ ਵਿੱਚ ਹੀ ਟੀ ਵੀ ਲਵਾ ਦਿੰਦੇ ਹਾਂ , ਤਾਂ ਕਿ ਤੈਨੂੰ ਕਦੇ ਟੀ ਵੀ ਦੇਖਣ ਲਈ ਹੋਰ ਕਮਰੇ ਚ ਨਾ ਜਾਣਾ ਪਵੇ । ਇਹ ਸੁਣਨ ਸਾਰ ਹੀ ਮੇਰੀ ਜਿੰਦਗੀ ਰੰਗੀਨ ਹੋ ਗਈਂ ,ਮੈਂ ਤਰ੍ਹਾਂ ਤਰ੍ਹਾਂ ਦੇ ਪਲੈਨ  ਬਣਾਉਣ ਲੱਗ ਗਿਆ । ਟੀਵੀ ਕਿੱਥੇ ਰੱਖਣਾ ਹੈ, ਤਾਰ ਕਿੱਧਰ ਦੀ ਪਾਉਣੀ ਹੈ, ਸਪੀਕਰ ਕਿੱਥੇ ਰੱਖਣੇ ਹਨ ਵਗੈਰਾ ਵਗੈਰਾ । ਇਸ ਦੇ ਨਾਲ਼ ਜਦੋਂ ਪਰਿਵਾਰ ਟੀਵੀ ਤੇ ਖ਼ਬਰਾਂ ਸੁਣ ਰਿਹਾ ਹੋਵੇਗਾ , ਮੈਂ ਬੱਚਿਆਂ ਦਾ ਪ੍ਰੋਗਰਾਮ ਦੇਖ ਸਕਦਾ ਹਾਂ ।ਬੱਸ ਸਵਾਦ ਹੀ ਸਵਾਦ ।  ਮੇਰੀ ਖੁਸ਼ੀ ਦੀ ਕੋਈ ਹੱਦ ਨਹੀਂ ਸੀ। ਰਾਤ ਨੂੰ ਨੀਂਦ ਵੀ ਕਿਤੇ ਦੂਰ ਹੋ ਗਈ ਲਗਦੀ ਸੀ। ਮੈਂ ਚਾਹੁੰਦਾ ਸਾਂ ਕਿ ਜਲਦੀ ਦਿਨ ਚੜ੍ਹੇ ਤੇ ਮੈਂ ਆਪਣੀ ਭਾਵਨਾ ਆਪਣੇ ਦੋਸਤਾਂ ਨਾਲ ਸਾਂਝੀ ਕਰਾਂ।ਨੀਂਦ ਵਿਚ ਵੀ ਸੁਫਨੇ ਟੀ ਵੀ ਦੇ ਆਉਂਦੇ ਰਹੇ।
     
ਲੇਖਕ ਆਪਣੀ ਬੇਟੀ ਸੁਖਮਨੀ ਨਾਲ
  ਸਵੇਰੇ ਜਾਗ ਵੀ ਜਲਦੀ ਆ ਗਈ। ਮੈਂ ਕਾਹਲੀ ਨਾਲ ਤਿਆਰ ਹੋ ਕੇ ਸਮੇਂ ਤੋਂ ਪਹਿਲਾਂ ਹੀ ਸਕੂਲ ਪਹੁੰਚ ਗਿਆ। ਇਕ ਇਕ ਕਰ ਕੇ ਮੇਰੇ ਦੋਸਤ ਆਉਂਦੇ ਗਏ ਤੇ ਮੈਂ ਆਉਂਦੇ ਸਾਰ ਹੀ ਉਨ੍ਹਾਂ ਨਾਲ ਇਹ ਖਬਰ ਸਾਂਝੀ ਕਰਦਾ ਗਿਆ। ਜਿਹੜਾ ਵੀ ਸੁਣਦਾ ਉਹ ਹੈਰਾਨੀ ਨਾਲ ਮੇਰੇ ਵੱਲ ਦੇਖਦਾ। ਦੋਸਤਾਂ ਦੀਆਂ ਨਜ਼ਰਾਂ ਵਿਚ ਮੈਂ ਹੀਰੋ ਬਣ ਗਿਆ।   ਘਰ ਆ ਕੇ ਮੈ ਖੁਸ਼ੀ-ਖੁਸ਼ੀ  ਸਕੂਲ ਦਾ ਕੰਮ ਕੀਤਾ, ਜਿਨ੍ਹਾਂ ਗੱਲਾਂ ਕਰਕੇ ਮੈਨੂੰ ਝਿੜਕਾਂ ਪੈਂਦੀਆਂ , ਉਨ੍ਹਾਂ ਚੋਂ ਕੋਈ ਵੀ ਨਹੀਂ  ਕੀਤੀ ।ਬੜਾ ਹੀ ਸਿਆਣਾ ਬੱਚਾ ਬਣ ਗਿਆ ਕਿਉਂ ਕਿ ਮੈਨੂੰ ਟੀ ਵੀ ਜੋ ਮਿਲਣਾ ਸੀ ।ਰਾਤ ਤੱਕ ਮੈਂ ਟੀ ਵੀ ਦੀ ਉਡੀਕ ਕਰਦਾ ਰਿਹਾ ਪਰ ਟੀ ਵੀ ਨਾ ਆਇਆ। ਮੈਂ ਸੋਚਦਾ ਰਿਹਾ ਸ਼ਾਇਦ ਡੈਡੀ ਨੂੰ ਭੁੱਲ ਗਿਆ ਹੋਵੇਗਾ ਪਰ ਪੁਛਣ ਦੀ ਹਿੰਮਤ ਨਹੀਂ ਸੀ ਪੈ ਰਹੀ। ਇੱਕ ਦਿਨ ਗਿਆ , ਦੋ ਦਿਨ ਗਏ , ਹਫ਼ਤਾ ਲੰਘ ਗਿਆ , ਡੈਡੀ ਨੇ ਦੁਬਾਰਾ ਉਹ ਗੱਲ ਸ਼ੁਰੂ ਹੀ ਨਾ ਕੀਤੀ ।ਸਕੂਲ ਜਾਂਦਾ ਤਾਂ ਦੋਸਤ ਪੁਛਦੇ ਕਿ ਤੇਰਾ ਟੀ ਵੀ ਆ ਗਿਆ। ਸੁਣ ਕੇ ਮੂੰਹ ਨੀਵਾਂ ਕਰਨਾ ਪੈਂਦਾ। ਅਜਿਹਾ ਵਕਤ ਵੀ ਆ ਗਿਆ ਕਿ ਮੈਂ ਦੋਸਤਾਂ ਤੋਂ ਨਜ਼ਰ ਚੁਰਾਉਣ ਲੱਗਿਆ। ਆਖਿਰ ਦਸ ਦਿਨਾਂ ਬਾਅਦ ਮੈਂ ਹਿੰਮਤ ਕਰਕੇ ਡੈਡੀ ਨੂੰ ਪੁੱਛ ਹੀ ਲਿਆ ਕਿ ਡੈਡੀ ਆਪਾ ਮੇਰੇ ਕਮਰੇ ਲਈ ਟੀ ਵੀ ਕਦੋਂ ਲੈਣਾ ।  ਡੈਡੀ ਨੇ ਬੱਸ ਇੰਨਾ ਹੀ ਕਿਹਾ "ਚਾਹੀਦੈ ਤੈਨੂੰ ਟੀ ਵੀ ਆਪਣੇ ਕਮਰੇ ਚ , ਚੁੱਪ - ਚਾਪ ਪੜ੍ਹਾਈ ਵੱਲ  ਧਿਆਨ ਦੇ"। ਇੰਨਾ ਸੁਣ ਦੇ ਹੀ ਮੈਨੂੰ ਸੱਚਾਈ ਦਾ ਅਹਿਸਾਸ ਹੋ ਗਿਆ ਅਤੇ ਮੇਰੇ  ਹਵਾ ਮਹਿਲ ਕਿਧਰੇ ਉੱਡ-ਪੁੱਡ ਗਏ ।               
 ਸੁਖਮਨੀ ਅਜੇ ਵੀ ਮੇਰੇ ਮੂੰਹ ਵਲ ਦੇਖ ਰਹੀ ਸੀ । ਪਰ ਮੈਂ ਉਸ ਨੂੰ ਕੋਈ ਉੱਤਰ ਦਿੱਤੇ ਬਿਨਾਂ ਕਮਰੇ ਚੋਂ ਬਾਹਰ ਚਲਾ ਗਿਆ।