ਸਾਡੇ ਸਮੇਂ ਦਾ ਸੱਭ ਤੋਂ ਵੱਡਾ ਸਵਾਲ (ਲੇਖ )

ਅਮਰਜੀਤ ਢਿਲੋਂ   

Email: bajakhanacity@gmail.com
Cell: +91 94171 20427
Address: Baja Khana
Bhatinda India
ਅਮਰਜੀਤ ਢਿਲੋਂ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


accutane without blood tests

accutane acne jerryhuang.net accutane without blood tests
ਕਮਿਊਨਿਜ਼ਮ ਬਨਾਮ ਵਿਅੱਕਤੀਵਾਦ ਨਹੀਂ, 
ਨਾ ਹੀ ਯੂਰਪ ਬਨਾਮ ਅਮਰੀਕਾ ਜਾਂ ਪੂਰਬ ਬਨਾਮ ਪੱਛਮ ਹੈ,
ਸਵਾਲ ਇਹ ਹੈ ਕਿ ਕੀ ਮਨੁੱਖ ਰੱਬ ਤੋਂ ਬਿਨਾ ਜਿਉਣ ਦਾ ਹੌਸਲਾ 
ਕਰ ਸਕਦਾ ਹੈ??-ਵਿਲ ਡਰਾਂਟ
ਧਰਮ ( ਮਜ਼ਹਬ) ਅਫੀਮ ਹੈ ,ਜੋ ਮਨੁੱਖ ਨੂੰ ਨਸ਼ੇੜੀ ਬਣਾਉਂਦਾ ਹੈ। ਇਸ ਦਾ ਤਿਆਗ ਕਰਕੇ ਹੀ ਆਦਮੀ ਸਾਫ ਸੁਥਰਾ ਅਤੇ ਲੋਕ ਹਿਤ ਵਾਲਾ ਜੀਵਨ ਜਿਉਂ ਸਕਦਾ ਹੈ। ਕਾਰਲ ਮਾਰਕਸ
--------
ਇਹ ਸਵਾਲ ਸਭ ਤੋਂ ਅਹਿਮ ਹੈ ਕਿ ਕੀ ਮਨੁੱਖ ਨੂੰ ਵਾਕਿਆ ਹੀ ਕਿਸੇ ਧਰਮ ਜਾਂ ਰੱਬ ਦੀ ਜਰੂਰਤ ਹੈ? ਅੱਜ ਤੋਂ ਅੱਧੀ ਪਹਿਲਾਂ ਪ੍ਰੋ: ਮੋਹਨ ਸਿੰਘ ਦੀ ਰੁਬਾਈ ਬਹੁਤ ਮਸ਼ਹੂਰ ਹੋਈ ਸੀ-'ਰੱਬ ਇੱਕ ਗੁੰਝਲਦਾਰ ਬੁਝਾਰਤ ,ਰੱਬ ਇਕ ਗੋਰਖਧੰਧਾ, ਖੋਹਲਣ ਲੱਗਿਆਂ ਪੇਚ ਏਸ ਦੇ ਕਾਫਰ ਹੋ ਜੇ ਬੰਦਾ ' ਇਹਦੇ 'ਚ ਉਹਨਾਂ ਨੇ ਲਾਈਲੱਗ ਮੋਮਨਾਂ ਨਾਲੋਂ ਕਾਫਰ ਖੋਜੀਆਂ ਦੀ ਵਡਿਆਈ ਕੀਤੀ ਸੀ। ਅੱਧੀ ਸਦੀ ਬਾਦ ਹੁਣ ਬਹੁਤ ਕੁਝ ਸਪੱਸ਼ਟ ਹੋ ਚੁੱਕਿਆ ਹੈ। ਇਸ ਲਈ ਮੈਂ ਇਸ ਰੁਬਾਈ ਨੂੰ ਅੱਜ ਦੇ ਹਿਸਾਬ ਨਾਲ ਇਸ ਤਰ•ਾਂ ਲਿਖਿਆ ਹੈ ' ਨਾ ਰੱਬ ਗੁੰਝਲਦਾਰ ਬੁਝਾਰਤ ,ਨਾ ਇਹ ਗੋਰਖਧੰਧਾ। ਆਪਣੇ ਮਨ ਦੇ ਡਰ 'ਚੋਂ ਹੀ ਰੱਬ ਸਿਰਜ ਲੈਂਦਾ ਹੈ ਬੰਦਾ। ਭਾਈ ,ਪੰਡਿਤ ,ਮੁੱਲਾਂ ਇਹ ਡਰ ਹੋਰ ਵਧਾਉਂਦੇ ਰਹਿੰਦੇ ,ਇਸੇ ਆਸਰੇ ਚਲਦਾ ਵਿਹਲੜ ਸ਼ੈਤਾਨਾਂ ਦਾ ਧੰਧਾ। ' ਰੱਬ ਜਾਂ ਧਰਮ ਡਰ ਦਾ ਬਿਜ਼ਨਿਸ (ਵਪਾਰ) ਹੈ। ਉਰਦੂ ਦਾ ਇਕ ਸ਼ੇਅਰ ਹੈ ਕਿ ' ਆਦਮੀ ਕੇ ਜ਼ਿਹਨ ਮੇਂ ਥਾ ਇਕ ਭਿਆਨਕ ਖ਼ੌਫ਼ ,ਉਸਕਾ ਕਿਸੀ ਨੇ ਖੁਦਾ ਨਾਮ ਰੱਖ ਦੀਆ। ' ਸਿਕੰਦਰ ਮਹਾਨ ਦੇ ਹਮਲੇ ਤੋਂ ਪਹਿਲਾਂ ਭਾਰਤ 'ਚ ਰੱਬ ਦਾ ਕਿਤੇ ਕੋਈ ਜ਼ਿਕਰ ਨਹੀਂ ਮਿਲਦਾ। ਰਿਗ ਵੇਦ ਕਿਉਂਕਿ ਸਿਕੰਦਰ ਦੀ ਆਮਦ ਤੋਂ ਪਹਿਲਾਂ ਰਚਿਆ ਗਿਆ ਸੀ ,ਇਸ ਲਈ ਉਸ ਵਿਚ ਰੱਬ ਦਾ ਕੋਈ ਜ਼ਿਕਰ ਨਹੀ। ਇਸ ਵਿਚ ਸਿਰਫ ਦੇਵਤਿਆਂ ਦਾ ਜ਼ਿਕਰ ਹੈ ਅਤੇ ਸੁਰ –ਅਸੁਰ ( ਆਰੀਅਨ-ਦਰਾਵੜ) ਦੀਆਂ ਲੜਾਈਆਂ ਦਾ ਜ਼ਿਕਰ ਹੈ। ਰਿਗ ਵੇਦ ਦਾ ਲਿਖਾਰੀ ਕੋਈ ਇਕ ਨਹੀਂ ,ਇਹ ਸੈਂਕੜੇ ਆਰੀਅਨ ਰਿਸ਼ੀਆਂ ( ਆਰੀਅਨ ਬ੍ਰਹਿਮਣਾਂ) ਦੇ ਸਲੋਕਾਂ ਦਾ ਸੰਗ੍ਰਿਹ ਹੈ ਜਿਸਨੂੰ ਬਾਅਦ 'ਚ ਸੰਪਾਦਤ ਕਰਕੇ ਸੰਗ੍ਰਿਹ ਕੀਤਾ ਗਿਆ। ) ਯਹੂਦੀਆਂ ਦੇ ਪੈਗੰਬਰ ਮੂਸਾ ਨੇ ਸਭ ਤੋਂ ਪਹਿਲਾਂ ਰੱਬ ਦੀ ਕਲਪਨਾ ਕੀਤੀ ਕਿ ਦੇਵਤਿਆਂ ਤੋਂ ਉਪਰ ਇਕ ਰੱਬ ਵੀ ਹੈ। ਇਕ ਰੱਬ ਦਾ ਇਹ ਸਿਧਾਂਤ ਲੈਕੇ ਹੀ ਸਿਕੰਦਰ ਭਾਰਤ ਆਇਆ ਅਤੇ ਫਿਰ ਰੱਬਾਂ ਦਾ ਜਿਵੇਂ ਹੜ• ਹੀ ਆ ਗਿਆ, ਸਭ ਨੇ ਆਪੋ ਆਪਣੇ ਰੱਬ ਸਿਰਜ ਲਏ। ਮਰਦ ਪ੍ਰਧਾਨ ਸਮਾਜ ਹੋਣ ਕਾਰਨ ਸਭ ਨੇ ਰੱਬ ਦੀ ਕਲਪਨਾ ਮਰਦ ਦੇ ਰੂਪ 'ਚ ਹੀ ਕੀਤੀ। ਜੇ ਕਿਤੇ ਇਸਤਰੀ ਪ੍ਰਧਾਨ ਸਮਾਜ ਹੁੰਦਾ ਤਾਂ ਰੱਬ ਦੀ ਕਲਪਨਾ ਇਸਤਰੀ ਦੇ ਰੂਪ 'ਚ ਹੀ ਕੀਤੀ ਜਾਣੀ ਸੀ।
ਈਸਾ ਮਸੀਹ ਤੋਂ ਤਕਰੀਬਨ ਅੱਠ ਕੁ ਹਜਾਰ ਸਾਲ ਪਹਿਲਾਂ ਮਨੁੱਖੀ ਸੱਭਿਅਤਾ ਦੀ ਸ਼ੁਰੂਆਤ ਹੋਈ,ਜਦੋਂ ਮਨੁੱਖ ਖੇਤੀ ਕਰਨ ਲੱਗਿਆ। ਉਸਤੋਂ ਪਹਿਲਾਂ ਮਨੁੱਖ ਇਕ ਪਸ਼ੂ ਸੀ ਅਤੇ ਦੂਜੇ ਪਸ਼ੂਆਂ ਵਾਂਗ ਹੀ ਜੰਗਲਾਂ 'ਚ ਵਿਚਰਦਾ ਸੀ। ਉਹ ਬਹੁਤਾ ਸਮਾਂ ਰੁੱਖਾਂ 'ਤੇ ਬੈਠ ਕੇ ਬਤੀਤ ਕਰਦਾ। ਜਦੋਂ ਮਨੁੱਖ ਰੁੱਖ ਤੋਂ ਹੇਠਾਂ ਉਤਰਿਆ , ਦੋ ਪੈਰਾਂ 'ਤੇ ਤੁਰਨ ਲੱਗਾ ਅਤੇ ਉਸਨੇ ਅਗਲੇ ਪੈਰਾਂ ਦੀ ਵਰਤੋਂ ਹੱਥਾਂ ਦੇ ਤੌਰ 'ਤੇ ਸ਼ੁਰੂ ਕੀਤੀ ਤਾਂ ਮਨੁੱਖ ਦੂਜੇ ਜਾਨਵਰਾਂ ਨਾਲੋਂ ਵੱਖਰਾ ਹੋ ਗਿਆ । ਇਥੋਂ ਹੀ ਕਿਰਤ ਦੀ ਸ਼ੁਰੂਆਤ ਹੋਈ। ਅਸਲ ਵਿਚ ਕਿਰਤ ਹੀ ਮਨੁੱਖੀ ਸੱਭਿਅਤਾ ਦੀ ਸ਼ੁਰੂਆਤ ਹੈ। ਕਿਰਤ ਦੀ ਲੁਟ ਲਈ ਇਕ ਨਵੀਂ ਲੁਟੇਰੀ ਜਮਾਤ ਹੋਂਦ ਆਈ 'ਚ ਆਈ। ਬਕੌਲ ਪ੍ਰੋ: ਮੋਹਨ ਸਿੰਘ ' ਦੋ ਧੜਿਆਂ ਵਿਚ ਖ਼ਲਕਤ ਵੰਡੀ ਇਕ ਲੋਕਾਂ ਦਾ ਇਕ ਜੋਕਾਂ ਦਾ ' । ਇਹ ਜੋਕਾਂ ( ਲੁਟੇਰੀ ਜਮਾਤ) ਹੀ ਹਮੇਸ਼ਾ ਧਰਮ ਨੂੰ ਕਵੱਚ ਦੇ ਤੌਰ 'ਤੇ ਵਰਤਦੀਆਂ ਆ ਰਹੀਆਂ ਹਨ। ਸੱਭਿਅਤਾ ਦੇ ਸ਼ੁਰੂਆਤੀ ਦੌਰ 'ਚ ਅਸਮਾਨੀ ਬਿਜਲੀ ,ਮੀਂਹ,ਹਨੇਰੀ ,ਗੜ•ੇ ,ਤੂਫਾਨ , ਭੁਚਾਲ ,ਹੜ• ਅਤੇ ਹੋਰ ਕੁਦਰਤੀ ਆਫ਼ਤਾਂ ਮਨੁੱਖ ਦੇ ਮਨ 'ਚ ਡਰ ਦਾ ਸੰਚਾਰ ਕਰਦੀਆਂ ਰਹੀਆਂ ਅਤੇ ਇਸ ਡਰ 'ਚੋਂ ਦੇਵਤਿਆਂ ਦੀ ਉਤਪਤੀ ਹੁੰਦੀ ਰਹੀ। ਮੀਂਹ ਲਈ ਇੰਦਰ ਦੇਵਤਾ,ਹੜ• ਲਈ ਖਵਾਜਾ ਪੀਰ,ਹਨੇਰੀ ਲਈ ਪੌਣ ਦੇਵਤਾ ਇਥੋਂ ਤੱਕ ਕਿ ਸੱਪ ਦੇ ਡਰ ਨੇ ਵੀ ਸੱਪ ( ਗੁੱਗਾ ਪੀਰ) ਨੂੰ ਦੇਵਤਾ ਬਣਾ ਦਿਤਾ ਅਤੇ ਲੋਕ ਸੱਪ ਦੀ ਖੁੱਡ ਅੱਗੇ ਦੁੱਧ ਰੱਖਣ ਲੱਗੇ, ਹਾਲਾਂਕਿ ਸੱਪ ਮਾਸਾਹਾਰੀ ਜਾਨਵਰ ਹੈ ਅਤੇ ਪਾਟੀ ਹੋਈ ਜੀਭ ਕਾਰਨ ਦੁੱਧ ਪੀ ਹੀ ਨਹੀਂ ਸਕਦਾ। ਜੇ ਦੁੱਧ ਉਸਦੇ ਮੂੰਹ 'ਚ ਪਾ ਵੀ ਦਿੱਤਾ ਜਾਵੇ ਤਾਂ ਉਹ ਦਸਤ ਲੱਗ ਕੇ ਮਰ ਸਕਦਾ ਹੈ।
ਜੀਵ ਵਿਕਾਸ ਦੇ ਸਿਧਾਂਤ ਅਨੁਸਾਰ 40 ਲੱਖ ਸਾਲ ਪਹਿਲਾਂ ਮਨੁੱਖ ਇਸ ਧਰਤੀ 'ਤੇ ਪੈਦਾ ਹੋ ਚੁਕਿਆ ਸੀ। ਜਦੋਂ ਮਨੁੱਖ ਦੇ ਦਿਮਾਗ 'ਚ ਸੋਚਾਂ ਦੀਆਂ ਕਰੂੰਬਲਾਂ ਫੁਟਣ ਲੱਗੀਆਂ ਤਾਂ 40 ਕੁ ਹਜਾਰ ਵਰ•ੇ ਪਹਿਲਾਂ ਡਰ 'ਚੋਂ ਹੀ ਧਰਮ ਦੀ ਸ਼ੁਰੂਆਤ ਹੋਈ ਅਤੇ 3 ਹਜਾਰ ਸਾਲ ਪਹਿਲਾਂ ਰੱਬ ਦੀ ਕਾਢ ਕੱਢੀ ਗਈ। 39 ਲੱਖ 60 ਹਜਾਰ ਵਰ•ੇ ਪਹਿਲਾਂ ਮਨੁੱਖ ਧਰਮ ਤੋਂ ਬਿਨਾਂ ਅਤੇ 39 ਲੱਖ 97 ਹਜਾਰ ਵਰ•ੇ ਪਹਿਲਾਂ ਮਨੁੱਖ ਰੱਬ ਤੋਂ ਬਿਨਾਂ ਹੀ ਸਾਰਦਾ ਰਿਹਾ । ਇਸ ਤਰ•ਾਂ ਅਸੀਂ ਕਹਿ ਸਕਦੇ ਹਾਂ ਕਿ ਧਰਮ ਅਤੇ ਰੱਬ ਦਾ ਜਨਮ ਮਨੁੱਖੀ ਅਗਿਆਨ ਅਤੇ ਡਰ 'ਚੋਂ ਪੈਦਾ ਹੋਇਆ। 
ਜਦੋਂ ਇਸ ਡਰ ਅਤੇ ਅਗਿਆਨ 'ਚੋਂ ਲਾਹਾ ਮਿਲਣ ਲੱਗਾ ਤਾਂ ਸ਼ੈਤਾਨ ਲੋਕਾਂ ਅਸਲ 'ਚ ਜੋਕਾਂ ( ਵਿਹਲੜ ਪ੍ਰੋਹਿਤਾਂ-ਪੁਜਾਰੀਆਂ )ਨੇ ਇਸ ਡਰ ਦਾ ਵੱਧ ਤੋਂ ਵੱਧ ਪ੍ਰਚਾਰ ਕੀਤਾ ਤਾਂ ਕਿ ਇਸ ਡਰ ਅਤੇ ਅਗਿਆਨ ਦੇ ਬਿਜ਼ਨਿਸ ਰਾਹੀਂ ਉਹ ਵਿਹਲੇ ਰਹਿ ਕੇ ਐਸ਼ ਕਰ ਸਕਣ। ਇਹ ਪ੍ਰਚਾਰ ਅੱਜ ਵੀ ਲਗਾਤਾਰ ਲਾਊਡ ਸਪੀਕਰਾਂ ਰਾਹੀਂ ਬਰਕਰਾਰ ਹੈ ,ਮਨੁੱਖ ਦੇ ਮਨ 'ਚ ਰੋਜਾਨਾ ਰੱਬ ਦਾ ਡਰ ਕੁੱਟ ਕੁੱਟ ਕੇ ਭਰਿਆ ਜਾ ਰਿਹਾ ਹੈ। 2600 ਸਾਲ ਪਹਿਲਾਂ ਭਾਰਤ 'ਚ ਸਿਧਾਰਥ ਗੌਤਮ ਬੁੱਧ ਨੇ ਕਿਹਾ ਕਿ ਸੀ ਕਿ ਰੱਬ ਦੀ ਕੋਈ ਹੋਂਦ ਨਹੀਂ ਅਤੇ ਅਗਲਾ ਪਿਛਲਾ ਜਨਮ ਸਭ ਝੂਠ ਹਨ ਪਰ ਗੌਤਮ ਦੇ 600 ਸਾਲ ਬਾਦ ਉਸਦੇ ਪੈਰੋਕਾਰਾਂ 'ਚ ਜਦੋਂ ਪ੍ਰੋਹਿਤਾਂ ਪੁਜਾਰੀਆਂ ਵਾਲੀਆਂ ਕੁਰੀਤੀਆਂ ਆਉਣੀਆਂ ਸ਼ੁਰੂ ਹੋਈਆਂ( ਜਾਂ ਪ੍ਰੋਹਿਤਾਂ ਨੇ ਆਪਣੇ ਬੰਦੇ ਬੁੱਧ ਧਰਮ 'ਚ ਭਿਖਸ਼ੂ ਬਣਾ ਕੇ ਭੇਜ ਦਿੱਤੇ ) ਤਾਂ ਖਤਮ ਹੋ ਚੁਕੇ ਬ੍ਰਹਿਮਣ ਸਮਾਜ ਨੇ ਫਿਰ ਸ਼ੰਕਰ ਅਚਾਰੀਆ ਦੀ ਅਗਵਾਈ 'ਚ ਜਥੇਬੰਦ ਹੋ ਕੇ ਬੋਧੀਆਂ 'ਤੇ ਭਿਆਨਕ ਹਮਲੇ ਕੀਤੇ। ਬੁੱਧ ਧਰਮ ਨੂੰ ਤਹਿਸ ਨਹਿਸ ਕਰਨ ਤੋਂ ਬਾਦ ਉਹਨਾਂ ਨੇ 84 ਲੱਖ ਜੂਨਾਂ ,ਅਗਲਾ ਪਿਛਲਾ ਜਨਮ ,ਨਰਕਾਂ ਦੇ ਡਰਾਵੇ ਅਤੇ ਸੁਰਗਾਂ ਦੇ ਲਾਲਚ ਪੈਦਾ ਕਰਨ ਬਾਰੇ ਗਰੰਥ ਲਿਖੇ। ਰਿਸ਼ੀ ਵੇਦ ਵਿਆਸ ਨੇ ਇਸ ਕੰਮ ਲਈ ਅਨੇਕਾਂ ਪੁਰਾਣ ਲਿਖੇ ਅਤੇ ਸੰਪਾਦਤ ਕੀਤੇ । ਕ੍ਰਿਸ਼ਨ ਭਗਵਾਨ ਦਾ ਕਲਪਿਤ ਪਾਤਰ ਸਿਰਜ ਕੇ ਗੀਤਾ ਦੀ ਰਚਨਾ ਕੀਤੀ ਅਤੇ ਜਾਤ ਵਰਣ ਨੂੰ ਪੱਕੇ ਪੈਰੀਂ ਕੀਤਾ। ਮੰਨੂ ਨੇ ਮੰਨੂ ਸਿਮਰਤੀ ਰਾਹੀਂ ਗਲਾਮ ਬਣਾਏ ਦਰਾਵੜਾਂ ਨੂੰ ਸ਼ੂਦਰ ਦਾ ਦਰਜਾ ਦਿਤਾ ਅਤੇ ਉਹਨਾਂ ਦੇ ਸਭ ਹੱਕ ਖਤਮ ਕਰ ਦਿਤੇ।
ਜੀਵਨ ਕੀ ਹੈ ? 
ਜੀਵਨ ਦੀ ਉਤਪਤੀ ਨੂੰ ਅਸੀਂ ਸੰਖੇਪ 'ਚ ਇਸ ਤਰ•ਾਂ Ñਲੈ ਸਕਦੇ ਹਾਂ, ਸਭ ਤੋਂ ਪਹਿਲਾਂ ਜੀਵਨਦਾਇਕ ਤੱਤਾਂ ਨੇ ਰਸਾਇਣਕ ਕ੍ਰਿਆ ਰਾਹੀਂ , ਕੋਸੇ ਪਾਣੀਆਂ 'ਚ ਸੈਲ ( ਕੋਸ਼ਕਾ) ਦਾ ਰੂਪ ਧਾਰਨ ਕੀਤਾ। ਸੈਲ 'ਚ ਇਹ ਗੁਣ ਹੈ ਕਿ ਇਹ ਵਿਚਕਾਰੋਂ ਟੁੱਟ ਕੇ ਆਪਣੇ ਵਰਗਾ ਹੋਰ ਸੈਲ ਬਣਾ ਲੈਂਦਾ ਹੈ। ਜਿਹੜੇ ਵਾਤਾਵਰਣ 'ਚ ਰਹਿੰਦਾ ਹੈ, ਉਥੇ ਜਿਉਂਦੇ ਰਹਿਣ ਦੀਆਂ ਜਾਣਕਾਰੀਆਂ ਆਪਣੇ ਜੀਨ 'ਚ ਇਕੱਠੀਆਂ ਕਰਦਾ ਰਹਿੰਦਾ ਹੈ। ਆਪਣੇ ਜੀਨ 'ਚ ਲਗਾਤਾਰ ਸੁਧਾਰ ਕਰਕੇ ਆਪਣੀ ਅਗਲੀ ਪੀੜ•ੀ ਨੂੰ ਦਿੰਦਾ ਰਹਿੰਦਾ ਹੈ। ਸਮਾਂ ਬੀਤਣ ਨਾਲ ਸੈਲ ਹੋਰ ਗੁੰਝਲਦਾਰ ਹੁੰਦਾ ਗਿਆ ਅਤੇ ਉਸਨੇ ਵਾਤਾਵਰਣ ਅਨੁਸਾਰ ਆਪਣੇ ਆਪ ਨੂੰ ਢਾਲਣਾ ਸਿੱਖ ਲਿਆ। ਸੈਲਾਂ ਨੇ ਰਸਾਇਣਕ ਕ੍ਰਿਆ ਦੁਆਰਾ ਸਮੂਹ ਨਾਲ ਜੁੜਣਾ ਸਿੱਖ ਲਿਆ ਅਤੇ ਸਰੀਰ ਸਮੂਹ ਦੇ ਸਾਰੇ ਸੈਲਾਂ ਨੂੰ ਚਲਾਉਣ ਲਈ ਨਰਵਿਸ ਸਿਸਟਮ (ਦਿਮਾਗ )ਦੀ ਰਚਨਾ ਕੀਤੀ। ਸੈਲਾਂ ਨੇ ਆਪਣੇ ਮਾਹੌਲ ਅਨੁਸਾਰ ਅੰਗਾਂ ਦੀ ਉਤਪਤੀ ਕੀਤੀ ਜਿਸ ਨਾਲ ਮਲਟੀਸੈਲਰ( ਬਹੁਕੌਸ਼ਕੀ)ਜੀਵ ਪੈਦਾ ਹੋਣ ਲੱਗੇ। ਸਭ ਤੋਂ ਪਹਿਲਾਂ ਪਾਣੀ ਵਾਲੇ ਜੀਵ ਹੋਂਦ 'ਚ ਆਏ ਅਤੇ ਹੌਲੀ ਹੌਲੀ ਇਹ ਧਰਤੀ 'ਤੇ ਰਹਿਣਾ ਸਿੱਖ ਗਏ। ਸੈਲ ਦੀਆਂ ਪਰਮੁੱਖ ਵਿਸ਼ੇਸ਼ਤਾਵਾਂ ਆਪਣੀ ਸੁਰੱਖਿਆ ਕਰਨੀ, ਆਪਣੇ ਜੀਨ ਨੂੰ ਅੱਗੇ ਵਧਾਉਣਾ ਅਤੇ ਵਾਤਾਵਰਣ ਅਨੁਸਾਰ ਢਲ ਜਾਣਾ ਹੈ। 400 ਕਰੋੜ ਸਾਲ ਦੀ ਮਹਾਂਲੰਮੀ ਪਰਕ੍ਰਿਆ 'ਚ ਇਹ ਸੈਲ ਮਨੁੱਖ ਦਾ ਰੂਪ ਧਾਰਨ ਕਰ ਗਏ।
ਸਾਡੇ ਸਰੀਰ ਦੇ ਮਕੈਨਿਜ਼ਮ ਦੀ ਰਚਨਾ ਲਈ ਸੈਲਾਂ ਦਾ ਹੀ ਕਮਾਲ ਹੈ । ਦਰਅਸਲ ਅਸੀਂ ਤਾਂ ਹਾਂ ਹੀ ਨਹੀਂ, ਇਹ ਸਭ ਕੋਸ਼ਕਾਵਾਂ ( ਸੈਲ ) ਨੇ ਜਿਹਨਾਂ ਨੇ ਜੀਵਨ ਭੋਗਣ ਲਈ ਸਾਡਾ ਰੂਪ ਧਾਰਨ ਕੀਤਾ ਹੈ। ਕੋਸ਼ਕਾਵਾਂ ਨੇ ਸਾਡੇ ਦੇਖਣ ਲਈ ਅੱਖਾਂ ਦਾ ਰੂਪ ਧਾਰਨ ਕੀਤਾ ਅਤੇ ਖਾਣ ਲਈ ਮੂੰਹ ਦਾ ਰੂਪ ਧਾਰਨ ਕੀਤਾ ਤਾਂ ਕਿ ਅਸੀਂ ਉਹਨਾਂ ਨੂੰ ਲੋੜੀਂਦਾ ਭੋਜਨ ਦੇ ਕੇ ਊਰਜਾ ਪਹੁੰਚਾ ਸਕੀਏ। ਜਨਨ ਅੰਗਾਂ ਨਾਲ ਸੈਕਸ ਵਰਗੇ ਅਨੰਦਮਈ ਅਹਿਸਾਸ ਪੈਦਾ ਕੀਤੇ। ਸੈਲ ਲਗਾਤਾਰ ਆਪਣੇ 'ਚ ਸੁਧਾਰ ਕਰਦੇ ਰਹਿੰਦੇ ਹਨ ਅਤੇ ਇਹਨਾਂ ਨੂੰ ਆਪਣੇ ਜੀਨ 'ਚ ਸੁਰੱਖਿਅਤ ਕਰਕੇ ਅਗਲੀ ਪੀੜ•ੀ 'ਚ ਪਹੁੰਚਾਉਂਦੇ ਰਹਿੰਦੇ ਹਨ। ਇਸੇ ਲਈ ਹਰ ਅਗਲੀ ਪੀੜ•ੀ ਪਹਿਲਾਂ ਵਾਲੀ ਪੀੜ•ੀ ਨਾਲੋਂ ਵੱਧ ਸੂਝਵਾਨ ਅਤੇ ਤੇਜ ਹੁੰਦੀ ਹੈ। ਸਿਰਫ ਮਨੁੱਖ ਹੀ ਨਹੀਂ ਅਸੀਂ ਇਸ ਧਰਤੀ 'ਤੇ ਜੋ ਵੀ ਜੀਵਨ ਦੇਖ ਰਹੇ ਹਾਂ ਮਨੁੱਖ ,ਪਸ਼ੂ ਅਤੇ ਬਨਸਪਤੀ ਸਭ ਕੋਸ਼ਕਾਵਾਂ ਦੇ ਹੀ ਸਮੂਹ ਨੇ ਜੋ ਵੱਖੋ ਵੱਖਰੇ ਰੂਪ ਲੈਕੇ ਆਪਣੇ ਜੀਵਨ ਲਈ ਸੰਘਰਸ਼ ਕਰ ਰਹੇ ਹਨ। ਚਾਰਲਸ ਡਾਰਵਿਨ ਨੇ ਕਿਹਾ ਸੀ ' ਜੋ ਯੋਗ ਹੁੰਦਾ ਹੈ ਉਹੀ ਜਿਉਂਦਾ ਰਹਿੰਦਾ ਹੈ,ਜੋ ਹਾਲਾਤ ਦਾ ਮੁਕਾਬਲਾ ਨਹੀਂ ਕਰ ਸਕਦਾ ਉਹ ਮਰ ਜਾਂਦਾ ਹੈ। ਇਸੇ ਤਰ•ਾਂ ਹੀ ਇਸ ਧਰਤੀ ਤੋਂ ਡਾਇਨਾਸੋਰ ਵਰਗੇ ਵਡ ਆਕਾਰੀ ਜੀਵ ਹਾਲਾਤ ਦਾ  ਮੁਕਾਬਲਾ ਨਾ ਕਰਨ ਕਰਕੇ ਖਤਮ ਹੋ ਗਏ। ਇਸ ਜੀਵਨ 'ਚ ਕਿਸੇ ਰੱਬ ਵਗੈਰਾ ਦਾ ਕੋਈ ਦਖਲ ਨਹੀਂ, ਇਹ ਸਭ ਜਿਸਨੂੰ  ਅਸੀਂ ਨੇਚਰ( ਕੁਦਰਤ ) ਦਾ ਨਾਮ ਦੇ ਦਿੰਦੇ ਹਾਂ, ਸਵੈਚਾਲਤ ਹੈ
ਧਰਮ ਦਾ ਧੰਧਾ
ਅੱਜ ਧਰਮ ਇਕ ਬਹੁਤ ਵੱਡਾ ਵਪਾਰ ਹੈ। ਧਰਮ ਨੇ ਨੈਤਿਕਤਾ ਨੂੰ ਅਗਵਾ ਕਰ ਲਿਆ ਹੈ। ਧਰਮ ਉਪਦੇਸ਼ਕ ਕਹਿੰਦੇ ਹਨ ਕਿ ਝੂਠ ਨਾ ਬੋਲਣ ,ਚੋਰੀ ਨਾ ਕਰਨ ਅਤੇ ਇਮਾਨਦਾਰ ਰਹਿਣ ਆਦਿ ਲਈ ਧਰਮ ਦੀ ਲੋੜ ਹੈ । ਜਦੋਂ ਕਿ ਇਹ ਨੈਤਿਕ ਗੁਣ ਮਾਂ ਬਾਪ ਅਤੇ ਅਧਿਆਪਕਾਂ ਤੋਂ ਮਨੁੱਖ 'ਚ ਆਪਣੇ ਆਪ ਆਉਣੇ ਚਾਹੀਦੇ ਹਨ। ਹਾਂ ਝੂਠ ਬੋਲਣ,ਚੋਰੀ ਕਰਨ,ਬੇਈਮਾਨੀ ਕਰਨ ਅਤੇ ਹੋਰ ਕੁਕਰਮ ਕਰਨ ਲਈ ਹੀ ਧਰਮ ਦੀ ਜਰੂਰਤ ਹੈ। ਧਾਰਮਿਕ ਲੋਕ ਕਹਿੰਦੇ ਹਨ ਕਿ ਅਰਦਾਸ ਕਰਨ ਨਾਲ ਸਾਰੇ ਦੋਸ਼ ਦੂਰ ਹੋ ਜਾਂਦੇ ਹਨ। ਸੋ ਧਰਮੀ ਮਨੁੱਖ ਲੁੱਟ ਮਾਰ ਕਰਨ ਤੋਂ ਬਾਦ ਕੁਝ ਹਿੱਸਾ ਧਾਰਮਿਕ ਸਥਾਨ 'ਤੇ ਦਾਨ ਕਰਕੇ ਆਪਣੇ ਆਪ ਨੂੰ ਸੁਰਖੁਰੂ ਸਮਝਦਾ ਹੈ। ਕਣ ਕਣ ਵਿਚ ਭਗਵਾਨ ਦਾ ਪ੍ਰਚਾਰ ਕਰਨ ਵਾਲੇ ਪੁਜਾਰੀ ਰੱਬ ਨੂੰ ਇਕ ਖਾਸ ਥਾਂ 'ਤੇ ਹੀ ਕੈਦ ਕਰਕੇ ਰਖਦੇ ਹਨ। ਚਾਰ ਦੀਵਾਰੀ 'ਚ ਜਾ ਕੇ ਭੁੱਲ ਬਖਸ਼ਾਉਣ ਤੋਂ ਬਾਦ ਉਹ ਫਿਰ ਹੇਰਾ ਫੇਰੀ ਦੇ ਧੰਦਿਆਂ 'ਚ ਲੱਗ ਜਾਂਦੇ ਹਨ। ਜੇ ਉਹ ਕਣ ਕਣ ਵਿਚ ਭਗਵਾਨ ਸਮਝਦੇ ਹੋਣ ਤਾਂ ਕੋਈ ਗਲਤ ਕੰਮ ਕਰਨ ਹੀ ਨਾ। ਕਿਉਂਕਿ ਫਿਰ ਤਾਂ ਭਗਵਾਨ ਉਹਨਾਂ ਨੂੰ ਹਰ ਜਗਾਹ ਹੀ ਦੇਖ ਰਿਹਾ ਹੈ। ਕੁਝ ਲੋਕ ਕਹਿੰਦੇ ਹਨ ਕਿ ਧਰਮ 'ਚ ਫਲਾਂ ਫਲਾਂ ਕੁਰੀਤੀਆਂ ਦੂਰ ਹੋ ਜਾਣ ਤਾਂ ਧਰਮ ਤਾਂ ਠੀਕ ਹੈ। ਅਸਲੀਅਤ ਇਹ ਹੈ ਕਿ ਧਰਮ ਖੁਦ ਹੀ ਇਕ ਬਹੁਤ ਵੱਡੀ ਕੁਰੀਤੀ ਹੈ। ਜਾਂ ਕਹਿ ਲਓ ਕਿ ਕੁਰੀਤੀਆਂ ਦਾ ਮੂਲ ਹੈ।
ਫਿਰ ਕੁਝ ਧਾਰਮਿਕ ਲੋਕ ( ਬਾਬੇ-ਮਹਾਂਪੁਰਸ਼) ਪ੍ਰਚਾਰ ਕਰਦੇ ਹਨ ਕਿ ਨਕਲੀ ਸੰਤਾਂ ਬਾਬਿਆਂ ਤੋਂ ਬਚੋ। ਉਹ ਆਪਣੇ ਆਪ ਨੂੰ ਅਸਲੀ ਸੰਤ ਕਹਿੰਦੇ ਹਨ। ਕਦੇ ਗੰਦਗੀ ਵੀ ਚੰਗੀ ਮਾੜੀ ਜਾਂ ਅਸਲੀ ਨਕਲੀ ਹੁੰਦੀ ਹੈ। ਗੰਦਗੀ ਤਾਂ ਗੰਦਗੀ ਹੈ ਚਾਹੇ ਕਿਸੇ ਵੀ ਲਿਬਾਸ 'ਚ ਢਕੀ ਹੋਵੇ। ਧਾਰਮਿਕ ਲੋਕ ਅੰਧ ਵਿਸ਼ਵਾਸ਼ ਦੀ ਗੰਦਗੀ ਫੈਲਾ ਕੇ ਵਿਗਿਆਨਕ ਸੋਚ ਨੂੰ ਫਲਣ ਫੁਲਣ ਤੋਂ ਰੋਕਦੇ ਹਨ। ਇਹ ਸਦੀਆਂ ਤੋਂ ਹੀ ਹੁੰਦਾ ਆਇਆ ਹੈ। ਸਭ ਤੋਂ ਪਹਿਲਾਂ ਧਰਤੀ ਘੁੰਮਦੀ ਕਹਿਣ ਵਾਲੇ ਕਾਪਰਨੀਕਸ ਦੇ ਸ਼ਗਿਰਦ ਪ੍ਰਚਾਰਕ ਬਰੂਨੋ (ਇਟਲੀ)ਨੂੰ ਜ਼ਿੰਦਾ ਜਲਾ ਦਿਤਾ ਗਿਆ। ਦੂਰਬੀਨ ਬਣਾਉਣ ਅਤੇ ਧਰਤੀ ਘੁੰਮਦੀ ਦਾ ਪਰਚਾਰ ਕਰਨ ਵਾਲੇ ਗਲੈਲੀਓ ਨੂੰ ਸਾਰੀ ਉਮਰ ਜੇਲ• ਦੀਆਂ ਕਾਲ ਕੋਠੜੀਆਂ 'ਚ ਸੜਣ ਲਈ ਸੁੱਟ ਦਿਤਾ ਗਿਆ। 1400 ਈਸਵੀ ਤੋਂ ਲੈ ਕੇ 1700 ਈਸਵੀ ਤੱਕ 300 ਸਾਲ ਸਾਡੇ ਮੁਲਕ ਵਿਚ ਧਰਮ ਦੀ ਲਹਿਰ ਚਲੀ ਪਰ ਬਿਲਕੁਲ ਇਸੇ ਸਮੇਂ 300 ਸਾਲ ਪੱਛਮੀ ਮੁਲਕਾਂ ਵਿਚ ਵਿਗਿਆਨ ਦੀ ਲਹਿਰ ਚਲੀ ! ਜਿਸ ਸਮੇਂ ਸਾਡੇ ਮੁਲਕ ਵਿਚ ਨਾਨਕ ਦੇਵ ਜੀ (1469-1539ਈਸਵੀ) ਤੋਂ ਲੈ ਕੇ ਗੋਬਿੰਦ ਸਿੰਘ(1666-1707ਈਸਵੀ) ਤਕ ਦਸ ਗੂਰੂ ਹੋਏ ਉਸੇ ਸਮੇਂ ਪਛਮੀ ਮੁਲਕਾਂ ਵਿਚ ਕਾਪਰਨੀਕਸ (1473-1543ਈਸਵੀ), ਬਰੂਨੋ (1548-1600 ਈਸਵੀ), ਅਤੇ ਗਲੈਲੀਉ (1564-1642) ਵਰਗੇ ਵਿਗਿਆਨੀ ਪੈਦਾ ਹੋਏ, ਪਰ ਸੋਚਣ ਵਾਲੀ ਗੱਲ ਹੈ ਕਿ ਅੱਜ ਪੱਛਮੀ ਮੁਲਕ ਕਿਥੇ ਖੜ•ੇ ਨੇ ਅਤੇ ਅਸੀਂ ਕਿਥੇ ਖੜ•ੇ ਹਾਂ ? ਸਾਨੂੰ ਧਰਮਾਂ ਨੇ ਕੀ ਦਿਤਾ ਅਤੇ ਉਹਨਾਂ ਨੂੰ ਵਿਗਿਆਨ ਨੇ ਕੀ ਦਿਤਾ ? ਸੂਈ ਅਤੇ ਕਾਗਜ ਬਨਾਉਣ ਤੋਂ ਲੈ ਕੇ ਹਵਾਈ ਜਹਾਜ ਅਤੇ ਰਾਕਟ ਅਤੇ ਪੁਲਾੜ ਯੰਤਰਾਂ ਤਕ ਦੀਆਂ ਸਾਰੀਆਂ ਖੋਜਾਂ ਉਹਨਾਂ ਪਛਮੀ ਮੁਲਕਾਂ ਵਿਚ ਹੋਈਆਂ ਅਤੇ ਹੋ ਰਹੀਆਂ ਨੇ ! ਪਰ ਸਾਨੂੰ ਸਾਡੀ ਧਾਰਮਿਕਤਾ ਨੇ ਸਿਰਫ ਅਰਦਾਸਾਂ ਜੋਗੇ ਹੀ ਰਹਿਣ ਦਿਤਾ ! ਅਸੀਂ ਸਿਰਫ ਧਾਰਮਿਕ ਸਥਾਨਾਂ ਉਤੇ ਜਾ ਕੇ ਮੱਥੇ ਰਗੜਨ ਅਤੇ ਅਖੌਤੀ ਰੱਬ ਨੂੰ ਖੁਸ਼ ਕਰਨ ਅਤੇ ਆਪਣਾਂ ਅਖੌਤੀ ਅਗਲਾ ਜਨਮ ਸੰਵਾਰਨ ਵਿਚ ਲੱਗੇ ਪਏ ਹਾਂ! ਉਹ ਹੋਰ ਧਰਤੀਆਂ ਉਤੇ ਜੀਵਨ ਲੱਭਣ ਵਿਚ ਲੱਗੇ ਹੋਏ ਨੇ।
ਸ਼ਹਿਣਸ਼ੀਲਤਾ ਦਾ ਉਪਦੇਸ਼ ਦੇਣ ਵਾਲਾ ਧਰਮ ਖੁਦ ਕਿੰਨਾ ਅਸਿਹਣਸ਼ੀਲ ਹੈ ਇਸਦੀਆਂ ਘਟਨਾਵਾਂ ਹੁਣ ਵੀ ਰੋਜਾਨਾ ਵਾਪਰ ਰਹੀਆਂ ਹਨ। ਦੁਨੀਆਂ ਦੇ ਕਿਸੇ ਵੀ ਸੰਵਿਧਾਨ ' ਚ ਇਹ ਨਹੀਂ ਲਿਖਿਆ ਕਿ ਰੱਬ ਨੂੰ ਮੰਨੋ ਜਾਂ ਨਾਸਤਿਕ ਹੋਣਾ ਗੁਨਾਹ ਹੈ। ਇਥੋਂ ਤਕ ਭਾਰਤ ਦੇ ਸੰਵਿਧਾਨ 'ਚ ਵੀ ਨਹੀਂ। ਇਸਦੀ ਧਾਰਾ 56 ਏ ਤਾਂ ਸਗੋਂ ਗੈਰਵਿਗਿਆਨਕ ਪ੍ਰਚਾਰ ਕਰਨ ਅਤੇ ਅੰਧਵਿਸ਼ਵਾਸ਼ ਫੈਲਾਉਣਾ ਜੁਰਮ ਕਰਾਰ ਦਿੰਦੀ ਹੈ। ਪਰ ਜਦ ਕੁਝ ਸਮਾਂ ਪਹਿਲਾਂ ਵਰਿੰਦਾਬਨ ( ਯੂ ਪੀ) ਇਕ ਸਵਾਮੀ ਬਲੇਂਦੂ ਨੇ ਨਾਸਤਕਾਂ ਦਾ ਇਕੱਠ ਕਰਨ ਦਾ ਐਲਾਨ ਕੀਤਾ ਤਾਂ ਸ਼ਹਿਣਸ਼ੀਲਤਾ ਦਾ ਉਪਦੇਸ਼ ਕਰਨ ਵਾਲੇ ਧਾਰਮਿਕ ਲੋਕ ਬਾਹਰੋਂ ਆਏ ਮਹਿਮਾਨਾਂ ਮਗਰ ਕਿਰਪਾਨਾਂ ਲੈ ਕੇ ਪੈ ਗਏ। ਕਾਨੂੰਨ ਦੇ ਰਾਖੇ ਚੁੱਪਚਾਪ ਤਮਾਸ਼ਾ ਦੇਖਦੇ ਰਹੇ। ਫਿਰ ਧਾਰਮਿਕ ਲੋਕ ਆਪਣੀ ਹੀਣ ਭਾਵਨਾ ਛੁਪਾਉਣ ਦੀ ਖਾਤਰ ਪ੍ਰਚਾਰ ਕਰਦੇ ਹਨ ਕਿ ਯੂਰਪ ਵਾਲੇ ਸਾਡੇ ਵੇਦ ਗਰੰਥ ਚੁਰਾ ਕੇ ਲੈ ਗਏ ਅਤੇ ਉਹਨਾਂ ਨੇ ਉਹ ਗਰੰਥ ਪੜ•ਕੇ ਖੋਜਾਂ ਕੀਤੀਆਂ। ਪੁੱਛਣ ਵਾਲਾ ਹੋਵੇ ਰਾਈਟ ਭਰਾਵਾਂ ਨੇ ਹਵਾਈ ਜਹਾਜ ਬਨਾਉਣ ਵੇਲੇ ਕਿਹੜਾ ਹਿੰਦੂ ਗਰੰਥ ਪੜਿ•ਆ ਸੀ। ਫਿਰ ਝੂਠ ਅਤੇ ਬੇਵਕੂਫੀ ਤੀ ਇੰਤਹਾ ਇਹ ਹੈ ਕਿ ਭਾਰਤ ਦਾ ਪ੍ਰਧਾਨ ਮੰਤਰੀ ਕਹਿ ਰਿਹਾ ਹੈ ਕਿ ਇਕ ਲੱਖ ਸਾਲ ਪਹਿਲਾਂ ਭਾਰਤ 'ਚ ਜਹਾਜ ਚਲਦੇ ਹੁੰਦੇ ਸੀ। ਮਨੁੱਖੀ ਸੱਭਿਅਤਾ ਵਿਕਸਤ 8 ਹਜਾਰ ਸਾਲ ਪਹਿਲਾਂ ਹੋਈ ਹੈ ਅਤੇ ਅਤੇ ਨਰਿੰਦਰ ਮੋਦੀ ਪਸ਼ੂਆਂ - ਜਾਨਵਰਾਂ ਨੂੰ ਹੀ ਪਾਈਲਟ ਬਣਾਈ ਜਾਂਦਾ ਹੈ।
ਭਾਰਤ ਦੇ ਪਛੜੇਵੇਂ ਦਾ ਮੁੱਖ ਕਾਰਨ ਅੰਧ ਵਿਸ਼ਵਾਸ਼ ਹੈ। ਜਿਹਨਾਂ ਚਿਰ ਭਾਰਤ ਦੇ ਲੋਕ ਅੰਧ ਵਿਸ਼ਵਾਸ਼ ਦਾ ਤਿਆਗ ਕਰਕੇ ਵਿਗਿਆਨਕ ਸੋਚ ਨਹੀਂ ਅਪਣਾਉਂਦੇ , ਉਹਨਾਂ ਚਿਰ ਇਹ ਦੇਸ਼ ਇਸੇ ਤਰ•ਾਂ ਪੱਥਰਾਂ ਅੱਗੇ ਮੱਥੇ ਰਗੜਦਾ ਪੱਥਰ ਯੁੱਗ 'ਚ ਹੀ ਜਿਉਂਦਾ ਰਹੇਗਾ। ਸ਼ਹੀਦ ਭਗਤ ਸਿੰਘ ਨੇ ਤਾਂ ਕਥਿਤ ਝੂਠੀ ਅਜ਼ਾਦੀ ਤੋਂ 20 ਸਾਲ ਪਹਿਲਾਂ ਹੀ ਕਹਿ ਦਿਤਾ ਸੀ ਕਿ ਜਿਹਨਾਂ ਚਿਰ ਅਸਮਾਨਾਂ 'ਤੇ ਸਾਡਾ ਕੋਈ ਮਾਲਕ ਜਿਉਂਦਾ ਹੈ ,ਉਨਾਂ ਚਿਰ ਅਸੀਂ ਇਸ ਧਰਤੀ 'ਤੇ ਨਰਕ ਹੀ ਭੋਗਦੇ ਰਹਾਂਗੇ।