ਵੋਟਾਂ ਵਾਲੀ ਖੇਡ (ਕਾਵਿ ਵਿਅੰਗ )

ਜਸਵੀਰ ਸ਼ਰਮਾ ਦੱਦਾਹੂਰ   

Email: jasveer.sharma123@gmail.com
Cell: +91 94176 22046
Address:
ਸ੍ਰੀ ਮੁਕਤਸਰ ਸਾਹਿਬ India
ਜਸਵੀਰ ਸ਼ਰਮਾ ਦੱਦਾਹੂਰ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਵੋਟਾਂ ਵਾਲੀ ਖੇਡ ਓ ਲੋਕੋ!
ਜਾਪੇ ਅੱਜਕਲ੍ਹ ਝੇਡ ਓ ਲੋਕੋ!
ਜਿੱਤਣ ਵਾਲਾ ਜਿੱਤ ਜਾਂਦਾ ਹੈ,
ਜੋਰ ਲਗਾਕੇ ਭਾਰਾ!
ਮਾਮਲਾ ਗੜਬੜ ਹੈ,ਚੱਕਰ ਨੋਟਾਂ ਦਾ ਸਾਰਾ,,,,,ਮਾਮਲਾ,,,

ਅਾਪਸ ਵਿਚ ਫੁੱਟ ਪਾੲੀ ਜਾਂਦੇ!
ਭਰਾਵਾਂ ਤਾੲੀਂ ਲੜਾੲੀ ਜਾਂਦੇ!
ਮਸਲਾ ਹੱਲ ਨਾ ਕੋੲੀ ਹੋਵੇ,
ਮਾੜੀ ਸੋਚ ਅਪਣਾੲੀ ਜਾਂਦੇ!
ਦੇਸ਼ ਨੂੰ ਡੋਬਦੇ ਸਹੁੰਅਾਂ ਖਾ ਖਾ,ਤੜਕਾ ਲਾੳੁਣ ਕਰਾਰਾ,,, ਮਾਮਲਾ,,,

ਸਬਜਬਾਗ ੲਿਹ ਬੜੇ ਵਿਖਾੳੁਂਦੇ!
ਪੰਜ ਸਾਲ ਫਿਰ ਨਹੀਂ ਥਿਅਾੳੁਂਦੇ!
ਕੈਲੇਫੋਰਨੀਅਾਂ ਬਣਾੳੁਣ ਦੇ ਵਾਅਦੇ,
ਕਰਕੇ ਫਿਰ ੲਿਹ ਨਜ਼ਰ ਨਾ ਅਾੳੁਂਦੇ!
ਮਤਲਬ ਕੱਢਕੇ ਫਿਰ ਨਾ ਮਿਲਦੇ,ਲਾੳੁਂਦੇ ਝੂਠਾ ਲਾਰਾ,,,ਮਾਮਲਾ,

ਪਰਿਵਾਰ ਦਾ ਕਰਦੇ ਰਹਿਣ ਵਿਕਾਸ!
ਲ਼ੋਕਾਂ ਦੀ ਮਿਲੇ ਮਿੱਟੀ ਅਾਸ!
ਹਾਂ ਕਰਾਂਗੇ ਜਰੂਰ ਚੱਲਾਂਗੇ,
ਦਿੰਦੇ ਰਹਿਣ ਫੋਕਾ ਧਰਵਾਸ!
ਜੇ ਸੱਚੀ ਗੱਲ ਕੋੲੀ ਮੂੰਹ ਤੇ ਕਹਿਦੇ,ਚੜ੍ਹ ਜਾਂਦਾ ਫਿਰ ਪਾਰਾ,,,ਮਾਮਲਾ,,,

ਵੰਨ ਸਵੰਨੇ ਵਾਅਦੇ ਕਰਦੇ!
ਝਾਂਸਾ ਦੇ ਕੇ ਜੇਬਾਂ ਭਰਦੇ!
ਨਸ਼ਿਅਾਂ ਦਾ ਕਿਵੇਂ ਹੋੳੂ ਖਾਤਮਾਂ,
ਖੁਦ ੲਿਨਾਂ ਦੇ ਠੇਕੇ ਚਲਦੇ!
ਜ਼ਮੀਰ ਖਰੀਦਣ ਦੇਕੇ ਬੋਤਲ,ਤਾਣਾ ੳੁਲਝਿਅਾ ਸਾਰਾ,,,ਮਾਮਲਾ,,

ਭੋਲੀ ਜਨਤਾ ਕਿਥੇ ਜਾਵੇ?
ਦੱਦਾਹੂਰੀਅਾ ਰਾਹ ਨਾ ਥਿਅਾਵੇ!
ਗੋਲਮਾਲ ਤੇ ਘਾਲਾਮਾਲਾ,
ਰੱਬ ੲੀ ਹੁਣ ਤਾਂ ਹੈ ਰਖਵਾਲਾ!
ਗੁੰਡਾਗਰਦੀ ਧੱਕੇਸ਼ਾਹੀ ਹੋਵੇ ਕਿਵੇਂ ਨਤਾਰਾ,,,ਮਾਮਲਾ,,