ਲੋਕਾਂ ਦਲਾਂ ਅੱਗੇ ਜਾਬਰ ਬੰਦੇ ਅੜਦੇ ਕਦੇ ਨਹੀਂ ।
ਐਪਰ ਜੁਗਨੂੰ ਪਰਵਾਨੇ ਵਾਗੂੰ ਸੜਦੇ ਕਦੇ ਨਹੀਂ ।
ਜਿੰਦਾ ਦਿੱਲ ਹੀ ਸੂਲੀ ਚੜਦੇ ਹੱਸ ਹੱਸ ਕੇ ,
ਬੁਜਦਿੱਲ ਲੋਕ ਤਾਂ ਸੂਲ ਵੀ ਫੜਦੇ ਕਦੇ ਨਹੀਂ ।
ਨਾਮ ਨਿਸ਼ਾਨ ਮਿੱਟਾ ਲੈਦੇ ਨੇ ਦੁਨੀਆਂ ਉਤੋ ਉਹੀ ,
ਇਤਹਾਸ ਕੌਮ ਦਾ ਵਾਰਸ ਜਿਹੜੇ ਪੜਦੇ ਕਦੇ ਨਹੀਂ ।
ਧਾਰ ਤਲਵਾਰ ਦੀ ਉਤੇ ਤੁਰਦੇ ਹੱਸ ਕੇ ਉਹੀ ਲੋਕ ,
ਉਰੇ ਮੰਜਿਲ ਤੋ ਰਸਤੇ ਚ ਜਿਹੜੇ ਖੜਦੇ ਕਦੇ ਨਹੀ ।
ਖ਼ੂਨ ਮਨੁੱਖਤਾ ਦਾ ਜੋ ਰੱਜ ਕੇ ਦਿਨੇ ਰਾਤ ਨੇ ਪੀਦੇ ,
ਉਹ ਤਾਂ ''ਸਿੱਧੂਆ'' ਹੱਕ ਦੀ ਖ਼ਾਤਰ ਲੜਦੇ ਕਦੇ ਨਹੀਂ