ਸਿਰਜਨਧਾਰਾ ਦੀ ਮਾਸਿਕ ਇੱਕਤਰਤਾ (ਖ਼ਬਰਸਾਰ)


ਸਿਰਜਨਧਾਰਾ ਦੀ ਮਾਸਿਕ ਇੱਕਤਰਤਾ ੨੯ ਦਸੰਬਰ ਦਿਨ ਸ਼ਨੀਵਾਰ ਨੂੰ ਸ. ਕਰਮਜੀਤ ਸਿੰਘ ਔਜਲਾ ਦੀ ਪ੍ਰਧਾਨਗੀ ਹੇਠ ਪੰਜਾਬੀ  ਭਵਨ ਲੁਧਿਆਣਾ ਵਿਖੇ ਹੋਈ ਜਿਸ ਦੇ ਮੰਚ ਸੰਚਾਲਕ ਸਨ ਗੁਰਨਾਮ ਸਿੰਘ ਸੀਤਲ ਜਿਹਨਾਂ ੨੦੧੯ ਦੀ ਆਹਟ ਦੀਆਂ ਮੁਬਾਰਕਾਂ ਦੇਦਿਂਆਂ ਸੱਭ ਨੂੰ ਜੀ ਆਇਆਂ ਆਖਿਆ ਅਤੇ ਸ਼ੇਅਰ ਨਜ਼ਰ ਕੀਤਾ : ਰੱਖਾਂਗੇ ਯਾਦ ਜੋ ਖੁਸ਼ੀਆਂ ਨਸੀਬ ਹੋਈਆਂ, ਭੁਲਾਅ ਨਹੀਂ ਸਕਾਂਗੇ ਜੋ ਘਟਨਾਵਾਂ ਅਜੀਬ ਹੋਈਆਂ। ਉਪਰੰਤ ਹਰਬੰਸ ਸਿੰਘ ਘੇਈ ਨੇ ਕਵਿਤਾ ਪੇਸ਼ ਕੀਤੀ : ਰੱਬ ਅਗੇ ਅਰਦਾਸ ਇਹ ਕਰੀਏ, ਨਵਾਂ ਵਰ੍ਹਾ ਖੁਸ਼ੀਆਂ ਵਰਤਾਵੇ। ਸੁਰਜੀਤ ਸਿੰਘ ਗਿੱਲ ਨੇ ਆਪਣੀ ਕਵਿਤਾ ਵਿਚ ਨੀਤੀਵਾਨਾਂ ਨੂੰ ਚੰਡਿਆ ਅਤੇ ਇੰਜ. ਸੁਰਜਨ ਸਿੰਘ ਜੀ ਦੀ ਕਵਿਤਾ ਦੇ ਮੁੱਖ ਬੋਲ ਸਨ 'ਤੂੰ ਕੰਧੇ ਸਰਹਿੰਦ ਦੀਏ ਤੈਨੂੰ ਜ਼ਰਾ ਤਰਸ ਨਾ ਆਇਆ। ਸਪੂਰੰਣ ਸਿੰਘ ਸਨਮ ਦੀ ਨਜਮ ਸੀ 'ਇਬਾਦਤ ਦੇਖੀ ਤਾਂ ਸਿਖਾਂ ਦੀ ਦੇਖੀ, ਸ਼ਹਾਦਤ ਦੇਖੀ ਤਾਂ ਸਿੰਘਾਂ ਦੀ ਦੇਖੀ ਅਤੇ ਪਰਗਟ ਸਿੰਘ ਔਜਲਾ ਦੀ ਕਵਿਤਾ ਮੁਖ ਬੋਲ ਸਨ: ਗੁਰੁ ਗੋਬਿੰਦ ਸਿੰਘ ਸਰਬੰਸ ਦਾਨੀ ਅਖਵਾ ਗਿਆ। ਹਰਦੇਵ ਸਿੰਘ ਕਲਸੀ ਦਾ ਕਲਾਮ ਸੀ: ਸਮਾ ਬੀਤਿਆ ਕਦੇ ਨਾ ਹੱਥ ਆਵੇ। ਅਖੀਰ ਵਿਚ ਗੁਰਨਾਮ ਸਿੰਘ ਸੀਤਲ ਨੇ ਦੁਆ ਕੀਤੀ: ਸ਼ਾਲਾ ਦੇਵੀਂ ਸੱਭ ਨੂੰ ਬੁਕਾਂ ਮੂੰਹੀਂ  ਖੁਸ਼ੀਆਂ, ਇਵੇਂ ਲੱਗੇ ਜਿਵੇਂ ਬਹਾਰਾਂ ਆਣ ਵੱਸੀਆਂ।

ਸਭਾ ਦੇ ਦੂਸਰੇ ਗੇੜ ਵਿਚ, ਬਲਬੀਰ ਸਿੰਘ ਜੈਸਵਾਲ, ਅਮਰਜੀਤ ਸ਼ੇਰਪੁਰੀ, ਸੁਰਜੀਤ ਸਿੰਘ ਅਲਬੇਲਾ, ਇੰਜ. ਗੁਰਦੇਵ ਸਿੰਘ ਬਰਾੜ, ਕਰਮਜੀਤ ਸਿੰਘ ਔਜਲਾ,  ਅਤੇ ਹਰਭਜਨ ਸਿੰਘ ਫਲਵਾਲਦੀ ਨੇ ਅੱਜ ਦੇ ਇਨਸਾਨ ਦੀਆਂ ਚਿਤਾਂਵਾਂ ਉਪਰ ਮਨੁੱਖੀ ਚੇਤੰਨਤਾ ਦੀ ਘਾਟ ਉਪਰ ਗੱਲ ਕੀਤੀ। ਦੁਰਲੱਭ ਜੀਵਨ ਪਾ ਕੇ ਵੀ ਮਨੁੱਖ ਆਪਣੇ ਅੰਦਰ ਨਾ ਝਾਕ ਕੇ ਜੜ੍ਹ ਬਿਰਤੀ ਵਿਚ ਫਸਿਆ ਹੋਇਆ ਹੈ।