ਹੁਣ ਬਲਬੀਰ ਦਾ ਫੋਨ ਕਦੇ ਨਹੀ ਆਵੇਗਾ
(ਪਿਛਲ ਝਾਤ )
ਸੇਠ ਜੀ ਬਲਬੀਰ ਪੂਰਾ ਹੋ ਗਿਆ| ਅਣਜਾਣ ਜਿਹੇ ਨੰਬਰ ਤੋ ਆਈ ਫੋਨ ਕਾਲ ਨੇ ਮੇਰਾ ਤ੍ਰਾਹ ਹੀ ਕੱਢ ਦਿੱਤਾ| ਮੈ ਸੁੰਨ ਜਿਹਾ ਹੋ ਗਿਆ| ਪੇਸ.ੇ ਤੌ ਮਜਦੂਰ ਬਲਬੀਰ ਨਾਲ ਮੇਰਾ ਵਾਹ ਕੋਈ ਸੱਤ ਅੱਠ ਸਾਲ ਪਹਿਲਾਂ ਪਿਆ ਸੀ| ਉਹ ਗੁਰਦਾਸ ਮਿਸਤਰੀ ਦੇ ਨਾਲ ਕੰਮ ਕਰਦਾ ਸੀ| ਦੋਹਾਂ ਦੇ ਸੁਭਾਅ ਵਿੱਚ ਭਾਂਵੇ ਅੰਤਰ ਸੀ ਪਰ ਕੰਮ ਪੱਖੋ ਦੋਹੇ ਸਿਰੜੀ ਸਨ| ਓਵਰ ਟਾਇਮ ਵਿੱਚ ਕੰਮ ਗੁਰਦਾਸ ਤੇ ਬਲਬੀਰ ਦੀ ੦ੋੜੀ ਹੀ ਕਰ ਸਕਦੀ ਸੀ| ਕਿਉਕਿ ਨਾ ਗੁਰਦਾਸ ਨੇ ਘੜੀ ਵੇਖਣੀ ਤੇ ਨਾ ਬਲਬੀਰ ਨੇ| ਕਈ ਵਾਰੀ ਕੰਮ ਕਰਦਿਆਂ ਨੂੰ ਰਾਤ ਦਾ ਇੱਕ ਵੀ ਵੱਜ ੦ਾਂਦਾ| ਅਸੀ ਅੱਕ ਕੇ ਸੌ ਜਾਂਦੇ ਪਰ ਇਹ ਦੋਹੇ ਬਰੇਤੀ ਬਜਰੀ ਨਾਲ ਇੱਕ ਹੋਏ ਰਹਿੰਦੇ|ਬਾਊ ਬੂਹਾ ਭੇੜ ਲਵੋ| ਜਾਣ ਲੱਗੇ ਬਲਬੀਰ ਹੀ ਆਖਦਾ| ਕਿਉਂਕਿ ਮਿਸਤਰੀ ਦੇ ਜਾਣ ਮਗਰੋ ਸੰਦ ਸੰਭਾਲਦਾ ਹੱਥ ਮੂੰਹ ਧੋਂਦਾ ਬਲਬੀਰ ਰਤਾ ਕੁ ਲੇਟ ਹੋ ਜਾਂਦਾ| ਮਿਸਤਰੀ ਗੁਰਦਾਸ ਤਾਂ ਰੋਟੀ ਘਰੇ ਜਾਕੇ ਹੀ ਖਾਂਦਾ, ਪਰ ਬਲਬੀਰ ਨੂੰ ਅਸੀ ਧੱਕੇ ਨਾਲ ਰੋਟੀ ਖਵਾ ਹੀ ਦਿੰਦੇ|
ਬਾਊ ਅੱਜ ਮੈ ਜਲਦੀ ਜਾਣਾ ਹੈ ਘਰੇ| ਇੱਕ ਦਿਨ ਸ.ਾਮੀ ਸੱਤ ਕੁ ਵਜੇ ਬਲਬੀਰ ਨੇ ਮੈਨੂੰ ਆਖਿਆ| ਕਿਉਂ ? ਮੇਰੇ ਤੇ ਮਿਸਤਰੀ ਦੇ ਮੂੰਹੋ ਇਕੱਠਾ ਹੀ ਨਿੱਕਲਿਆ|ਅੱਜ ਕਰੂਆ ਹੈ ਨਾ| ਉਸ ਨੇ ਵੀ ਵਰਤ ਰੱਖਿਆ ਹੋਇਆ ਹੈ ਤੇ ਉਹ ਮੇਰਾ ਮੂੰਹ ਦੇਖਕੇ ਹੀ ਰੋਟੀ ਖਾਊਗੀ| ਉਸਨੇ ਆਪਣੀ ਘਰਵਾਲੀ ਨੇ ਰੱਖੇ ਕਰਵਾ ਚੌਥ ਦੇ ਵਰਤ ਬਾਰੇ ਦੱਸਿਆ| ਬਿਚਾਰੀ ਭੁੱਖੀ ਬੈਠੀ ਹੋਵੇਗੀ| ਜਾ ਉਏ ਤੇਰੇ ਕਰੂਆ| ਅਸੀ ਸਾਰੇ ਹੱਸ ਪਏ| ਉਸ ਦਿਨ ਤੋ ਬਾਦ ਉਸਦਾ ਨਾਮ ਅਸੀ ਕਰੂਆ ਹੀ ਰੱਖ ਦਿੱਤਾ| ਮਿਹਨਤੀ ਬਹੁਤ ਸੀ ਬਲਬੀਰ| ਆਪਣਾ ਘਰ ਸਮਝਕੇ ਕੰਮ ਕਰਦਾ|ਕੰਮ ਤੋ ਹੱਟਣ ਤੋ ਬਾਦ ਵੀ ਵੇਲੇ ਕੁਵੇਲੇ ਉਹ ਗੇੜਾ ਮਾਰਦਾ ਰਹਿੰਦਾ| ਪਾਣੀ ਵਾਲੀਆਂ ਟੈਕੀਆਂ ਦੀ ਸਫਾਈ, ਛੱਤਾਂ ਤੇ ਝਾੜੂ ਲਾਉਣਾ ਜਾ ਨਿੱਕ ਸੁੱਕ ਤੇ ਘਰੇ ਇਕੱਠਾ ਹੋਇਆ ਕਬਾੜ ਵੇਚਣਾ ਉਸਦੇ ਕੰਮ ਸਨ|ਫਿਰ ਕਈ ਸਾਲ ਉਸ ਨਾਲ ਮੇਲ ਨਹੀ ਹੋਇਆ| ਇੱਕ ਦਿਨ ਫਾਟਕਾਂ ਤੇ ਖੜ੍ਹਾ ਮੇਰੇ ਨਜਰੀ ਪਿਆ| ਭੱਜਕੇ ਗੱਡੀ ਕੋਲ ਆ ਗਿਆ| ਮਿਲਣ ਦੀ ਖੁਸ.ੀ ਉਸਦੇ ਚੇਹਰੇ ਤੋ ਝਲਕਦੀ ਸੀ| ਉਸਨੇ ਘਰਬਾਰ ਅਤੇ ਸਾਰਿਆਂ ਦੀ ਰਾਜੀ ਖੁਸ.ੀ ਪੁੱਛੀ| ਪਰ ਆਪਣੇ ਬਾਰੇ ਬਹੁਤਾ ਨਾ ਦੱਸਿਆ ਤੇ ਨਾ ਹੀ ਮੈ ਪੁੱਛਣ ਦੀ ਕੋਸਿ.ਸ ਕੀਤੀ|ਗਰੀਬ ਦੀ ਸੁਣਦਾ ਵੀ ਕੋਣ ਹੈ|ਬਾਦ ਵਿੱਚ ਪਤਾ ਲੱਗਿਆਂ ਕਿ ਉਸਦੀ ਘਰਵਾਲੀ ਨੇ ਉਸਦਾ ਮਕਾਨ ਆਪਣੇ ਨਾਮ ਕਰਵਾਕੇ ਉਸਨੂੰ ਘਰੋ ਕੱਢ ਦਿੱਤਾ| ਦੋਹਾਂ ਮੁੰਡਿਆਂ ਨੂੰ ਵੀ ਆਪਣੇ ਕੋਲ ਰੱਖ ਲਿਆ| ਹੁਣ ਬਲਬੀਰ ਕਿਰਾਏ ਦੀ ਕੁੱਲੀ ਵਿੱਚ ਰਹਿੰਦਾ ਸੀ| ਪਰ ਘਰਵਾਲੀ ਨੇ ਫਿਰ ਵੀ ਉਸਦਾ ਪਿੱਛਾ ਨਾ ਛੱਡਿਆ ਤੇ ਉਸਤੇ ਖਰਚੇ ਦਾ ਕੇਸ ਪਾਕੇ ਉਸਨੂੰ ਜੇਲ ਪੰਹੁਚਾ ਦਿੱਤਾ|
ਜਦੋ ਫਿਰ ਮਿਸਤਰੀ ਲਾਇਆ ਤਾਂ ਗੁਰਦਾਸ ਦੇ ਨਾਲ ਬਲਬੀਰ ਵੀ ਆ ਗਿਆ| ਦੋਵੇ ਰਾਤੀ ਓਵਰ ਟਾਇਮ ਲਗਾਕੇ ਕੰਮ ਕਰਦੇ|ਬਾਊ ਅੱਜ ਛਨੀਵਾਰ ਹੈ ਨਾ? ਛਨੀਵਾਰ ਨੂੰ Tੁੱਥੇ ( ਜੇਲ ਵਿੱਚ) ਖੀਰ ਬਣਦੀ ਹੁੰਦੀ ਸੀ| ਤੇ ਐਤਵਾਰ ਨੂੰ ਕੜ੍ਹੀ ਚੌਲ| ਬਲਬੀਰ ਨੇ ਭੋਲੋ ਭਾਵ ਵਿੱਚ ਹੁੱਭਕੇ ਦੱਸਿਆ| ਚੰਗਾ ਫਿਰ ਆਪਣੇ ਵੀ ਸ.ਨੀਵਾਰ ਨੂੰ ਖੀਰ ਹੀ ਬਣਾਇਆ ਕਰੋ ਤੇ ਐਤਵਾਰ ਨੂੰ ਕੜ੍ਹੀ ਚੋਲ| ਮੈ ਘਰੇ ਐਲਾਨ ਕਰ ਦਿੱਤਾ| ਕਈ ਹਫਤੇ ਇਹੀ ਰੂਟੀਨ ਰਿਹਾ| ਹੁਣ ਬਲਬੀਰ ਕੰਮ ਤੋ ਬਾਅਦ ਵੀ ਘਰੇ ਕੰਮ ਕਰਦਾ ਰਹਿੰਦਾ| ਮਿਸਤਰੀ ਦੀ ਛੁੱਟੀ ਹੋਣ ਦੇ ਬਾਵਜੂਦ ਵੀ ਬਲਬੀਰ ਦੇ ਕੰਮ ਨਾ ਮੁੱਕਦੇ| ਬੇਟੇ ਦੇ ਵਿਆਹ ਵਿੱਚ ਕੋਈ ਪੰਦਰਾਂ ਵੀਹ ਦਿਨ ਪਏ ਸਨ|ਰੰਗਰੋਗਨ ਤੇ ਲੱਕੜਵਾਲੇ ਮਿਸਤਰੀ ਕੰਮ ਨੂੰ ਤੇਜੀ ਨਾਲ ਨਿਪਟਾਉਣ ਦੀ ਕੋਸਿ.ਸ. ਵਿੱਚ ਲੱਗੇ ਹੋਏ ਸਨ| ਬਲਬੀਰ ਤੂੰ ਇੱਥੇ ਹੀ ਰਿਹਾ ਕਰ ਵਿਆਹ ਤੱਕ, ਉਪਰਲੇ ਕੰਮ ਸੰਭਾਲ ਲਿਆ ਕਰ| ਅੱਜ ਤੋ ਤੂੰ ਮੈਨੇਜਰ ਹੋਇਆ ਘਰਦਾ| ਹੋਰ ਨਹੀ ਤਾਂ ਗੇਟ ਤੇ ਆਉੱਦੇ ਜਾਂਦੇ ਦੀ ਨਿਗ੍ਹਾ ਰੱਖਿਆ ਕਰ| ਲੇਬਰ ਨੂੰ ਚਾਹ ਪਾਣੀ ਪਿਆ ਦਿਆ ਕਰ| ਤੇਰੀ ਦਿਹਾੜੀ ਪੱਕੀ| ਮੈ ਉਸਦੀ ਇਮਾਨਦਾਰੀ ਤੇ ਕਾਬਲੀਅਤ ਵੇਖਕੇ ਕਿਹਾ| ਚੰ ਚੰ ਚੰ ਚੰ ਚੰਗਾ ਬਾਊ| ਉਸਨੇ ਕਿਹਾ| ਉਹ ਥੋੜਾ ਅੱਟਕ ਕੇ ਬੋਲਦਾ ਸੀ ਤੇ ਜੀ ਕਹਿਣਾ ਕਿਸੇ ਨੇ ਸਿਖਾਇਆ ਹੀ ਨਹੀ ਸੀ ਉਸਨੂੰ|ਉਸਨੇ ਸਾਰਾ ਕੰਮ ਸੰਭਾਲ ਲਿਆ| ਉਪਰਲੇ ਕੰਮਾਂ ਤੋ ਮੁਕਤ ਕਰ ਦਿੱਤਾ ਮੈਨੂੰ| ਬਾਊ ਮੇਰੀ ਘਰਵਾਲੀ ਨੇ ਮੈਨੂੰ ਕੋਰਟਾਂ ਦੇ ਗਧੀਗੇੜ ਵਿੱਚ ਫਸਾ ਰੱਖਿਆ ਹੈ| ਨਿੱਤ ਦੀਆਂ ਤਰੀਕਾਂ ਮੈਨੂੰ ਸਾਂਹ ਨਹੀ ਲੈਣ ਦਿੰਦੀਆਂ| ਇੱਕ ਦਿਨ ਅੱਕੇ ਹੋਏ ਨੇ ਮੈਨੂੰ ਕਿਹਾ| ਉਹ ਪੈਸੇ ਭਾਲਦੀ ਹੈ| ਖਰਚਾ ਮੰਗਦੀ ਹੈ|ਫਿਰ ਵਕੀਲ ਨੇ ਆਪਣੀ ਸਿਆਣਪ ਨਾਲ ਕੁਝ ਕੁ ਪੈਸਿਆਂ ਨਾਲ ਉਸਦਾ ਛੁਟਕਾਰਾ ਕਰਵਾ ਦਿੱਤਾ| ਮੈ ਵੀ ਉਸਦਾ ਖਹਿੜਾ ਛਡਾਉਣ ਦੇ ਕੰਮ ਵਿੱਚ ਹਿੱਸਾ ਪਾਇਆ | ਬਲਬੀਰ, ਕਿਸੇ ਦਾ ਘਰ ਵਸਾਉਣ ਲਈ ਤਾਂ ਸਹਾਇਤਾ ਕਰਨੀ ਚਾਹੀਦੀ ਹੈ ਪਰ ਕਿਸੇ ਦਾ ਤਲਾਕ ਕਰਾਉਣ ਲਈ ਮਾਲੀ ਸਹਾਇਤਾ ਕਰਨ ਦਾ ਦੁੱਖ ਹੈ ਮੈਨੁੰ|ਮੈ ਦਿਲ ਦੀ ਗੱਲ ਕਹੀ| ਚਲ ਬਾਊ ਮੇਰੀ ਜਾਣ ਬੱਚ ਗਈ| ਨਹੀ ਤਾਂ ਉਸਨੇ ਮੈਨੂੰ ਮਾਰਕੇ ਟੋਹਿਆਂ ਵਿੱਚ ਦੱਬ ਦੇਣਾ ਸੀ| ਉਸ ਵਿੱਚ ਟੀਵੀ ਸੀਰੀਅਲ ਕਰਾਇਮ ਪਟਰੋਲ ਦਾ ਅਸਰ ਝਲਕ ਰਿਹਾ ਸੀ| ਸਾਡੇ ਵਿਆਹ ਦੇ ਫੰਕਸ.ਨ ਤੋ ਬਾਦ ਵੀ ਸ.ਾਮੀ ਬਲਬੀਰ ਸਾਡੇ ਘਰ ਆਉੱਦਾ ਸਰੀਰ ਦੀ ਮਾਲਿਸ. ਸਮੇਟ ਨਿੱਕੇ ਨਿੱਕੇ ਕੰਮ ਕਰਦਾ ਤੇ ਖੁਸ. ਰਹਿੰਦਾ| ਬਾਊ ਆਹ ਪਜਾਮਾਂ ਬਦਲ ਲੈ| ਪੁਰਾਣਾ ਪਾ ਲੈ| ਭੈਣ ਜੀ ਗੁੱਸੇ ਹੋਣਗੇ|ਮਾਲਿਸ. ਸੁਰੂ ਕਰਨ ਤੌ ਪਹਿਲਾਂ ਬਲਬੀਰ ਅਕਸਰ ਹੀ ਮੈਨੂੰ ਕਹਿੰਦਾ| ਫਿਰ ਉਹ ਹਲਦੀ ਵਾਲਾ ਦੁੱਧ ਪੀਕੇ ਤੇ ਰੋਟੀ ਖਾਕੇ ਚੰਗਾ ਬਾਊ ਕਹਿਕੇ ਚਲਾ ਜਾਂਦਾ| ਜਿਸ ਦਿਨ ਉਹ ਦਿਹਾੜੀ ਤੇ ਨਾ ਜਾਂਦਾ ਤਾਂ ਅਸੀ ਉਸਦੀ ਸਿਹਤ ਨੂੰ ਲੈਕੇ ਫਿਕਰ ਕਰਦੇ|ਹੋਲੀ ਹੋਲੀ ਉਸਦੇ ਖਾਣਾ ਪਚਣੌ ਹੱਟ ਗਿਆ| ਕਈ ਡਾਕਟਰਾਂ ਨੂੰ ਵਿਖਾਇਆ ਪਰ ਬਹੁਤਾ ਫਰਕ ਨਾ ਪਿਆ|ਬਾਊ ਤੁਸੀ ਨੋਇਡਾ ਜਾਣਾ ਹੈ ਮੇਰਾ ਪਿੱਛੋ ਦਿਲ ਨਹੀ ਲੱਗਣਾ ਤਾਂ ਫਿਰ ਮੈ ਆਪਣੀ ਜੀਰੇ ਵਾਲੀ ਭੈਣ ਨੂੰ ਹੀ ਮਿਲ ਆਉਂਦਾ ਹਾਂ|ਉਸਦੀ ਸਿਆਣਪ ਤੇ ਭੈਣ ਪ੍ਰਤੀ ਪਿਆਰ ਦੇਖਕੇ ਮੈ ਉਸਨੂੰ ਪੰਜ ਸੋ ਦਾ ਨੋਟ ਦੇ ਦਿੱਤਾ|ਪਹਿਲਾ ਕਈ ਵਾਰੀ ਉਹ ਸਾਡੇ ਨਾਲ ਨੋਇਡਾ ਵੀ ਚਲਾ ਜਾਂਦਾ ਸੀ | ਉਹ ਸਾਡੇ ਨਾਲ ਮਾਲ ਵਿੱਚ ਘੁੰਮਦਾ, ਬਿਜਲੀ ਵਾਲੀਆ ਪੋੜੀਆਂ ਤੇ ਹੂਟੇ ਲੈਂਦਾ,ਵਿਸ.ਕੀ ਨੂੰ ਸੰਭਾਲਦਾ| ਗੱਲ ਗੱਲ ਤੇ ਹਸਾਉਂਦਾ| ਕਈ ਦਿਨਾਂ ਬਾਆਦ ਉਹ ਇੱਕ ਦਿਨ ਫਿਰ ਮਿਲਣ ਆਇਆ ਉਸ ਦਿਨ ਮੇਰਾ ਜਨਮ ਦਿਨ ਸੀ | ਜਨਮ ਦਿਨ ਦੀ ਫਜੂਲ ਖਰਚੀ ਨਾ ਕਰਕੇ ਬੱਚਿਆਂ ਨੇ ਉਸਨੂੰ ਗਿਆਰਾਂ ਸੋ ਰੁਪਈਆਂ ਦੇ ਦਿੱਤਾ| ਬਾਊ ਮੈ ਬਹੁਤ ਔਖਾ ਹਾਂ| ਮੇਰੇ ਚਾਹ ਵੀ ਹਾਜਮ ਨਹੀ ਹੁੰਦੀ|ਕਈ ਦਿਨਾਂ ਬਾਦ ਉਸਨੇ ਮੋਬਾਇਲ ਤੇ ਮੈਨੂੰ ਆਪਣਾ ਦੁੱਖ ਰੋਇਆ| ਬਲਬੀਰ ਤੂੰ ਆਪਣਾ ਇਲਾਜ ਕਰਵਾ| ਕਿਸੇ ਨੂੰ ਭੇਜਦੇ ਇੱਥੇ ਮੈਥੋ ਪੈਸੇ ਲੈ ਜਾਏ| ਚੰਗਾ ਜੀ ਕਹਿਕੇ ਉਸ ਨੇ ਫੋਨ ਕੱਟ ਦਿੱਤਾ| ਦੋ ਘੰਟਿਆਂ ਬਾਦ ਹੀ ਜੈਤੋ ਤੋ ਉਸਦਾ ਬਾਪ ਪੈਸੇ ਲੈਣ ਆ ਗਿਆ| ਜੇ ਹੋਰ ਲੋੜ ਹੋਵੇ ਤਾਂ ਬੇਝਿਜਕ ਫਿਰ ਲੈ ਜਾਇਓ|ਕਹਿਕੇ ਮੈ ਉਸਦੇ ਬਾਪ ਦੀ ਮੁੱਠੀ ਵਿੱਚ ਪੰਜ ਹਜਾਰ ਦੇ ਨੋਟ ਰੱਖ ਦਿੱਤੇ| ਤੇ ਬੇਟੇ ਨੂੰ ਕਹਿਕੇ ਹਰ ਵਾਰ ਦੀ ਤਰਾਂ ਉਸਦਾ ਮੋਬਾਇਲ ਵੀ ਰੀਚਾਰਜ ਕਰਵਾ ਦਿੱਤਾ|ਪਹਿਲਾਂ ਵੀ ਜੇ ਉਸਦੇ ਫੋਨ ਵਿੱਚ ਪੈਸੇ ਮੁੱਕ ਜਾਂਦੇ ਤਾਂ ਮੈ ਰੀਚਾਰਜ ਕਰਵਾ ਦਿੰਦਾ ਸੀ| ਤੇ ਉਸ ਦਾ ਫੋਨ ਆਉਂਦਾ|ਉਹ ਸਭ ਦਾ ਹਾਲ ਪੁੱਛਦਾ| ਸਾਰੇ ਟੱਬਰ ਨੂੰ ਖੁਸ.ੀ ਚੜ੍ਹ ਜਾਂਦੀ|ਪਰ ਹੁਣ ਤਾਂ ਉਹ ਆਪ ਹੀ ਚਲਾ ਗਿਆ| ਹੁਣ ਬਲਬੀਰ ਦਾ ਫੋਨ ਕਦੇ ਨਹੀ ਆਵੇਗਾ|