ਤੇਰੇ ਸੰਗ ਬਿਤਾਏ ਪਲ ।
ਭੁਲਦੇ ਨਾਂ ਭਲਾਏ ਪਲ ।
ਲੰਘੇ ਵਾ-ਵਰੋਲੇ ਵਾਗੂੰ ,
ਮੁੜਕੇ ਨਾਂ ਥਿਆਏ ਪਲ ।
ਤੂੰ ਸੈ ਤਾਂ ਸਿਵਰਾਤਾਂ ਸਨ ,
ਹੁਣ ਨ ਲੰਘਣ ਲੰਘਾਏ ਪਲ ।
ਉਡੀਕਾਂ ਮੱਥੇ ਰੱਖਕੇ ਹੱਥ ,
ਵਾਪਸ ਨਾ ਉਹ ਆਏ ਪਲ।
ਬਣਨ ਡਗਰ ਖੁਸ਼ੀਆਂ ਦੀ,
ਸੱਜਣਾਂ ਸੰਗ ਹੰਢਾਏ ਪਲ
ਮੈਂ ਯਾਦ ਵਿਚ ਰੱਖੇ ਸਾਂਭ,
ਤੂੰ ਜੋ ਹਸੀਨ ਬਣਾਏ ਪਲ।
ਸੰਗ ਸਿੱਧੂ ਦੇ ਹੀ ਉਡਗੇ ,
ਸੀ ਮੇਰੇ ਹਮਸਾਏ ਪਲ ।