ਬੇਰੀਆਂ ਦੇ ੳੁੱਤੋ ਬੇਰ ਤੋੜ-ਤੋੜ ਖਾਣ ਦਾ।
ਬੜਾ ਸੀ ਨਜ਼ਾਰਾ ੳੁਦੋਂ ਘੁਮਣ-ਘੁਮਾਣ ਦਾ।
ਸਿਖਰ ਦੁਪਹਿਰਾ ਸਾਰਾ ਸੂੲੇ ੳੁੱਤੇ ਕੱਢਦੇ,
ਫਿਰ ਖੇਤ ਵਿੱਚੋਂ ਬਰਸੀਨ ਆਂਣ ਵੱਢਦੇ,
ਬੜਾ ਸੀ ਗਰੂਰ ਪੰਡ ਸਿਰ ੳੁੱਤੇ ਚਾਣ ਦਾ।
ਲੋਕਾਂ ਦਿਆਂ ਖੇਤਾਂ 'ਚੋਂ ਮਤੀਰੇ ਖਾਣ ਜਾਂਦੇ ਸਾਂ,
ੲਿੰਜ ਹੀ ਸ਼ਰਾਰਤਾਂ 'ਚ ਛੁੱਟੀਆਂ ਮਨਾਦੇ ਸਾਂ,
ਬੜਾ ਦੁੱਖ ਹੁੰਦਾ ਸੀ ਸਕੂਲ ਮੁੜ ਜਾਣ ਦਾ।
ਘਾੲੀਟੁੱਟ ਬਾਬੇ ਦੀਆਂ ਜਾਮਨਾ ਸਾਂ ਤੋੜਦੇ,
ਬਾਲਪਨ ਵਿੱਚ ਬੱਸ ੲਿੱਲਤਾਂ ਹੀ ਲੋੜਦੇ,
ਕੋੲੀ ਫਾੲਿਦਾ ਹੁੰਦਾ ਨਹੀਂ ਸੀ ਬਾਬੇ ਦੇ ਭਜਾੳੁਣ ਦਾ।
ਬਾਪੂ ਜੀ ਤੋਂ ਚੋਰੀ ਘਰੋਂ ਸਾੲੀਕਲ ਸਾਂ ਕੱਢਦੇ,
ਕੱਚੀ ਪਗਡੰਡੀਆਂ ਦੇ ੳੁੱਤੇ ਰੇਲ ਵਾਂਗੂੰ ਛੱਡਦੇ,
ਆਂੳੁਂਦਾ ਸੀ ਸਰੂਰ ਕੈਂਚੀ ਸਾੲੀਕਲ ਚਲਾੳੁਣ ਦਾ।
ੳੁੱਠ ਕੇ ਸਵੇਰੇ ਗਾਂਵਾਂ ਵੱਗ ਵਿੱਚ ਛੱਡਦੇ,
ਖਾ ਕੇ ਪ੍ਸ਼ਾਦੇ ਮੱਝਾਂ ਚਾਰਨ ਲੲੀ ਕੱਢਦੇ
ਬੜਾ ਚੇਤਾ ਆਂੳੁਂਦਾ ਹੁਣ ਮੱਝੀਆਂ ਚਰਾੳੁਣ ਦਾ।
ਛੱਪੜਾਂ 'ਚ ਵਾੜ ਮੱਝਾਂ ਬੋਹੜਾਂ ਥੱਲੇ ਬੈਠਦੇ,
ਛੱਡ ਸਾਰੇ ਫਿਕਰਾਂ ਨੂੰ ਤਾਸ਼ ਰਹਿੰਦੇ ਖੇਡਦੇ,
ਮੁੱਲ ਨਹੀਓਂ ਲੱਗਦਾ ਸੀ ਹੱਸਣ-ਹਸਾਣ ਦਾ।
ਜਿਵੇਂ-ਜਿਵੇਂ ਵੱਡੇ ਹੁੰਦੇ ਗੲੇ ਮੌਜ਼ਾਂ ਖੁੱਸੀਆਂ,
ੳੁਦੋਂ ਦੀਆਂ ਗੱਲਾਂ ਬਸ ੳੁੱਥੇ ਕਿਤੇ ਛੁਪੀਆਂ,
ਰਹਿ ਗਿਆਂ ਹੈ ਚੇਤਾ ਕੰਮ ਕਰ ਰੋਟੀ ਖਾਣ ਦਾ।
ਬੀਤ ਗਿਆਂ ਵੇਲਾ ਹੁਣ ਮੁੜ ਨਹੀਓਂ ਲੱਭਣਾ,
ਲੱਭ ਵੀ ਗਿਆਂ ਤਾਂ ਹੁਣ ਸਾਥੋਂ ਨਹੀਓਂ ਪੁੱਗਣਾ,
ਸਮੇਂ ਨਾਲ ਸਮਾਂ ਹੁਣ ਕਦਮ ਮਿਲਾਣ ਦਾ।
ਯੁੱਗ ਹੁਣ ਹੋਰ ਦਾ ਹੀ ਹੋਰ ਨਵਾਂ ਆਂ ਗਿਆਂ,
ਦੁਨੀਆਂ ਨੂੰ ਪਹਿਲਾਂ ਨਾਲੋਂ ਰੰਗਲੀ ਬਣਾ ਗਿਆਂ,
ਕੋੲੀ ਨਹੀਓਂ ਫਾੲਿਦਾ ਹੁਣ ਪਿੱਛੇ ਵੱਲ ਜਾਣ ਦਾ।
ਆਂਸਮਾਨ,ਧਰਤੀ,ਸਮੁੰਦਰ ਨੂੰ ਗਾਹ ਲਿਆਂ,
ਵੱਡੇ ਵਿਗਿਆਂਨੀਆਂ ਨੇ ਕੲੀ ਕੁੱਝ ਬਣਾ ਲਿਆਂ,
ਲਗਦਾ ਹੈ ਦੁਨੀਆਂ ਦਾ ਵੇਲਾ ਮੁੱਕ ਜਾਣ ਦਾ।