ਬੈਡ ਉੱਤੇ ਬੈਡ ਸ਼ੀਟ ਵਿਛਾ ਦਿੱਤੀ ਗਈ ਸੀ , ਵਾਰਸਾਂ ਤੋ ਦਸਤਖਤ ਕਰਵਾਉਣ ਉਪਰੰਤ ,ਡੈਡ ਬਾਡੀ ਵਾਰਸਾਂ ਦੇ ਹਵਾਲੇ ਕਰਕੇ , ਜੂਨੀਅਰ ਡਾਕਟਰ ਅਤੇ ਸਟਾਫ਼ ਨਰਸਾਂ ਆਪੋ ਆਪਣੇ ਕੰਮਾਂ ਵਿੱਚ ਮਸਰੂਫ਼ ਹੋ ਚੁੱਕੇ ਸਨ ਤੇ ਹੁਣ ਐਂਮਰਜੈਂਸੀ ਵਾਰਡ ਇਝ ਲੱਗ ਰਿਹਾ ਸੀ ਜਿਵੇਂ ਇਥੇ ਕੁਝ ਵਾਪਰਿਆ ਹੀ ਨਾ ਹੋਵੇ ।
ਅਜੇ ਘੜੀ ਕੁ ਪਹਿਲਾਂ ਹੀ , ਇਸੇ ਐਂਮਰਜੈਂਸੀ ਵਾਰਡ ਦੇ ਬੈਡ ਨੰ ਛੇ ਤੇ ਮੌਤ ਨਾਲ ਨਿਰੰਤਰ ਸੰਘਰਸ਼ ਕਰ ਰਹੇ , ਇਕ ਜਿਉਂਦੇ ਜਾਗਦੇ ਇਨਸਾਨ ਦਾ ਸ਼ਰੀਰ ਪਿਆ ਸੀ , ਜਿਹੜਾ ਜਿੰਦਗੀ ਮੌਤ ਦੀ ਇਸ ਫੈਸਲਾਕੁੰਨ ਜੰਗ ਚੌ' ਜਿੱਤਣਾ ਲੋਚਦਾ ਸੀ । ਡਾਕਟਰਾਂ ਨੇ ਉਸਨੂੰ ਜਿਤਾਉਂਣ ਦੀ ਬਥੇਰੀ ਕੋਸ਼ਿਸ ਵੀ ਕੀਤੀ , ਪਰ ਉਂਹਨ੍ਹਾਂ ਦੀ ਸਿਰਤੋੜ ਜੱਦੋਜਹਿਦ ਤੋ ਬਾਅਦ ਵੀ ਉਸ ਸ਼ਰੀਰ ਦੇ ਸਾਹ , ਉਸਦਾ ਸਾਥ ਦੇਣ ਨੂੰ ਤਿਆਰ ਨਾ ਹੋ ੇ ਤੇ ਪਲਾਂ ਛਿਣਾਂ ਵਿੱਚ ਹੀ ਉਸਦਾ ਸਾਥ ਛੱਡ ਹਵਾ ਹੋ ਗ ੇ । ਵਿੰਹਦਿਆਂ ਵਿੰਹਦਿਆਂ ਉਹ ਧੜਕਦਾ ਜੁੱਸਾ ਬੇਜਾਨ ਹੋ ਬੈਡ ਤੇ ਵਿਛ ਗਿਆ । ਉਸ ਮਰੀਜ ਦੇ 'ਐਕਸਪਾਇਰ ' ਹੋਣ ਤੋ ਬਾਅਦ ਸੀਨੀਅਰ ਡਾਕਟਰ , ਜੂਨੀਅਰ ਡਾਕਟਰ ਨੂੰ, ਡੈਡ ਬਾਡੀ ਵਾਰਸਾਂ ਦੇ ਹਵਾਲੇ ਕਰਨ , ਕਨਸੈਂਟ ਫਾਰਮਾਂ ਉੱਪਰ ਉਨ੍ਹਾਂ ਦੇ ਹਸਤਾਖਰ ਕਰਵਾਉਣ ਅਤੇ ਬੈਡ ਤੇ ਨਵੀਂ ਬੈਡ ਸ਼ੀਟ ਵਿਛਵਾਉਣ ਦੀ ਹਦਾਇਤ ਦੇ ਕੇ ਆਪਣੇ ਕਮਰੇ ਵਿੱਚ ਚਲਾ ਗਿਆ ਸੀ ਤੇ ਹੂਣ ਸਾਰੇ ਕੰਮ ਨਿਪਟ ਜਾਣ ਤੋ ਬਾਅਦ ਇਝ ਲ ੱਗ ਰਿਹਾ ਸੀ ਜਿਵੇਂ ਕੁਝ ਵਾਪਰਿਆ ਹੀ ਨਾ ਹੋਵੇ ।
ਕੋਈ ਘੰਟਾ ਕੁ ਹੀ ਲੰਘਿਆ ਸੀ ਕਿ ਇਕ ਜੀਪ ਵਿੱਚ ਕੁਝ ਆਦਮੀ ਇਕ ਮਰੀਜ਼ ਨੂੰ ਹਸਪਤਾਲ ਲੈ ਕੇ ਆ ੇ । ਸਟੈਚਰ ਟਰਾਲੀ ਉੱਤੇ ਪਾ ਕੇ ਮਰੀਜ਼ ਨੂੰ ਐਂਮਰਜੈਂਸੀ ਵਾਰਡ ਲਿਆਂਦਾ ਗਿਆ ਤੇ ਬੈਡ ਨੰ ਛੇ ਤੇ ਲਿਟਾ ਦਿੱਤਾ ਗਿਆ । ਛਾਤੀ ਦੇ ਦਰਦ , ਸਾਹ ਦੀ ਤਕਲੀਫ ਨਾਲ ਤੜਫਦੇ 60 ਕੁ ਵਰ੍ਹਿਆਂ ਦੇ ਉਸ ਇਨਸਾਨ ਨੂੰ ਮੁਢਲੀ ਸਹਾਇਤਾ ਦੇ ਅਤੇ ਈ ਸੀ ਜੀ ਕਰਕੇ ਜੂਨੀਅਰ ਡਾਕਟਰ ਨੇ ਸੀਨੀਅਰ ਡਾਕਟਰ ਨੂੰ ਬੁਲਾ ਲਿਆ । ਈ ਸੀ ਜੀ ਅਤੇ ਮਰੀਜ ਦੀ ਹਾਲਤ ਵੇਖ ਸੀਨੀਅਰ ਡਾਕਟਰ ਨੇ ਮਰੀਜ਼ ਨੂੰ ' ਹਾਰਟ ਅਟੈਕ ' ਹੋਇਆ ਐਲਾਨਿਆ । ਮਰੀਜ਼ ਦੇ ਵਾਰਸਾਂ ਨੂੰ ਪੈਸੇ ਜਮਾ ਕਰਵਾਉਣ ਅਤੇ ਬਾਹਰ ਬੈਠਣ ਦੀ ਹਿਦਾਇਤ ਕਰਕੇ , ਡਾਕਟਰੀ ਅਮਲੇ ਵੱਲੋਂ ਮਰੀਜ ਨੂੰ ਬਚਾਉਣ ਦੀ ਕੋਸ਼ਿਸ ਅਰੰਭ ਕਰ ਦਿੱਤੀ ਗਈ , Êਪਰ ਅਜੇ ਥੋੜਾ ਸਮਾਂ ਹੀ ਲੰਘਿਆ ਸੀ ਕਿ ਮਰੀਜ ਦਾ ਦਿਲ ਧੜਕਣਾ ਬੰਦ ਹੋ ਗਿਆ । ਸੀਨੀਅਰ ਡਾਕਟਰ ਨੇ ਮਰੀਜ ਨੂੰ ਮ੍ਰਿਤ ਐਲਾਨ ਦਿੱਤਾ ।
ਐਮਰਜੈਸੀਂ ਦੇ ਬਾਹਰ ਮ੍ਰਿਤਕ ਦੇ ਰਿਸ਼ਤੇਦਾਰਾਂ ਦਾ ਕੁਰਲਾਉਣਾ ਅਤੇ ਪਿਟ ਸਿਆਪਾ ਸ਼ੁਰੂ ਹੋ ਗਿਆ , ਐਮਰਜੈਂਸੀ ਦੇ ਅੰਦਰ ਸੀਨੀਅਰ ਡਾਕਟਰ , ਜੂਨੀਅਰ ਡਾਕਟਰ ਨੂੰ, ਡੈਡ ਬਾਡੀ ਵਾਰਸਾਂ ਦੇ ਹਵਾਲੇ ਕਰਨ , ਕਨਸੈਂਟ ਫਾਰਮਾਂ ਉੱਪਰ ਉਨ੍ਹਾਂ ਦੇ ਹਸਤਾਖਰ ਕਰਵਾਉਣ ਅਤੇ ਬੈਡ ਤੇ ਨਵੀਂ ਬੈਡ ਸ਼ੀਟ ਵਿਛਵਾਉਣ ਦੀ ਹਦਾਇਤ ਦੇਣ ਲੱਗ ਪਿਆ ਤੇ ਕੁਝ ਪਲਾਂ ਵਿੱਚ ਹੀ ਸੀਨੀਅਰ ਡਾਕਟਰ ਦੀ ਹਦੀ ਤ ਅਨੁਸਾਰ ਸਾਰਾ ਕੁਝ ਨਿਪਟ ਗਿਆ । ਸਟਾਫ ਆਪਣੇ ਕੰਮ ਵਿੱਚ ਮਸਰੂਫ ਹੋ ਗਿਆ ਸੀ , ਇਕ ਵਾਰ ਫਿਰ ਬੈਡ ਨੰ ਛੇ ਉਪਰ ਨਵੀਂ ਬੈਡ ਸ਼ੀਟ ਵਿਛਾ ਦਿੱਤੀ ਗਈ ਸੀ ਤੇ ਇਝ ਲੱਗ ਰਿਹਾ ਸੀ ਜਿਵੇਂ ਐਮਰਜੈਂਸੀ ਵਿੱਚ ਕੁਝ ਵਾਪਰਿਆ ਹੀ ਨਾ ਹੋਵੇ ।