ਬੜੀ ਸ਼ਾਨ ਨਾ ਵੀਰੋ ਮਾਦਰੀ ਜੁਵਾਨ ਬੋਲੋ ,
ਮਾਂ ਬੋਲੀ ਆਪਣੀ ਨੂੰ ਕਦੇ ਨਾ ਵਿਸਾਰੀਏ ।
ਮਾਂ ਆਪਣੀ ਤੋਂ ਜਿਵੇਂ ਕੋਈ ਨਾ ਬੇਮੁੱਖ ਹੋਵੇ ,
ਵਾਂਗ ਜਨਨੀ ਦੇ ਮਾਤ ਭਾਸ਼ਾ ਸਤਿਕਾਰੀਏ ।
ਮਾਂ ਬੋਲੀ ਦੀ ਨਾ ਕਦੇ ਸ਼ਾਨ ਚ ਫਰਕ ਆਵੇ ,
ਹੁੰਦਾ ਬੇਅਦਬ ਕਦੇ ਕਿਤੇ ਨਾ ਸਹਾਰੀਏ ।
ਸ਼ੌਕ ਨਾਲ ਤੁਸੀਂ ਕਿਹੋ ਜਿਹੀ ਭਾਸ਼ਾ ਸਿੱਖੋ ,
ਪਰ .....
ਮਾਂ ਬੋਲੀ ਛੱਡ ਬਹੁਤੀ ਦੂਜੀ ਨਾ ਉਚਾਰੀਏ ।
ਜਿੰਨੀ ਪੁੱਤ ਕਰੇ ਸੇਵਾ ਮਾਂ ਦੀ ਰੱਬ ਜਾਣ ਕੇ,
ਉਨੀਂ ਕਰੋ ਮਾਤ ਬੋਲੀ ਦੀ ਏ ਚਿੱਤ ਧਾਰੀਏ ।
ਮਾਂ ਬੋਲੀ ਆਪਣੀ ਤਾਂ ਸਭ ਨੂੰ ਚੰਗੇਰੀ ਹੁੰਦੀ ,
ਮੇਰੀ ਵੀ ਪੰਜਾਬੀ ਮੈਨੂੰ ਬਹੁਤ ਹੀ ਪਿਆਰੀਏ ।
ਮੇਰੀ ਵੀ ਪੰਜਾਬੀ ਮੈਨੂੰ ਬਹੁਤ ਹੀ ਪਿਆਰੀਏ ।।