ਬੱਚਿਆਂ ਦਾ ਰੁੱਸਣਾ ਅਵੱਲਾ (ਸਵੈ ਜੀਵਨੀ )

ਮਲਕੀਤ ਕੌਰ ਬਾਵਰਾ   

Email: malkitjagjit@gmail.com
Cell: +91 97794 31472
Address: ਮੋਗਾ ਰੋਡ ਬਾਘਾ ਪੱਤੀ ਬਾਘਾ ਪੁਰਾਣਾ
ਮੋਗਾ India
ਮਲਕੀਤ ਕੌਰ ਬਾਵਰਾ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


viagra for men

best place to buy viagra online tfswhisperer.com viagra tablet online
ਕਈ ਵਾਰ ਜਦ ਛੋਟੇ ਬੱਚਿਆਂ ਨੂੰ ਰੁੱਸਦੇ ਦੇਖੀਦਾ ਹੈ ਤਾਂ ਬਹੁਤੀ ਵਾਰ ਬਾਦ ਵਿੱਚ ਹਾਸਾ ਆਉਂਦਾ ਹੈ ਕਿ ਇਹ ਵੀ ਕੋਈ ਗੱਲ ਸੀ ਰੁਸਣ ਵਾਲੀ ਪਰ ਆਪਾਂ ਆਪ ਵੀ ਛੋਟੇ ਹੁੰਦੇ ਨਿੱਕੀ ਨਿੱਕੀ ਗੱਲ ਤੇ ਮਾਂ ਬਾਪ ਨਾਲ ਜਾਂ ਭੈਣ ਭਰਾਂਵਾਂ ਨਾਲ ਰੁਸ ਜਾਈਦਾ ਸੀ। ਬੱਚੇ ਉਥੇ ਹੀ ਰੁਸਦੇ ਹੈ ਜਿਥੇ ਪਤਾ ਹੋਵੇ ਕਿ ਮੇਰੀ ਜਿੱਦ ਜਰੂਰ ਪੁੱਗ ਜਾਵੇਗੀ। ਰੁਸਿਆ ਵੀ ਉਥੇ ਹੀ ਜਾਂਦਾ ਹੈ ਜਿਥੇ ਆਪਾਂ ਨੂੰ ਬਹੁਤਾ ਪਿਆਰ ਮਿਲਦਾ ਹੋਵੇ।
ਮੈਂਨੂੰ ਆਪਦੇ ਬੇਟੇ ਸੱਤੀ ਦੇ ਰੁਸਣ ਦੀ ਗੱਲ ਅੱਜ ਤੋਂ ਤੀਹ ਸਾਲ ਪਹਿਲਾਂ ਦੀ ਯਾਦ ਆਈ ਹੈ ਜੋ ਮੈਂਨੂੰ ਭੁਲਦੀ ਨਹੀਂ।ਉਸ ਸਮੇਂ ਅਧਿਆਪਕਾਂ ਦੇ ਸੈਮੀਨਰ ਦਸ ਦਿਨਾਂ ਦੇ ਜਿਲੇ ਵਿੱਚ ਲੱਗਦੇ ਸਨ। ਮੈਂ ਵੀ ਇੱਕ ਅਧਿਆਪਕਾ ਹੋਣ ਕਰਕੇ ਸੈਮੀਨਰ ਵਿੱਚ ਮੇਰਾ ਨਾਮ ਜਿਲਾ ਫਰੀਦਕੋਟ ਵਿੱਚ ਸ਼ਾਮਲ ਹੋਣ ਲਈ ਆ ਗਿਆ। ਨਾਮ ਦਾ ਪਤਾ ਲੱਗਣ ਤੇ ਇੱਕ ਵਾਰ ਘਬਰਾਹਟ ਤਾਂ ਜਰੂਰ ਹੋਈ ਕਿ ਬੇਟਾ ਸੱਤੀ ਵੀ ਛੋਟਾ ਹੈ ਤੇ ਬੇਟੀ ਦੀ ਪੜਾਈ ਵੀ ਨੌਵੀ ਦੀ ਖਰਾਬ ਹੋਵੇਗੀ। ਜੇ ਸੈਮੀਨਰ ਵਿੱਚੋ ਆਪਦਾ ਨਾਮ ਕਟਾਉਂਦੇ ਸੀ ਤਾਂ ਅਗਲੀ ਵਾਰ ਫਿਰ ਮੇਰਾ ਨਾਮ ਆ ਜਾਣਾ ਸੀ ਇਸ ਕਰਕੇ ਸੈਮੀਨਰ 1988 ਦਸੰਬਰ ਵਿੱਚ ਜਾਣਾ ਹੀ ਠੀਕ ਸਮਝਿਆ।ਮੈਂ ਸਵੇਰ ਦਾ ਨਾਸ਼ਤਾ ਵਗੈਰਾ ਤਿਆਰ ਕਰਕੇ ਬੱਚਿਆਂ ਨੂੰ ਸਮਝਾਕੇ ਕਿ ਮੇਰੇ ਪਿਛੋਂ ਜਿੱਦ ਨਹੀਂ ਕਰਨੀ ਬੱਚਿਆਂ ਦੇ ਡੈਡੀ ਬਾਵਰਾ ਜੀ ਨੂੰ ਸਪੈ਼ਸ਼ਲ ਕਿਹਾ ਕਿ ਮੇਰੇ ਪਿਛੋਂ ਬੱਚਿਆਂ ਨੂੰ ਝਿੜਕਿਆ ਨਾਂ ਜਾਵੇ। ਬੱਚੀ ਪਰੀਤ ਤੇ ਜਿਆਦਾ ਤਰਸ ਆਉਂਦਾ ਸੀ ਕਿਉਂਕਿ ਬੇਟੀ ਦੀ ਜੁੰਮੇਵਾਰੀ ਰੋਟੀ ਬਣਾਨ ਸਬਜੀ ਬਣਾਨ ਦੀ ਜਿਆਦਾ ਹੀ ਹੁੰਦੀ ਹੈ ਪਰ ਬੇਟੀ ਚੁਪ ਕਰਕੇ ਸਭ ਕੁਝ ਸਮਝਦੀ ਰਹੀ। 
  ਮੈਂ ਵਾਹਿਗੁਰੂ ਦਾ ਨਾਮ ਲੈ ਕੇ ਮੁਕਤਸਰ ਵਾਲੀ ਬੱਸ ਫੜੀ ਮੁਕਤਸਰ ਤੋਂ ਅੱਗੇ ਫਰੀਦਕੋਟ ਜਾ ਪਹੁੰਚੀ। ਸੈਮੀਨਰ ਅਟੈਂਡ ਕਰਨ ਵਾਲੇ ਅਧਿਆਪਕ ਪਹਿਲਾ ਦਿਨ ਹੋਣ ਕਰਕੇ ਹੌਲੀ ਹੌਲੀ ਪਹੁੰਚ ਰਹੇ ਸਨ। ਪਹਿਲਾ ਦਿਨ ਹੋਣ ਕਰਕੇ ਅਧਆਪਕਾਂ ਨੂੰ ਰਿਸੋਰਨਪਰਸਨ ਕੁਝ ਨਹੀਂ ਕਹਿੰਦੇ ਸਨ ਪਰ ਜਦ ਸਾਰੇ ਅਧਿਆਪਕ ਆ ਗਏ ਪੜਾਈ ਸ਼ੁਰੂ ਕਰਨ ਤੋਂ ਪਹਿਲਾਂ ਸਾਨੂੰ ਪੜਾਉਂਣ ਵਾਲੇ ਹੈੱਡ ਨੇ ਕਿਹਾ ਕਿ ਅੱਜ ਤਾਂ ਪਹਿਲਾ ਦਿਨ ਸੀ ਲੇਟ ਆਉਣ ਦਾ ਸਰ ਗਿਆ ਪਰ ਅੱਗੇ ਤੋਂ ਸਹੀ ਸਮੇਂ ਨੌ ਵਜੇ ਪਹੁੰਚਣਾ ਜਰੂਰੀ ਹੈ ਕਈ ਆਧਿਆਪਕ ਦੂਰੋਂ ਆਉਣ ਕਰਕੇ ਅਧਿਆਪਕਾਂ ਵਿਚ ਘੁਸਰ ਮੁਸਰ ਸ਼ੁਰੂ ਹੋ ਗਈ ਪਰ ਸਾਰਿਆਂ ਨੇ ਫਿਰ ਵੀ ਆਗਿਆ ਦਾ ਪਾਲਣ ਕਰਦਿਆਂ ਨੇ ਕਹਿ ਦਿੱਤਾ ਕਿ ਠੀਕ ਹੈ ਜੀ  ਸਹੀ ਸਮੇਂ ਤੇਂ ਆਉਣ ਦੀ ਕੋਸ਼ਿਸ਼ ਕਰਾਂਗੇ।
       ਇੱਕ ਹਫਤਾ ਹੌਲੀ ਹੌਲੀ ਮੰਨੋਰੰਜਨ ਕਰਦਿਆਂ ਕਰਦਿਆਂ ਲੰਘਣ ਲੱਗਾ ਪੜਾਉਣ ਵਾਲੇ ਅਧਿਆਪਕ ਬਹੁਤ ਸੋਹਣੇ ਤਰੀਕੇ ਨਾਲ ਪੜਾਉਂਦੇ ਸਨ। ਕਈ ਵਾਰ ਕਹਿ ਦੇਈਦਾ ਹੈ ਕਿ ਹੁਣ ਸੈਮੀਨਰ ਲਾਉਣੇ ਫਜੂਲ ਹੈ। ਪਰ ਸੈਮੀਨਰ ਲਾਉਣ ਨਾਲ ਬਹੁਤ ਕੁਝ ਨਵਾ ਸਿੱਖਣ ਨੂੰ ਮਿਲਦਾ ਹੈ ਜੋ ਕਿ ਕਈ ਵਾਰ ਕਿਸੇ ਨੂੰ ਪੁਛਦਿਆਂ ਵੀ ਸੰਗ ਆ ਜਾਂਦੀ ਹੈ ਕਿ ਕੋਈ ਕੀ ਕਹੇਗਾ ਕਿ ਇਸਨੂੰ ਇਹ ਵੀ ਨਹੀ ਆਉਦਾ ਪਰ ਸੈਮੀਨਰ ਅਟੈਂਡ ਕਰਕੇ ਨਵਾਂ ਸਿੱਖਣਾ ਤੇ ਮੇਲ ਮਿਲਾਪ ਜਿਆਦਾ ਹੋ ਜਾਂਦਾ ਹੈ ਕਿਸੇ ਪੁਰਾਣੇ ਸਾਥੀ ਨੂੰ ਮਿਲਕੇ ਖੁਸ਼ੀ ਜਿਆਦਾ ਹੁੰਦੀ ਹੈ।
 ਮਾਸਟਰਾਂ ਨੂੰ ਘਰ ਦਾ ਕੋਈ ਬਹੁਤਾ ਫਿਕਰ ਨਹੀਂ ਹੁੰਦਾ।  ਕਿਉਂਕਿ ਉਨਾਂ ਨੇ ਜਾ ਕੇ ਪੱਕੀ ਪਕਾਈ ਖਾ ਲੈਣੀ ਹੁੰਦੀ ਹੈ ਇਸ ਕਰਕੇ ਮਾਸਟਰ ਕੁਝ ਬੇਫਿਕਰੇ ਹੁੰਦੇ ਹਨ ਪਰ ਹਰੇਕ ਅਧਿਆਪਕਾ ਨੂੰ ਘਰ ਦਾ ਪਿਛੇ ਫਿਕਰ ਜਰੂਰ ਰਹਿੰਦਾ ਹੈ ਕਿਉਂਕਿ ਜਿਹੜੀਆਂ ਅਧਿਆਪਕਾਵਾਂ ਹਰ ਰੋਜ ਆਪਦੇ ਪਿੰਡ ਸ਼ਾਮ ਨੂੰ ਵਾਪਸ ਜਾਂਦੀਆਂ ਸਨ ਉਨਾਂ ਨੂੰ ਫਿਕਰ ਕਿ ਜਾਕੇ ਦਾਲ ਸਬਜੀ ਬਣਾਉਣੀ ਹੈ ਜਾਂਦਿਆਂ ਨੂੰ ਹਨੇਰਾ ਹੋ ਜਾਣਾ ਹੈ ਬੱਚਿਆਂ ਦਾ ਕੀ ਹਾਲ ਹੋਵੇਗਾ। ਇਸ ਤਰਾਂ ਹਰ ਇੱਕ ਲੇਡੀਜ ਘਰ ਦਾ ਫਿਕਰ ਜਰੂਰ ਕਰਦੀ ਹੈ। ਜਿੰਨਾ ਨੇ ਮੇਰੇ ਵਾਂਗ ਹਫਤੇ ਬਾਦ ਜਾਣਾ ਹੁੰਦਾ ਸੀ ਉਹ ਇੱਕ ਇੱਕ ਪਲ ਗਿਣਕੇ ਕੱਢਦੀਆਂ ਸੀ ਕਿ ਪਿੱਛੇ ਬੱਚਿਆਂ ਦਾ ਘਰ ਦਾ ਖਬਰੇ ਕੀ ਹਾਲ ਹੋਵੇਗਾ।
        ਭਾਂਵੇ ਸਾਡੇ ਸਾਰੀਆਂ ਮੈਡਮਾਂ ਦੇ ਰਿਸ਼ਤੇਦਾਰ ਪੂਰਾ ਪਿਆਰ ਦਿੰਦੇ ਸਨ ਜਿੱਥੇ ਜਿੱਥੇ ਸਾਡੀ ਠਹਿਰ ਸੀ ਪਰ ਰਾਤ ਨੂੰ ਆਪਦੇ ਬੱਚਿਆਂ ਬਗੈਰ ਨੀਂਦ ਨਹੀਂ ਆਉਂਦੀ ਸੀ   ਹੌਲੀ ਹੌਲੀ ਹਫਤੇ ਦੇ ਪੰਜ ਦਿਨ ਲੰਘ ਗਏ। ਸ਼ੁਕਰਵਾਰ ਸ਼ਾਮ ਨੂੰ ਸਾਨੂੰ ਘਰ ਜਾਣ ਲਈ ਛੁੱਟੀ ਹੋ ਗਈ ਸ਼ਨੀਵਾਰ ਤੇ ਐਤਵਾਰ ਦੀ ਛੁੱਟੀ ਹੀ ਸੀ। ਜਿੰਨਾ ਨੇ ਹਫਤੇ ਬਾਦ ਘਰ ਜਾਣਾ ਸੀ ਮੇਰੇ ਵਾਂਗ ਸਾਨੂੰ ਤਾਂ ਜਿਆਦਾ ਹੀ ਖੁਸ਼ੀ ਸੀ ਕਿ ਬੱਚਿਆਂ ਨੂੰ ਪੂਰਾ ਪਿਆਰ ਦੇਵਾਂਗੇ। ਇਸ ਤਰਾਂ ਮੈਂਨੂੰ ਅੱਡੇ ਤੱਕ ਤੁਰੀ ਆਉਂਦੀ ਨੂੰ ਫਰੀਦਕੋਟ ਦਾ ਅੱਡਾ ਮਸਾਂ ਹੀ ਆਇਆ ਪਹਿਲਾਂ ਤਾਂ ਬਸ ਵਿਚ ਬੈਠਕੇ ਫਰੀਦਕੋਟ ਤੋਂ ਮੁਕਤਸਰ ਮਸਾਂ ਹੀ ਆਇਆ ਫਿਰ ਮੁਕਤਸਰ ਤੋਂ ਬੱਸ ਹਰ ਇੱਕ ਅੱਡੇ ਤੇ ਖੜ ਖੜ ਕੇ ਗੁਰੂਸਰ ਪਹੁੰਚੀ। ਮੈਂ ਸੋਚਾਂ ਸਭ ਤੋਂ ਪਹਿਲਾਂ ਬੇਟਾ ਸੱਤੀ  ਮਿਲੇਗਾ। ਮੇਰੇ ਘਰ ਪਹੁੰਚਣ ਤੇ ਹੋਇਆ ਸੋਚ ਦੇ ਉਲਟ। ਕਿਉਂਕਿ ਸੱਤੀ ਤਾਂ ਆਪਦੇ ਮਨੋਂ ਮੇਰੇ ਨਾਲ ਨਰਾਜ ਸੀ ਕਿਉਂਕਿ ਮੈਂ ਉਸਨੂੰ ਆਪਦੇ ਨਾਲ ਨਹੀ ਲੈਕੇ ਗਈ ਸੀ। ਸੱਤੀ ਤਾਂ ਦੂਸਰੇ ਟਿਊਸ਼ਨ ਤੇ ਪੜ ਰਹੇ ਬੱਚਿਆਂ ਨਾਲ ਹੀ ਆਪਦੇ ਡੈਡੀ ਪਾਸ ਮੈਂਨੂੰ ਦਿਖਾ ਰਿਹਾ ਸੀ ਕਿ ਮੈਂ ਪੜ ਰਿਹਾ ਹਾਂ ਪਰ ਮਨੋਂ ਮੇਰੇ ਨਾਲ ਰੁਸਿਆ ਹੋਇਆ ਸੀ। ਮੇਰੇ ਆਵਾਜ ਮਾਰਨ ਤੇ ਕਿ ਸੱਤੀ ਪੁਤਰ ਆਉ ਪਰ ਸੱਤੀ  ਜੀ ਕਿੱਥੇ ਕਿ ਜਲਦੀ ਮੇਰੇ ਕੋਲ ਆ ਜਾਣ ਸੱਤੀ ਦੇ ਡੈਡੀ ਨੇ ਵੀ ਕਿਹਾ ਕਿ ਸੱਤੀ ਮੰਮੀ ਆ ਗਏ ਜਾਉ ਮਿਲੋ ਪਰ ਸੱਤੀ ਕਹਿੰਦਾ ਮੈਂ ਤਾਂ ਗੁੱਸ਼ੇ ਹਾਂ ਮੰਮੀ ਨਾਲ। ਹੁਣ ਮੈਂ ਤਾਂ ਬੋਲੂੰ ਜੇ ਮੰਮੀ ਮੈਂਨੂੰ ਹੁਣ ਨਾਲ ਲਿਜਾਣਗੇ। 
ਦਸੰਬਰ ਦੀ ਪੂਰੀ ਠੰਢ ਵਿਚ ਮੈਂ ਸੋਮਵਾਰ ਵਾਪਸ ਸੈਮੀਨਰ ਤੇ ਜਾਣ ਲਈ ਬਹੁਤ ਬਹਾਨੇ ਮਾਰੇ ਕਿ ਠੰਢ ਹੈ ਮੈਂ ਅੱਜ ਹੀ ਵਾਪਸ ਆਜਾਵਾਂਗੀ ਪਰ ਸੱਤੀ ਮੰਨਣ ਵਾਲਾ ਨਹੀਂ ਸੀ ਉਸਨੂੰ ਵੀ ਪਤਾ ਸੀ ਕਿ ਮੰਮੀ ਮੈਂਨੂੰ ਜਰੂਰ ਨਾਲ ਲਿਜਾਣਗੇ। ਹਾਂ ਮੈਂ ਸਕੂਲ ਸਾਨੂੰ ਪੜਾਉਣ ਵਾਲੇ ਅਧਿਆਪਕਾਂ ਤੋਂ ਵੀ ਡਰਦੀ ਸੀ ਕਿ ਉਹ ਕੀ ਕਹਿਣਗੇ ਕਿ ਬੱਚੇ ਨੂੰ ਕਿਉਂ ਨਾਲ ਲਿਆਦਾ ਹੈ। ਪਰ ਸੱਤੀ ਮੇਰੇ ਨਾਲ ਜਾਕੇ ਬਹੁਤ ਖੁਸ਼ ਹੋਇਆ। ਪਹਿਲਾਂ ਤਾਂ ਸੱਤੀ ਨੇ ਸਕੂਲ ਜਾਕੇ ਸਾਰੇ ਅਧਿਆਂਪਕਾਂ ਨੂੰ ਸਤਿ ਸ਼੍ਰੀ ਆਕਾਲ ਬੁਲਾਈ। ਸਾਰੇ ਅਧਿਆਂਪਕਾਂ ਵਿਚ ਹਰਮਨ ਪਿਆਰਾ ਬੱਚਾ ਬਣਕੇ ਰਿਹਾ। ਅਖਰੀਲੇ ਦਿਨ ਹਰ ਇੱਕ ਅਧਿਆਪਕ ਤੋਂ ਕੁਝ ਸੁਣਨਾ ਸੀ ਸੱਤੀ ਨੂੰ ਬਹੁਤ ਖੁਸ਼ੀ ਹੋਈ ਕਿ ਹਾਂ ਮੈਂ ਵੀ ਕੁਝ ਸੁਣਾਊਂ। ਸੱਤ ਦੀ ਵਾਰੀ ਆਉਣਤੇ ਦੋ ਗੀਤ ਗਾਏ।
ਨੌਵੇਂ ਸਤਗੁਰ ਤੇਗ ਬਹਾਦਰ ਸੀਸ ਧਰਮ ਤੋਂ ਵਾਰ ਗਏ।
ਸੌਂ ਕੌਣ ਰਿਹਾ ਰੌੜਾ ਤੇ ਕੋਈ ਸ਼ਹਿਨਸ਼ਾਹ ਜਾਪੇ। 
ਸੱਤੀ ਇਹ ਗੀਤ ਸੁਣਾਉਣ ਤੇ ਸਾਰੇ ਅਧਿਆਪਕ ਬਹੁਤ ਖੁਸ਼ ਹੋਏ ਕਿ ਛੋਟੇ ਜਿਹੇ ਬੱਚੇ ਨੇ ਕਿਵੇਂ ਨਿਧੱੜਕ ਹੋ ਕੇ ਗੀਤ ਗਾਏ ਹਨ। ਮੇਰੇ ਨਾਲ ਫਰੀਦਕੋਟ ਜਾਕੇ ਸਾਰਾ ਗੁੱਸਾ ਸੱਤੀ ਦਾ ਦੂਰ ਹੋ ਗਿਆੰ। ਘਰ ਆਕੇ ਸੱਤੀ ਨੇ ਕਿਹਾ ਕਿ ਹੁਣ ਮੈਂ ਕਦੇ ਨਹੀਂ ਰੁੱਸਦਾ।