ਉੱਠ ਵੇ ਪੰਜਾਬੀਆ (ਗੀਤ )

ਦਵਿੰਦਰ ਸਿੰਘ ਰਾਜਾ   

Email: dsinghteesta@gmail.com
Cell: +91 94355 57072
Address:
ਗੁਹਾਟੀ ਅਸਾਮ India
ਦਵਿੰਦਰ ਸਿੰਘ ਰਾਜਾ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਉੱਠ ਵੇ ਪੰਜਾਬੀਆ, ਪੰਜਾਬ ਨੂੰ ਸੰਭਾਲ ਵੇ, 
ਹੋ ਗਈ ਹੁਣ ਅੱਤ. ਕੁੱਝ ਕਰ ਲੈ ਖ਼ਿਆਲ ਵੇ !

ਚੜ੍ਹਦੀ ਜਵਾਨੀ, ਗਈ ਨਸ਼ਿਆਂ ਤੋਂ ਹਾਰ ਵੇ, 
ਰੋਂਦੀਆਂ ਨੇ ਮਾਵਾਂ ਜਿਹਦੇ ਪੁੱਤ ਦਿੱਤੇ ਮਾਰ ਵੇ 
ਸੁੱਤਾ ਪਿਆ ਨੇਤਾ ਓਹਨੂੰ ਆਉਣਾ ਨਹੀਂ ਖ਼ਿਆਲ ਵੇ 
ਉੱਠ ਵੇ ਪੰਜਾਬੀਆ,  ਪੰਜਾਬ ਨੂੰ ਸੰਭਾਲ ਵੇ...... 

ਆਪੇ ਤਾਂ ਅਸੀਂ, ਜ਼ਹਿਰਾਂ ਖੇਤਾਂ ਵਿੱਚ ਪਾ ਲਈਆਂ, 
ਸੋਹਣੀਆਂ ਵੇ ਜਾਨਾ, ਅੱਜ ਕੈਂਸਰਾਂ ਨੇ ਖਾ ਲਈਆਂ 
ਖੇਤੀ ਕਰ ਓਹੋ, ਜਿਹੜੀ ਹੋਵੇ ਰੂੜੀ ਨਾਲ ਵੇ 
ਉੱਠ ਵੇ ਪੰਜਾਬੀਆ, ਪੰਜਾਬ ਨੂੰ ਸੰਭਾਲ ਵੇ..... 

ਕਿੱਥੇ ਗਿਆ ਦੁੱਧ, ਕੋਣ ਲੈ ਗਿਆ ਮਧਾਣੀ ਨੂੰ, 
ਸੁੱਕੀਆਂ ਨੇ ਨਹਿਰਾਂ, ਅਸਾਂ ਰੋ ਲਿਆ ਪਾਣੀ ਨੂੰ 
ਵੱਡ ਵੱਡ ਸੁੱਟੀਆਂ,   ਟਾਹਲੀਆਂ ਨੂੰ ਭਾਲ ਵੇ 
ਉੱਠ ਵੇ ਪੰਜਾਬੀਆ, ਪੰਜਾਬ ਨੂੰ ਸੰਭਾਲ ਵੇ... 

ਗਿੱਧਿਆਂ ਦੀ ਰਾਣੀ, ਦਿੱਤੀ ਕੁੱਖ ਵਿੱਚ ਮਾਰ ਵੇ, 
ਵਿਹੜੇ ਵਿੱਚ ਕਿਥੋਂ, ਹੁਣ ਲੱਭਦਾਂ ਬਹਾਰ ਵੇ 
ਜੇ ਮਿਲੀਆਂ ਸੁਗਾਤਾਂ, ਇਹਨੂੰ ਪੁੱਤਾਂ ਵਾਂਗੂ ਪਾਲ ਵੇ 
ਉੱਠ ਵੇ ਪੰਜਾਬੀਆ, ਪੰਜਾਬ ਨੂੰ ਸੰਭਾਲ ਵੇ 
ਹੋ ਗਈ ਹੁਣ ਅੱਤ, ਕੁੱਝ ਕਰ ਲੈ ਖ਼ਿਆਲ ਵੇ..