ਵਿਚਾਰ ਮੰਚ ਦੀ ਇਕੱਤਰਤਾ ਬਸੰਤ ਰੁੱਤ ਨੂੰ ਸਮਰਪਿਤ (ਖ਼ਬਰਸਾਰ)


ਲੁਧਿਆਣਾ   --   ਪੰਜਾਬੀ ਭਵਨ ਲੁਧਿਆਣਾ ਵਿਖੇ ਵਿਸ਼ਵ ਪੰਜਾਬੀ ਸਾਹਿਤ ਵਿਚਾਰ ਮੰਚ ਦੀ ਇਕੱਤਰਤਾ ਹੋਈ। ਪ੍ਰਧਾਨਗੀ ਮੰਡਲ ਵਿਚ ਮੰਚ ਦੇ ਪ੍ਰਧਾਨ ਡਾ. ਗੁਲਜ਼ਾਰ ਸਿੰਘ ਪੰਧੇਰ, ਜਨਰਲ ਸਕੱਤਰ ਦਲਵੀਰ ਸਿੰਘ ਲੁਧਿਆਣਵੀ ਅਤੇ ਪਿੰ੍ਰ: ਇੰਦਰਜੀਤ ਪਾਲ ਕੌਰ ਸ਼ਾਮਿਲ ਸਨ।  
ਡਾ. ਪੰਧੇਰ ਨੇ ਬਸੰਤ ਰੁੱਤ ਦੀ ਮਹੱਤਤਾ ਬਾਰੇ ਚਾਨਣਾ ਪਾਉਂਦਿਆਂ ਕਿਹਾ ਕਿ ਇਸ ਦਿਨ ਸਤਿਗੁਰੂ ਰਾਮ ਸਿੰਘ ਜਨਮ ਦਿਹਾੜਾ ਬੜੀ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ, ਉਨ੍ਹਾਂ ਨੇ ਆਜ਼ਾਦੀ ਦੀ ਲਹਿਰ ਵਿਚ ਅਹਿਮ ਯੋਗਦਾਨ ਪਾਇਆ ਹੈ। 


ਦਲਵੀਰ ਸਿੰਘ ਲੁਧਿਆਣਵੀ ਨੇ ਆਪਣੇ ਵਿਚਾਰ ਰੱਖਦਿਆਂ ਕਿਹਾ ਕਿ ਬਸੰਤ ਖੁਸ਼ਨੁਮਾ ਰੁੱਤ ਹੈ; ਇਸ ਦੌਰਾਨ ਰੰਗ-ਬਰੰਗੇ ਫੁੱਲ ਖਿੜ੍ਹਨ ਨਾਲ ਸਾਰੀ ਪ੍ਰਾਕਿਰਤੀ ਹੀ ਸੱਜ-ਵਿਆਹੀ ਵਹੁੱਟੀ ਵਾਂਗ ਫੱਬ ਉਠਦੀ ਹੈ। ਤੇ ਇਕ ਸੁਨੇਹਾ ਮਨੁੱਖ ਨੂੰ ਵੀ ਦੇ ਜਾਂਦੀ ਹੈ ਕਿ ਫੁੱਲਾਂ ਵਾਂਗ ਸਦਾ ਮੁਸਰਾਉਂਦੇ ਰਹੋ। 
ਰਚਨਾਵਾ ਦੇ ਦੌਰ ਵਿਚ ਇੰਦਰਜੀਤਪਾਲ ਕੌਰ ਨੇ ਕਹਾਣੀ 'ਜੁਹੂ ਬੀਚ', ਹਰਬੰਸ਼ ਮਾਲਵਾ ਨੇ ਗੀਤ 'ਜਦ ਵੀ ਤੈਨੂੰ ਖਤ ਲਿਖਦਾ ਹਾਂ, ਖ਼ੁਦ ਹੀ ਖਤ ਹੋ ਜਾਈਦਾ' ਡਾ. ਬਲਵਿੰਦਰ ਅਲਖ ਗਲੈਕਸੀ ਨੇ 'ਬੜਾ ਮੁਸ਼ਕਲ ਹੈ', ਅਮਰਜੀਤ ਸ਼ੇਰਪੁਰੀ ਨੇ 'ਅੱਖਰਾਂ ਨਾਲ ਪਿਆਰ ਨੂੰ ਸਜਾ ਦਿਆ ਕਰੋ', ਰਬਿੰਦਰ ਦੀਵਾਨਾ ਨੇ 'ਹੁਣ ਸਾਡਾ ਹਾਲ ਪੁੱਛਦਾ' ਸੁਰ ਤੇ ਤਾਲ ਵਿਚ ਗੀਤ ਪੇਸ਼ ਕੀਤਾ, ਭਪਿੰਦਰ ਸਿੰਘ ਧਾਲੀਵਾਲ ਨੇ 'ਸਾਹਿਤ ਦੀ ਸਾਰਥਿਕਤਾ', ਇੰਜ ਸੁਰਜਨ ਸਿੰਘ ਨੇ 'ਪਲ ਦੋ ਪਲ ਦਾ ਸਾਥ ਤੇਰਾ, ਯਾਦ ਬਣ ਕੇ ਰਹਿ ਗਿਆ' ਆਦਿ ਨੇ ਆਪੋ-ਆਪਣੀਆਂ ਤਾਜ਼ਾ ਤਰੀਨ ਰਚਨਾਵਾਂ ਪੇਸ਼ ਕੀਤੀਆਂ।  ਪੇਸ਼ ਕੀਤੀਆਂ ਗਈਆਂ ਰਚਨਾਵਾਂ 'ਤੇ ਉਸਾਰੂ ਸੁਝਾਅ ਵੀ ਦਿੱਤੇ ਗਏ। 

---------------------------------------------------

ਵਿਸ਼ਵ ਪੰਜਾਬੀ ਸਾਹਿਤ ਵਿਚਾਰ ਮੰਚ ਦੇ ਪ੍ਰਧਾਨ ਡਾ ਗੁਲਜ਼ਾਰ ਸਿੰਘ ਪੰਧੇਰ ਤੇ ਜਨਰਲ ਸਕੱਤਰ ਦਲਵੀਰ ਸਿੰਘ ਲੁਧਿਆਣਵੀ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬੀ ਲੇਖਕਾਂ ਦੀ ਸਿਰਮੌਰ ਜਥੇਬੰਦੀ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਸਾਬਕਾ ਪ੍ਰਧਾਨ ਤੇ ਪੰਜਾਬੀ ਲੇਖਕ ਡਾ ਸ ਤਰਸੇਮ ਦਾ ਅੱਜ ਸਵੇਰੇ ਲੁਧਿਆਣਾ ਦੇ ਦਯਾਨੰਦ ਹਸਪਤਾਲ 'ਚ ਦੇਹਾਂਤ ਹੋ ਗਿਆ ਹੈ। ਦਿਲ ਦਾ ਦੌਰਾ ਪੈਣ ਕਾਰਨ ਉਹ ਪਿਛਲੇ ਕੁਝ ਦਿਨਾਂ ਤੋਂ ਦਯਾਨੰਦ ਹਸਪਤਾਲ 'ਚ ਦਾਖਲ ਸਨ।
ਤਪਾ (ਬਰਨਾਲਾ) ਤੋਂ ਮੁਢਲਾ ਸਫ਼ਰ ਅਧਿਆਪਨ ਤੇ ਸਾਹਿਤ ਸਿਰਜਣ ਤੋਂ ਸ਼ੁਰੂ ਕਰਨ ਵਾਲੇ ਡਾ ਸ ਤਰਸੇਮ ਨੇ ਲੰਮਾ ਸਮਾਂ ਗੌਰਮਿੰਟ ਕਾਲਿਜ ਮਲੇਰਕੋਟਲਾ 'ਚ ਪੜ•ਾਇਆ। ਉਹ ਉਥੇ ਹੀ ਵੱਸਦੇ ਰਹੇ।
ਨੇਤਰ ਜੋਤ ਖ਼ਤਮ ਹੋਣ ਉਪਰੰਤ ਉਨ•ਾਂ ਨੇ ਸਮਾਜ ਦੇ ਵਿਕਾਸ ਲਈ ਨੇਤਰਹੀਣ ਸੰਸਥਾ ਬਣਾ ਕੇ ਅਗਵਾਈ ਕੀਤੀ।  ਲੱਗਭੱਗ ਦੋ ਦਰਜਨ ਸਿਰਜਣਾਤਮਿਕ ਤੇ ਆਲੋਚਨਾਤਮਕ ਕਿਤਾਬਾਂ ਲਿਖਣ ਵਾਲੇ ਡਾ ਸ ਤਰਸੇਮ ਆਪਣੀ ਸਵੈ-ਜੀਵਨੀ 'ਧਿਰਤਰਾਸ਼ਟਰ' ਕਰਕੇ ਵਧੇਰੇ ਹਰਮਨ ਪਿਆਰੇ ਹੋ ਗਏ।  ਤ੍ਰੈਮਾਸਿਕ ਪੱਤਰ 'ਨਜ਼ਰੀਆਂ' ਦੇ ਮੁਖ ਸੰਪਾਦਕ ਵਜੋਂ ਵੀ ਉਹ ਯਾਦਗਾਰੀ ਕਾਰਜ ਕਰ ਗਏ।  
ਡਾ ਸ ਤਰਸੇਮ ਦੇ ਦਿਹਾਂਤ 'ਤੇ ਪੰਜਾਬੀ ਸਾਹਿਤ ਅਕਾਡਮੀ ਦੇ ਸਾਬਕਾ ਪ੍ਰਧਾਨ ਡਾ ਸੁਖਦੇਵ ਸਿਰਸਾ, ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ) ਦੇ ਪ੍ਰਧਾਨ ਡਾ ਸਰਬਜੀਤ ਸਿੰਘ, ਜਸਵੀਰ ਝੱਜ, ਗੁਰਨਾਮ ਕੰਵਰ, ਸੁਰਿੰਦਰ ਕੈਲੇ, ਭਗਵਾਨ ਢਿੱਲੋਂ, ਹਰਬੰਸ਼ ਮਾਲਵਾ, ਭੁਪਿੰਦਰ ਸਿੰਘ ਚੌਕੀਮਾਨ, ਜਨਮੇਜਾ ਸਿੰਘ ਜੌਹਲ, ਡਾ ਬਲਵਿੰਦਰ ਔਲਖ ਗਲੈਕਸੀ, ਪਰਮਜੀਤ ਮਹਿਕ, ਕੁਲਵਿੰਦਰ ਕਿਰਨ, ਰਬਿੰਦਰ ਦੀਵਾਨਾਂ, ਇੰਜ: ਸੁਰਜਨ ਸਿੰਘ, ਸੁਖਚਰਨਜੀਤ ਗਿੱਲ, ਡਾ ਗੁਰਚਰਨ ਕੌਰ ਕੋਚਰ, ਪ੍ਰਿੰ: ਇੰਦਰਜੀਤਪਾਲ ਕੌਰ,  ਸੁਰਿੰਦਰ ਦੀਪ, ਰਵਿੰਦਰ ਰਵੀ, ਬਲਕੌਰ ਸਿੰਘ ਗਿੱਲ, ਰਘਬੀਰ ਸਿੰਘ ਸੰਧੂ, ਡਾ ਕੁਲਵਿੰਦਰ ਮਿਨਹਾਸ, ਸਿਰਜਣਧਾਰਾ ਦੇ ਪ੍ਰਧਾਨ ਸ ਕਰਮਜੀਤ ਸਿੰਘ ਔਜਲਾ, ਦਲੀਪ ਅਵਧ ਆਦਿ ਨੇ ਗਹਿਰੇ ਦੁਖ ਦਾ ਪ੍ਰਗਟਾਵਾ ਕੀਤਾ ਹੈ।