ਸੀ. ਮਾਰਕੰਡਾ, ਗਾਰਗੀ ਪੁਰਸਕਾਰ ਨਾਲ ਸਨਮਾਨਿਤ
(ਖ਼ਬਰਸਾਰ)
ਤਪਾ ਮੰਡੀ: ਗਾਰਗੀ ਫਾਊਂਡੇਸ਼ਨ ਵੱਲੋਂ ਉੱਘੇ ਲੇਖਕ ਅਤੇ ਪੱਤਰਕਾਰ ਸੀ. ਮਾਰਕੰਡਾ ਨੂੰ ਉਨ੍ਹਾਂ ਦੀਆਂ ਪੰਜਾਬੀ ਸਾਹਿਤ ਦੇ ਖੇਤਰ ਵਿੱਚ ਕੀਤੀਆਂ ਪ੍ਰਾਪਤੀਆਂ ਅਤੇ ਕਾਰਗੁਜ਼ਾਰੀਆਂ ਬਦਲੇ ਗਾਰਗੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਇਹ ਪੁਰਸਕਾਰ ਫਾਊਂਡੇਸ਼ਨ ਵੱਲੋਂ ਪੰਜਾਬੀ ਸਾਹਿਤ ਸਭਾ ਤਪਾ ਦੇ ਸਹਿਯੋਗ ਨਾਲ ਡੀ. ਐਮ. ਕਾਲਜ 'ਚ ਰੱਖੇ ਸਾਹਿੱਤਕ ਸਮਾਗਮ ਮੌਕੇ ਨਕਦ ਰਾਸ਼ੀ, ਸ਼ਾਲ, ਸਨਮਾਨ ਚਿੰਨ, ਸ਼ੀਲਡ, ਬਰਡ ਫੀਡਰ, ਕੁਦਰਤੀ ਲੱਕੜ ਦੇ ਬਣੇ ਆਲਣਿਆਂ ਅਤੇ ਸਨਮਾਨ ਪੱਤਰ ਦੇਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਬੋਲਦਿਆਂ ਫਾਊਂਡੇਸ਼ਨ ਦੇ ਚੇਅਰਮੇਨ ਐਡਵੋਕੇਟ ਜਨਕ ਰਾਜ ਗਾਰਗੀ ਨੇ ਕਿਹਾ ਕਿ ਸੀ. ਮਾਰਕੰਡਾ ਇਲਾਕੇ ਦੇ ਪ੍ਰਸਿੱਧ ਪੰਜਾਬੀ ਲੇਖਕ ਹਨ ਜਿੰਨ੍ਹਾਂ ਦਰਜਣ ਦੇ ਕਰੀਬ ਮੌਲਿਕ ਪੁਸਤਕਾਂ ਦੀ ਸਿਰਜਣਾ ਕਰਕੇ ਪੰਜਾਬੀ ਦੇ ਸਾਹਿਤਕ ਖੇਤਰ 'ਚ ਵੱਡਮੁੱਲਾ ਯੋਗਦਾਨ ਪਾਇਆ ਅਤੇ ਭਰਪੂਰ ਨਾਮਣਾ ਖੱਟਿਆ ਹੈ। ਉਨ੍ਹਾਂ ਦੀ ਸਮਾਜਿਕ ਅਤੇ ਵਿਦਿਅਕ ਖੇਤਰ ਵਿੱਚ ਵੀ ਅਹਿਮ ਭੂਮਿਕਾ ਰਹੀ ਹੈ। ਉਨ੍ਹਾਂ ਦਾ ਸਨਮਾਨ ਕਰਨਾ ਸਾਡੇ ਲਈ ਮਾਣ ਵਾਲੀ ਦੀ ਗੱਲ ਹੈ। ਸੀ ਮਾਰਕੰਡਾ ਨੇ ਇਸ ਮੌਕੇ ਕਿਹਾ ਕਿ ਗਾਰਗੀ ਫ਼ਾਊਂਡੇਸ਼ਨ ਨੇ ਉਨ੍ਹਾਂ 'ਤੇ ਹੋਰ ਜ਼ੁਮੇਵਾਰੀ ਪਾਕੇ ਵਧੇਰੇ ਸਰਗਰਮੀ ਨਾਲ ਸਾਹਿਤ ਰਚਨਾ ਦੀ ਪ੍ਰੇਰਕ ਊਰਜ਼ਾ ਬਖ਼ਸ਼ੀ ਹੈ। ਉਨ੍ਹਾਂ ਗਾਰਗੀ ਫਾਉਡੇਸ਼ਨ ਦਾ ਧੰਨਵਾਦ ਵੀ ਕੀਤਾ। ਇਸ ਮੌਕੇ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਮੀਤ ਪ੍ਰਧਾਨ ਸੁਰਿੰਦਰਪ੍ਰੀਤ ਘਣੀਆ, ਡੀ ਐਮ ਸੰਸਥਾ ਦੇ ਪ੍ਰਧਾਨ ਅਵਤਾਰ ਸਿੰਘ ਢਿੱਲੋਂ, ਯਾਦਵਿੰਦਰ ਸਿੰਘ ਤਪਾ ਅਤੇ ਮਨਜੀਤ ਸਿੰਘ ਘੜੈਲੀ ਆਦਿ ਹਾਜ਼ਰ ਸਨ।