ਮੈੰ ਨਹੀੳੁ ਵੇਖੀ ਕਦੇ,
ਮਾਂ ਅਾਪਣੀ ਥੱਕਦੀ,
ਬੀਮਾਰ ਵੀ ਹੋ ਜਾਂਦੀ ਸੀ,
ਪਰ ਰੋਟੀ ੳੁਹਦੇ ਹੱਥੋਂ ਸੀ ਪੱਕਦੀ,
ਰੋਟੀ ਦੇ ਸਵਾਦ ਵਿੱਚ,
ਕਮੀ ਵੀ ਕੋੲੀ ਅਾੲੀ ਨਾ,
ਕਿੰਨੀ ਤੜਫਦੀ ਸੀ,ਮੇਰੇ ਲੲੀ,
ਰੋਟੀ ਬਹੀ ਕਦੇ ਖਵਾੲੀ ਨਾ,
ੳੁਹਦੀ ਘੂਰ ਵਿੱਚ ਪਿਅਾਰ ਕਮਾਲ ਸੀ,
ਰੋਣ ਨਹੀ ਦਿੰਦੀ ਸੀ ਮੈਨੂੰ,
ਚੁੱਪ ਕਰਾੳੁਣ ਦੀ ਕਲਾ ਵੀ ਬੇਮਿਸਾਲ ਸੀ,
ਵੱਡਾ ਵੀ ਹੋ ਗਿਅਾ ਹਾਂ,
ਬੱਚਿਅਾਂ ਵਾਲਾ ਵੀ ਹੋ ਗਿਅਾ ਹਾਂ,
ਥੌੜਾ ਲੇਟ ਵੀ ਹੋ ਜਾਵਾਂ,
ੳੁਹ ਸੋ ਸੋ ਵਾਰ ਬੂਹੇ ਵੱਲ ਭੱਜਦੀ,
ਕਿੰਨਾ ਪਿਅਾਰ ਹੈ ੳੁਹਦੇ ਦਿਲ ਵਿੱਚ,
ਹੁਣ ਤਾਂ ਪੋਤੇ ਪੋਤੀਅਾਂ ਨੂੰ ਵੀ ਚੱਕਦੀ,
ਮਾਂ ਦੇ ਮੱਥੇ ਤੇ ਤਿੳੁੜੀਅਾਂ ਬਹੁਤ ਹੈ,
ਪਰ ਸਭ ਮੇਰੀ ਚਿੰਤਾਂ ਕਾਰਣ ਪੲੀਅਾਂ,
ੲਿੱਕ ਵੀ ਤਿੳੁੜੀ ਅਾਪਣੇ,
ਫਰਜਾਂ ਤੋਂ ਜੀਅ ਚੁਰਾੳੁਣ ਦੀ ਨਹੀ,
ਮੈਨੂੰ ਜੰਮਣ ਤੋਂ ਹੁਣ ਤੱਕ,
ਮੇਰੇ ਲੲੀ ਸੁੱਖਾਂ ਮੰਗਦੀ ਹੈ,
ੳੁਹਦੇ ਜਿਹਾ ਜਿਗਰਾ ਨਾ ਦਿਸਿਅਾ,
ਮੈਨੂੰ ਜੱਗ ਅੰਦਰ ਕਿਸੇ ਦਾ,
ਜਿਸ ਹੱਦ ਤੇ ਰੱਬ ਦੀ ਵੀ ਬੱਸ ਹੈ,
ਮੈਂ ਤਾਂ ੳਹ ਹੱਦ ਵੀ ਵੇਖੀ ਟੱਪਦੀ,
ਮੈਂ ਨਹੀੳੁ ਵੇਖੀ ਕਦੇ,
ਅਾਪਣੀ ਮਾਂ ਥੱਕਦੀ!