ਵਿਰਾਸਤ ਪੁਰਾਣੀ (ਗੀਤ )

ਵਿਵੇਕ    

Email: vivekkot13@gmail.com
Address: ਕੋਟ ਈਸੇ ਖਾਂ
ਮੋਗਾ India
ਵਿਵੇਕ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਦੁੱਧ ਪੁੱਤ ਅਤੇ ਨਿਰਮਲ ਪਾਣੀ।

ਇਹਨਾਂ ਦੀ ਪੰਜਾਬ ਚੋਂ ਖਤਮ ਕਹਾਣੀ।।

ਸਭ ਕੁੱਝ ਗੰਧਲਾ ਤੇ ਹੋ ਰਿਹਾ ਤਬਾਹ

ਪੈ ਗਏ ਨੇ ਸਾਰੇ ਪੁੱਠੇ ਰਾਹ,

ਵਿਦੇਸ਼ਾ ਵੱਲ ਤੁਰ ਪਈ ਏ ਜਵਾਨੀ।

ਦੁੱਧ ਪੁੱਤ ਅਤੇ…….।।

ਚਾਰੇ ਪਾਸੇ ਹੋਈ ਜਾਵੇ ਮਿਲਾਵਟਖੋਰੀ

ਚੰਦ ਪੈਸਿਆ ਲਈ ਕਰਦੇ ਨੇ ਚੋਰੀ,

ਲੁੱਟਿਆ ਪੰਜਾਬ ਨੂੰ ਲੋਟੂਆ ਦੀ ਢਾਣੀ।

ਦੁੱਧ ਪੁੱਤ ਅਤੇ…….।।

ਗਲੀ ਗਲੀ ਮੱਚੀ ਏ ਹਾਹਾ ਕਾਰ

ਘੂਕ ਸੁੱਤੀ ਪਈ ਏ ਸਾਡੀ ਸਰਕਾਰ,

ਭੁੱਲ ਗਏ ਹਾਂ ਫੱਕਰਾਂ ਦੀ ਬਾਣੀ।

ਦੁੱਧ ਪੁੱਤ ਅਤੇ …….।।

ਸਦੀਆਂ ਤੋਂ ਸੀ ਚੜ੍ਹਤ ਬੋਲਦੀ

ਸਾਰੀ ਆਨ ਬਾਨ ਮਿੱਟੀ ਚ ਰੋਲ'ਤੀ,

ਕਿੱਥੇ ਗਈ ਵਿਵੇਕ ਵਿਰਾਸਤ ਪੁਰਾਣੀ,

ਦੁੱਧ ਪੁੱਤ ਅਤੇ…….।।