ਬਸਤੇ ਦੇ ਭਾਰ ਹੇਠਾਂ ਦੱਬਿਆ ਬਚਪਨ (ਲੇਖ )

ਨਿਸ਼ਾਨ ਸਿੰਘ ਰਾਠੌਰ   

Email: nishanrathaur@gmail.com
Address: ਪੰਜਾਬੀ ਵਿਭਾਗ ਕੁਰੂਕਸ਼ੇਤਰ ਯੂਨੀਵਰਸਿਟੀ
ਕੁਰੂਕਸ਼ੇਤਰ India
ਨਿਸ਼ਾਨ ਸਿੰਘ ਰਾਠੌਰ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਸਿੱਖਿਆ ਨੂੰ ਮਨੁੱਖੀ ਜੀਵਨ ਵਿਚ ਸਭ ਤੋਂ ਵੱਧ ਮਹੱਤਵ ਦਿੱਤਾ ਜਾਂਦਾ ਹੈ। ਉਂਝ  ਿਹ ਲਾਜ਼ਮੀ ਵੀ ਹੈ ਕਿਉਂਕਿ ਸਿੱਖਿਆ ਤੋਂ ਬਿਨਾਂ ਮਨੁੱਖੀ ਜੀਵਨ ਅਗਿਆਨਤਾ ਨਾਲ ਭਰਿਆ ਹੁੰਦਾ ਹੈ/ ਹਨੇਰੇ ਨਾਲ ਭਰਿਆ ਹੁੰਦਾ ਹੈ। ਸਿੱਖਿਆ ਜਿੱਥੇ ਮਨੁੱਖ ਨੂੰ ਆਪਣੇ ਹੱਕਾਂ ਪ੍ਰਤੀ ਜਾਗਰੁਕ ਕਰਦੀ ਹੈ ਉੱਥੇ ਆਪਣੀਆਂ ਜ਼ਿੰਮੇਵਾਰੀਆਂ ਪ੍ਰਤੀ ਜੁਆਬਦੇਹ ਵੀ ਬਣਾਉਂਦੀ ਹੈ।  ਿਸ ਕਰਕੇ ਸਿੱਖਿਆ ਨੂੰ ਮਨੁੱਖੀ ਜੀਵਨ ਦਾ ਅਨਿਖੜਵਾਂ ਅੰਗ ਮੰਨਿਆ ਜਾਂਦਾ ਹੈ।
ਖ਼ੈਰ!  ਿਹ ਵੱਖਰਾ ਵਿਸ਼ਾ ਹੈ। ਸਾਡੇ ਅੱਜ ਦੇ ਲੇਖ ਦਾ ਮੂਲ ਆਧਾਰ 'ਬੱਚਿਆਂ ਦੇ ਮੋਢਿਆਂ ਉੱਪਰ ਵੱਧਦਾ ਬਸਤੇ ਦਾ ਭਾਰ' ਹੈ। ਆਧੁਨਿਕ ਸਮਾਜ ਵਿਚ ਵੱਡੇ ਸਕੂਲਾਂ ਦਾ ਰੁਝਾਨ ਆਪਣੀ ਚਰਮ ਸੀਮਾ ਉੱਤੇ ਹੈ। ਹਰ ਮਨੁੱਖ ਆਪਣੇ ਬੱਚਿਆਂ ਨੂੰ ਵੱਡੇ ਅਤੇ ਮਹਿੰਗੇ ਸਕੂਲਾਂ ਵਿਚ ਪੜ੍ਹਾਉਣਾ ਚਾਹੁੰਦਾ ਹੈ; ਜਿੱਥੇ ਉਹਨਾਂ ਦਾ ਬੱਚਾ ਚੰਗੀ ਸਿੱਖਿਆ ਰਾਹੀਂ ਚੰਗਾ ਨਾਗਰਿਕ ਬਣ ਸਕੇ; ਕਾਮਯਾਬ ਮਨੁੱਖਾਂ ਦੀ ਸ਼੍ਰੇਣੀ ਵਿਚ ਸ਼ਾਮਲ ਹੋ ਸਕੇ; ਚੰਗੀ ਨੌਕਰੀ ਪ੍ਰਾਪਤ ਕਰ ਸਕੇ। ਪਰ!  ਿਸ ਕਾਮਯਾਬੀ ਦੇ  ਿਸ ਚੱਕਰ ਵਿਚ ਨਿੱਕੇ ਬੱਚਿਆਂ ਤੋਂ ਉਹਨਾਂ ਦਾ ਮਾਸੂਮ ਬਚਪਨ ਖੋ ਿਆ ਜਾ ਰਿਹਾ ਹੈ। 
ਹਰ ਰੋਜ਼ ਅਖ਼ਬਾਰਾਂ  ਿਹਨਾਂ ਖ਼ਬਰਾਂ ਨਾਲ ਭਰੀਆਂ ਹੁੰਦੀਆਂ ਹਨ ਕਿ ਪੇਪਰਾਂ ਵਿਚੋਂ ਫੇਲ ਹੋ ੇ ਵਿਦਿਆਰਥੀ ਨੇ ਖੁਦਕੁਸ਼ੀ ਜਿਹਾ ਭਿਆਨਕ ਕਦਮ ਚੁੱਕ ਲਿਆ।  ਿਹ ਬਹੁਤ ਮੰਦਭਾਗਾ ਰੁਝਾਨ ਹੈ। ਅੱਜਕਲ੍ਹ ਤਾਂ ਦੱਸਵੀਂ/ ਬਾਹਰਵੀਂ ਕਲਾਸਾਂ ਦੇ ਵਿਦਿਆਰਥੀ ਵੀ ਆਤਮਹੱਤਿਆ ਵਰਗੇ ਸਖ਼ਤ ਕਦਮ ਚੁੱਕ ਰਹੇ ਹਨ। ਕਿਹੋ ਜਿਹੇ ਸਮਾਜ ਦੀ ਸਿਰਜਣਾ ਕਰ ਰਹੇ ਹਾਂ ਅਸੀਂ? ਜਿੱਥੇ ਆਪਣੀ ਜਾਨ ਗੁਆਉਣ ਤੋਂ ਬਿਨਾਂ ਕੋ ੀ ਹੋਰ ਰਾਹ ਦਿੱਸਦਾ ਹੀ ਨਹੀਂ ਹੈ; ਜਿੱਥੇ ਕੋ ੀ ਫੁੱਲ ਖਿੜਣ ਤੋਂ ਪਹਿਲਾਂ ਹੀ ਕੁਮਲਾ ਜਾਂਦਾ ਹੈ; ਜਿੱਥੇ ਆਪਣਾ ਦੁੱਖ- ਸੁੱਖ ਸਾਂਝਾ ਕਰਨ ਲ ੀ ਕੋ ੀ ਮਨੁੱਖ ਹੀ ਨਹੀਂ ਲੱਭਦਾ।  ਿਹ ਅੱਜ ਦੇ ਵਕਤ ਦੀ ਤ੍ਰਾਸਦੀ ਹੈ।
ਸਿੱਖਿਆ ਪ੍ਰਣਾਲੀ ਨੂੰ ਦਿਨੋਂ- ਦਿਨ ਗੁਝਲਦਾਰ ਬਣਾ ਿਆ ਜਾ ਰਿਹਾ ਹੈ। ਪਰ! ਨਤੀਜਾ ਕੁਝ ਵੀ ਸਾਹਮਣੇ ਨਹੀਂ ਆ ਰਿਹਾ; ਕਿਉਂਕਿ ਅਸੀਂ ਚੰਗੇ ਨਾਗਰਿਕ ਘੱਟ ਅਤੇ ਬੇਰੁਜ਼ਗਾਰ ਵੱਧ ਪੈਦਾ ਕਰ ਰਹੇ ਹਾਂ। ਸਿੱਖਿਆ ਦਾ ਮੂਲ ਮਸਕਦ  ਿਖ਼ਲਾਕੀ ਕਦਰਾਂ- ਕੀਮਤਾਂ ਨੂੰ ਬਾਲ- ਮਨਾਂ ਵਿਚ ਬਿਠਾਉਣਾ ਨਹੀਂ ਰਿਹਾ ਬਲਕਿ ਅੰਨ੍ਹੀ ਦੋੜ ਦੇ ਖਿਡਾਰੀ ਬਣਾਉਣਾ ਹੈ ਤਾਂ ਕਿ ਚੰਗੇ ਰੁਜ਼ਗਾਰ ਨੂੰ ਪ੍ਰਾਪਤ ਕੀਤਾ ਜਾ ਸਕੇ; ਵੱਧ ਪੈਸਾ ਕਮਾ ਿਆ ਜਾ ਸਕੇ। 
ਸਕੂਲਾਂ ਵਿਚ  ਿੰਨੇ ਵਿਸ਼ੇ ਪੜ੍ਹਾਉਣ ਦਾ ਜ਼ੋਰ ਹੈ ਕਿ ਨਿੱਕੇ ਬੱਚਿਆਂ ਦੇ ਬਸਤਿਆਂ ਦਾ ਭਾਰ ਬਹੁਤ ਵੱਧ ਗਿਆ ਹੈ। ਖ਼ਬਰੇ! ਜਿੰਨੀਆਂ ਕਿਤਾਬਾਂ ਬੱਚੇ ਦੇ ਸਕੂਲ ਬੈਗ ਵਿਚ ਹਨ ਉਹ ਸਾਰੀਆਂ ਦਿਨ 'ਚ  ਿਕ ਵਾਰ ਖੋਲ ਕੇ ਵੀ ਦੇਖਦਾ ਹੋਊ ਜਾਂ ਨਹੀਂ? ਪਰ! ਬਸਤੇ ਵਿਚ ਲੈ ਕੇ ਸਾਰੀਆਂ ਹੀ ਜਾਣੀਆਂ ਹਨ ਕਿਉਂਕਿ  ਿਕ ਕਿਤਾਬ ਵੀ ਘਰ ਰਹਿ ਗ ੀ ਤਾਂ ਸਕੂਲ ਨੂੰ ਭਾਰੀ ਜ਼ੁਰਮਾਨਾ ਲਗਾਉਣ ਦਾ ਬਹਾਨਾ ਮਿਲ ਜਾਣਾ ਹੈ।  ਿਸ ਕਰਕੇ ਮਾਂ- ਬਾਪ ਸਾਰੀਆਂ ਕਿਤਾਬਾਂ ਬੱਚਿਆਂ ਦੇ ਮੋਢਿਆਂ ਉੱਪਰ ਸੁੱਟ ਦਿੰਦੇ ਹਨ।
ਪੜ੍ਹਾ ੀ ਨੂੰ ਹੁਣ ਸਿੱਖਿਆ ਪ੍ਰਾਪਤੀ ਦਾ/ ਗਿਆਨ ਪ੍ਰਾਪਤੀ ਦਾ ਮਾਧਿਅਮ ਨਹੀਂ ਮੰਨਿਆ ਜਾਂਦਾ ਬਲਕਿ ਪੱਕੀ ਨੌਕਰੀ ਦਾ ਜੁਗਾੜ ਬਣ ਕੇ ਰੱਖ ਦਿੱਤਾ ਗਿਆ ਹੈ।  ਿਸ ਕਰਕੇ ਜੁਆਕਾਂ ਦੇ ਮੋਢਿਆਂ ਉੱਪਰ ਬਸਤੇ ਦਾ ਭਾਰ ਬਹੁਤ ਵੱਧ ਗਿਆ ਹੈ। ਸਾਰਥਕ ਸਿੱਖਿਆ ਖ਼ਤਮ ਹੋ ਗ ੀ ਹੈ ਜਿਸ ਰਾਹੀਂ ਚੰਗੇ ਨਾਗਰਿਕ ਬਣਾ ੇ ਜਾਂਦੇ ਸਨ ਤਾਂ ਕਿ ਚੰਗੇ ਦੇਸ਼ ਦਾ ਨਿਰਮਾਣ ਕੀਤਾ ਜਾ ਸਕੇ। ਅੱਜ ਅਖ਼ਬਾਰ ਦੇ ਸਫ਼ੇ ਖੋਲ ਕੇ ਪੜ੍ਹ ਲਓ ਵੱਡੇ- ਵੱਡੇ ਜ਼ੁਰਮਾਂ ਵਿਚ ਵੱਧ ਪੜ੍ਹੇ - ਲਿਖੇ ਬੱਚੇ ਸ਼ਾਮਲ ਹੁੰਦੇ ਹਨ। ਬਲਾਤਕਾਰ, ਚੋਰੀ, ਠੱਗੀ ਆਦਿ ਅਪਰਾਧਿਕ ਕੰਮਾਂ ਵਿਚ ਪੜ੍ਹੇ- ਲਿਖੇ ਲੋਕਾਂ ਦੀ ਸ਼ਾਮੂਲਿਅਤ ਵੱਧ ਗ ੀ ਹੈ। ਫੇਰ ਸਿੱਖਿਆ ਦਾ ਮੂਲ ਮਨੋਰਥ ਤਾਂ ਖ਼ਤਮ ਹੀ ਹੋ ਗਿਆ ਹੈ; ਕਿਉਂਕਿ ਪਹਿਲਾਂ ਦੇ ਮੁਕਾਬਲੇ ਹੁਣ ਮਹਿੰਗੀ ਸਿੱਖਿਆ ਦਿੱਤੀ ਜਾ ਰਹੀ ਹੈ। ਫਿਰ ਅੱਜਕਲ੍ਹ ਦੇ ਜੁਆਕਾਂ ਵਿਚ  ਿਖਲਾਕੀ ਕਦਰਾਂ- ਕੀਮਤਾਂ ਦੀ ਅਣਹੋਂਦ ਕਿਉਂ ਹੈ?
ਿਹਨਾਂ ਦਾ ਮੂਲ ਕਾਰਨ ਹੈ ਕਿ ਸਿੱਖਿਆ, ਅੱਜ ਦੇ ਦੌਰ ਵਿਚ ਕੇਵਲ ਨੌਕਰੀ ਪ੍ਰਾਪਤ ਕਰਨ ਦਾ  ਿੱਕ ਸਾਧਨ ਬਣ ਕੇ ਰਹਿ ਗ ੀ ਹੈ;  ਿਸ ਤੋਂ  ਿਲਾਵਾ ਕੁਝ ਨਹੀਂ। ਨਿੱਕੇ ਬੱਚਿਆਂ ਦੇ ਮੋਢਿਆਂ ਉੱਪਰ ਭਾਵੇਂ ਭਾਰੇ ਬਸਤੇ ਟਿਕਾ ਦਿੱਤੇ ਗ ੇ ਹਨ; ਪਰ! ਕੋਮਲ ਮਨਾਂ ਨੂੰ ਸਿਰਫ਼ ਪੈਸੇ ਕਮਾਉਣ ਵਾਲੀ ਮਸ਼ੀਨ ਬਣਾ ਿਆ ਜਾ ਰਿਹਾ ਹੈ।  ਿਹ ਬਹੁਤ ਮੰਦਭਾਗਾ ਰੁਝਾਨ ਹੈ;  ਿਸ ਤੋਂ ਬਚਣ ਦੀ ਜ਼ਰੂਰਤ ਹੈ।
ਿਹ ਸਮਾਂ ਸੰਭਲਣ ਦਾ ਸਮਾਂ ਹੈ। ਜੇਕਰ ਅੱਜ ਦੇ ਸਮੇਂ ਮਾਪੇ ਆਪਣੇ ਬੱਚਿਆਂ ਦੇ ਭਵਿੱਖ ਪ੍ਰਤੀ ਜਾਗਰੁਕ ਨਾ ਹੋ ੇ ਤਾਂ ਫਿਰ ਸਿਵਾ ੇ ਪਛਤਾਵੇ ਦੇ ਹੋਰ ਕੁਝ ਹੱਥ ਨਹੀਂ ਆਉਣਾ। ਸਿੱਖਿਆ ਤੰਤਰ ਵਿਚ ਸਖ਼ਤ ਸੁਧਾਰ ਦੀ ਲੋੜ ਹੈ। ਪਰ! ਸਮੇਂ ਦੀਆਂ ਸਰਕਾਰਾਂ ਅਜੇ ਆਪਣੇ ਸਵਾਰਥ ਵਿਚ ਮਸ਼ਰੂਫ ਹਨ  ਿਸ ਕਰਕੇ ਮਾਪਿਆਂ ਨੂੰ ਖ਼ੁਦ ਹੀ ਅੱਗੇ ਆਉਣਾ ਪਵੇਗਾ ਤਾਂ ਕਿ ਚੰਗੇ ਅਤੇ ਨਰੋ ੇ ਸਮਾਜ ਦੀ ਸਿਰਜਣਾ ਕੀਤੀ ਜਾ ਸਕੇ; ਆਪਣੇ ਬੱਚਿਆਂ ਦੇ ਭਵਿੱਖ ਨੂੰ ਬਚਾ ਿਆ ਜਾ ਸਕੇ। ਪਰ!  ਿਹ ਹੁੰਦਾ ਕਦੋਂ ਹੈ;  ਿਹ ਅਜੇ ਭਵਿੱਖ ਦੀ ਕੁੱਖ ਵਿਚ ਹੈ।