ਮੇਰੀ ਰੂਹ ਦਾ ਅਣਜਾਣ ਸਫਰ
(ਕਵਿਤਾ)
ਨਾ ਮੇਰਾ ਰੰਗ ,
ਨਾ ਮੇਰਾ ਰੂਪ ।
ਕਿੱਧਰੋਂ ਆਈ ਤੇ ,
ਕਿੱਧਰ ਜਾਣਾ ।
ਅਕਾਲ ਸਫਰ ,
ਭਟਕਣ ਦਰ-ਬ-ਦਰ ।
ਨਾ ਕੋਈ ਪਤਾ ,
ਨਾ ਕੋਈ ਠਿਕਾਣਾ ।
ਨਾ ਕੋਈ ਜਾਣੇ ,
ਨਾ ਮੈਂ ਜਾਣਾ ।
ਸਦੀਆਂ ਤੋਂ ਅਕਹਿ ,
ਪੀੜਾਂ ਤੋਂ ਅਸਹਿ ।
ਪਰ ਸਫਰ ਨਹੀਂ ਪਤਾ
ਕਦੋਂ ਹੋਣਾ ਤਹਿ ।
ਕਰਾਂ ਕੋਈ ਹੀਲਾ ,
ਕਰਾਂ ਕੋਈ ਵਸੀਲਾ ।
ਮੁਕਾ ਕੇ ਇਹ ਪੈਂਡਾ
ਹਸਰਤਾਂ ਦਾ ਇਹ ਕਬੀਲਾ ।
ਕਦੋਂ ਜਾਵਾਂ ਸਾਈਂ ਕੋਲ ,
ਹਰ ਦੁੱਖੜਾ ਲਵਾਂ ਫਰੋਲ ।
ਹੁਣ ਗੱਲ ਇਹੀ ਮੰਨਾ ,
ਬਸ ਇਹੀ ਹੁਣ ਤਮੰਨਾ ।
|