ਕੁੱਝ ਹਲਾਤ ਮੇਰੇ ਠੀਕ ਨਹੀ ਸੀ,
ਕੁੱਝ ਮਾੜੀ ਸੰਗਤ ਮੈਨੂੰ ਮਾਰ ਲਿਆ,
ਇਹੋ ਜਿਹੀ ਲਤ ਨਸ਼ੇ ਦੀ ਲਈ,
ਮੈਂ ਖੁਦ ਨੂੰ ਜ਼ਿਉਦੇ ਜੀਅ ਸਾੜ ਲਿਆ,
ਲੋਕਾਂ ਵਿੱਚ ਵੀ ਆਮ ਚਰਚਾ ਸੀ ਮੇਰੀ,
ਕਹਿੰਦੇ ਸੀ ਨਸ਼ਾ ਇਹਦੇ ਘਰ ਕਰ ਜਾਣਾ,
ਸਮਝਾ ਲਉ ਜੇ ਸਮਝਾ ਹੁੰਦਾਂ,
ਇਹ ਮੁੰਡੇ ਨੇ ਤਾਂ ਛੇਤੀ ਮਰ ਜਾਣਾ,
ਫਿਰ ਇੱਕ ਪਲ ਐਸਾ ਆਇਆ,
ਇੱਕ ਬਜੁਰਗ ਨੇ ਮੈਨੂੰ ਕੋਲ ਬਿਠਾਇਆ,
ਜਿੰਦਗੀ ਦਾ ਅਸਲੀ ਮਕਸਦ,
ਉਸ ਦਿਨ ਮੈਨੂੰ ਸਮਝਾਇਆ,
ਮਾਂ ਪਿਉ ਦੀ ਸੇਵਾ ਦਾ ਮੰਤਰ,
ਉਸ ਬਜੁਰਗ ਨੇ ਮੇਰੀ ਝੋਲੀ ਪਾਇਆ,
ਮਾੜੀ ਸੰਗਤ ਦੇ ਅੱਡੇ ਨਾ ਚੜੀਏ,
ਚੰਗਾਂ ਲਿਖਣ ਪੜ੍ਹਨ ਦਾ ਪਾਠ ਪੜਾਇਆ,
ਮਾੜੀ ਸਿੱਖਿਆ ਕਿਸੇ ਨੂੰ ਨਾ ਮੜ੍ਹੀਏ,
ਨਸ਼ਿਆਂ ਨਾਲੋਂ ਰਿਸ਼ਤਾ ਤੁੜਵਾਇਆ,
ਕਿੰਨਾ ਸੁੱਖ ਹੈ ਕਿਸੇ ਨੂੰ ਸੁੱਖ ਦੇਵਣ ਦਾ,
ਕਿੰਨਾ ਦੁੱਖ ਹੈ ਕਿਸੇ ਨੂੰ ਦੁੱਖ ਦੇਵਣ ਦਾ,
ਇਸ ਗੱਲ ਦਾ ਅਹਿਸਾਸ ਕਰਵਾਇਆ,
ਸਮਾਂ ਰਹਿੰਦੇ ਹੀ ਸਮਝ ਗਿਆ ਮੈਂ,
ਜਿੰਦਗੀ ਜਿਉਣ ਦੀ ਸਿੱਖਿਆ ਲੈਕੇ,
ਕੁੱਝ ਗੱਲਾਂ ਪੁਰਾਣੀ ਜਿੰਦਗੀ ਦੀਆਂ,
ਚੁੱਕੀ ਡਾਇਰੀ ਤੇ ਲਿਖ ਲਈਏ ਬਹਿਕੇ,
ਪੁਰਾਣੀ ਜਿੰਦਗੀ ਨੂੰ ਲਿਖਦੇ ਲਿਖਦੇ,
ਆਪਣੇ ਭਵਿੱਖ ਨੂੰ ਵੀ ਲਿਖ ਲਿਆ ਮੈਂ,
ਜਿੰਦਗੀ ਦਾ ਅਸਲੀ ਸਬਕ,
ਉਸ ਬਜੁਰਗ ਤੋਂ ਸਿੱਖ ਲਿਆ ਮੈੰ